Saturday, July 19, 2025
BREAKING NEWS
ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤDSP ਗੁਰਸ਼ੇਰ ਸਿੰਘ ਸੰਧੂ ਦੀਆਂ ਵਧੀਆਂ ਮੁਸ਼ਕਿਲਾਂਰੁਦਰਪ੍ਰਯਾਗ ; ਅਲਕਨੰਦਾ ਨਦੀ ‘ਚ ਡਿੱਗੀ ਬੱਸ

Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ 188 ਕਰੋੜ ਰੁਪਏ ਤੋਂ ਵੱਧ ਰਕਮ ਦੀ ਵਿਕਾਸ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ

July 17, 2025 02:43 PM
SehajTimes

ਚੰਡੀਗੜ੍ਹ : ਮੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਦੇ ਲੋਕਨਿਰਮਾਣ ਰੇਸਟ ਹਾਊਸ ਵਿੱਚ ਜ਼ਿਲ੍ਹੇ ਦੇ ਵਿਕਾਸ ਲਈ 188 ਕਰੋੜ ਰੁਪਏ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਪਟੌਦੀ ਵਿਧਾਨਸਭਾ ਵਿੱਚ ਸੜਕਾਂ ਦਾ ਹੋਇਆ ਉਦਘਾਟਨ

ਜ਼ਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਬਾਅਦ ਮੁੱਖ ਮੰਤਰੀ ਸਿੱਧੇ ਲੋਕ ਨਿਰਮਾਣ ਰੇਸਟ ਹਾਊਸ ਵਿੱਚ ਪਹੁੰਚੇ। ਜਿੱਥੇ ਉਨ੍ਹਾਂ ਨੇ ਪਟੌਦੀ ਵਿਧਾਨਸਭਾ ਖੇਤਰ ਵਿੱਚ 55 ਕਰੋੜ 5 ਲੱਖ 67 ਹਜ਼ਾਰ ਦੀ ਲਾਗਤ ਨਾਲ ਬਣਾਏ ਪੰਚਗਾਂਓ ਤੋਂ ਫਰੂਖਨਗਰ ਵਾਯਾ ਜਮਾਲਪੁਰ ਡਬਲ ਲੇਨ ਮਾਰਗ ਅਤੇ 13 ਕਰੋੜ 18 ਲੱਖ 83 ਹਜ਼ਾਰ ਰੁਪਏ ਦੀ ਲਾਗਤ ਨਾਲ ਹੇਲੀਮੰਡੀ, ਫਰੂਖਨਗਰ ਵਾਯਾ ਮੇਹਚਾਨਾ ਮਾਰਗ ਦੇ ਨਵੀਨੀਕਰਣ ਦਾ ਉਦਘਾਟਨ ਕੀਤਾ।

