ਚੰਡੀਗੜ੍ਹ : ਹਰਿਆਣਾ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਨੇ ਚਲ ਰਹੀ ਆਬਕਾਰੀ ਨੀਲਾਮੀ ਪ੍ਰਕਿਰਿਆ ਤਹਿਤ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਪ੍ਰਾਪਤ ਕੀਤਾ ਹੈ। ਹੁਣ ਤੱਕ ਸੂਬੇਭਰ ਵਿੱਚ ਕੁਲ੍ਹ 1,194 ਆਬਕਾਰੀ ਜੋਨ ਵਿੱਚੋਂ 1,081 ਜੋਨ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਜਾ ਚੁੱਕੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ ਸ੍ਰੀ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਖੁਦਰਾ ਸ਼ਰਾਬ ਦੀ ਦੁਕਾਨਾਂ ਦੇ ਲਾਇਸੈਂਸਧਾਰੀ ਹਰੇਕ ਜੋਨ ਵਿੱਚ ਦੋ ਦੁਕਾਨਾਂ ਸੰਚਾਲਿਤ ਕਰ ਸਕਦੇ ਹਨ, ਇਸ ਤਰ੍ਹਾਂ ਨਈ ਆਬਕਾਰੀ ਨੀਤੀ ਤਹਿਤ ਪਹਿਲੇ ਤਿੰਨ ਹਫ਼ਤੇ ਅੰਦਰ 2150 ਤੋਂ ਵੱਧ ਖੁਦਰਾ ਸ਼ਰਾਬ ਦੀ ਦੁਕਾਨਾਂ ਖੋਲੀ ਗਈਆਂ ਹਨ।
ਈ-ਨੀਲਾਮੀ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਖੁਦਰਾ ਸ਼ਰਾਬ ਦੀ ਦੁਕਾਨਾਂ ਦੀ ਨੀਲਾਮੀ
ਉਨ੍ਹਾਂ ਨੇ ਦੱਸਿਆ ਕਿ ਚਲ ਰਹੀ ਨੀਲਾਮੀ ਵਿੱਚ ਹੁਣ ਸਿਰਫ਼ 113 ਜੋਨ ਨੀਲਾਮੀ ਲਈ ਬਚੇ ਹਨ ਜਿਨ੍ਹਾਂ ਦੀ ਨੀਲਾਮੀ ਕੁੱਝ ਹੀ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਹਰਿਆਣਾ ਵਿੱਚ ਖੁਦਰਾ ਸ਼ਰਾਬ ਦੀ ਦੁਕਾਨਾਂ ਲਈ ਆਬਕਾਰੀ ਨੀਲਾਮੀ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਹੈ ਜੋ ਈ-ਨੀਲਾਮੀ ਪੋਰਟਲ ਰਾਹੀਂ ਪ੍ਰਬੰਧਿਤ ਕੀਤੀ ਜਾਂਦੀ ਹੈ। ਹਾਲਾਂਕਿ ਲਾਇਸੈਂਸ ਨੀਲਾਮੀ ਪ੍ਰਕਿਰਿਆ ਵਿੱਚ ਸਵਤੰਤਰ ਰੂਪ ਨਾਲ ਹਿੱਸਾ ਲੈਂਦੇ ਹਨ , ਇਸ ਲਈ ਆਬਕਾਰੀ ਜੋਨ ਦੀ ਨੀਲਾਮੀ ਨਿਸ਼ਪੱਖ ਪ੍ਰਕਿਰਿਆ ਵੱਲੋਂ ਨਿਰਧਾਰਿਤ ਕੀਮਤ 'ਤੇ ਕੀਤੀ ਜਾਂਦੀ ਹੈ।
ਪਿਛਲੇ ਸਾਲ ਦੀ ਤੁਲਨਾ ਵਿੱਚ ਵਿਭਾਗ ਨੇ ਇਸ ਬਾਰ ਨੀਲਾਮੀ ਵਿੱਚ ਕਿਤੇ ਵੱਧ ਮਾਲੀਆ ਪ੍ਰਾਪਤ ਕੀਤਾ
ਸ੍ਰੀ ਵਿਨੈ ਪ੍ਰਤਾਪ ਨੇ ਦੱਸਿਆ ਕਿ ਇਸ ਸਾਲ ਕੈਬੀਨੇਟ ਨੇ 31 ਮਾਰਚ,2027 ਤੱਕ ਲਗਭਗ ਦੋ ਸਾਲ ਦੇ ਲੰਮੇ ਸਮੇ ਲਈ ਆਬਕਾਰੀ ਨੀਤੀ ਨੂੰ ਮੰਜੂਰੀ ਦਿੱਤੀ ਸੀ, ਇਸ ਲਈ ਵਿਭਾਗ ਪਿਛਲੇ ਸਾਲ ਦੀ ਨੀਲਾਮੀ ਦੀ ਤੁਲਨਾ ਵਿੱਚ ਕਿਤੇ ਵੱਧ ਮਾਲੀਆ ਪ੍ਰਾਪਤ ਕਰਨ ਯੋਗ ਰਿਹਾ ਹੈ। 3 ਜੁਲਾਈ 2025 ਨੂੰ ਹੋਈ ਅੰਤਮ ਦੌਰ ਦੀ ਨੀਲਾਮੀ ਵਿੱਚ ਵਿਭਾਗ ਨੇ 21 ਜੋਨ ਦੀ ਸਫਲਤਾਪੂਰਵਕ ਨੀਲਾਮੀ ਕੀਤੀ, ਜਿਸ ਤੋਂ 215 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।
