ਨਾਬਾਰਡ ਸਥਾਪਨਾ ਦਿਵਸ 'ਤੇ ਸਹਿਕਾਰਤਾ ਮੰਤਰੀ ਨੇ ਦਸਿਆ ਹਰਿਆਣਾ ਦੀ ਸਹਿਕਾਰੀ ਕ੍ਰਾਂਤੀ ਦਾ ਰੋਡਮੈਪ
ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਕਿਸਾਨ ਦੀ ਖੁਸ਼ਹਾਲੀ ਤੋਂ ਬਿਨ੍ਹਾਂ ਵਿਕਸਿਤ ਭਾਰਤ ਦੀ ਕਲਪਣਾ ਅਧੂਰੀ ਹੈ ਅਤੇ ਇਸ ਦਿਸ਼ਾ ਵਿੱਚ ਨਾਬਾਰਡ ਦੀ ਭੂਮਿਕਾ ਬਹੁਤ ਮਹਤੱਵਪੂਰਣ ਰਹੀ ਹੈ। ਹਰਿਆਣਾ ਨਾ ਸਿਰਫ ਦੇਸ਼ ਦੀ ਖੁਰਾਕ ਸੁਰੱਖਿਆ ਦਾ ਆਧਾਰ ਹੈ, ਸਗੋ ਖੇਤੀਬਾੜੀ ਇਨੋਵੇਸ਼ਨ, ਫਸਲ ਵਿਵਿਧੀਕਰਣ ਅਤੇ ਪ੍ਰੋਸੈਸਿੰਗ ਅਧਾਰਿਤ ਖੇਤੀ ਵਿੱਚ ਵੀ ਮੋਹਰੀ ਸੂਬਾ ਬਣ ਚੁੱਕਾ ਹੈ। ਅਜਿਹੇ ਵਿੱਚ ਨਾਬਾਰਡ ਦੀ ਮੌਜੂਦਗੀ ਹਰਿਆਣਾ ਦੇ ਸਮੂਚੇ ਗ੍ਰਾਮੀਣ ਵਿਕਾਸ ਵਿੱਚ ਇੱਕ ਪ੍ਰੇਰਕ ਕੀਤਾ ਭੁਮਿਕਾ ਨਿਭਾ ਰਹੀ ਹੈ। ਪੈਕਸ ਕੰਪਿਊਟਰੀਕਰਣ, ਕੇਸੀਸੀ ਦਾ ਡਿਜੀਟਲੀਕਰਣ, ਐਫਪੀਓ, ਜੇਐਲਜੀ ਤੇ ਐਸਐਚਜੀ ਨੈਟਵਰਕ ਦੀ ਮਜਬੂਤੀ ਅਤੇ ਸਰਕਾਰੀ ਅਦਾਰਿਆਂ ਨੂੰ ਤਕਨੀਕੀ ਸਿਖਲਾਈ ਤੇ ਸਮਰਥਨ ਦੇਣ ਵਰਗੇ ਅਨੇਕ ਮੁਕਾਮਾਂ ਵਿੱਚ ਨਾਬਾਰਡ ਦਾ ਯੋਗਦਾਨ ਬਹੁਆਯਾਮੀ ਅਤੇ ਦੂਰਗਾਮੀ ਰਿਹਾ ਹੈ।
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਅੱਜ ਚੰਡੀਗੜ੍ਹ ਵਿੱਚ ਨਾਬਾਰਡ ਦੇ 44ਵੇਂ ਸਥਾਪਨਾ ਦਿਵਸ 'ਤੇ ਮੌਜੂਦ ਪ੍ਰਬੁੱਧਜਨਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਹਿਕਾਰਤਾ ਖੇਤਰ ਨੂੰ ਡਿਜੀਟਲ, ਪਾਰਦਰਸ਼ੀ ਅਤੇ ਜਨ-ਕੇਂਦ੍ਰਿਤ ਬਨਾਉਣ ਲਈ ਸੰਕਲਪਬੱਧ ਹੈ ਅਤੇ ਇਸ ਦਿਸ਼ਾ ਵਿੱਚ ਨਾਬਾਰਡ ਇੱਕ ਪੇ੍ਰਰਕ ਸ਼ਕਤੀ ਬਣ ਕੇ ਕੰਮ ਕਰ ਰਿਹਾ ਹੈ। ਅੱਜ ਸਹਿਕਾਰੀ ਅਦਾਰੇ ਸਿਰਫ ਕਰਜਾ, ਖਾਦ ਤੇ ਬੀਜ ਵੰਡ ਤੱਕ ਸੀਮਤ ਨਹੀਂ ਰਹੀ, ਸਗੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਕੇਂਦਰੀ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਹੇਠ ਇਹ ਅਦਾਰਿਆਂ ਜਨ ਔਸ਼ਧੀ ਕੇਂਦਰ, ਗੈਸ ਸਟੇਸ਼ਨ, ਸੀਐਸਸੀ ਸੈਂਟਰ ਸਮੇਤ 25 ਤੋਂ ਵੱਧ ਅਦਾਰਿਆਂ ਦਾ ਸਰੋਤ ਬਣ ਚੁੱਕੀ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ 500 ਸੀਐਮ-ਪੈਕਸ ਦੇ ਗਠਨ ਦਾ ਟੀਚਾ ਰੱਖਿਆ ਹੈ, ਜਿਨ੍ਹਾਂ ਵਿੱਚੋਂ 161 ਪਹਿਲਾਂ ਹੀ ਗਠਨ ਕੀਤੀ ਜਾ ਚੁੱਕੀ ਹੈ। ਇੰਨ੍ਹਾਂ ਮਲਟੀਪਰਪਜ਼ ਪੈਕਸ ਰਾਹੀਂ ਪਿੰਡਾਂ ਵਿੱਚ ਛੋਟੇ ਵੇਅਰਹਾਊਸ, ਪਬਲਿਕ ਵੰਡ ਪ੍ਰਣਾਲੀ ਦੇ ਤਹਿਤ ਅਨਾਜ ਵੰਡ ਅਤੇ ਹੋਰ ਜਰੂਰੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲਣ ਦੇ ਨਾਲ-ਨਾਲ ਗ੍ਰਾਮੀਣ ਨੌਜੁਆਨਾਂ ਨੂੰ ਰੁਜਗਾਰ ਅਤੇ ਸਥਾਨਕ ਪੱਧਰ 'ਤੇ ਪਾਰਦਰਸ਼ਿਤਾ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਵਿਜਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਹਰ ਪਿੰਡ ਵਿੱਚ ਪੈਕਸ ਦੇ ਵਿਕਾਸ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਹਿਕਾਰਤਾ ਅੰਦੋਲਨ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਚੁੱਕਾ ਹੈ। ਸਹਿਕਾਰ ਨਾਲ ਖੁਸ਼ਹਾਲੀ ਦੇ ਮੰਤਰ ਨੂੰ ਆਧਾਰ ਬਣਾ ਕੇ ਪ੍ਰਾਥਮਿਕ ਖੇਤੀਬਾੜੀ ਸਾਖ ਕਮੇਟੀਆਂ ਨੂੰ ਮਲਟੀਪਰਪਜ਼ ਅਦਾਰਿਆਂ ਵਿੱਚ ਬਦਲਿਆ ਜਾ ਰਿਹਾ ਹੈ, ਤਾਂ ਜੋ ਖਾਦ, ਬੀਜ, ਕਰਜਾ, ਸਟੋਰੇਜ, ਮਾਰਕਟਿੰਗ ਵਰਗੀ ਸਾਰੀ ਸਹੂਲਤਾਂ ਕਿਸਾਨਾਂ ਨੂੰ ਇੱਕ ਹੀ ਥਾਂ 'ਤੇ ਮਿਲ ਸਕਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਨਵੀਂ ਸਹਿਕਾਰਤਾ ਨੀਤੀ ਰਾਹੀਂ ਆਤਮਨਿਰਭਰ ਰਾਜ ਅਤੇ ਖੇਤੀਬਾੜੀ ਅਧਾਰਿਤ ਮਜਬੂਤ ਅਰਥਵਿਵਸਥਾ ਦੇ ਨਿਰਮਾਣ ਦੀ ਦਿਸ਼ਾ ਵਿੱਚ ਠੋਸ ਪਹਿਲ ਕਰ ਰਹੀ ਹੈ। ਨਾਬਾਰਡ ਦੇ ਸਹਿਯੋਗ ਨਾਲ ਛੋਟੇ ਗੋਦਾਮਾਂ ਦੀ ਸਥਾਪਨਾ, ਮਾਲੀ ਸਹਾਇਤਾ ਅਤੇ ਤਕਨੀਕੀ ਇਨੋਵੇਸ਼ਨਾਂ ਨੂੰ ਪ੍ਰੋਤਸਾਹਨ ਦੇ ਕੇ ਕਿਸਾਨਾਂ ਨੂੰ ਉਤਪਾਦਨ ਤੋਂ ਲੈ ਕੇ ਮਾਰਕਟਿੰਗ ਤੱਕ ਦੀ ਪੂਰੀ ਲੜੀ ਵਿੱਚ ਮਜਬੁਤੀ ਦਿੱਤੀ ਜਾ ਰਹੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਪਿੰਡ ਸਵਰਾਜ ਦੇ ਸਪਨੇ ਅਤੇ ਵਿਕਸਿਤ ਭਾਰਤ ਦੀ ਕਲਪਣਾ ਨੂੰ ਸਾਕਾਰ ਕਰਨ ਵਿੱਚ ਸਹਿਕਾਰਤਾ ਦੀ ਇਹ ਨਵੀਂ ਗਤੀ ਮੀਲ ਦਾ ਪੱਥਰ ਸਾਬਿਤ ਹੋ ਰਹੀ ਹੈ।
