Wednesday, April 24, 2024
BREAKING NEWS
ਐਂਬੂਲੈਂਸ ਤੇ ਪੰਜਾਬ ਦੇ ਸਾਬਕਾ MLA ਦੀ ਗੱਡੀ ਦੀ ਹੋਈ ਭਿਆਨਕ ਟੱਕਰਬ੍ਰਿਟੇਨ ਦੀ ਸੰਸਦ ਨੇ ਪਾਸ ਕੀਤਾ ਰਵਾਂਡਾ ਬਿੱਲਸੀ-ਵਿਜਿਲ ਰਾਹੀਂ ਚੋਣਾਂ 'ਤੇ ਨਾਗਰਿਕਾਂ ਦੀ ਪੈਨੀ ਨਜਰਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਦਮਾ ਪਿਤਾ ਦਾ ਦੇਹਾਂਤ ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਡੀ ਸੀ ਅਤੇ ਐਸ ਐਸ ਪੀ ਨੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਵਿਦਿਆਰਥੀਆਂ ਨੂੰ ਦੇਸ਼ ਦੇ ਉਘੇ ਵਿਗਿਆਨੀਆਂ ਨਾਲ ਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ : ਪ੍ਰੋ. ਅਰਵਿੰਦਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ

Articles

‘‘ਹਮੇਂ ਸਿੱਖ ਭਾਈਚਾਰੇ ਪਰ ਨਾਜ਼ ਹੈ’’-ਪ੍ਰਧਾਨ ਮੰਤਰੀ ਨਰਿੰਦਰ ਮੋਦੀ

February 22, 2021 05:28 PM
Advocate Dalip Singh Wasan

ਦਲੀਪ ਸਿੰਘ ਵਾਸਨ
ਸਿੱਖ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਭਾਰਤ ਅੰਦਰ ਬਹੁਤ ਹੀ ਘੱਟ ਹੈ। ਇਹ ਇਕ ਵਖਰੀ ਗੱਲ ਹੈ। ਪਰ ਅਜ ਅਗਰ ਅਸ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਜਾਕੇ ਦੇਖੀਏ ਤਾਂ ਸਿੱਖ ਭਾਈਚਾਰੇ ਦੀ ਹਾਜ਼ਰੀ ਹਰ ਦੇਸ਼ ਵਿੱਚ ਲਗ ਰਹੀ ਹੈ ਅਤੇ ਅਸੀਂ ਇਹ ਵੀ ਦੇਖਦੇ ਹਾਂ ਪਏ ਕਿ ਸਿੱਖ ਭਾਈਚਾਰੇ ਦੇ ਲੋਕ ਜਿਸ ਵੀ ਦੇਸ਼ ਵਿੱਚ ਗਏ ਹਨ ਉਥੇ ਦੇ ਹੀ ਹੋਕੇ ਰਹਿ ਗਏ ਹਨ। ਇਹ ਭਾਈਚਾਰਾ ਜਿਥੇ ਵੀ ਜਾਵੇ ਉਥੇ ਹੀ ਸਥਾਪਤ ਹੋ ਜਾਂਦਾ ਹੈ। ਇਸੇ ਕਰਕੇ ਇਹ ਆਖਿਆ ਗਿਆ ਹੈ ਕਿ ਇਹ ਸਿੱਖ ਭਾਈਚਾਰਾ ਪ੍ਰਗਤੀਸ਼ੀਲ ਅਤੇ ਗਤੀਸ਼ੀਲ ਹੈ। ਅਸੀਂ ਦੇਖ ਰਹੇ ਹਾਂ ਕਿ ਰਜਕੇ ਕੰਮ ਕਰ ਅਤੇ ਰਜ ਕੇ ਖਾ ਇਸ ਭਾਈਚਾਰੇ ਦੀਆਂ ਸਿਫ਼ਤਾਂ ਹਨ ਅਤੇ ਇਹ ਇਕ ਵਧੀਆ ਜੀਵਨ ਜਿਉਣ ਦਾ ਉਪਰਾਲਾ ਕਰਦਾ ਦਿਸਦਾ ਹੈ ਪਿਆ।
