ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਵਿੱਤੀ ਅਨੁਸਾਸ਼ਨ ਨੂੰ ਵਧਾਉਣ ਅਤੇ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ, ਪ੍ਰਸਾਸ਼ਕਤੀ ਵਿਭਾਗਾਂ ਵਿੱਚ ਤੈਨਾਤ ਸੂਬਾ ਲੇਖਾ ਸੇਵਾ (ਐਸਸੀਐਸ) ਕੈਡਰ ਦੇ ਅਧਿਕਾਰੀਆਂ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਕਾਰਜਭਾਰ ਵੀ ਹੈ, ਨੇ ਇਸ ਬਾਰੇ ਵਿੱਚ ਸਾਰੇ ਪ੍ਰਸਾਸ਼ਕੀ ਸਕੱਤਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਪ੍ਰਸਾਸ਼ਨਿਕ ਵਿਭਾਗਾਂ ਵਿੱਚ ਕੰਮ ਕਰ ਰਹੇ ਅਨੁਭਾਗ ਅਧਿਕਾਰੀ, ਲੇਖਾ ਅਧਿਕਾਰੀ, ਸੀਨੀਅਰ ਲੇਖਾ ਅਧਿਕਾਰੀ ਅਤੇ ਮੁੱਖ ਲੇਖਾ ਅਧਿਕਾਰੀ ਜਿਵੇਂ ਐਸਏਐਸ ਕੈਡਰ ਦੇ ਅਧਿਕਾਰੀਆਂ ਵੱਲੋਂ ਕਈ ਵਿੱਤੀ ਪ੍ਰਸਤਾਵ ਬਿਨ੍ਹਾ ਸਮੂਚੀ ਸ਼ੁਰੂਆਤੀ ਜਾਂਚ ਦੇ ਵਿੱਤ ਵਿਭਾਗ ਦੀ ਮੰਜੁਰੀ ਤਹਿਤ ਭੇਜੇ ਜਾ ਰਹੇ ਹਨ। ਇਸ ਨਾਲ ਵਿਭਾਂਗ ਦੇ ਸਕੱਤਰੇਤ 'ਤੇ ਵੱਧ ਬੋਝ ਪੈ ਰਿਹਾ ਹੈ ਅਤੇ ਪ੍ਰਸਤਾਵਾਂ ਦੇ ਨਿਪਟਾਨ ਵਿੱਚ ਦੇਰੀ ਹੋ ਰਹੀ ਹੈ।
ਇਸ ਲਈ ਵੱਖ-ਵੱਖ ਪ੍ਰਸਾਸ਼ਨਿਕ ਵਿਭਾਗਾਂ ਵਿੱਚ ਕੰਮ ਕਰ ਰਹੇ ਐਸਏਐਸ ਕੈਡਰ ਦੇ ਅਧਿਕਾਰੀਆਂ ਦੀ ਇਹ ਜਿਮੇਵਾਰੀ ਹੋਵੇਗੀ ਕਿ ਉਹ ਵਿੱਤੀ ਉਲਝਣਾਂ ਵਾਲੇ ਸਾਰੇ ਪ੍ਰਸਤਾਵਾਂ ਨੂੰ ਵਿੱਤ ਵਿਭਾਗ ਦੇ ਕੋਲ ਭੇਜਣ ਤੋਂ ਪਹਿਲਾਂ ਸ਼ੁਰੂਆਤੀ ਪੱਧਰ 'ਤੇ ਪੂਰੀ ਗੰਭੀਰਤਾ ਅਤੇ ਸਾਵਧਾਨੀ ਦੇ ਨਾਲ ਉਨ੍ਹਾਂ ਦੀ ਜਾਂਚ ਯਕੀਨੀ ਕਰਨ।
