Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Social

“ਸ੍ਰੀ ਗੁਰੂ ਅਰਜਨ ਦੇਵ ਜੀ”

June 03, 2025 06:40 PM
Amarjeet Cheema (Writer from USA)

“ਸ੍ਰੀ ਗੁਰੂ ਅਰਜਨ ਦੇਵ ਜੀ”

ਸਾਰੀ ਹਿੰਦ ਕੌਮ ਨੂੰ ਹੈ ਤੇਰੇ
ਉੱਤੇ ਨਾਜ਼ ਗੁਰੂ ਜੀ...
ਤਾਹੀਓਂ ਆਪ ਜੀ ਨੂੰ ਆਖਦੇ
ਨੇ ਸ਼ਹੀਦਾਂ ਦੇ ਸਿਰਤਾਜ ਗੁਰੂ ਜੀ ...

ਇੱਕ ਤਵੀ ਤੱਤੀ ਤੇ ਦੇਗ ਤੱਤੀ
ਇੱਕ ਜਮੀਨ ਤੱਤੀ ਤੇ ਆਸਮਾਨ ਤੱਤਾ
ਇੱਕ ਸੀਸ ਤੇ ਪੈਂਦੀ ਸੀ ਰੇਤ ਤੱਤੀ
ਦੂਜਾ ਚੰਦੂ ਸੀ ਬੇਈਮਾਨ ਤੱਤਾ
ਦੋਖੀ ਗੁਰੂ ਘਰ ਦੇ ਸੀ ਭਾਈ ਤੱਤੇ
ਲਾਲਚੀ ਗੱਦੀ ਦਾ ਸੀ ਮਿਹਰਬਾਨ ਤੱਤਾ
ਪੱਤਾ ਪੱਤਾ ਤੱਤ ਵਿੱਚ ਸੜ ਰਿਹਾ ਸੀ
ਹਾਕਮ ਜਹਾਂਗੀਰ ਸੀ ਕਹਿਰਵਾਨ ਤੱਤਾ
ਇੱਕ ਠੰਡਾ ਸੀ ਤਾ ਮੇਰਾ ਸਤਿਗੁਰੂ ਸੀ
ਬਾਕੀ ਹੋਇਆ ਸੀ ਸਾਰਾ ਜਹਾਨ ਤੱਤਾ

ਧਰਤੀ ਰੋਈ ਅੰਬਰ ਰੋਇਆ
ਸਾਰਾ ਸ਼ਹਿਰ ਲਾਹੌਰ ਸੀ ਰੋਇਆ
ਚੁੱਪ ਵਰਤ ਗਈ ਸਾਰੇ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ...੨

ਚੰਦੂ ਚੰਦਰੇ ਜ਼ੁਲਮ ਕਮਾਇਆ
ਬਲਦੀ ਉੱਤੇ ਤੇਲ ਸੀ ਪਾਇਆ
ਹਾਕਮ ਨੂੰ ਭੜਕਾ ਕੇ ਉਸ ਨੇ
ਗੁਰਾਂ ਤੇ ਕਹਿਰ ਗੁਜ਼ਾਰੇ..
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ ...੨

ਜਹਾਂਗੀਰ ਦੀ ਲੱਗੀ ਕਚਹਿਰੀ
ਘਰ ਦੇ ਵੈਰੀ, ਬਾਹਰ ਦੇ ਵੈਰੀ
ਚਾਰ ਚੁਫੇਰੇ ਜਾਨ ਦੇ ਦੁਸ਼ਮਣ
ਕੋਹ ਤੇ ਗੁਰੂ ਵਿਚਾਰੇ ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ..੨

ਮੀਆਂ ਮੀਰ ਸੀ ਧਾਹੀਂ ਰੋਇਆ
ਕਹੇ ਗੁਰੂ ਜੀ ਇਹ ਕੀ ਹੋਇਆ
ਇੱਟ ਨਾ ਇੱਟ ਖੜਕਾ ਦੇਵਾ ਮੈਂ
ਗੁਰੂ ਨੂੰ ਪਿਆ ਪੁਕਾਰੇ..
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ...੨

ਕਹਿਣ ਗੁਰੂ ਜੀ ਮੰਨੋ ਕਹਿਣਾ
ਉਸ ਦੀ ਰਜ਼ਾ ਦੇ ਵਿੱਚ ਹੈ ਰਹਿਣਾ
ਤੇਰਾ ਭਾਣਾ ਮੀਠਾ ਲਾਗੇ
ਗੁਰਾਂ ਨੇ ਸ਼ਬਦ ਉਚਾਰੇ ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ ...੨

ਜੱਲਾਦ ਰੇਤ ਸੀ ਸੀਸ ਤੇ ਪਾਵੇ
ਚੰਦੂ ਅੱਗ ਨੂੰ ਹੋਰ ਮਚਾਵੇ
ਨੂੰਹ ਚੰਦੂ ਦੀ ਪਾਵੇ ਲਾਹਣਤਾਂ
ਦੇਖ ਸਹੁਰੇ ਦੇ ਕਾਰੇ ..
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ...੨

ਜਹਾਂਗੀਰ ਨੇ ਹੁਕਮ ਸੁਣਾਇਆ
ਵਿੱਚ ਦੇਗ ਦੇ ਗੁਰਾਂ ਨੂੰ ਪਾਇਆ
ਦੇਹ ਗੁਰੂ ਜੀ ਦੇ ਛਾਲੇ ਛਾਲੇ
ਗਰਕ ਜਾਵੇ ਸਰਕਾਰੇ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ...੨

ਡੋਬਾ ਗੁਰਾਂ ਰਾਵੀ ਵਿੱਚ ਲਾਇਆ
ਰਾਮਦਾਸ ਜੀ ਸੀਨੇ ਲਾਇਆ
ਜੋਤੀ ਜੋਤ ਸਮਾ ਗਏ ਗੁਰੂ ਜੀ
ਸਿਦਕੋਂ ਮੂਲ ਨਾ ਹਾਰੇ ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ...੨

ਸਿੱਖੋ ਭੁੱਲਣੀ ਨਾ ਕੁਰਬਾਨੀ
ਸ਼ਹੀਦੀ ਗੁਰਾਂ ਦੀ ਸੀ ਲਾਸਾਨੀ
ਦੁਨੀਆਂ ਵਿੱਚ ਮਿਸਾਲ ਮਿਲੇ ਨਾ
ਪੜ੍ਹ ਕੇ ਦੇਖ ਲਓ ਸਾਰੇ...
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਦੀ ਪਿਆਰੇ..੨

ਸਾਰੇ ਗੁਰੂ ਦੀ ਸ਼ਰਨ ਚ ਆਈਏਂ
ਗ੍ਰੰਥ ਸਾਹਿਬ ਜੀ ਨੂੰ ਅਪਣਾਈਏਂ
ਦੇਹਧਾਰੀ ਗੁਰੂਆਂ ਨੂੰ ਛੱਡ ਕੇ
ਆਈਏ ਗੁਰੂ ਦੇ ਦੁਆਰੇ..
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਨ ਜੀ ਪਿਆਰੇ..੨

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 

ਲੇਖਕ - ਅਮਰਜੀਤ ਚੀਮਾਂ 

Have something to say? Post your comment