ਪਤਾ ਨਹੀਂ ਕਿਉਂ?
ਹੁੰਦੇ ਅਸੀਂ ਜੇ,ਹੀਰੇ ਤੇਰੇ ਲਈ,
ਸ਼ਾਇਦ ਕਰਦੀ,ਕਦਰ ਬਥੇਰੀ।
ਰਹੇ ਅਸੀਂ ,ਆਮ ਜਿਹੇ,ਤੇਰੇ ਲਈ,
ਮਰਗੇ ਉਡੀਕਦੇ,ਹਾਮੀ ਹੀ ਤੇਰੀ।
ਮਾਰ ਗਈ ਮੈਨੂੰ, ਬੇਰੁੱਖੀ ਹੀ ਤੇਰੀ,
ਨਾ ਭਰੀ ਹਾਮੀ,ਦਿੱਤਾ ਜਵਾਬ ਕੋਰਾ।
ਨਾ ਕੋਈ ਹੋਈ ਸਾਡੀ,ਨਾ ਹੋਣੀ ਏ,
ਖਾਂਦਾ ਜਾਂਦਾ ਨਿੱਤ,ਇਹੋ ਹੀ ਹੈ ਝੋਰਾ।
ਤੂੰ ਚੰਨ ਜਿਹੀ ਲੱਗਦੀ,ਦੂਰੋਂ ਤੱਕਦਾ।
ਲੁੱਕ ਲੁੱਕ ਤੱਕਦਾ,ਤੱਕਦਾ ਨਾ ਥੱਕਦਾ।
ਤੱਕਿਆ ਅੱਖਾਂ ਲੱਖਾਂ,ਹੂਰਾਂ ਪਰੀਆਂ ਨੂੰ,
ਨਾ ਦਿਲ ਕਿਸੇ ਤੇ ਹੈ ਆਇਆ।
ਪਤਾ ਨਹੀਂ ਕਿਉਂ ਦਿਲ ਚੰਦਰੇ ਨੂੰ,
ਮੁੱਖੜਾ ਤੇਰਾ ਹੀ ਹੈ ਭਾਇਆ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463