ਬੰਬਾਂ ਦੀ ਠਾਹ ਠਾਹ ਵਿੱਚ ਕੀ ਮਿਲਣਾ ਸਾਥੋਂ ਨਹੀਓ ਹੋਣਾ ਹੁਣ ਆ
ਅੱਠ ਵਜੇ ਕਹਿੰਦੇ ਉਹ ਹਨੇਰਾ ਕਰ ਦੇਣਾ ਕਿਤੇ ਐਵੇਂ ਹੀ ਨਾ ਨੇਡੇ ਜਾਈਏ ਖਾ
ਹਨੇਰੇ ਵਿਚ ਬੈਠੀ ਤੇਰੀ ਸੁੱਖ ਮੰਗਾਂ ਹਾਣੀਆਂ ਮੁਹੱਬਤਾਂ ਦੇ ਦੀਪ ਤੂੰ ਜਗਾ
ਤੋਪਾਂ ਅਤੇ ਟੈਂਕਾਂ ਦੀ ਅਵਾਜ਼ ਸੁਣ ਸਹਿਮ ਗਏ ਹਾਂ ਗਲਵੱਕੜੀਆਂ ਲਈਏ ਪਾ
ਜ਼ਿੰਮੇਵਾਰ ਲੇਖਕ ਵੀ ਬੰਕਰਾਂ 'ਚ ਜਾ ਵੜੇ ਜੰਗ ਰੋਕਣ ਲਈ ਨਹੀਂ ਰਹੇ ਆ
ਬਰੂਦ ਦੇ ਢੇਰ ਉੱਤੇ ਦੁਨੀਆ ਇਹ ਬੈਠੀ ਹੈ ਐਵੇਂ ਨਾ ਕੋਈ ਪੰਗਾ ਲਈਏ ਪਾ
ਬਾਹਰਲੇ ਮੁਲਕ ਕਈ ਇਕੱਠੇ ਹੋ ਕੇ ਹੀ ਕਿਤੇ ਸੰਸਾਰ ਜੰਗ ਹੀ ਨਾ ਦੇਣ ਲਾ
ਕੀ ਪਤਾ ਕਿਧਰੋ ਮਿਜ਼ਾਈਲ ਆ ਕੇ ਡਿਗਣੀ ਕੋਈ ਵੀ ਹੋ ਸਕਦਾ ਫ਼ਨਾਹ
ਯੂ ਪੀ ਦੀ ਕੁੜੀ ਤੇ ਲਹੌਰ ਦੇ ਮੁੰਡੇ ਦਾ ਹੁਣ ਕੌਣ ਕਰੇਗਾ ਨਿਕਾਹ
ਧਰਮਾਂ ਦੇ ਪਾਏ ਹੋਏ ਇੰਨਾਂ ਦੇ ਝਮੇਲਿਆਂ 'ਚ ਹੋ ਨਾ ਜਾਈਏ ਐਵੇਂ ਹੀ ਤਬਾਹ
ਮਨੁੱਖਤਾ ਦੇ ਖੂਨ ਨਾਲ ਹੋਲੀ ਖੇਡਣ ਵਾਲਿਓ ਕਿਹੜਾ ਆਖੂ ਵਾਹ ! ਭਈ ਵਾਹ !
ਇਸ ਤੋਂ ਪਹਿਲਾਂ ਕਿ ਕਹਿਰ ਏਥੇ ਵਾਪਰੇ ਜਨੂੰਨੀਆਂ ਨੂੰ ਗੱਲ ਇਹ ਸਮਝਾ
ਬੁੱਧੀ ਜੀਵੀ,ਲੇਖਕ,ਸੰਵੇਦਨਸ਼ੀਲ ਲੋਕਾਂ ਨੂੰ ਵੀ ਆਪਣੇ ਹੀ ਨਾਲ ਤੂੰ ਰਲਾ
ਟੇਰਕਿਆਨਾ ਚਲੋ ਅਵਾਮ ਨੂੰ ਜੋੜ ਕੇ ਝੰਜਟ ਦਈਏ ਜੰਗ ਦਾ ਮੁਕਾ
ਰਘਵੀਰ ਸਿੰਘ ਟੇਰਕਿਆਨਾ
ਚੈਂਬਰ ਨੰਬਰ 32
ਜ਼ਿਲ੍ਹਾ ਕਚਹਿਰੀ-ਹੁਸ਼ਿਆਰਪੁਰ
ਮੋਬਾਈਲ 9814173402