Tuesday, December 16, 2025

Malwa

ਇਨਸਾਨ ਸਰਬੱਤ ਦੇ ਭਲੇ ਦੀ ਕਰੇ ਕਾਮਨਾ : ਇੰਦਰੇਸ਼ 

March 29, 2025 07:24 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼੍ਰੀ ਹਰੀਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਸੁਨਾਮ ਨਵੀਂ ਅਨਾਜ ਮੰਡੀ ਵਿਖੇ ਕਰਵਾਇਆ ਜਾ ਰਿਹਾ ਅੱਜ ਕਥਾ ਦੇ ਪੰਜਵੇਂ ਦਿਨ ਕਥਾਵਾਚਕ ਇੰਦਰੇਸ਼ ਉਪਾਧਿਆਏ ਜੀ ਮਹਾਰਾਜ ਨੇ ਕਥਾ ਵਿੱਚ ਪ੍ਰਵਚਨ ਕਰਦੇ ਹੋਏ ਕਿਹਾ ਕੀ ਚਿਤ ਵਿੱਚ ਕਿੰਨੀ ਵੀ ਪੀੜਾ ਹੋਵੇ ਬਿਹਾਰੀ ਜੀ ਦੇ ਮੰਦਰ ਚਲੇ ਜਾਓ ਹਨੂੰਮਾਨ ਮੰਦਰ ਵਿਚ ਚਲੇ ਜਾਓ, ਮਹਾਦੇਵ ਦੇ ਮੰਦਿਰ ਵਿੱਚ ਚਲੇ ਜਾਓ, ਦੇਵੀ ਮਾਤਾ ਦੇ ਮੰਦਰ ਵਿੱਚ ਚਲੇ ਜਾਓ ਉਥੇ ਇਕ ਲੱਖ ਆਦਮੀ ਦਰਸ਼ਨ ਕਰਨ ਜਾਂਦਾ ਹੈ ਉਨਾਂ ਵਿੱਚੋਂ 90 ਹਜਾਰ ਤਾਂ ਆਪਣੀ ਪੀੜਾ ਦੱਸਣ ਹੀ ਆਉਂਦੇ ਹਨ ਉਨਾਂ ਵਿੱਚੋਂ ਕੋਈ ਵੀ ਭਗਵਾਨ ਨੂੰ ਇਹ ਨਹੀਂ ਪੁੱਛਦਾ ਕਿ ਤੁਸੀਂ ਕਿਵੇਂ ਹੋ ਉਨਾਂ ਨੇ ਕਿਹਾ ਕਿ ਉਹ ਜਦੋਂ ਵੀ ਜਗਨਨਾਥ ਪੁਰੀ, ਦੁਵਾਰਕਾ, ਬਦਰੀਨਾਥ ਵਿੱਚ ਜਾਂਦੇ ਹਨ ਤਾਂ ਉਹ ਠਾਕੁਰ ਜੀ ਨੂੰ ਪੁੱਛਦੇ ਹਨ ਕਿ ਲਾਲਾ ਆਪ ਕੈਸੇ ਹੋ ਉਨਾਂ ਨੇ ਕਿਹਾ ਕਿ ਇਸ ਦਾ ਭਾਵ ਇਹ ਹੈ ਕਿ ਸਾਨੂੰ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ ਸਾਰਿਆਂ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੁਹਾਡੇ ਤੇ ਭਗਵਾਨ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ  ਸਦਾ ਬਣਿਆ ਰਹਿੰਦਾ ਹੈ।
 
 
 
 

Have something to say? Post your comment

 

More in Malwa