ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤਾ ਗੁਰੂਗ੍ਰਾਮ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਸਿਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਨੂੰ ਗੁਰੂਗ੍ਰਾਮ ਵਿੱਚ ਸਾਊਥੈਪਟਨ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕੀਤਾ ਅਤੇ ਯੂਨੀਵਰਸਿਟੀ ਦਾ ਅਵਲੋਕਨ ਵੀ ਕੀਤਾ।
ਇਸ ਮੌਕੇ 'ਤੇ ਮੁੱਖ ਮੰਤਰੀ ਸੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੀ ਕੌਮੀ ਸਿਖਿਆ ਨੀਤੀ ਦੀ ਦੂਰਦਰਸ਼ਿਤਾ ਦੇ ਨਾਲ ਹੀ ਵਨ ਅਰਥ-ਵਨ ਫੈਮਿਲੀ-ਵਨ ਫਿਯੂਚਰ ਦੇ ਸਿਦਾਂਤ 'ਤੇ ਕੌਮਾਂਤਰੀ ਯੂਨੀਵਰਸਿਟੀ ਵਜੋ ਗੁਰੂਗ੍ਰਾਮ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਕੈਂਪਸ ਦੀ ਸਥਾਪਨਾ ਭਾਰਤ ਵਿੱਚ ਉੱਚ ਸਿਖਿਆ ਦੇ ਮਾਨਕਾਂ ਨੂੰ ਨਵੀਂ ਉਚਾਈਆਂ 'ਤੇ ਲੈ ਜਾਣ ਦਾ ਮਜਬੂਤ ਸਰੋਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਬਿਹਤਰੀਨ ਇੰਫ੍ਰਾਸਟਕਚਰ ਦੀ ਉਪਲਬਧਤਾ ਦੇ ਨਾਲ ਵਿਦੇਸ਼ੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਯੂਨੀਵਰਸਿਟੀ ਆਫ ਸਾਊਥੈਂਪਟਨ, ਜੋ ਵਿਸ਼ਵ ਦੇ ਮੋਹਰੀ 100 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਅੱਜ ਹਰਿਆਣਾ ਦੇ ਗੁਰੁਗ੍ਰਾਮ ਵਿੱਚ ਆਪਣੀ ਮੌਜੂਦਗੀ ਦਰਜ ਕਰਾ ਰਹੀ ਹੈ। ਇਹ ਭਾਰਤ ਅਤੇ ਇੰਗਲੈਂਡ ਦੇ ਵਿੱਚ ਸਿਖਿਆ ਦੇ ਖੇਤਰ ਵਿੱਚ ਵੱਧਦੇ ਸਹਿਯੋਗ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਸਿਖਿਆ ਪਰਿਦ੍ਰਿਸ਼ ਵਿੱਚ ਸੁਨਹਿਰਾ ਅਧਿਆਏ ਜੋੜਨ ਵਾਲਾ ਹੈ, ਕਿਉਂਕਿ ਇਹ ਸਿਰਫ ਇੱਕ ਯੂਨੀਵਰਸਿਟੀ ਦੇ ਨਵੇਂ ਪਰਿਸਰ ਦਾ ਉਦਘਾਟਨ ਨਹੀਂ ਹੈ, ਸਗੋ ਇਹ ਭਾਰਤ ਦੇ ਭਵਿੱਖ, ਸਾਡੇ ਨੌਜੁਆਨਾਂ ਦੇ ਸਪਨਿਆਂ ਤਅੇ ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਚੁਕਿਆ ਗਿਆ ਇੱਕ ਮਹਤੱਵਪੂਰਣ ਕਦਮ ਹੈ।