ਉਨ੍ਹਾਂ ਨੇ ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਅਜਿਹੇ ਸਾਰੇ ਪ੍ਰਸਤਾਵ ਵਿੱਤ ਵਿਭਾਗ ਦੀ ਨੀਤੀਆਂ, ਸਰਕੂਲਰਾਂ, ਬਜਟ ਪ੍ਰਬੰਧਾਂ ਅਤੇ ਵਿੱਤੀ ਸ਼ਕਤੀਆਂ ਦੇ ਅਨੁਰੂਪ ਹੋਣ। ਸਬੰਧਿਤ ਅਧਿਕਾਰੀ ਸਿਫਾਰਿਸ਼ਾਂ, ਇਤਰਾਜਾਂ ਜਾਂ ਨਿਰੀਖਣ ਦੇ ਨਾਲ ਆਖੀਰੀ ਜਾਂਚ ਦੀ ਸਪਸ਼ਟ ਟਿੱਪਣੀ ਦਰਜ ਕਰਣਗੇ ਅਤੇ ਇਹ ਵੀ ਯਕੀਨੀ ਕਰਣਗੇ ਕਿ ਸਾਰੇ ਜਰੂਰੀ ਦਸਤਾੇਵਜ, ਚੈਕਲਿਸਟ ਅਤੇ ਪ੍ਰਵਾਨਗਰੀ ਪ੍ਰਸਤਾਵ ਨਾਲ ਨੱਥੀ ਹੋਣ। ਉਹ ਪ੍ਰਸਾਸ਼ਨਿਕ ਵਿਭਾਗ ਨੂੰ ਕਿਸੇ ਵੀ ਪ੍ਰਕ੍ਰਿਆਗਤ ਜਾਂ ਵਿੱਤੀ ਖਾਮੀ ਦੀ ਪੂਰਵ ਸੂਚਨਾ ਦੇਣਗੇ ਤਾਂ ਜੋ ਪ੍ਰਸਤਾਵ ਨੂੰ ਆਖੀਰੀ ਰੂਪ ਦੇਣ ਤੋਂ ਪਹਿਲਾਂ ਉਸ ਵਿੱਚ ਜਰੂਰੀ ਸੁਧਾਰ ਕੀਤਾ ਜਾ ਸਕੇ।
ਵਿਭਾਗਾਂ ਵਿੱਚ ਤਾਇਨਾਤ ਵਿੱਤ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਕਰਣਗੇ ਕਿ ਹਰੇਕ ਪ੍ਰਸਤਾਵ ਦੀ ਵਿੱਤੀ ਜਾਂਚ ਨਿਰਧਾਰਿਤ ਪ੍ਰਮੁੱਖ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਜਾਵੇ। ਇਸ ਦੇ ਤਹਿਤ ਸਬੰਧਿਤ ਆਈਟਮ ਤਹਿਤ ਬਜਟ ਦੀ ਉਪਲਬਧਤਾ ਦੀ ਪੁਸ਼ਟੀ ਅਤੇ ਲੋੜ ਹੋਣ 'ਤੇ ਮੁੜ ਰੀ-ਏਪ੍ਰੋਪ੍ਰਇਏਸ਼ਨ ਦਾ ਸੁਝਾਅ ਸ਼ਾਮਿਲ ਹੈ। ਪ੍ਰਸਤਾਵਾਂ ਦੀ ਜਾਂਚ ਇਸ ਦ੍ਰਿਸ਼ਟੀ ਨਾਲ ਵੀ ਕੀਤਾ ਜਾਵੇਗਾ ਕਿ ਉਹ ਬਿੱਲ ਵਿਭਾਗ ਦੇ ਸਾਰੇ ਨਿਰਦੇਸ਼ਾਂ, ਵਿਸ਼ੇਸ਼ ਰੂਪ ਨਾਲ ਖਰਚ ਕੰਟਰੋਲ ਅਤੇ ਖਰੀਦ ਸਬੰਧੀ ਸਰਕੂਲਰਾਂ ਦੇ ਅਨੁਰੂਪ ਹੈ।
ਸਬੰਧਿਤ ਅਧਿਕਾਰੀ ਇਹ ਵੀ ਪਰਖਣਗੇ ਕਿ ਪ੍ਰਸਤਾਵ ਸੌਂਪੀ ਗਈ ਵਿੱਤੀ ਸ਼ਕਤੀਆਂ ਦੇ ਅੰਦਰ ਹੈ ਜਾਂ ਉੱਚ ਪੱਧਰੀ ਪ੍ਰਵਾਨਗੀ ਦੀ ਜਰੂਰਤ ਹੈ। ਹਰਕੇ ਪ੍ਰਸਤਾਵ ਦੇ ਪਿੱਛੇ ਵਿੱਤੀ ਉਚਿਤਤਾ ਦਾ ਸਪਸ਼ਟ ਮੁਲਾਂਕਨ ਕੀਤਾ ਜਾਵੇਗਾ, ਜਿਸ ਵਿੱਚ ਜੇਕਰ ਕੋਈ ਵਿਕਲਪ ਤਲਾਸ਼ਿਆ ਗਿਆ ਹੋਵੇ ਤਾਂ ਉਸ ਦਾ ਵੀ ਵਰਨਣ ਕੀਤਾ ਜਾਵੇਗਾ। ਆਵੱਤਰੀ ਅਤੇ ਗੈਰ-ਅਵੱਰਤੀ ਖਰਚ ਦੀ ਪਹਿਚਾਣ ਕਰ ਲੰਬੇ ਸਮੇਂ ਦੇ ਵਿੱਤੀ ਪ੍ਰਭਾਵਾਂ ਦਾ ਮੁਲਾਂਕਨ ਕੀਤਾ ਜਾਵੇਗਾ। ਖਰੀਦ ਪ੍ਰਕ੍ਰਿਆਵਾਂ ਦਾ ਪਾਲਣ ਹਰਿਆਣਾ ਸੇਵਾ ਨਿਯਮਾਵਲੀ (ਐਚਐਸਆਰ ਮੈਨੂਅਲ), ਆਮ ਵਿੱਤੀ ਨਿਯਮ (ਜੀਐਫਆਰ) ਅਤੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਕੀਨੀ ਕੀਤਾ ਜਾਵੇਗਾ। ਸਟਾਫ ਸਬੰਧੀ ਪ੍ਰਸਤਾਵ ਜਿਵੇਂ ਅਹੁਦਾ ਸ੍ਰਿਜਨ, ਤਨਖਾਹ ਸੋਧ, ਸਲਾਹਕਾਰਾਂ ਦੀ ਨਿਯੁਕਤੀ ਜਾਂ ਜਨਸ਼ਕਤੀ ਨਿਯੋਜਨ ਨਾਲ ਸਬੰਧਿਤ ਪ੍ਰਸਤਾਵ ਨੂੰ ਵਿੱਤ ਵਿਭਾਗ ਦੇ ਮਾਪਦੰਡਾਂ ਦੇ ਅਨੁਰੂਪ ਜਾਂਚਿਆ ਜਾਵੇਗਾ। ਸਮੇਂਬੱਧ ਯੋਜਨਾਵਾਂ ਅਤੇ ਪਰਿਯੋਜਨਾਵਾਂ ਵਿੱਚ ਮੰਜੂਰ ਲਾਗਤ, ਵਿੱਤੀ ਪ੍ਰਵਾਹ ਅਤੇ ਸਮੇਂ-ਸੀਮਾ ਦੀ ਪੁਸ਼ਟੀ ਕੀਤੀ ਜਾਵੇਗੀ। ਨਾਲ ਹੀ ਕਿਸੇ ਵੀ ਤਰ੍ਹਾ ਦੇ ਅਵੈਧ ਖਰਚ ਵਸਤੂ ਦੀ ਪਹਿਚਾਣ ਕਰ ਉਸਨੂੰ ਰੇਖਾਂਕਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਜੇਕਰ ਕੋਈ ਪ੍ਰਸਤਾਵ ਕਿਸੇ ਨਵੀਂ ਯੋਜਨਾ ਨਾਲ ਸਬੰਧਿਤ ਹੋਵੇ, ਤਾਂ ਵਿੱਤ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਕਰਣਗੇ ਕਿ ਸਮਾਨ ਉਦੇਸ਼ ਦੀ ਕੋਈ ਹੋਰ ਯੋਜਨਾ ਪਹਿਲਾਂ ਤੋਂ ਨਾ ਚੱਲ ਰਹੀ ਹੋਵੇ। ਅਜਿਹੇ ਪ੍ਰਸਤਾਵਾਂ ਵਿੱਚ ਯੋਜਨਾ ਦਾ ਸੰਖੇਪ ਪਿਛੋਕੜ ਵੇਰਵਾ ਅਤੇ ਸਕੀਮ ਦਾ ਛੇ ਪੱਧਰੀ ਪ੍ਰਾਰੂਪ (ਮੇਜਰ ਹੈਡ, ਸਬ-ਮੇਜਰ ਹੈਡ, ਮਾਈਨਰ ਹੈਡ, ਸਬ ਹੈਡ, ਡਿਟੇਲਡ ਹੈਡ ਅਤੇ ਆਬਜੇਕ ਹੈਡ) ਜਰੂਰੀ ਰੂਪ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ।
