ਕਾਲਾਬਾਜਾਰੀ 'ਤੇ ਪੈਨੀ ਨਜ਼ਰ, ਹੁਣ ਤੱਕ 1,974 ਨਿਰੀਖਣ
ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸੂਬੇ ਵਿੱਚ ਖਾਦ ਦੀ ਕਮੀ ਨੂੰ ਲੈ ਕੇ ਉੱਠ ਰਹੀ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਖਰੀਜ਼ ਸੀਜ਼ਨ-2025 ਦੌਰਾਨ ਯੂਰਿਆ ਅਤੇ ਡੀਏਪੀ ਵਰਗੀ ਜਰੂਰੀ ਖਾਦਾਂ ਦੀ ਕੋਈ ਕਿੱਲਤ ਨਹੀਂ ਹੈ। ਉਨ੍ਹਾਂ ਨੇ ਮੀਡੀਆ ਵਿੱਚ ਖਾਦ ਦੀ ਕਿੱਲਤ ਨਾਲ ਸਬੰਧਿਤ ਪ੍ਰਕਾਸ਼ਿਤ ਇੱਕ ਖਬਰ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਉਸ ਨੂੰ ਗੁਮਰਾਹਕੁੰਨ ਦਸਿਆ ਅਤੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਨੈ ਕੇਂਦਰ ਸਰਕਾਰ ਦੇ ਰਸਾਇਨ ਅਤੇ ਖਾਦ ਮੰਤਰਾਲੇ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਮੇਂ 'ਤੇ ਕਾਫੀ ਗਿਣਤੀ ਵਿੱਖ ਖਾਦ ਉਪਲਬਧ ਕਰਵਾਈ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਰਿਪੋਰਟ ਵਿੱਚ ਜੋ ਆਂਕੜੇ ਦਿੱਤੇ ਗਏ ਉਹ ਰਬੀ ਸੀਜ਼ਨ ਨਾਲ ਸਬੰਧਿਤ ਹਨ, ਜਦੋਂ ਕਿ ਜੋ.ਡੀ.ਏ.ਪੀ. ਦਾ ਅਲਾਟਮੈਂਟ ਹੈ ਤਾਂ ਖਰੀਫ ਸੀਜਨ ਲਈ ਹੈ।
ਯੂਰਿਆ ਦੀ ਸਥਿਤੀ
ਉਨ੍ਹਾਂ ਨੇ ਦਸਿਆ ਕਿ ਅਧਿਕਾਰਕ ਆਂਕੜਿਆਂ ਅਨੁਸਾਰ, ਖਰੀਫ ਸੀਜਨ 2025 ਲਈ ਹਰਿਆਣਾ ਨੂੰ ਕੁੱਲ 10.07 ਲੱਖ ਮੀਟ੍ਰਿਕ ਟਨ ਯੂਰਿਆ ਦੀ ਜਰੂਰਤ ਹੈ। ਇੱਕ ਅਪ੍ਰੈਲ ਤੋਂ 19 ਜੁਲਾਈ ਤੱਕ ਦੀ ਅੰਦਾਜਾ ਮੰਗ 5.91 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਇਸ ਸਮੇਂ ਵਿੱਚ ਕੇਂਦਰ ਸਰਕਾਰ ਨੇ 8.54 ਲੱਖ ਮੀਟ੍ਰਿਕ ਟਨ ਯੁਰਿਆ ਉਪਲਬਧ ਕਰਾਇਆ ਹੈ, ਜਿਸ ਵਿੱਚੋਂ 7.5 ਲੱਖ ਮੀਟ੍ਰਿਕ ਟਨ ਕਿਸਾਨਾਂ ਨੂੰ ਵੇਚਿਆ ਜਾ ਚੁੱਕਾ ਹੈ। ਮੌਜੂਦਾ ਵਿੱਚ 1.04 ਲੱਖ ਮੀਟ੍ਰਿਕ ਟਨ ਯੁਰਿਆ ਰਾਜ ਵਿੱਚ ਸਟਾਕ ਵਿੱਚ ਹੈ ਅਤੇ 16,307 ਮੀਟ੍ਰਿਕ ਟਨ ਰਸਤੇ ਵਿੱਚ ਹੈ, ਜਿਸ ਤੋਂ ਕੁੱਲ ਉਪਲਬਧਤਾ ਲਗਭਗ 1.20 ਲੱਖ ਮੀਟ੍ਰਿਕ ਟਨ ਹੋ ਜਾਂਦੀ ਹੈ।
ਡੀਏਪੀ ਦੀ ਸਥਿਤੀ
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਰਾਜ ਨੁੰ ਖਰੀਫ ਸੀਜਨ ਦੌਰਾਨ 2.83 ਲੱਖ ਮੀਟ੍ਰਿਕ ਟਨ ਡੀਏਪੀ ਦੀ ਜਰੂਰਤ ਹੈ, ਜਿਸ ਵਿੱਚੋਂ ਇੱਕ ਅਪ੍ਰੈਲ ਤੋਂ 19 ਜੁਲਾਈ ਤੱਕ 1.37 ਲੱਖ ਮੀਟ੍ਰਿਕ ਟਨ ਦੀ ਜਰੂਰਤ ਸੀ। ਹੁਣ ਤੱਕ 1.46 ਲੱਖ ਮੀਟ੍ਰਿਕ ਟਨ ਡੀਏਪੀ ਦੀ ਸਪਲਾਈ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 1.10 ਲੱਖ ਮੀਟ੍ਰਿਕ ਟਨ ਵਿੱਕ ਚੁੱਕਾ ਹੈ। ਮੌਜੂਦਾ ਵਿੱਚ 36,000 ਮੀਟ੍ਰਿਕ ਟਨ ਸਟਾਕ ਵਿੱਚ ਹੈ, ਜਦੋਂ ਕਿ 5,467 ਮੀਟ੍ਰਿਕ ਟਨ ਰਸਤੇ ਵਿੱਚ ਹੈ, ਜਿਸ ਨਾਲ ਕੁੱਲ ਉਪਲਬਧ ਡੀਏਪੀ 41,000 ਮੀਟ੍ਰਿਕ ਟਨ ਹੋ ਜਾਂਦਾ ਹੈ।
ਕਾਲਾਬਾਜਾਰੀ ਅਤੇ ਜਮ੍ਹਾਖੋਰੀ 'ਤੇ ਸਖਤੀ
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਨੈ ਖਾਦ ਦੀ ਕਾਲਾਬਾਜਾਰੀ, ਜਮ੍ਹਾਖੋਰੀ , ਮਿਲਾਵਟ ਅਤੇ ਅਵੈਧ ਟੈਗਿੰਗ ਨੂੰ ਰੋਕਣ ਲਈ ਨਿਗਰਾਨੀ ਅਤੇ ਲਾਗੁ ਕਰਨ ਦੀ ਕਾਰਵਾਈ ਤੇਜ ਕਰ ਦਿੱਤੀ ਹੈ। ਹੁਣ ਤੱਕ ਪੂਰੇ ਸੂਬੇ ਵਿੱਚ 1,974 ਨਿਰੀਖਣ ਕੀਤੇ ਗਏ ਹਨ। ਇੰਨ੍ਹਾਂ ਕਾਰਵਾਈਆਂ ਦੇ ਤਹਿਤ 8 ਐਫਆਈਆਰ ਦਰਜ ਕੀਤੀਆਂ ਗਈਆਂ ਹਨ 26 ਡੀਲਰਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਹਨ, ਇੱਕ ਲਾਇਸੈਂਸ ਰੱਦ ਕੀਤਾ ਗਿਆ ਹੈ ਅਤੇ 96 ਸ਼ੋਕਾਜ਼ ਨੋਟਿਸ ਜਾੀ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਗੁਣਵੱਤਾਪੂਰਣ ਖਾਦ ਸਮੇਂ 'ਤੇ ਅਤੇ ਸਹੀ ਮੁੱਲ 'ਤੇ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ। ਅਸੀਂ ਖਾਦ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਤਅੇ ਅਨੁਸਾਸ਼ਿਤ ਬਨਾਉਣ ਲਈ ਸਾਰੇ ਜਰੂਰੀ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਦ ਸਿਰਫ ਮੌਜੂਦਾ ਖਰੀਫ ਸੀਜਨ ਦੀ ਜਰੂਰਤ ਅਨੁਸਾਰ ਹੀ ਖਰੀਦਣ। ਰਬੀ ਸੀਜਨ ਲਈ ਹੁਣ ਤੋਂ ਖਾਦ ਦਾ ਸੰਗ੍ਰਹਿ ਨਾ ਕਰਨ, ਕਿਉੱਕਿ ਇਸ ਨਾਲ ਦੂਜਿਆਂ ਲਈ ਜਰੂਰੀ ਕਮੀ ਉਤਪਨ ਹੋ ਸਕਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਹਰਾਇਆ ਕਿ ਕਿਸੇ ਵੀ ਜਿਲ੍ਹੇ ਵਿੱਚ ਖਾਦ ਦੀ ਕਮੀ ਨਹੀਂ ਹੈ ਅਤੇ ਮੰਗ ਅਨੁਸਾਰ ਸਪਲਾਈ ਕੀਤੀ ਜਾ ਰਹੀ ਹੈ ਮੌਜੂਦਾ ਸਟਾਕ ਅਤੇ ਨਿਯਮਤ ਨਿਗਰਾਨੀ ਵਿਵਸਥਾ ਨਾਲ ਸੂਬਾ ਖਰੀਫ ਸੀਜਨ ਦੀ ਬਾਕੀ ਸਮੇਂ ਲਈ ਪੂਰੀ ਤਰ੍ਹਾ ਤਿਆਰ ਹੈ।