Sunday, September 07, 2025

Haryana

ਮੁੱਖ ਮੰਤਰੀ ਨੇ ਦਿੱਤੇ ਗੁਰੂਗ੍ਰਾਮ ਨੂੰ ਸਵੱਛ ਬਣਾਏ ਰੱਖਣ ਦੇ ਨਿਰਦੇਸ਼, ਪਾਰਸ਼ਦਾਂ ਤੋਂ ਮੰਗਿਆ ਸਰਗਰਮ ਸਹਿਯੋਗ

July 17, 2025 02:48 PM
SehajTimes

ਜਨ ਮੰਦਿਰ ਦੇ ਨੇੜੇ ਸਫਾਈ ਵਿਵਸਥਾ ਦਰੁਸਤ ਨਾ ਰੱਖਣ 'ਤੇ ਸੈਨੇਟਰੀ ਇੰਸਪੈਕਟਰ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼

ਮੁੱਖ ਮੰਤਰੀ ਨੇ ਪਿੰਡ ਬਹੋੜਾ ਕਲਾ ਵਿੱਚ ਸ਼ਮਸ਼ਾਨ ਦੇ ਸਰਕਾਰੀ ਰਸਤੇ 'ਤੇ ਕਬਜੇ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਹਰਿਆਦਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਸ਼ਹਿਰ ਦੀ ਸਵੱਛਤਾ ਨੂੰ ਬਣਾਏ ਰੱਖਣ ਅਤੇ ਇਸ ਨੂੰ ਲਗਾਤਾਰ ਬਿਹਤਰ ਬਨਾਉਣ ਲਈ ਨਿਗਮ ਪਾਰਸ਼ਦਾਂ ਦੀ ਭੁਮਿਕਾ ਨੂੰ ਬਹੁਤ ਮਹਤੱਵਪੂਰਣ ਦੱਸਦੇ ਹੋਏ ਪਾਰਸ਼ਦਾਂ ਨੂੰ ਅਪੀਲ ਕੀਤੀ ਕਿ ਊਹ ਨਿਗਮ ਅਧਿਕਾਰੀਆਂ ਦੇ ਨਾਲ ਤਾਲਮੇਲ ਬਣਾ ਕੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮਜਬੁਤ ਕਰਨ।

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਦੇ ਪੱਧਰ 'ਤੇ ਕਿਸੇ ਵੀ ਤਰ੍ਹਾ ਦੀ ਸੰਸਾਧਨਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਾਰਸ਼ਦਾਂ ਨੂੰ ਸਪਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਨਸਮਸਿਆਵਾਂ ਦੇ ਹੱਲ ਵਿੱਚ ਕੋਤਾਹੀ ਵਰਤਦਾ ਹੈ, ਤਾਂ ਉਹ ਸਿੱਧੇ ਮੁੱਖ ਮੰਤਰੀ ਨੂੰ ਫੋਨ 'ਤੇ ਸੰਪਰਕ ਕਰ ਸਕਦੇ ਹਨ।

ਮੁੱਖ ਮੰਤਰੀ ਬੁੱਧਵਾਰ ਨੂੰ ਗੁਰੂਗ੍ਰਾਮ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਸ੍ਰੀ ਤੇਜਪਾਲ ਤੰਵਰ ਅਤੇ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ। ਮੀਟਿੰਗ ਵਿੱਚ 18 ਸ਼ਿਕਾਇਤਾਂ ਰੱਖੀਆਂ ਗਈਆਂ, ਮੁੱਖ ਮੰਤਰੀ ਨੇ 15 ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਤਿੰਨ ਮਾਮਲਿਆਂ ਨੂੰ ਅਗਾਮੀ ਮੀਟਿੰਗ ਤੱਕ ਪੈਂਡਿੰਗ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਸਬੰਧਿਤ ਅਧਿਕਾਰੀਆਂ ਤੋਂ ਅਗਾਮੀ ਮੀਟਿੰਗ ਵਿੱਚ ਸਟੇਟਸ ਰਿਪੋਰਟ ਲੈ ਕੇ ਆਉਣ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਗੈਰਹਾਜਰ ਸ਼ਿਕਾਇਤਕਰਤਾਵਾਂ ਨਾਲ ਫੋਨ 'ਤੇ ਗੱਲ ਕਰ ਜਾਣਿਆ ਹਲ ਨਾਲ ਸੰਤੋਸ਼

ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਆਪਣੇ ਸੰਵੇਦਨਸ਼ੀਲ ਅੰਦਾਜ ਵਿੱਚ ਉਨ੍ਹਾਂ ਸ਼ਿਕਾਇਤਕਰਤਾਵਾਂ ਨਾਲ ਖੁਦ ਫੋਨ 'ਤੇ ਸੰਪਰਕ ਕੀਤਾ, ਜਿਨ੍ਹਾਂ ਦੇ ਮਾਮਲੇ ਪਹਿਲਾਂ ਹੀ ਨਿਪਟਾਏ ਜਾ ਚੁੱਕੇ ਸਨ, ਪਰ ਉਹ ਮੀਟਿੰਗ ਵਿੱਚ ਮੌਜੂਦ ਨਹੀਂ ਹੋ ਸਕੇ ਸਨ। ਮੁੱਖ ਮੰਤਰੀ ਨੇ ਹਰੇਕ ਸ਼ਿਕਾਇਤਕਰਤਾ ਨਾਲ ਹੱਲ ਦੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਲਈ ਅਤੇ ਇਹ ਯਕੀਨੀ ਕੀਤਾ ਕਿ ਉਹ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ।

