ਕਵਿਤਾ
ਨੈਣਾਂ ਵਿੱਚ
ਤੇਰੇ ਹਾਂ ਪੱਖੀ ਹੁੰਗਾਰੇ ਲਈ,
ਸੰਗਰੂਰਵੀ ਸਦਾ ਹੀ ਲਟਕਦਾ ਰਿਹਾ।
ਇੱਕ ਪਲ ਦੀ ਦੀਦ ਲਈ,
ਸੰਗਰੂਰਵੀ ਸਦਾ ਹੀ ਭਟਕਦਾ ਰਿਹਾ।
ਨਾ ਬਣ ਸਕਿਆ ਸੁਫਨਾ ਕਦੇ,
ਕਿਸੇ ਦੇ ਵੀ ਹੁਸੀਨ ਨੈਣਾਂ ਦਾ,
ਨੈਣਾਂ ਵਿਚ ਕਿਸੇ ਨਾ ਕਿਸੇ ਦੇ,
ਸੰਗਰੂਰਵੀ ਸਦਾ ਹੀ ਰੜਕਦਾ ਰਿਹਾ।
ਕੀ ਦੇਣੀ ਸੀ, ਕਿਸੇ ਨੇ ਥਾਂ ਮੈਨੂੰ,
ਆਪਣੀ ਕੀਮਤੀ ਜ਼ਿੰਦਗੀ ਵਿੱਚ,
ਦਿਲ ਆਪਣੇ ਕਿਸੇ ਕੋਨੇ ਅੰਦਰ,
ਕਿਸੇ ਨਾ ਕਿਸੇ ਹਾਲ ਥਾਂ ਦਿੱਤੀ।
ਲਿਖਦਾ ਗਾਉਂਦਾ ਰਿਹਾ,ਜਿਸ ਲਈ ਸਦਾ ਸੰਗਰੂਰਵੀ,
ਝੱਲਾ ਅਖਵਾਉਂਦਾ ਰਿਹਾ,ਜਿਸ ਲਈ ਸਦਾ ਸੰਗਰੂਰਵੀ,
ਭੋਗਣੀ ਸੀ ਲੰਮੀ ਉਮਰ ਸੰਗਰੂਰਵੀ ਨੇ,
ਕਿਸੇ ਦੀ ਬੇਰੁੱਖੀ ਨੇ ਹੀ ਜਾਂ ਲਿੱਤੀ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463