ਅਸੀਂ ਅਗਰ ਭਾਰਤ ਦੇ ਇਤਿਹਾਸ ਉਤੇ ਨਜ਼ਰ ਮਾਰਦੇ ਹਾਂ ਤਾਂ ਇਸ ਭਾਈਚਾਰੇ ਦਾ ਜਨਮ ਇਤਿਹਾਸ ਦੀਆਂ ਖਾਸ ਜ਼ਰੂਰਤਾਂ ਕਾਰਨ ਆ ਬਣਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਵਿੱਚ ਹੀ ਇਸ ਭਾਈਚਾਰੇ ਦੀ ਹੋਂਦ ਕਾਇਮ ਕਰਨ ਦੀਆਂ ਬੁਨਿਆਦਾਂ ਰਖ ਦਿਤੀਆਂ ਗਈਆਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਅਗੇ ਸ਼ਿਕਾਇਤ ਵੀ ਕਰ ਦਿੱਤੀ ਸੀ- ਪਾਪ ਕੀ ਜੰਜ ਲੈ ਕਾਬਲੋੋਂ ਧਾਇਆ ਅਤੇ ਇਹ ਵੀ ਆਖ ਦਿਤਾ ਸੀ-ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ- ਇਹ ਵੀ ਆਖ ਦਿਤਾ ਸੀ- ਰਾਜੇ ਸਹ ਮੁਕਦਮ ਕੁੱਤੇ- ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨਟ ਡਰਾਇਆ- ਇਹ ਗਲਾਂ ਆਮ ਜਿਹੀਆਂ ਨਹੀਂ ਸਨ ਬਲਕਿ ਇਥੋਂ ਇਹ ਪਤਾ ਲਗਦਾ ਹੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੀ ਇਹ ਮੁਗਲਾਂ ਦੀ ਗੁਲਾਮੀ ਆ ਰਹੀ ਸੀ ਉਸਦੇ ਖਿਲਾਫ ਬੋਲ ਰਹੇ ਹਨ ਅਤੇ ਇਤਿਹਾਸ ਗਵਾਹ ਹੈ ਇਹ ਵਾਲਾ ਮੁਗ਼ਲ ਰਾਜ ਸਾਡੇ ਉਤੇ ਕਈ ਸਦੀਆਂ ਚਲਦਾ ਰਿਹਾ ਸੀ ਅਤੇ ਇਸ ਰਾਜ ਵਿੱਚ ਸਾਡੇ ਨਾਲ ਕੀ ਕੀ ਜ਼ਿਆਦਤੀ ਹੋਈਆਂ ਸਨ, ਇਹ ਅਸੀਂ ਸਾਰੇ ਹੀ ਆਪਣੇ ਮੁਲਕ ਦੇ ਇਤਿਹਾਸ ਦੇ ਪੰਨਿਆ ਉਤੇ ਲਾਲ ਅਖਰਾਂ ਨਾਲ ਲਿਖਿਆ ਪੜ੍ਹ ਸਕਦੇ ਹਾਂ। ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਭਵਿਖ ਬਾਣੀ ਕਰ ਰਹੇ ਸਨ ਕਿ ਬਾਬਰ ਦਾ ਆਉਣਾ ਬਹੁਤ ਹੀ ਮੰਦਭਾਗਾ ਹੈ ਅਤੇ ਇਸ ਆਉਣ ਵਾਲੀ ਲਮੀ ਗੁਲਾਮੀ ਵਲ ਸੰਕੇਤ ਕਰ ਰਹੇ ਸਨ। 