ਜੈਨ ਮੰਦਿਰ ਦੇ ਨੇੜੇ ਸਫਾਈ ਵਿਵਸਥਾ ਦਰੁਸਤ ਨਾ ਰੱਖਣ 'ਤੇ ਸੈਨੇਟਰੀ ਇੰਸਪੈਕਟਰ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼

ਮੀਟਿੰਗ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਸਾਬਕਾ ਮੈਂਬਰ ਏਡਵੋਕੇਟ ਰਵਿੰਦਰ ਜੈਨ ਨੇ ਦਸਿਆ ਕਿ ਸਦਰ ਬਾਜਾਰ ਵਿੱਚ ਜੈਨ ਮੰਦਿਰ ਦੇ ਨੇੜੇ ਜਮ੍ਹਾ ਕੂੜੇ ਨੂੰ ਚੁੱਕਣ ਲਈ ਕਈ ਵਾਰ ਸਫਾਈ ਕਰਮਚਾਰੀਆਂ ਨੂੰ ਸੰਪਰਕ ਕੀਤਾ ਗਿਆ, ਪਰ ਹੁਣ ਵੀ ਸਮਸਿਆ ਦਾ ਹੱਲ ਨਹੀਂ ਹੋਇਆ ਹੈ। ਮੁੱਖ ਮੰਤਰੀ ਨੇ ਨਿਗਮ ਕਮਰਚਾਰੀਆਂ ਦੀ ਕਾਰਜਸ਼ੈਲੀ ਨਾਲ ਨਾਰਾਜਗੀ ਜਤਾਉਂਦੇ ਹੋਏ ਸਬੰਧਿਤ ਖੇਤਰ ਦੇ ਸੈਨੇਟਰੀ ਇੰਸਪੈਕਟਰ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਜਨਤਾ ਦੀ ਸਮਸਿਆਵਾਂ ਦੇ ਹੱਲ ਲਈ ਆਪਣੀ ਕਾਰਜਸ਼ੈਲੀ ਵਿੱਚ ਬਦਲਾਅ ਕਰਨ, ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ।

ਮੁੱਖ ਮੰਤਰੀ ਨੇ ਪਿੰਡ ਬਹੋੜਾ ਕਲਾ ਵਿੱਚ ਸ਼ਮਸ਼ਾਨ ਦੇ ਸਰਕਾਰੀ ਰਸਤੇ 'ਤੇ ਕਬਜੇ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਮੀਟਿੰਗ ਵਿੱਚ ਪਿੰਡ ਬਹੋੜਾ ਕਲਾ ਤੋਂ ਆਏ ਇੱਕ ਸ਼ਿਕਾਇਤਕਰਤਾ ਨੇ ਦਸਿਆ ਕਿ ਪਿੰਡ ਵਿੱਚ ਕਿਸੇ ਵਿਅਕਤੀ ਨੇ ਸ਼ਮਸ਼ਾਨ ਘਾਟ ਦੇ ਸਰਕਾਰੀ ਰਸਤੇ 'ਤੇ ਕਬਜਾ ਕੀਤਾ ਹੈ, ਜਿਸ ਨਾਲ ਗ੍ਰਾਮੀਣਾਂ ਨੂੰ ਕਾਫੀ ਪਰੇਸ਼ਾਨੀ ਚੁੱਕਣੀ ਪੈ ਰਹੀ ਹੈ। ਮੁੱਖ ਮੰਤਰੀ ਨੇ ਸ਼ਿਕਾਇਤ 'ਤੇ ਐਕਸ਼ਨ ਲੈਂਦੇ ਹੋਏ ਬਲਾਕ ਵਿਕਾਸ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਰੂਪ ਨਾਲ ਇਸ ਮਾਮਲੇ ਵਿੱਚ ਕਾਰਵਾਈ ਕਰ ਚੋਣ ਰਸਤੇ ਦੀ ਪੈਮਾਇਸ਼ ਕਰਵਾਉਣ, ਜੇਕਰ ਸਬੰਧਿਤ ਵਿਅਕਤੀ ਨੇ ਸਰਕਾਰੀ ਰਸਤੇ 'ਤੇ ਕਬਜਾ ਕੀਤਾ ਹੈ ਤਾਂ ਉਸ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇ।

ਜੈਕਬਪੁਰਾ ਵਿੱਚ ਸੀਵਰੇਜ ਨਾਲ ਸਬੰਧਿਤ ਜਲਭਰਾਵ ਦੀ ਸਮਸਿਆ 'ਤੇ ਸਬੰਧਿਤ ਅਧਿਕਾਰੀ ਦੀ ਜਿਮੇਵਾਰੀ ਤੈਅ ਕਰ ਕਾਰਵਾਈ ਦੇ ਨਿਰਦੇਸ਼