ਪ੍ਰਧਾਨ ਮੰਤਰੀ ਦੇ ਵਸੂਧੇਵ ਕੁਟੰਬਕਮ ਦੇ ਸਿਦਾਂਤ 'ਤੇ ਮੋਹਰ ਹੈ ਕੈਂਪਸ
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਵੀਂ ਸਿਖਿਆ ਨੀਤੀ ਤਹਿਤ, ਪਹਿਲੀ ਵਾਲਰ ਕਿਸੇ ਕੌਮਾਂਤਰੀ ਯੂਨੀਵਰਸਿਟੀ ਨੂੰ ਭਾਂਰਤ ਵਿੱਚ ਇੱਕ ਪੂਰਾ ਪਰਿਸਰ ਸਥਾਪਿਤ ਕਰਨ ਲਈ ਯੂਜੀਸੀ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ। ਇਹ ਯੂਨੀਵਰਸਿਟੀ ਕੌਮੀ ਸਿਖਿਆ ਨੀਤੀ ਦੀ ਦੂਰਦਰਸ਼ਿਤਾ ਦਾ ਸਿੱਧਾ ਨਤੀਜਾ ਹੋਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਸੂਧੇਵ ਕੁਟੁੰਬਕਮ ਦੇ ਸਿਦਾਂਤ 'ਤੇ ਵੀ ਮੋਹਰ ਹੈ। ਉਨ੍ਹਾਂ ਨੇ ਦਸਿਆ ਕਿ ਇਹ ਪਰਿਸਰ ਦੇਸ਼ ਦੀ ਨੌਜੁਆਨ ਸ਼ਕਤੀ ਲਈ ਮੌਕਿਆਂ ਦਾ ਇੱਕ ਨਵਾਂ ਦਰਵਾਜਾ ਖੋਲ ਰਿਹਾ ਹੈ। ਇਸ ਯੂਨੀਵਰਸਿਟੀ ਵਿੱਚ ਇੰਗਲੈਂਡ ਵਰਗੀ ਉੱਚ ਗੁਣਵੱਤਾ ਵਾਲੀ ਸਿਖਿਆ ਅਤੇ ਤਜਰਬਾ ਮਿਲੇਗਾ। ਉੱਥੇ ਹੀ ਪ੍ਰਤਿਸ਼ਠਤ ਡਿਗਰੀ ਪ੍ਰਾਪਤ ਹੋਵੇਗੀ, ਜੋ ਵਿਸ਼ਵ ਪੱਧਰ 'ਤੇ ਮਾਨਤਾ ਹੋਵੇਗੀ। ਇਸ ਤੋਂ ਇਲਾਵਾ, ਇਸ ਕੈਂਪਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਇੰਗਲੈਂਡ ਵਿੱਚ ਇੰਕ ਸੇਮੇਸਟਰ ਜਾਂ ਇੱਕ ਸਾਲ ਲਈ ਅਧਿਐਨ ਕਰਨ ਦਾ ਵਿਕਲਪ ਵੀ ਮਿਲੇਗਾ। ਇਹ ਇੱਕ ਅਨੋਖਾ ਮੌਕਾ ਹੈ ਜੋ ਸਾਡੀ ਨੌਜੁਆਨ ਸ਼ਕਤੀ ਨੂੰ ਵਿਸ਼ਵ ਦ੍ਰਿਸ਼ਟੀਕੋਣ ਪ੍ਰਦਾਨ ਕਰੇਗਾ।
ਸਿਖਿਆ ਦਾ ਵਿਸ਼ਵ ਹੱਬ ਬਣ ਰਿਹਾ ਹਰਿਆਣਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੂਨੀਵਰਸਿਟੀ ਆਫ ਸਾਊਥੈਂਪਟਨ ਦਾ ਇਹ ਪਰਿਸਰ ਹਰਿਆਣਾ ਨੂੰ ਸਿਖਿਆ ਦਾ ਵਿਸ਼ਵ ਹੱਬ ਬਨਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਾਡਾ ਟੀਚਾ ਹਰਿਆਣਾ ਨੂੰ ਇੱਕ ਅਜਿਹਾ ਸਕਿਲ ਹੱਬ ਬਨਾਉਣਾ ਹੈ, ਜਿੱਥੇ ਸਾਡੇ ਨੌਜੁਆਨ ਨਾ ਸਿਰਫ ਰੁਜਗਾਰ ਪਾਉਣ ਵਾਲੇ ਹੋਣ, ਸਗੋ ਰੁਜਗਾਰ ਦੇਣ ਵਾਲੇ ਬਨਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਕੌਮੀ ਸਿਖਿਆ ਨੀਤੀ-2020 ਨੂੰ ਸਾਲ 2040 ਤੱਕ ਲਾਗੂ ਕਰਨ ਦਾ ਵਿਜਨ ਰੱਖਿਆ ਹੈ। ਉਨ੍ਹਾਂ ਦੇ ਇਸ ਵਿਜਨ ਨੂੰ ਸਾਕਾਰ ਕਰਨ ਲਈ ਕਾਫੀ ਗਿਣਤੀ ਵਿੱਚ ਵਿਸ਼ਵ ਪੱਧਰੀ ਵਿਦਿਅਕ ਅਦਾਰਿਆਂ ਦਾ ਹੋਣਾ ਜਰੂਰੀ ਹੈ। ਅਜਿਹੇ ਵਿੱਚ ਸਾਨੂੰ ਮਾਣ ਹੇ ਕਿ ਹਰਿਆਣਾ ਵਿੱਚ ਅਜਿਹੇ ਅਨੇਕ ਅਦਾਰੇ ਖੁੱਲ ਚੁੱਕੇ ਹਨ। ਸੂਬੇ ਵਿੱਚ ਕੁੱਲ 57 ਸਰਕਾਰੀ ਤੇ ਨਿਜੀ ਯੂਨੀਵਰਸਿਟੀਆਂ ਹਨ। ਇੰਨ੍ਹਾਂ ਵਿੱਚੋਂ 14 ਯੂਨੀਵਰਸਿਟੀ ਪਿਛਲੇ ਕਰੀਬ 10 ਸਾਲ ਦੇ ਕਾਰਜਕਾਲ ਵਿੱਚ ਖੋਲੀਆਂ ਗਈਆਂ ਹਨ। ਅੱਜ ਹਰਿਆਂਣਾ ਵਿੱਚ ਹਰ 20 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਕਾਲਜ ਖੋਲਣ ਦਾ ਵੀ ਟੀਚਾ ਰੱਖਿਆ ਗਿਆ ਹੈ। ਰਾਜ ਵਿੱਚ ਇਸ ਸਮੇਂ ਕੁੱਲ 185 ਸਰਕਾਰੀ ਕਾਲਜ ਹਨ। ਇੰਨ੍ਹਾਂ ਵਿੱਚੋਂ 80 ਕਾਲਜ ਪਿਛਲੇ ਸਾਢੇ 10 ਸਾਲਾਂ ਵਿੱਚ ਖੋਲੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਉਦਮਤਾ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਸ ਲਈ ਸੂਬੇ ਵਿੱਚ ਵਿਦਿਆਰਥੀਆਂ ਨੂੰ ਸਟਾਰਟ-ਅੱਪ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਭਾਰਤ ਦੀ ਯੂਨੀਵਰਸਿਟੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਹੋ ਰਿਹਾ ਲਗਾਤਾਰ ਸੁਧਾਰ
ਕੇਂਦਰੀ ਸਿਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਤੇ ਅਗਵਾਈ ਦੇ ਚਲਦੇ ਭਾਰਤ ਦੀ ਉੱਚ ਸਿਖਿਆ ਵਿਵਸਥਾ ਵਿੱਚ ਇਤਿਹਾਸਕ ਬਦਲਾਅ ਹੋ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਵਿਸ਼ਵ ਦੀ ਪ੍ਰਸਿੱਧ ਕੁਆਕੁਆਰੇਲੀ ਸਾਇਮੰਡਸ (ਕਿਯੂਐਸ) ਰੈਕਿੰਗ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਮੌਜੂਦਗੀ ਵਿੱਚ ਵਰਨਣਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2014 ਵਿੱਚ ਕਿਯੂਐਸ ਰੈਕਿੰਗ ਵਿੱਚ ਸਿਰਫ 11 ਭਾਰਤੀ ਯੂਨੀਵਰਸਿਟੀਆਂ ਸ਼ਾਮਿਲ ਸਨ ਜਦੋਂ ਕਿ ਮੌਜੂਦਾ ਵਿੱਚ ਇਹ ਗਿਣਤੀ ਵੱਧ ਕੇ 54 ਤੱਕ ਪਹੁੰਚ ਗਈ ਹੈ। ਇਹ ਬਦਲਾਅ ਭਾਰਤੀ ਸਿਖਿਆ ਪ੍ਰਣਾਲੀ ਦੀ ਗੁਣਵੱਤਾ, ਇਨੋਵੇਸ਼ਨ ਅਤੇ ਕੌਮਾਂਤਰੀ ਪੱਧਰ 'ਤੇ ਵੱਧਦੇ ਭਰੋਸੇ ਨੁੰ ਦਰਸ਼ਾਉਂਦਾ ਹੈ।
ਕੇਂਦਰੀ ਸਿਖਿਆ ਮੰਤਰੀ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿੱਚ ਸਿਹਤ ਮੁਕਾਬਲੇ ਨੂੰ ਪ੍ਰੋਤਸਾਹਨ ਦੇਣ ਅਤੇ ਨੌਜੁਆਨਾਂ ਨੂੰ ਵਿਸ਼ਵ ਪੱਧਰੀ ਸਿਖਿਆ ਦੇ ਮੌਕੇ ਉਪਲਬਧ ਕਰਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਵਿਸ਼ਵ ਪੱਧਰ ਦੀ 17 ਪ੍ਰਸਿੱਧ ਯੂਨੀਵਰਸਿਟੀਜ਼ ਨੂੰ ਭਾਰਤ ਵਿੱਚ ਆਪਣੇ ਪੂਰੇ ਕੈਂਪਸ ਸਥਾਪਿਤ ਕਰਨ ਦੀ ਮੰਜੂਰੀ ਦਿੱਤੀ ਹੈ। ਇੰਨ੍ਹਾਂ ਵਿੱਚੋਂ ਤਿੰਨ ਯੂਨੀਵਰਸਿਟੀਜ ਵਿੱਚ ਵਿਦਿਅਕ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਸਿਖਿਆ ਮੰਤਰੀ ਨੇ ਸਪਸ਼ਟ ਕੀਤਾ ਕਿ ਦੇਸ਼ ਵਿੱਚ ਆਉਣ ਵਾਲੀ ਇੰਨ੍ਹਾਂ ਕੌਮਾਂਤਰੀ ਪੱਧਰੀ ਦੀ ਯੂਨੀਵਰਸਿਟੀਜ ਨੂੰ ਐਨਸੀਆਰ (ਕੌਮੀ ਰਾਜਧਾਨੀ ਖੇਤਰ) ਸਮੇਤ ਦੇਸ਼ ਦੀ ਪ੍ਰਮੁੱਖ ਮੈਟਰੋ ਸਿਟੀਜ ਵਿੱਚ ਖੋਲਿਆ ਜਾਵੇਗਾ, ਤਾਂ ਜੋ ਦੇਸ਼ ਦੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਉੱਚ ਗੁਣਵੱਤਾ ਵਾਲੀ ਸਿਖਿਆ ਉਪਲਬਧ ਕਰਾਈ ਜਾ ਸਕੇ। ਉਨ੍ਹਾਂ ਨੈ ਅਪੀਲ ਕੀਤੀ ਕਿ ਵਿਸ਼ਵਬੰਧੂ ਬਣ ਕੇ ਇੱਕਠੇ ਜੀਵਨ ਵਿੱਚ ਸਾਰੇ ਅੱਗੇ ਵੱਧਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਧਾਈਯੋਗ ਹਨ ਜੋ ਮਿੱਤਰਤਾਪੂਰਣ ਵਿਹਾਰ ਦੇ ਨਾਲ ਬਿਹਤਰ ਮਾਹੌਲ ਪ੍ਰਦਾਨ ਕਰ ਰਹੇ ਹਨ।