ਸ੍ਰੀਮਤੀ ਨਿਵੇਦਿਤਾ ਤਿਵਾਰੀ, ਮੁੱਖ ਮਹਾਪ੍ਰਬੰਧਕ, ਨਾਬਾਰਡ ਹਰਿਆਣਾ ਨੇ ਦੱਸਿਆ ਕਿ ਨਾਬਾਰਡ ਨੇ ਪਿਛਲੇ ਚਾਰ ਦਿਹਾਕਿਆਂ ਵਿੱਚ ਖੇਤੀਬਾੜੀ ਵਿੱਤ, ਸਹਿਕਾਰੀ ਅਦਾਰਿਆਂ ਦੇ ਮਜਬੂਤੀਕਰਣ, ਗ੍ਰਾਮੀਣ ਬੁਨਿਆਦੀ ਢਾਂਚੇ ਦੇ ਨਿਰਮਾਣ, ਮਾਲੀ ਸਮਾਵੇਸ਼ਨ, ਕੁਦਰਤੀ ਸੰਸਾਧਨ ਪ੍ਰਬੰਧਨ ਅਤੇ ਗ੍ਰਾਮੀਣ ਕੌਸ਼ਲ ਅਤੇ ਉਦਮਤਾ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ। ਨਾਬਾਰਡ ਨੇ ਕਿਸਾਨ ਉਤਪਾਦਕ ਸੰਗਠਨਾਂ, ਸਵੈ ਸਹਾਇਤਾ ਸਮੂਹਾਂ, ਸੰਯੁਕਤ ਦੇਣਦਾਰੀ ਸਮੂਹ, ਗੈਰ-ਖੇਤੀਬਾੜੀ ਉਤਪਾਦਕ ਸੰਗਠਨਾਂ ਵਰਗੇ ਗ੍ਰਾਮੀਣ ਸੰਗਠਨਾਂ ਦਾ ਗਠਨ ਅਤੇ ਪੋਸ਼ਨ ਕੀਤਾ ਹੈ। ਪਿਛਲੇ 43 ਸਾਲਾਂ ਵਿੱਚ ਆਖੀਰੀ ਛੋਰ ਤੱਕ ਵਿੱਤ ਸੇਵਾਵਾਂ ਪਹੁੰਚਾਉਣ ਲਈ ਨਾਬਾਰਡ ਨੇ ਸਹਿਕਾਰੀ ਬੈਂਕਾਂ ਨੂੰ ਲਗਾਤਾਰ ਮੁੜ ਵਿੱਤੀ ਸਹਾਇਤਾ ਉਪਲਬਧ ਕਰਵਾਈ ਹੈ। ਬੁਨਆਦੀ ਢਾਂਚੇ, ਸੀਬੀਐਸ ਅਤੇ ਸੀਬੀਐਸ+, ਪੈਕਸ ਕੰਪਿਊਟਰੀਕਰਣ ਅਤੇ ਟੈਕਨਾਲੋਜੀ ਵਿਕਾਸ ਦੇ ਜਰਇਏ ਸਹਿਕਾਰੀ ਅਦਾਰਿਆਂ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਯਤਨ ਕੀਤਾ ਹੈ।
ਇਸ ਮੌਕੇ 'ਤੇ ਪ੍ਰੋਗਰਾਮ ਵਿੱਚ ਭਾਰਤੀ ਰਿਜਰਵ ਬੈਂਕ ਦੇ ਖੇਤਰੀ ਨਿਦੇਸ਼ਕ ਸ੍ਰੀ ਵਿਵੇਕ ਸ਼੍ਰੀਵਾਸਤਵ, ਐਸਐਲਬੀਸੀ ਹਰਿਆਣਾ ਦੇ ਸੰਯੋਜਕ ਸ੍ਰੀ ਲਲਿਤ ਤਨੇਜਾ, ਨਾਬਾਰਡ ਪੰਜਾਬ ਖੇਤਰ ਦੇ ਮੁੱਖ ਮਹਾਪ੍ਰਬੰਧਕ ਸ੍ਰੀ ਵੀ ਕੇ ਆਰਿਆ ਅਤੇ ਨਾਬਾਰਡ ਹਰਿਆਣਾਂ ਖੇਤਰ ਦੀ ਮੁੱਖ ਮਹਾਪ੍ਰਬੰਧਕ ਸ੍ਰੀਮਤੀ ਨਿਵੇਦਿਤਾ ਤਿਵਾਰੀ ਸਮੇਤ ਰਾਜ ਸਰਕਾਰ ਅਤੇ ਬੈਂਕਾਂ ਦੇ ਸੀਨੀਅਰ ਅਧਿਕਾਰੀ, ਐਸਐਲਬੀਸੀ ਦੇ ਕੋਰਡੀਨੇਟਰ, ਪੈਕਸ, ਐਫਪੀਓ ਤੇ ਐਨਜੀਓ ਦੇ ਪ੍ਰਤੀਨਿਧੀ, ਨਾਬਾਰਡ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।