ਮੀਟਿੰਗ ਵਿੱਚ ਜੈਕਬਪੁਰਾ ਤੋਂ ਆਏ ਸ਼ਿਕਾਇਤਕਰਤਾ ਨੇ ਦਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਸੀਵਰੇ੧ ਓਵਰਫਲੋ ਨਾਲ ਜਲਭਰਾਵ ਦੀ ਸਮਸਿਆ ਲਗਾਤਾਰ ਬਣੀ ਹੋਈ ਹੈ। ਨਗਰ ਨਿਗਮ ਵਿੱਚ ਵੱਖ-ਵੱਖ ਪੱਧਰ 'ਤੇ ਸ਼ਿਕਾਇਤ ਕਰਨ ਦੇ ਬਾਅਦ ਵੀ ਸਮਸਿਆ ਦਾ ਹੱਲ ਨਹੀਂ ਹੋ ਰਿਹਾ। ਮੁੱਖ ਮੰਤਰੀ ਨੇ ਸਵੱਛਤਾ ਨਾਲ ਜੁੜੀ ਇਸ ਸ਼ਿਕਾਇਤ 'ਤੇ ਐਕਸ਼ਨ ਲੈਂਦੇ ਹੋਏ ੇਿਨਗਮ ਕਮਿਸ਼ਨਰ ਨੁੰ ਸ਼ਿਕਾਇਤ ਦੇ ਸੰਦਰਭ ਵਿੱਚ ਸਬੰਧਿਤ ਅਧਿਕਾਰੀ ਦੀ ਜਿਮੇਵਾਰੀ ਤੈਅ ਕਰ ਸਹੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆਮਜਨਤਾ ਦੀ ਸ਼ਿਕਾਇਤਾਂ ਨੂੰ ਨਜਰਅੰਦਾਜ ਕਰਨਾ ਕਿਸੇ ਵੀ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਅਧਿਕਾਰੀ ਸਮਸਿਆਵਾਂ ਦੇ ਹੱਲ ਦੀ ਦਿਸ਼ਾ ਵਿੱਚ ਤੇਜੀ ਨਾਲ ਕਾਰਵਾਈ ਕਰ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਕੰਮ ਕਰਨ।

ਇਸ ਮੌਕੇ 'ਤੇ ਜਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਦੀਪਾਲੀ ਚੌਧਰੀ, ਗੁਰੂਗ੍ਰਾਮ ਦੀ ਮੇਅਰ ਰਾਜ ਰਾਣੀ ਮਲਹੋਤਰਾ, ਪ੍ਰਧਾਨ ਸਲਾਹਕਾਰ ਸ੍ਰੀ ਡੀਐਸ ਢੇਸੀ, ਜੀਐਮਡੀਏ ਦੇ ਸੀਈਓ ਸ੍ਰੀ ਸ਼ਿਆਮਲ ਮਿਸ਼ਰਾ, ਡਿਪਟੀ ਕਮਿਸ਼ਨਰ ਸ੍ਰੀ ਅਜੈ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Have something to say? Post your comment

 

More in Haryana

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਫਤਿਹਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਐਸਟੀ ਦੀ ਦਰਾਂ ਘਟਾ ਕੇ ਹਿੰਦੂਸਤਾਨ ਦੇ ਵਿਕਾਸ ਨੂੰ ਲਗਾ ਦਿੱਤੇ ਪਹਇਏ : ਊਰਜਾ ਮੰਤਰੀ ਅਨਿਲ ਵਿਜ

ਮੈਟਰੋ ਸੇਵਾ ਦੀ ਉਪਲਬਧਤਾ ਵਿੱਚ ਨੰਬਰ ਵਨ ਬਨਣ ਦੇ ਵੱਲ ਵਧਿਆ ਭਾਰਤ : ਮਨੋਹਰ ਲਾਲ

ਜਨਭਾਵਨਾਵਾਂ ਦਾ ਹੱਲ ਕਰਦੇ ਹੋਏ ਇਮਾਨਦਾਰੀ ਨਾਲ ਨਗਾਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ ਅਧਿਕਾਰੀ : ਮੁੱਖ ਮੰਤਰੀ

ਜਲ੍ਹਭਰਾਵ ਤੋਂ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਸੂਬਾ ਸਰਕਾਰ : ਰਣਬੀਰ ਗੰਗਵਾ

ਹਰਿਆਣਾ ਸਰਕਾਰ ਦੀ ਸਾਰੇ ਵਿਭਾਗਾਂ ਨੂੰ ਹਿਦਾਇਤ

ਦੱਖਣ ਹਰਿਆਣਾ ਲਈ ਮੁਆਵਜਾ ਪੋਰਟਲ ਖੋਲਣ 'ਤੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਹਰਿਆਣਾ ਨੂੰ ਐਮਬੀਬੀਐਸ ਦੀ 200 ਸੀਟਾਂ ਦੀ ਮਿਲੀ ਸੌਗਾਤ