ਪ੍ਰੋਗਰਾਮ ਨੁੰ ਸੰਬੋਧਿਤ ਕਰਦੇ ਹੋਏ ਭਾਰਤ ਵਿੱਚ ਬ੍ਰਿਟੇਨ ਦੀ ਉੱਚ ਯੁਕਤ ਲਿੰਡੀ ਕੈਮਰੁਨ ਨੇ ਕਿਹਾ ਕਿ ਇੰਗਲੈਂਡ ਦੀ ਮੰਨੀ-ਪ੍ਰਮੰਨੀ ਸਾਊਥੈਂਪਟਨ ਯੂਨੀਵਰਸਿਟੀ ਦੇ ਪੂਰਨ ਪਰਿਸਰ ਦਾ ਹਰਿਆਣਾ ਵਿੱਚ ਸ਼ੁਰੂਆਤ ਇਸ ਗੱਲ ਦਾ ਪ੍ਰਮਾਣ ਹੈ ਕਿ ਸਿਖਿਆ ਦੇ ਖੇਤਰ ਵਿੱਚ ਸਾਝੇਦਾਰੀ ਨੂੰ ਆਧੁਨਿਕ ਭਾਰਤ ਅਤੇ ਆਧੁਨਿਕ ਬ੍ਰਿਟੇਨ ਇੱਕ ਸਕਾਰਾਤਮਕ ਤੇ ਸਾਰਥਕ ਦਿਸ਼ਾ ਵਿੱਚ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਸਥਾਨਕ ਵਿਦਿਆਰਥੀਆਂ ਨੂੰ ਹੁਣ ਆਪਣੇ ਹੀ ਦੇਸ਼ ਵਿੱਚ ਵਿਸ਼ਵ ਪੱਧਰੀ ਦੀ ਬ੍ਰਿਟਿਸ਼ ਸਿਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਕੌਮਾਂਤਰੀ ਗੁਣਵੱਤਾ ਦੀ ਸਿਖਿਆ ਸਰਲ ਹੋਵੇਗੀ ਅਤੇ ਵਿਦੇਸ਼ ਜਾ ਕੇ ਅਧਿਐਨ ਕਰਨ ਦੀ ਜਰੂਰਤ ਵੀ ਘੱਟ ਹੋਵੇਗੀ।
ਇਹ ਕੋਰਸ ਹੋਣਗੇ ਸਾਊਥੈਂਪਟਨ ਯੂਨੀਵਰਸਿਟੀ ਕੈਂਪਸ ਵਿੱਚ
ਗੌਰਤਲਬ ਹੈ ਿਕ ਮੌਜੂਦ ਵਿੱਚ, ਸਾਊਥੈਂਪਟਨ ਯੂਨੀਵਰਸਿਟੀ ਕੈਂਪਸ ਵਿੱਚ ਚਾਰ ਗਰੈਜੂਏਟ ਅਤੇ ਦੋ ਪੋਸਟ ਗਰੈਜੂਏਟ ਕੋਰਸ ਉਪਲਬਧ ਹਨ। ਇੰਨ੍ਹਾਂ ਵਿੱਚ ਬੀਐਸਸਸੀ ਬਿਜਨੈਸ ਮੈਨੇਜਮੈਂਟ, ਬੀਐਸਸੀ ਅਕਾਊਂਟਿੰਗ ਐਂਡ ਫਾਇਨੈਂਸ, ਬੀਐਸਸੀ ਕੰਪਿਊਟਰ ਸਾਇੰਸ, ਬੀਐਸਸੀ ਇਕੋਨੋਕਿਮਸ, ਐਮਅਯਸੀ ਫਾਇਨੈਸ ਅਤੇ ਐਮਐਸਸੀ ਇੰਟਰਨੈਂਸ਼ਨਲ ਮੈਨੇਜਮੈਂਟ ਸ਼ਾਮਿਲ ਹਨ।
ਉਦਘਾਟਨ ਸਮਾਰੋਹ ਵਿੱਚ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਯੂਜੀਸੀ ਚੇਅਰਮੈਨ ਵਿਨੀਤ ਜੋਸ਼ੀ, ਸਾਊਥੈਂਪਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਲਾਰਡ ਪਟੇਲ, ਸਾਓਥੈਂਪਟਨ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਮਾਰਕਸ ਸਕਿਮ, ਵਿਧਾਇਕ ਬਿਮਲਾ ਚੌਧਰੀ, ਸ੍ਰੀ ਮੁਕੇਸ਼ ਸ਼ਰਮਾ, ਸ੍ਰੀ ਤੇਜਪਾਲ ਤੰਵਰ, ਮੁੱਖ ਮੰਤਰੀ ਦੇ ਮੀਡੀਆ ਏਡਵਾਈਜਰ ਸ੍ਰੀ ਰਾਜੀਵ ਜੇਟਲੀ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।