ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਫਰੀਦਾਬਾਦ ਜਿਲ੍ਹਾ ਵਿੱਚ ਸਥਿਤ ਅਨੰਗਪੁਰ ਪਿੰਡ ਦੇ ਸਬੰਧ ਵਿੱਚ ਸੂਬਾ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਪੂਰੇ ਆਦਰ ਅਤੇ ਸਨਮਾਨ ਕਰਦੀ ਹੈ। ਮੁੱਖ ਮੰਤਰੀ ਨੇ ਇਹ ਗੱਲ ਗੁਰੂਗ੍ਰਾਮ ਦੇ ਪੀਡਬਲਿਯੂਡੀ ਰੇਸਟ ਹਾਊਸ ਵਿੱਚ ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਸਾਕਬਾ ਮੰਤਰੀ ਅਤੇ ਵਲੱਭਗੜ੍ਹ ਤੋਂ ਵਿਧਾਇਕ ਮੂਲਚੰਦ ਸ਼ਰਮਾ, ਐਨਆਈਟੀ ਫਰੀਦਾਬਾਦ ਤੋਂ ਵਿਧਾਇਕ ਸਤੀਸ਼ ਫਾਗਨਾ, ਬੜਖਲ ਤੋਂ ਵਿਧਾਹਿਕ ਧਨੇਸ਼ ਅਦਲਖਾ ਅਤੇ ਅਨੰਗਪੁਰ ਪਿੰਡ ਦੇ ਮਾਣਯੋਗ ਵਿਅਕਤੀਆਂ ਨਾਲ ਮੁਲਾਕਾਤ ਬਾਅਦ ਮੀਡੀਆ ਪਰਸਰਸ ਨਾਲ ਗੱਲ ਕਰਦੇ ਹੋਏ ਕਹੀ।
ਮੁੱਖ ਮੰਤਰੀ ਨੇ ਇਸ ਦੌਰਾਨ ਸਾਰੇ ਜਨਪ੍ਰਤੀਨਿਧੀਆਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਜਨਭਾਵਨਾਵਾਂ ਦਾ ਸਨਮਾਨ ਕਰਦੀ ਹੈ। ਨਾਲ ਹੀ ਹਰਿਆਣਾ ਸਰਕਾਰ ਵਾਤਾਵਰਣ ਤੇ ਵਿਕਾਸ ਦੇ ਸੰਤੁਲਨ ਵਿੱਚ ਵੀ ਭਰੋਸਾ ਰੱਖਦੀ ਹੈ। ਅਜਿਹੇ ਵਿੱਚ ਇਸ ਪੂਰੇ ਵਿਸ਼ਾ ਨੂੰ ਤਾਲਮੇਲ ਕਮੇਟੀ ਦੇ ਸਾਹਮਣੇ ਰੱਖਿਆ ਜਾਵੇਗਾ। ਜੋ ਕਿ ਮਾਣਯੋਗ ਸੁਪਰੀਮ ਕੋਰਟ ਨੂੰ ਅਪੀਲ ਕਰੇਗੀ।