ਗੰਧਲੀ ਸਿਆਸਤ ਪੰਜਾਬ ਦੀ ਹੋਈ ਐਨੀ ਕਿ,
ਚਿੱਕੜ ਸਾਰੇ ਇੱਕ ਦੂਜੇ ਦੇ ਉੱਤੇ ਉਛਾਲਦੇ ਨੇ।
ਵਿਧਾਨ ਸਭਾ ਜੋ ਮੰਦਰ ਵੀਰੋ ਸਿਆਸੀਆਂ ਦਾ,
ਵੇਖੋ ਖੜ ਕੇ ਕੁਰਸੀਆਂ ਦੇ ਉੱਤੇ ਲਲਕਾਰਦੇ ਨੇ।
ਤਾਕਤ ਦੇ ਨਸ਼ੇ ਵਿੱਚ ਅੰਨੇ ਐਨੇ ਇਹ ਹੋ ਜਾਂਦੇ,
ਗਾਲਾਂ ਕੱਢਦੇ,ਪਰ ਨਹੀਂ ਜੁਬਾਨ ਸੰਭਾਲਦੇ ਨੇ।
ਮੁੱਖ ਮੰਤਰੀ ਤਾਂ ਸਭਾ ਦੇ ਵਿੱਚੋਂ ਹੈ ਇੱਕ ਬਣਨਾ,
ਪਰ ਇਹ ਤਾਂ ਸਾਰੇ ਹੀ ਕੁਰਸੀਆਂ ਭਾਲਦੇ ਨੇ।
ਸਬੂਤ ਏਕੇ ਦਾ ਵਿਕਾਸ ਲਈ ਇਹ ਨਹੀਂ ਦਿੰਦੇ,
ਬਹੁਤੇ ਦਿੱਲੀਂ ਰੱਖਦੇ ਖਾਰ,ਤੇ ਭਰੇ ਹੰਕਾਰ ਦੇ ਨੇ।
ਇੱਕ ਦੂਜੇ ਨੂੰ ਨੀਵਾਂ ਵਿਖਾਣ ਲਈ ਕਿੜ ਕੱਢਣ,
ਕਈ ਤਾਂ ਵੇਖਿਆ ਮੁੱਛਾਂ ਨੂੰ ਵੱਟ ਵੀ ਚਾੜਦੇ ਨੇ।
ਦੇਸ਼ ਮੇਰੇ ਦੇ ਲੋਕ ਤਾਂ ਸੰਵਿਧਾਨ ਦੀ ਕਰਨ ਪੂਜਾ,
ਬਾਬਾ ਸਾਹਿਬ ਦੇ ਪਾਏ ਪੂਰਨੇ ਇਹੇ ਨਕਾਰਦੇ ਨੇ।
ਸਿਆਸੀਆਂ ਦੇ ਹੈਂਕੜਬਾਜੀ ਬੈਠੀ ਦਿਲਾਂ ਅੰਦਰ,
ਸਿਆਸੀ ਟਿੱਚ ਜਨਤਾ ਨੂੰ ਸਾਰੇ ਹੀ ਜਾਣਦੇ ਨੇ।
ਪਾਰਟੀਆਂ ਬਦਲਣ ਵਾਲਾ ਨਵਾਂ ਟਰਿੰਡ ਚੱਲਿਆ,
ਬਹੁਤੇ ਵੇਖੇ ਡੱਡੂ ਦੀ ਤਰ੍ਹਾਂ ਟਪੂਸੀਆਂ ਮਾਰਦੇ ਨੇ।
ਵਿਕਾਸ ਕਰਨ ਵਾਲੇ ਪਾਸੇ ਇਨਾਂ ਦਾ ਧਿਆਨ ਕਿੱਥੇ?
ਦੱਦਾਹੂਰੀਆ ਪੰਜ ਸਾਲ ਲਾਰਿਆਂ ਵਿੱਚ ਗੁਜ਼ਾਰਦੇ ਨੇ।
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691-49556