ਨਾਲ ਹੀ, ਵਿੱਤ ਵਿਭਾਗ ਦੀ ਸਹਿਮਤੀ ਤਹਿਤ ਭੇਜੇ ਜਾਣ ਵਾਲੇ ਹਰੇਕ ਪ੍ਰਸਤਾਵ ਦੇ ਨਾਲ ਸਬੰਧਿਤ ਵਿਭਾਗ ਵਿੱਚ ਤੇਨਾਤ ਵਿੱਤ ਵਿਭਾਗ ਦੇ ਅਧਿਕਾਰੀ ਦਾ ਇੱਕ ਸਰਟੀਫਿਕੇਟ ਨੱਥੀ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਇਹ ਸਪਸ਼ਟ ਰੂਪ ਨਾਲ ਵਰਨਣ ਹੋਵੇ ਕਿ ਪ੍ਰਸਤਾਵ ਨੂੰ ਵਿੱਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਰੂਪ ਜਾਂਚਿਆ ਗਿਆ ਹੈ, ਬਜਟ ਦੇ ਪ੍ਰਾਵਧਾਨ ਉਪਲਬਧ ਹਨ, ਸਾਰੇ ਮਾਨਕਾਂ ਦਾ ਪਾਲਣ ਕੀਤਾ ਗਿਆ ਹੈ ਅਤੇ ਇਹ ਪ੍ਰਸਤਾਵ ਸਹਿਮਤੀ ਤਹਿਤ ਸਿਫਾਰਿਸ਼ੀ ਹੈ ਜਾਂ ਨਹੀਂ।
ਪ੍ਰਸਾਸ਼ਨਿਕ ਵਿਭਾਗਾਂ ਵਿੱਚ ਕੰਮ ਕਰ ਰਹੇ ਵਿੱਤ ਵਿਭਾਗ ਦੇ ਅਧਿਕਾਰੀ ਪ੍ਰਸਤਾਵਾਂ ਦੀ ਵਿੱਤੀ ਜਾਂਚ ਦੀ ਸ਼ੁਧਤਾ ਲਈ ਜਿਮੇਵਾਰੀ ਹੋਣਗੇ ਅਤੇ ਉਹ ਵਿੱਤੀ ਉਚਿਤਤਾ ਦੇ ਸਰੰਖਕ ਵਜੋ ਕੰਮ ਕਰਣਗੇ। ਵਿੱਤ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇੰਨ੍ਹਾਂ ਅਧਿਕਾਰੀਆਂ ਨੂੰ ਵਿੱਤੀ ਜਾਂਚ ਦੀ ਸ਼ੁਧਤਾ ਅਤੇ ਪਾਰਦਰਸ਼ਿਤਾ ਲਈ ਸਿੱਧੇ ਜਿਮੇਵਾਰੀ ਮੰਨੀ ਜਾਵੇਗੀ, ਅਤੇ ਜੇਕਰ ਕਿਸੇ ਵੀ ਪੱਧਰ 'ਤੇ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਉਸ ਦੇ ਵਿਰੁੱਧ ਪ੍ਰਸਾਸ਼ਨਿਕ ਕਾਰਵਾਈ ਕੀਤੀ ਜਾ ਸਕਦੀ ਹੈ। ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਿਭਾਗਾਂ ਵਿੱਚ ਤੈਨਾਤ ਐਸਏਅੇਯ ਅਧਿਕਾਰੀਆਂ ਨੂੰ ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਸਕੀਨੀ ਕਰਨ ਦੇ ਨਿਰਦੇਸ਼ ਦਿੱਤੇ।