Friday, July 04, 2025

Social

ਰੰਗਲੇ ਜੱਗ ਤੋਂ ਜਾਣ ਦੇ ਬਾਅਦ ਵੀ ਆਪਣੀਆਂ ਅੱਖਾਂ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ :  ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲੇ  

October 21, 2024 12:35 PM
SehajTimes
ਹੁਸ਼ਿਆਰਪੁਰ : ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸਾਰੇ ਦਾਨਾ ਵਿਚੋਂ ਨੇਤਰਦਾਨ ਹੀ  ਮਾਤਰ ਇਸ ਤਰ੍ਹਾਂ ਦਾ ਦਾਨ ਹੈ ਜੋ ਵਿਅਕਤੀ ਨੂੰ ਸੰਸਾਰ ਤੋਂ ਚਲੇ ਜਾਣ ਦੇ ਬਾਅਦ ਹੀ ਕਰਨਾ ਹੁੰਦਾ ਹੈ।ਕਿਉਂਕਿ ਜਿਉਂਦੇ ਜੀਅ ਅਸੀਂ ਜਿਥੇ ਇਸ ਸੋਹਣੇ ਸੰਸਾਰ ਨੂੰ ਦੇਖਦੇ ਹਾਂ, ਉਥੇ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਕਿਸੇ ਲਈ ਇੱਕ ਵਰਦਾਨ ਬਣਦੀਆਂ ਹਨ। ਇਸ ਲਈ ਨੇਤਰਦਾਨ ਕਰਕੇ ਆਪਣੇ ਜਾਣ ਤੋਂ ਬਾਅਦ ਵੀ ਆਪਣੀਆਂ ਅੱਖਾਂ ਨੂੰ ਜ਼ਿੰਦਾ ਰੱਖੋ ਤਾਂਕਿ ਉਹ ਕਿਸੇ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਕਰ ਸਕਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਤਰੰਜ ਸਿੰਘ ਜੀ ਧੁੱਗਿਆਂ ਵਾਲੇ ਨੇ ਸਾਡੇ ਪੱਤਰਕਾਰ ਨਾਲ ਕੀਤਾ ਉਹਨਾਂ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਨੇਤਰਦਾਨ ਸਹੁੰ  ਪੱਤਰ ਭਰਨ  ਲਈ ਵੱਧ ਤੋਂ ਵੱਧ  ਅੱਗੇ ਆਉਣ ਅਤੇ ਆਪਣੇ ਜਾਣ-ਪਹਿਚਾਣ ਵਾਲਿਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ। 
ਉਨਾਂ ਹੋਰ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਅੱਖਾਂ ਦਾਨ ਲੈਣ ਦੀ ਪ੍ਰਕਿਰਿਆ ਨੂੰ ਕੇਵਲ 15-20 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ ਨਾਲ ਚਿਹਰੇ ਤੇ ਕੋਈ ਫਰਕ ਵੀ ਨਹੀਂ ਪੈਂਦਾ।
ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਮਿੱਟੀ ਵਿੱਚ ਮਿਲਾਉਣਾ ਹੈ ਜਾਂ ਕਿ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਨਾ ਹੈ। ਉਹਨਾਂ ਕਿਹਾ ਕਿ   ਇਸ ਲਈ ਸਾਨੂੰ ਇਸ ਪੁੰਨ ਦੇ ਕੰਮ ਦਾ ਭਾਗੀ ਬਣਨਾ ਚਾਹੀਦਾ ਹੈ।

Have something to say? Post your comment