ਬਦਰੀਨਾਥ : ਰੁਦਰਪ੍ਰਯਾਗ-ਬਦਰੀਨਾਥ ਹਾਈਵੇਅ ‘ਤੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਧੋਲਤੀਰ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਬੱਸ ਅਲਕਨੰਦਾ ਨਦੀ ਵਿੱਚ ਡਿੱਗ ਗਈ। ਬੱਸ ਡਿੱਗਦੇ ਹੀ ਯਾਤਰੀਆਂ ਵਿੱਚ ਕਾਫ਼ੀ ਚੀਕ-ਚਿਹਾੜਾ ਮਚ ਗਿਆ। ਨਦੀ ਵਿੱਚ ਬੱਸ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾਗ੍ਰਸਤ ਹੋਈ ਬੱਸ ਇੱਕ ਟੈਂਪੋ ਟਰੈਵਲਰ ਹੈ। ਯਾਤਰੀਆਂ ਨਾਲ ਭਰੀ ਟੈਂਪੋ ਟਰੈਵਲਰ ਰਾਜਸਥਾਨ ਤੋਂ ਆ ਰਹੀ ਸੀ। ਯਾਤਰੀ ਚਾਰਧਾਮ ਯਾਤਰਾ ਲਈ ਆਏ ਸਨ। ਅਚਾਨਕ ਟੈਂਪੋ ਟਰੈਵਲਰ ਅਲਕਨੰਦਾ ਨਦੀ ਵਿੱਚ ਡਿੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ। ਇਸ ਵਿੱਚ ਲਗਭਗ 18 ਯਾਤਰੀ ਸਵਾਰ ਸਨ।