Tuesday, September 16, 2025

Haryana

ਹਰਿਆਣਾ ਨੇ ਵਧਾਈ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਗਤੀ

July 17, 2025 02:33 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਪ੍ਰਸਾਸ਼ਨਿਕ ਸਕੱਤਰਾਂ ਨੇ ਗ੍ਰਹਿ, ਸਹਿਕਾਰਤਾ, ਨਗਰ ਅਤੇ ਗ੍ਰਾਮ ਆਯੋਜਨਾ ਅਤੇ ਸ਼ਹਿਰੀ ਸਥਾਨਕ ਨਿਗਮ ਵਿਭਾਗਾਂ ਨਾਲ ਜੁੜੀ, 28,641 ਕਰੋੜ ਰੁਪਏ ਤੋਂ ਵੱਧ ਦੀ 25 ਪਰਿਯੋਜਨਾਵਾਂ ਦੀ ਵਿਸਤਾਰ ਜਾਣਕਾਰੀ ਲਈ।

ਮੁੱਖ ਸਕੱਤਰ ਸ੍ਰੀ ਰਸਤੋਗੀ ਨੇ ਅਧਿਕਾਰੀਆਂ ਨੂੰ ਰੁਕਾਵਟਾਂ ਨੂੰ ਤੁਰੰਤ ਦੂਰ ਕਰਨ ਅਤੇ ਪਰਿਯੋਜਨਾਾਵਾਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਦਸਿਆ ਗਿਆ ਕਿ ਗ੍ਰਹਿ ਵਿਭਾਗ ਦੇ ਤਹਿਤ ਪੁਲਿਸ ਥਾਨਿਆਂ ਅਤੇ ਚੌਕੀਆਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ 100 ਕਰੋੜ ਰੁਪਏ ਦੀ ਪਰਿਯੋਜਨਾ ਪੂਰੀ ਹੋ ਚੁੱਕੀ ਹੈ। ਇਸ ਪਹਿਲ ਨਾਲ ਜਨ ਸੁਰੱਖਿਆ ਅਤੇ ਕਾਨੂੰਨ ਬਦਲਾਅ ਸਮਰੱਥਾਵਾਂ ਨੂੰ ਵਰਨਣਯੋਗ ਰੂਪ ਨਾਲ ਮਜਬੂਤੀ ਮਿਲੀ ਹੈ। ਇਸੀ ਤਰ੍ਹਾ, ਰੋਹਤਕ ਵਿੱਚ ਸਹਿਕਾਰਤਾ ਵਿਭਾਗ ਦੇ 179.75 ਕਰੋੜ ਦੇ ਮੇਗਾ ਫੂਡ ਪਾਰਕ ਦਾ 97 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਪ੍ਰੋਸੈਸਿੰਗ ਕੇਂਦਰ ਅਤੇ ਪ੍ਰਾਥਮਿਕ ਪ੍ਰੋਸੈਸਿੰਗ ਕੇਂਦਰਾਂ ਦੀ ਸਥਾਪਨਾ ਸਮੇਤ ਜਿਆਤਾਤਰ ਜਰੂਰੀ ਕੰਮ ਪੂਰੇ ਹੋਣ ਦੇ ਨਾਲ, ਇਹ ਪਰਿਯੋਜਨਾ ਸਤੰਬਰ 2025 ਤੱਕ ਪੂਰੀ ਹੌਣ ਦੀ ਸੰਭਾਵਨਾ ਹੈ, ਜਿਸ ਨਾਲ ਨਾ ਸਿਰਫ ਖੇਤੀਬਾੜੀ ਪ੍ਰੋਸੈਸਿੰਗ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਗ੍ਰਾਮੀਣ ਰੁਜਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਸ਼ਹਿਰੀ ਸਥਾਨਕ ਵਿਭਾਗ ਨੇ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਵਰਨਣਯੋਗ ਪ੍ਰਗਤੀ ਦਰਜ ਕੀਤੀ। ਫਰੀਦਾਬਾਦ ਦੇ ਪ੍ਰਤਾਪਗੜ੍ਹ ਅਤੇ ਮਿਰਜਾਪੁਰ ਵਿੱਚ 248.33 ਕਰੋੜ ਰੁਪਏ ਦੀ ਸੀਵਰੇਜ ਪ੍ਰਣਾਲੀ, ਅੰਬਾਲਾ ਸਦਰ ਵਿੱਚ 133.78 ਕਰੋੜ ਦਾ ਸੀਵਰੇਜ ਨੈਟਵਰਕ ਅਤੇ ਰੋਹਤਕ ਵਿੱਚ 109.13 ਕਰੋੜ ਰੁਪਏ ਦੀ ਜਲ ਸਪਲਾਈ ਪਹਿਲ ਵਰਗੀ ਪਰਿਯੋਜਨਾਵਾਂ ਸੌ-ਫੀਸਦੀ ਪੂਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ, ਕਰਨਾਲ ਵਿੱਚ 130.21 ਕਰੋੜ ਰੁਪਏ ਦੀ ਸੀਵਰੇਜ ਪਰਿਯੋਜਨਾ, ਜਿਸ ਵਿੱਚ 142 ਕਿਲੋਮੀਟਰ ਦਾ ਨੈਟਵਰਕ ਅਤੇ ਦੋ ਸੀਵਰੇਜ ਟ੍ਰੀਟਮੈਂਟ ਪਲਾਂਟ ਸ਼ਾਮਿਲ ਹਨ, ਪੂਰੀ ਤਰ੍ਹਾ ਨਾਲ ਪੂਰੇ ਹੋ ਚੁੱਕੇ ਹਨ। ਗੁਰੂਗ੍ਰਾਮ ਵਿੱਚ 129.30 ਕਰੋੜ ਰੁਪਏ ਦੀ ਲਾਗਤ ਨਾਲ ਐਮਸੀਜੀ ਦਫਤਰ ਭਵਨ ਦਾ 84 ਫੀਸਦੀ ਨਿਰਮਾਣ ਕੰਮ ਅਤੇ ਫਰੀਦਾਬਾਦ ਵਿੱਚ 123.47 ਕਰੋੜ ਰੁਪਏ ਦੀ ਲਗਾਤ ਨਾਲ ਰਾਜਾ ਨਾਹਰ ਸਿੰਘ ਸਟੇਡੀਅਮ ਦੇ ਅਧੁਨੀਕੀਕਰਣ ਦਾ 60 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।