ਇਸ ਮੁਲਕ ਵਿੱਚ ਮੁਗਲਾਂ ਤੋਂ ਆਜ਼ਾਦੀ ਦੀਆ ਕਈ ਲਹਿਰਾਂ ਚਲ ਰਹੀਆਂ ਸਨ, ਪਰ ਸਿਖਾਂ ਦੀ ਜੰਗ ਬਹੁਤ ਹੀ ਸਰਗਰਮ ਸੀ। ਸਾਡੇ ਸਾਹਮਣੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ। ਸਾਡੇ ਸਾਹਮਣੇ ਸ੍ਰੀ ਗੁਰੂ ਹਰ ਗੋਬਿੰਦ ਜੀ ਦੀ ਜੇਲ੍ਹ ਯਾਤਰਾ ਹੈ। ਸਾਡੇ ਸਾਹਮਣੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹੈ। ਸਾਡੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਕਾਇਦਾ ਹਥਿਆਰਬੰਦ ਜੰਗਾਂ ਹਨ। ਸਾਡੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਿਆਂ ਦੀਆਂ ਸ਼ਹੀਦੀਆਂ ਹਨ। ਸਾਡੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ ਜਿਹੜੇ ਮਸਾਂ 7 ਅਤੇ 9 ਸਾਲ ਦੇ ਸਨ ਅਤੇ ਸੂਬਾ ਸਰਹਿੰਦ ਨੇ ਜਿਉਂਦਿਆਂ ਕੰਧਾਂ ਵਿੱਚ ਚਿਣ ਦਿਤੇ ਗਏ ਸਨ। ਇਤਨਾ ਵੱਡਾ ਜ਼ੁਲਮ ਅਜ ਤਕ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲ ਰਿਹਾ ਹੈ। ਇਹ ਬਕਾਇਦਾ ਲੜਾਈਆਂ ਅਤੇ ਇਹ ਸ਼ਹਾਦਤਾਂ ਸਿੱਖ ਧਰਮ ਦੀ ਰਖਿਆ ਲਈ ਹੀ ਨਹੀਂ ਸਨ, ਬਲਕਿ ਇਹ ਮੁਗਲਾਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਸਨ।
ਅਸੀਂ ਇਹ ਵੀ ਦੇਖਿਆ ਹੈ ਕਿ ਇਸ ਮੁਲਕ ਵਿੱਚ ਇਕ ਰਿਵਾਜ ਜਿਹਾ ਬਣ ਆਇਆ ਸੀ ਕਿ ਹਰ ਘਰ ਵਿਚੋਂ ਇਕ ਬਚਾ ਸਿਖ ਸਾਜਿਆ ਜਾਂਦਾ ਸੀ ਤਾਕਿ ਉਹ ਦੇਸ਼ ਦੀ ਰਖਿਆ ਕਰ ਸਕੇ।