ਹਰਿਆਣਾ ਸਰਕਾਰ ਵੱਲੋਂ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਦਾ ਭਰੋਸਾ
ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ ਨੇ ਚਾਲੂ ਨੀਲਾਮੀ ਵਿੱਚ ਨੀਲਾਮ ਕੀਤੇ ਗਏ 1081 ਜੋਨ ਨਾਲ ਪ੍ਰਾਪਤ ਮਾਲੀਆ ਦੀ ਤੁਲਨਾ ਪਿਛਲੀ ਆਬਕਾਰੀ ਨੀਤੀ ਨਾਲ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਦੀ ਨੀਲਾਮੀ ਦੀ ਤੁਲਨਾ ਵਿੱਚ ਹੁਣ ਤੱਕ ਲਗਭਗ ਉਨ੍ਹੇ ਹੀ ਜੋਨ ਦੀ ਨੀਲਾਮੀ ਕੀਤੀ ਗਈ ਹੈ ਪਰ ਪਹਿਲੇ ਤੋਂ ਦੋ ਗੁਣਾ ਤੋਂ ਵੱਧ ਮਾਲੀਆ ਪ੍ਰਾਪਤ ਕੀਤਾ ਜਾ ਚੁੱਕਾ ਹੈ। ਵਿਭਾਗ ਨੂੰ ਉੱਮੀਦ ਹੈ ਕਿ ਕੁੱਝ ਦਿਨਾਂ ਵਿੱਚ ਆਬਕਾਰੀ ਨੀਲਾਮੀ ਸਫਲਤਾਪੂਰਵਕ ਸਮਾਪਤ ਹੋ ਜਾਵੇਗੀ ਅਤੇ ਰਾਜ ਸਰਕਾਰ ਵੱਲੋਂ ਤੈਅ ਕੀਤੇ ਗਏ ਟੀਚਿਆਂ ਤੋਂ ਵੱਧ ਟੈਕਸ ਹਾਸਲ ਕਰ ਲਿਆ ਜਾਵੇਗਾ। ਪਿਛਲੇ ਸਾਲ ਅਗਸਤ 2024 ਤੱਕ ਚਲੀ ਨੀਲਾਮੀ ਪ੍ਰਕਿਰਿਆ ਤੋਂ ਕੁੱਲ੍ਹ 7,025 ਕਰੋੜ ਰੁਪਏ ਦੀ ਲਾਇਸੈਂਸ ਫੀਸ ਪ੍ਰਾਪਤ ਹੋਈ ਸੀ।
ਲਾਇਸੈਂਸ ਧਾਰਕਾਂ ਨੂੰ ਧਮਕਾਉਣ ਜਾਂ ਵਸੂਲੀ ਕਰਨ ਵਾਲਿਆਂ ਵਿਰੁਧ ਕੀਤੀ ਸਖ਼ਤ ਕਾਰਵਾਈ
ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਨੇ ਸਰਗਰਮ ਦਖਲ ਨਾਲ ਹਰਿਆਣਾ ਪੁਲਿਸ ਵੱਲੋਂ ਲਾਇਸੈਂਸ ਧਾਰਕਾਂ ਨੂੰ ਧਮਕਾਉਣ ਅਤੇ ਜਬਰਨ ਵਸੂਲੀ ਕਰਨ ਵਾਲਿਆਂ ਵਿਰੁਧ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਗਈ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਵੱਲੋਂ ਰਾਜ ਦੇ ਕੁੱਝ ਹਿੱਸਿਆਂ ਵਿੱਚ ਆਬਕਾਰੀ ਨੀਲਾਮੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਪਰਾਧਿਆਂ 'ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਅਪਰਾਧਿਆਂ 'ਤੇ ਹਾਲ ਹੀ ਵਿੱਚ ਕੀਤੀ ਗਈ ਕਾਰਵਾਈ ਦੇ ਨਤੀਜੇ ਵੱਜੋਂ ਹੀ ਆਬਕਾਰੀ ਨੀਲਾਮੀ ਵਿੱਚ ਸੰਭਾਵਿਤ ਬੋਲੀਦਾਤਾਵਾਂ ਦੀ ਵੱਧ ਭਾਗੀਦਾਰੀ ਵੇਖੀ ਗਈ ਹੈ ਜਿਸ ਨਾਲ ਪਿਛਲੇ ਦੋ ਹਫ਼ਤਿਆਂ ਵਿੱਚ 125 ਤੋਂ ਵੱਧ ਜੋਨ ਦੀ ਨੀਲਾਮੀ ਟੈਕਸ 1370 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।