ਜੰਗ ਪਾਕਿਸਤਾਨ ਕਰ ਰਿਹਾ ਸੀ
ਜੰਗ ਹਿੰਦੋਸਤਾਨ ਕਰ ਰਿਹਾ ਸੀ
ਫੌਜੀ ਓਧਰਲਾ ਮਰ ਰਿਹਾ ਸੀ
ਫੌਜੀ ਏਧਰਲਾ ਮਰ ਰਿਹਾ ਸੀ
ਡਰੋਨ ਓਧਰ ਉਡਾਨ ਭਰ ਰਿਹਾ ਸੀ
ਡਰੋਨ ਏਧਰ ਉਡਾਨ ਭਰ ਰਿਹਾ ਸੀ
ਪੀ.ਐੱਮ ਓਧਰਲਾ ਤਾਂਘੜ ਰਿਹਾ ਸੀ
ਪੀ.ਐੱਮ ਏਧਰਲਾ ਤਾਂਘੜ ਰਿਹਾ ਸੀ
ਫੌਜੀ ਟੋਲਾ ਉਧਰ ਲੜ ਰਿਹਾ ਸੀ
ਫੌਜੀ ਟੋਲਾ ਏਧਰ ਲੜ ਰਿਹਾ ਸੀ
ਮਿਜ਼ਾਈਲਾਂ ਉਹ ਚਲਾ ਰਿਹਾ ਸੀ
ਮਿਜ਼ਾਈਲਾਂ ਇਹ ਚਲਾ ਰਿਹਾ ਸੀ
ਹਾਕਮਾਂ ਦਾ ਉਧਰ ਸਰ ਰਿਹਾ ਸੀ
ਹਾਕਮਾਂ ਦਾ ਏਧਰ ਸਰ ਰਿਹਾ ਸੀ
ਹਰ ਕੋਈ ਓਧਰ ਡਰ ਰਿਹਾ ਸੀ
ਹਰ ਕੋਈ ਏਧਰ ਡਰ ਰਿਹਾ ਸੀ
ਜੰਗ ਉਹ ਅਵਾਮ ਜਰ ਰਿਹਾ ਸੀ
ਜੰਗ ਆਹ ਅਵਾਮ ਜਰ ਰਿਹਾ ਸੀ
ਝੂਠ ਦਾ ਮੀਂਹ ਓਧਰ ਵਰ ਰਿਹਾ ਸੀ
ਝੂਠ ਦਾ ਮੀਂਹ ਏਧਰ ਵਰ ਰਿਹਾ ਸੀ
ਨਾ ਤਾਂ ਪਾਕਿਸਤਾਨ ਹਰ ਰਿਹਾ ਸੀ
ਨਾ ਹੀ ਹਿੰਦੋਸਤਾਨ ਹਰ ਰਿਹਾ ਸੀ
ਟਰੰਪ ਸੀਜ਼ ਫਾਇਰ ਕਰ ਰਿਹਾ ਸੀ
ਟਰੰਪ ਸੀਜ਼ ਫਾਇਰ ਕਰ ਰਿਹਾ ਸੀ
-
ਰਘਵੀਰ ਸਿੰਘ ਟੇਰਕਿਆਨਾ
ਚੈੰਬਰ ਨੰਬਰ 32
ਡਿਸਟ੍ਰਿਕਟ ਕੋਰਟਸ -ਹੁਸ਼ਿਆਰਪੁਰ ਫ਼ੋਨ :
9814173402