ਇਥੇ ਹੀ ਬਸ ਨਹੀਂ ਹੈ। ਸਿਖ ਇਤਿਹਾਸ ਵਿੱਚ ਐਸੀਆਂ ਘਟਨਾਵਾਂ ਵੀ ਹਨ ਜਿਹੜੀਆਂ ਦੁਨੀਆਂ ਭਰ ਦੇ ਇਤਹਾਸ ਵਿੱਚ ਨਿਰਾਲੀਆਂ ਹਨ। ਇਸ ਮੁਸਲਮਾਨੀ ਰਾਜ ਦੇ ਵਕਤ ਵਿੱਚ ਕਈ ਸਿਖਾਂ ਨੂੰ ਜਿਉਂਦਿਆਂ ਆਰਿਆਂ ਨਾਲ ਚੀਰਿਆ ਗਿਆ। ਕਈਆਂ ਨੂੰ ਚਰਖੜੀਆਂ ਉਤੇ ਚਾੜ੍ਹਕੇ ਮਾਰਿਆ ਗਿਆ। ਕਈਆਂ ਨੂੰ ਬੰਦ ਬੰਦ ਕਟਕੇ ਮਾਰਿਆ ਗਿਆ। ਕਈਆਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ ਅਤੇ ਇਹ ਸਜ਼ਾਵਾਂ ਮੁਸਲਮਾਨ ਹਾਕਮਾਂ ਨੇ ਕਿਸੇ ਵੀ ਹੋਰ ਮਜ਼੍ਹਬ ਦੇ ਲੋਕਾਂ ਨੂੰ ਨਹੀਂ ਦਿਤੀਆਂ ਸਨ। ਇਹ ਜਿਹੜੀ ਸਿਖਾਂ ਅਤੇ ਮੁਸਲਮਾਨਾਂ ਦਰਮਿਆਨ ਜੰਗ ਚਲ ਰਹੀ ਸੀ ਇਹ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਸੀ।
ਹੁਣ ਵਾਲੀ ਆਜ਼ਾਦੀ ਦੀ ਜੰਗ ਵਿੱਚ ਵੀ ਸਿੱਖਾਂ ਦਾ ਯੋਗਦਾਨ ਸੀ ਅਤੇ ਇਸ ਕਰਕੇ ਜਦ ਇਹ ਹਿੰਦੁਸਤਾਨ ਆਜ਼ਾਦ ਹੋ ਰਿਹਾ ਸੀ ਤਾਂ ਉਸ ਵਕਤ ਅੰਗਰੇਜ਼ ਚਾਹ ਰਹੇ ਸਨ ਕਿ ਜਿਥੇ ਪਾਕਿਸਤਾਨ ਬਣਨ ਜਾ ਰਿਹਾ ਹੈ ਉਥੇ ਖਾਲਿਸਤਾਨ ਵੀ ਬਣ ਜਾਵੇ। ਪਰ ਉਸ ਵਕਤ ਸ੍ਰੀ ਜਵਾਹਰ ਲਾਲ ਜੀ ਅਗੇ ਆਏ ਅਤੇ ਉਸ ਵਕਤ ਦੇ ਸਿਖ ਲੀਡਰਾਂ ਤਕ ਪਹੁੰਚ ਕੀਤੀ ਕਿ ਉਹ ਭਾਰਤ ਨਾਲ ਹੀ ਰਹਿਣ। ਜਵਾਹਰ ਲਾਲ ਅਤੇ ਉਸ ਵਕਤ ਦੇ ਹੋਰ ਲੀਡਰ ਸਿਖਾਂ ਨੂੰ ਭਾਰਤ ਨਾਲੋਂ ਅਡ ਹੋਣ ਦੇ ਹਕ ਵਿੱਚ ਨਹੀਂ ਸਨ ਅਤੇ ਚਾਹ ਰਹੇ ਸਨ ਇਹ ਸਿਖ ਭਾਈਚਾਰਾ ਭਾਰਤ ਨਾਲ ਹੀ ਰਵੇ ਅਤੇ ਉਸ ਵਕਤ ਦੇ ਸਿੱਖ ਲੀਡਰਾਂ ਤਕ ਪਹੁੰਚ ਕੀਤੀ ਗਈ। ਉਸ ਵਕਤ ਦੇ ਸਿਖ ਲੀਡਰਾਂ ਨਾਲ ਗਲਕੀਤੀ ਗਈ ਕਿ ਸਿੱਖ ਭਾਈਚਾਰਾ ਹਿੰਦੂਆਂ ਵਿਚੋਂ ਹੀ ਬਣਿਆ ਹੈ, ਹਿੰਦੂਆਂ ਨਾਲ ਰਿਸ਼ਤੇਦਾਰੀਆਂ ਹਨ, ਹਿੰਦੂ ਧਰਮ ਦੇ ਵਿਸ਼ਵਾਸ ਹਾਲਾਂ ਵੀ ਸਿਖਾਂ ਵਿੱਚ ਕਾਇਮ ਹਨ, ਹਿੰਦੂ ਮਿਥਿਹਾਸ ਦੀਆਂ ਸਾਰੀਆਂ ਸ਼ਖਸੀਅਤਾਂ ਅਤੇ ਭਗਵਾਨ ਸਿਖਾਂ ਦੇ ਸ੍ਰੀ ਗੁਰੂ ਗ੍ਰੰਥ ਵਿੱਚ ਹਾਜ਼ਰ ਹਨ ਅਤੇ ਇਹ ਰਿਸ਼ਤੇਦਾਰੀਆਂ ਅਤੇ ਇਹ ਸਮਾਜਿਕ ਸਾਂਝਾ ਜਲਦੀ ਜਲਦੀ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਇਹ ਵੀ ਆਖ ਦਿਤਾ ਸੀ ਕਿ ਜਿਤਨੀਆਂ ਵੀ ਕੁਰਬਾਨੀਆਂ ਸਿਖ ਇਤਿਹਾਸ ਵਿੱਚ ਦਰਜ ਹਨ ਇਹ ਸਾਰੀਆਂ ਮੁਸਲਮਾਨੀ ਰਾਜ ਦੇ ਸਮਿਆਂ ਦੀਆਂ ਹਨ ਅਤੇ ਇਸ ਲਈ ਇਹ ਮੁਸਲਮਾਨ ਜਿਹੜਾ ਪਾਕਿਸਤਾਨ ਮੰਗ ਰਹੇ ਸਨ ਉਸ ਨਾਲ ਸਿਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਗਲਾਂ ਸਨ ਜਿਹੜੀਆਂ ਉਸ ਵਕਤ ਦੇ ਸਿਖ ਲੀਡਰਾਂ ਨੇ ਵਿਚਾਰੀਆਂ ਸਨ ਅਤੇ ਰਲਕੇ ਇਹ ਫੈਸਲਾ ਕਰ ਦਿਤਾ ਸੀ ਕਿ ਉਹ ਹਿੰਦੁਸਤਾਨ ਨਾਲੋ ਅੱਡ ਹੋ ਕੇ ਖਾਲਿਸਤਾਨ ਬਨਾਉਣ ਦੇ ਹਕ ਵਿੱਚ ਨਹੀਂ ਹਨ। ਇਹ ਸਿਖ ਲੀਡਰ ਇਹ ਵੀ ਜਾਣਦੇ ਸਨ ਕਿ ਸਿਖ ਭਾਈਚਾਰਾ ਤਾਂ ਉਸ ਵਕਤ ਦੁਨੀਆਂ ਭਰ ਵਿੱਚ ਫੈਲ ਚੁਕਾ ਹੈ ਅਤੇ ਅਗਰ ਕੋਈ ਚਾਹੇ ਕਿ ਸਾਰੇ ਸਿਖਾਂ ਨੂੰ ਕਿਸੇ ਖਾਸ ਇਲਾਕੇ ਵਿੱਚ ਲਿਆਕੇ ਵਸਾਇਆ ਜਾ ਸਕਦਾ ਹੈ ਤਾਂ ਐਸਾ ਵੀ ਨਾਮੁਮਕਿਨ ਜਿਹੀ ਗਲ ਸੀ। 

ਸਿਖ ਭਾਈਚਾਰੇ ਨੇ ਇਹ ਐਲਾਨ ਕਰ ਦਿਤਾ ਸੀ ਕਿ ਉਹ ਭਾਰਤ ਨਾਲ ਹੀ ਰਵੇਗਾ ਅਤੇ ਇਹ ਵਾਲਾ ਫੈਸਲਾ ਸਾਰੇ ਸਿਖਾਂ ਨੇ ਪਰਵਾਨ ਵੀ ਕਰ ਲਿਆ ਸੀ। ਅਸੀਂ ਦੇਖਦੇ ਆ ਰਹੇ ਹਾਂ ਕਿ ਭਾਰਤ ਦੀ ਸਥਾਪਿਤੀ ਵਿੱਚ ਸਿਖਾਂ ਦੀ ਗਿਣਤੀ ਘਟ ਹੋਣ ਦੇ ਬਾਵਜੂਦ ਸਿਖਾਂ ਨੇ ਦੇਸ਼ ਦੀ ਸਥਾਪਿਤੀ ਵਿੱਚ ਪੂਰਾ ਯੋਗਦਾਨ ਪਾਇਆ ਹੈ। ਆਜ਼ਾਦੀ ਦੀ ਜੰਗ ਵਿੱਚ ਵੀ ਸਿਖ ਹਰ ਮੁਹਿੰਮ ਵਿੱਚ ਹਾਜ਼ਰ ਸਨ। ਅਸੀਂ ਅਗਰ ਸ਼ਹੀਦੀਆਂ ਦੀ ਗਣਨਾ ਕਰੀਏ, ਅਸੀਂ ਅਗਰ ਜੇਲ੍ਹਾਂ ਕਟੀਆਂ ਦੀ ਗਲ ਕਰੀਏ, ਅਸ ਅਗਰ ਫ਼ਾਂਸੀਆਂ ਉਤੇ ਲਟਕਾਏ ਗਏ ਆਜ਼ਾਦੀ ਘੁਲਾਟੀਆਂ ਦੀ ਗਣਨਾ ਕਰੀਏ, ਅਸੀਂ ਅਗਰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਣਤਣ ਦੀ ਗਲ ਕਰੀਏ, ਅਸੀਂ ਅਗਰ ਤੋਪਾਂ ਨਾਲ ਉਡਾਏ ਗਏ ਲੋਕਾਂ ਦੀ ਗਲ ਕਰੀਏ, ਅਸੀਂ ਅਗਰ ਗੋਲੀਆਂ ਨਾਲ ਭੁੰਨੇ ਗਏ ਲੋਕਾਂ ਦੀ ਗਲ ਕਰੀਏ ਤਾਂ ਸਿਖਾਂ ਦੀ ਗਿਣਤੀ ਆਪਣੀ ਆਬਾਦੀ ਦੇ ਲਿਅਹਾਜ਼ ਨਾਲ ਜ਼ਿਆਦਾ ਹੀ ਰਹੀ ਹੈ। ਇਸੇ ਤਰ੍ਹਾਂ ਇਸ ਦੇਸ਼ ਦੀ ਕਾਇਮੀ ਵਿੱਚ ਵੀ ਸਿਖਾਂ ਦਾ ਪੂਰਾ ਯੋਗਦਾਨ ਰਿਹਾ ਹੈ। ਅਸੀਂ ਅਗਰ ਮਿਲਟਰੀ ਵਿਚ ਭਰਤੀ ਹੋ ਕੇ ਦੇਸ਼ ਦੀ ਰਖਿਆ ਦੀ ਗਲ ਕਰਈਏ, ਅਸੀਂ ਅਗਰ ਪੁਲਿਸ ਵਿੱਚ ਹਾਜ਼ਰ ਲੋਕਾਂ ਦੀ ਗਲ ਕਰੀਏ, ਅਸੀਂ ਅਗਰ ਪ੍ਰਸ਼ਾਸਨ ਵਿੱਚ ਹਾਜ਼ਰ ਹੋ ਲੋਕਾਂ ਦੀ ਗਲ ਕਰੀਏ, ਅਸੀਂ ਅਗਰ ਖੇਤੀ ਬਾੜੀ ਵਿੱਚ ਹਾਜ਼ਰ ਲੋਕਾਂ ਦੀ ਗਲ ਕਰੀਏ ਤਾਂ ਸਿਖ ਭਾਈਚਾਰਾ ਹਰ ਖੇਤਰ ਵਿੱਚ ਹਾਜ਼ਰ ਰਿਹਾ ਹੈ ਅਤੇ ਇਸ ਦੇਸ਼ ਦੀ ਆਜ਼ਾਦੀ ਅਤੇ ਇਸ ਦੇਸ਼ ਦੀ ਕਾਇਮੀ ਅਤੇ ਸਥਿਰਤਾ ਲਈ ਹਰ ਥਾਂ ਹਾਜ਼ਰ ਰਿਹਾ ਹੈ।
ਇਹ ਸਾਰਾ ਕੁਝ ਦੇਖਕੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਿਖ ਭਾਈਚਾਰਾ ਹਿੰਦੁਸਤਾਨ ਦਾ ਪਹਿਲਾ ਨਾਗਰਿਕ ਹੈ ਜਿਸਨੇ ਭਾਰਤ ਨੂੰ ਅਪਨਾਇਆ ਸੀ ਅਤੇ ਅਜ ਤਕ ਅਪਣਾਈ ਚਲਿਆ ਆ ਰਿਹਾ ਹੈ। ਕੋਈ ਇਹ ਆਖੇ ਕਿ ਇਹ ਵਾਲਾ ਭਾਰਤ ਹਿੰਦੂ ਰਾਸ਼ਟਰ ਬਣ ਸਕਦਾ ਹੈ ਤਾਂ ਵਡੀ ਗਲਤੀ ਵਿੱਚ ਹੈ। ਇਹ ਮੁਲਕ ਹਾਲਾਂ ਸਿਖਾਂ ਦਾ ਹੈ ਅਤੇ ਉਹ ਭਾਰਤ ਦਾ ਖਾਸ ਅੰਗ ਹਨ। ਉਹ ਕਦੀ ਵੀ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਨਹੀਂ ਬਣਨ ਦੇਣਗੇ ਅਤੇ ਇਸ ਲਈ ਇਸ ਮਬੁਲਕ ਵਿੱਚ ਜਿਤਨੇ ਵੀ ਧਰਮਾਂ ਦੇ ਲੋਕ ਰਹਿ ਰਹੇ ਹਨ ਉਨ੍ਹਾਂ ਦੀ ਰਾਖੀ ਕਰਨ ਲਈ ਸਿਖ ਭਾਈਚਾਰਾ ਵਚਨਬਦ ਹੈ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
ਫੋਨ0175-5191856

Have something to say? Post your comment