ਸੋਹਨਾ ਵਿਧਾਨਸਭਾ ਖੇਤਰ ਨੂੰ ਮਿਲੀ ਇਹ ਸੌਗਾਤ

ਮੁੱਖ ਮੰਤਰੀ ਨੇ ਸੋਹਨਾ ਵਿਧਾਨਸਭਾ ਖੇਤਰ ਵਿੱਚ 8 ਕਰੋੜ 23 ਲੱਖ 19 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਜੀਏ ਰੋਡ ਤੋਂ ਅਲੀਪੁਰ ਹਰਿਆ ਹੇੜਾ ਮਾਰਗ ਅਤੇ ਰਾਏਸੀਨਾ ਪਿੰਡ ਵਿੱਚ ਬਣੇ ਮੰਦਰ ਰੋਡ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 32 ਲੱਖ 63 ਹਜ਼ਾਰ ਦੀ ਲਾਗਤ ਨਾਲ ਬਣੇ ਬੀਪੀਡੀਐਸ ਰੋਡ ਤੋਂ ਨੁਨੇਰਾ, 28 ਲੱਖ 26 ਹਜ਼ਾਰ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਲੋਹ ਸਿੰਘਾਨੀ ਤੋਂ ਚਮਨਪੁਰਾ ਰੋਡ ਦਾ ਵੀ ਉਦਘਾਟਨ ਕੀਤਾ। ਇਸੇ ਲੜੀ ਵਿੱਚ ਸੋਹਨਾ ਵਿਧਾਨਸਭਾ ਖੇਤਰ ਵਿੱਚ 13 ਕਰੋੜ 34 ਲੱਖ 53 ਹਜ਼ਾਰ ਦੀ ਰਕਮ ਨਾਲ ਬਨਣ ਵਾਲੇ ਜੀਏ ਰੋਡ ਤੋਂ ਧੁਮਸਪੁਰ ਵਾਯਾ ਨਿਯਾਗਾਂਓ ਅਤੇ 16 ਕਰੋੜ 56 ਲੱਖ79 ਹਜ਼ਾਰ ਦੀ ਰਕਮ ਨਾਲ ਬਨਣ ਵਾਲੇ ਸੋਹਨਾ-ਅਭੈਪੁਰ-ਲੋਹਟਕੀ-ਖੇੜਲਾ ਅਤੇ ਦਮਦਮਾ ਤੋਂ ਰਿਠੌਜ ਸੜਕ ਮਾਰਗ ਦੇ ਮੁੜ ਵਿਸਥਾਰ ਦਾ ਵੀ ਨੀਂਹ ਪੱਥਰ ਰੱਖਿਆ।

ਗੁਰੂਗ੍ਰਾਮ ਵਿੱਚ ਵੇਧਗੀ ਪੇਯਜਲ ਪਸਲਾਈ ਦੀ ਸਮਰੱਥਾ

ਵਿਕਾਸ ਪਰਿਯੋਜਨਾਵਾਂ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਵੱਲੋਂ ਚੰਦੂ ਬੁਡੇੜਾ ਵਿੱਚ 63 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 100 ਐਮਐਲਡੀ ਸਮਰੱਥਾ ਦੀ ਨਵੀਨ ਜਲ੍ਹ ਪਰਿਸ਼ੋਧਨ ਯੁਨਿਟ-4 ਦਾ ਉਦਘਾਟਨ ਕੀਤਾ। ਇਸ ਪਰਿਯੋਜਨਾ ਰਾਹੀਂ ਗੁਰੂਗ੍ਰਾਮ ਦੇ 81 ਤੋਂ 115 ਤੱਕ 34 ਸੈਕਟਰਾਂ ਵਿੱਚ ਰਹਿਣ ਗਾਲੇ 4.5 ਲੱਖ ਤੋਂ ਵੱਧ ਪਰਿਵਾਰਾਂ ਨੂੰ ਸ਼ੁੱਧ ਪੇਯ੧ਲ ਦੀ ਵੱਧ ਸਪਲਾਈ ਯਕੀਨੀ ਹੋਵੇਗੀ। ਇੱਥੇ ਨਹਿਰੀ ਪਾਣੀ ਦਾ ਸੋਧ ਕਰ ਉਸ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਇਸ ਯੁਨਿਟ ਦੇ ਤਿਆਰ ਹੋਣ ਨਾਲ ਲੱਛਮਣ ਵਿਹਾਰ, ਤਿਕੋਨਾ ਪਾਰਕ, ਨਿਯੂ ਕਲੋਨੀ, ਜੋਤੀ ਪਾਰਕ, ਅਰਜੁਨ ਨਗਰ, ਸੈਕਟਰ 12ਏ ਦਿਆਨੰਦ ਕਲੋਨੀ ਆਦਿ ਵਿੱਚ ਸੌ ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਰੋਜਾਨਾ ਪਾਣੀ ਦੀ ਸਪਲਾਈ ਹੋ ਸਕੇਗੀ।