ਨਗਰ ਅਤੇ ਗ੍ਰਾਮ ਆਂਸੋਜਨਾ ਦੇ ਤਹਿਤ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਨੇ ਮਹਤੱਵਪੂਰਣ ਪਰਿਯੋਜਨਾਵਾਂ ਵਿੱਚ ਵਰਨਣਯੋਗ ਪ੍ਰਗਤੀ ਦਰਜ ਕੀਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹੀ ਚੰਦੂ ਬੁੜੇੜਾ ਵਿੱਚ 110 ਕਰੋੜ ਰੁਪਏ ਦੀ ਲਾਗਤ ਨਾਲ 100 ਐਮਐਲਡੀ ਸਮਰੱਥਾ ਦੇ ਜਲ੍ਹ ਉਪਚਾਰ ਪਲਾਂਟ ਦਾ ਉਦਘਾਟਨ ਕੀਤਾ ਹੈ। ਇਸ ਨਾਲ ਜੁਲਾਈ 2025 ਤੱਕ ਜਲ ਸਪਲਾਈ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਗੁਰੂਗ੍ਰਾਮ ਵਿੱਚ 679.80 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਸ਼ੀਤਲਾ ਮਾਤਾ ਦੇਵੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ 74 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਇਸ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਇਹ ਜਲਦੀ ਹੀ ਸਿਹਤ ਸੇਵਾ ਦੇ ਬੁਨਿਟਾਦੀ ਢਾਂਚੇ ਦੀ ਮਜਬੂਤ ਨੀਂਹ ਬਣੇਗਾ। ਗੁਰੂਗ੍ਰਾਮ ਦੇ ਸੈਕਟਰ 58 ਤੋਂ 115 ਤੱਕ 226.31 ਕਰੋੜ ਰੁਪਏ ਦੀ ਸੀਵਰੇਜ ਪਾਇਪਲਾਇਨ ਪਰਿਯੋਜਨਾ ਵੀ ਪੂਰੀ ਹੋ ਚੁੱਕੀ ਹੈ।

ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਬਦਲਾਅਕਾਰੀ ਟ੍ਰਾਂਪਸੋਰਟ ਪਰਿਯੋਜਨਾਵਾਂ ਦੀ ਜਾਣਕਾਰੀ ਦਿੱਤੀ। ਇੰਨ੍ਹਾਂ ਪਰਿਯੋਜਨਾਵਾਂ ਵਿੱਚ 5,453 ਕਰੋੜ ਰੁਪਏ ਦੀ ਗੁਰੂਗ੍ਰਾਮ ਮੈਟਰੋ (ਹੁਡਾ ਸਿਟੀ ਸੈਂਟਰ ਤੋਂ ਸਾਈਬਰ ਸਿਟੀ), 6,056.70 ਕਰੋੜ ਰੁਪਏ ਦੀ ਫਰੀਦਾਬਾਦ -ਗੁਰੂਗ੍ਰਾਮ ਮੈਟਰੋ ਲਿੰਕ ਅਤੇ ਦੋ ਖੇਤਰੀ ਰੈਪਿਡ ਟ੍ਰਾਂਸਪੋਰਟ ਸਿਸਟਮ ਪਰਿਯੋਜਨਾਵਾਂ-6।436 ਕਰੋੜ ਰੁਪਏ ਦੀ ਦਿੱਲੀ-ਸ਼ਾਹਜਹਾਂਪੁਰ-ਨੀਮਰਾਣਾ-ਬਹਿਰੋੜ ਅਤੇ 4,699 ਕਰੋੜ ਰੁਪਏ ਦੀ ਸਰਾਏ ਕਾਲੇ ਖਾਂ -ਪਾਣੀਪਤ ਪਰਿਯੋਜਨਾ ਸ਼ਾਮਿਲ ਹਨ। ਇਸ ਤੋਂ ਇਲਾਵਾ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੀ 217 ਕਰੋੜ ਰੁਪਏ ਦੀ ਰੈਲੀ ਵੈਲਸ ਪਰਿਯੋਜਨਾ ਦਾ 45 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