ਮੁੱਖ ਮੰਤਰੀ ਨੇ ਜਿਲ੍ਹਾ ਦੇ ਸਿਖਿਆਗਤ ਢਾਂਚਾ ਨੂੰ ਮਜਬੂਤ ਕਰਨ ਲਈ ਅੱਜ ਸਮੂਚੀ ਸਿਖਿਆ ਮੁਹਿੰਮ ਤਹਿਤ ਬਾਦਸ਼ਾਹਪੁਰ ਵਿਧਾਨਸਭਾ ਖੇਤਰ ਦੇ ਪਿੰਡ ਦੌਲਤਾਬਾਦ ਵਿੱਚ 5 ਕਰੋੜ 89 ਹਜਾਰ ਅਤੇ ਪਿੰਡ ਧਨਵਾਪੁਰ ਵਿੱਚ 2 ਕਰੋੜ 39 ਲੱਖ 56 ਹਜਾਰ, ਸੋਹਨਾ ਵਿੱਚ 4 ਕਰੋੜ 70 ਲੱਖ 30 ਹਜਾਰ ਅਤੇ ਪਿੰਡ ਧਾਮਡੌਜ ਵਿੱਚ 3 ਕਰੋੜ 40 ਲੱਖ 59 ਹਜਾਰ ਅਤੇ ਪਿੰਡ ਸਿਲੋਨੀ ਵਿੱਚ 3 ਕਰੋੜ 12 ਲੱਖ 87 ਹਜਾਰ ਦੀ ਲਾਗਤ ਤੋਂ ਬੱਚਣ ਵਾਲੇ ਨਵੇਂ ਸਕੂਲ ਭਵਨਾਂ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ 'ਤੇ ਹਰਿਆਣਾ ਦੇ ਵਨ, ਵਾਤਾਵਰਣ ਅਤੇ ਉਦਯੋਗ ਮੰਤਰੀ ਰਾਓ ਨਰਬੀਰ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਪ੍ਰਧਾਨ ਸਲਾਹਕਾਰ (ਸ਼ਹਿਰੀ ਵਿਕਾਸ) ਡੀਐਸ ਢੇਸੀ, ਜੀਐਮਡੀਏ ਦੇ ਸੀਈਓ ਸ਼ਿਆਮਲ ਮਿਸ਼ਰਾ , ਡੀਸੀ ਅਜੈ ਕੁਮਾਰ ਆਦਿ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਨਾਬਾਰਡ ਬਣਿਆ ਹਰਿਆਣਾ ਦੇ ਗ੍ਰਾਮੀਣ ਵਿਕਾਸ ਅਤੇ ਕਿਸਾਨ ਸ਼ਸ਼ਕਤੀਕਰਣ ਦਾ ਮਜਬੂਤ ਆਧਾਰ ਡਾ. ਅਰਵਿੰਦ ਸ਼ਰਮਾ

ਸੀਈਟੀ-2025 ਲਈ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੀ ਵਿਆਪਕ ਯੋਜਨਾ

ਦੇਵੇਂਦਰ ਸਿੰਘ ਬਣੇ ਸ਼ਹਿਰੀ ਵਿਕਾਸ ਸਲਾਹਕਾਰ

ਮੁੱਖ ਮੰਤਰੀ ਨੇ ਦਿੱਤੇ ਗੁਰੂਗ੍ਰਾਮ ਨੂੰ ਸਵੱਛ ਬਣਾਏ ਰੱਖਣ ਦੇ ਨਿਰਦੇਸ਼, ਪਾਰਸ਼ਦਾਂ ਤੋਂ ਮੰਗਿਆ ਸਰਗਰਮ ਸਹਿਯੋਗ

ਹਰਿਆਣਾ ਨੇ ਵਧਾਈ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਗਤੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਨੰਗਪੁਰ ਪਿੰਡ ਦੇ ਸਬੰਧ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਣ ਪਾਲ ਗੁੱਜਰ ਸਮੇਤ ਵਿਧਾਇਕਾਂ ਨੇੰ ਕੀਤੀ ਮੁਲਾਕਾਤ

ਵਨ ਅਰਥ-ਵਨ ਫੈਮਿਲੀ-ਵਨ ਫਿਯੂਚਰ ਦੇ ਸਿਦਾਂਤ ਦਾ ਪ੍ਰਮਾਣ ਹੈ ਸਾਊਥੈਂਪਟਨ ਯੂਨੀਵਰਸਿਟੀ ਕੈਂਪਸ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਹਾਫ ਮੈਰਾਥਨ ਵਿੱਚ ਦੌੜ ਲਗਾ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