Wednesday, September 17, 2025

Malwa

ਸੁਨਾਮ ਬਲਾਕ ਚ, ਵੋਟਾਂ ਪੈਣ ਦੀ ਮੱਠੀ ਚਾਲ ਨੇ ਉਮੀਦਵਾਰਾਂ ਦੀ ਵਧਾਈ ਚਿੰਤਾ 

October 15, 2024 06:16 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸੁਨਾਮ ਬਲਾਕ ਦੀਆਂ 52 ਪੰਚਾਇਤਾਂ ਦੇ ਸਰਪੰਚ ਅਤੇ ਪੰਚ ਚੁਣਨ ਲਈ ਹੋਈ ਪੋਲਿੰਗ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਵੋਟਰ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬੂਥਾਂ ਦੇ ਬਾਹਰ ਲਾਈਨਾਂ ਲਾਕੇ ਖੜ੍ਹੇ ਹੋਏ ਸਨ, ਲੇਕਿਨ ਸਵੇਰੇ ਵੋਟਾਂ ਪਵਾਉਣ ਦੀ ਰਫ਼ਤਾਰ ਮੱਠੀ ਹੋਣ ਕਾਰਨ ਵੋਟਰਾਂ ਨੂੰ ਲੰਮਾ ਸਮਾਂ ਕਤਾਰਾਂ ਵਿੱਚ ਖੜਨਾ ਪਿਆ। ਪੋਲਿੰਗ ਦੀ ਰਫ਼ਤਾਰ ਘੱਟ ਹੋਣ ਕਾਰਨ  ਉਮੀਦਵਾਰ ਵੀ ਚਿੰਤਤ ਦਿਖਾਈ ਦਿੱਤੇ। ਵੋਟਾਂ ਭੁਗਤਾਉਣ ਲਈ ਬੂਥਾਂ ਤੇ ਔਰਤਾਂ ਦੀਆਂ ਕਤਾਰਾਂ ਸਵੇਰ ਤੋਂ ਹੀ ਲੱਗ ਗਈਆਂ ਜਦਕਿ ਨੌਜ਼ਵਾਨ ਵੋਟਰਾਂ ਦੀ ਘੱਟ ਦਿਖਾਈ ਦੇ ਰਹੀ ਗਿਣਤੀ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਨਵੇਂ ਬਣੇ ਵੋਟਰ ਵਿਦਿਆਰਥੀ ਦੇ ਤੌਰ ਤੇ ਵਿਦੇਸ਼ਾਂ ਵਿੱਚ ਚਲੇ ਗਏ ਹਨ। ਸਰਕਾਰੀ ਰਿਪੋਰਟਾਂ ਅਨੁਸਾਰ ਬਲਾਕ ਦੇ ਪਿੰਡਾਂ ਵਿੱਚ 12 ਵਜੇ ਤੱਕ 27.10%, ਦੋ ਵਜੇ ਤੱਕ 42.75% ਵੋਟਰਾਂ ਨੇ ਵੋਟਾਂ ਪਾਈਆਂ। ਛਾਜਲੀ, ਛਾਹੜ ਸਮੇਤ ਹੋਰਨਾਂ ਪਿੰਡਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀ ਕਮ ਐਸਡੀਐਮ ਪ੍ਰਮੋਦ ਸਿੰਗਲਾ ਤੱਕ ਜ਼ੁਬਾਨੀ ਪਹੁੰਚ ਕਰਕੇ ਵੋਟਾਂ ਪਵਾਉਣ ਦੀ ਰਫ਼ਤਾਰ ਤੇਜ਼ ਕਰਨ ਲਈ ਅਰਜ਼ੋਈ ਕੀਤੀ ਗਈ, ਪਤਾ ਲੱਗਾ ਹੈ ਕਿ ਉਕਤ ਅਧਿਕਾਰੀ ਨੇ ਮੌਕੇ ਤੇ ਜਾਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਸੁਨਾਮ ਬਲਾਕ ਅੰਦਰ ਕੁੱਲ 52 ਪੰਚਾਇਤਾਂ ਹਨ ਇੰਨਾਂ ਵਿੱਚੋਂ ਜਨਰਲ 18, ਜਨਰਲ ਔਰਤਾਂ 19, ਅਨੁਸੂਚਿਤ ਜਾਤੀ ਪੁਰਸ਼ 8, ਅਨੁਸੂਚਿਤ ਜਾਤੀ ਔਰਤਾਂ 7 ਸ਼ਾਮਿਲ ਹਨ। ਪਛੜੀਆਂ ਸ਼੍ਰੇਣੀਆਂ ਲਈ ਕੋਈ ਪੰਚਾਇਤ ਰਾਖਵੀਂ ਨਹੀਂ ਹੈ। ਚੋਣਾਂ ਦੌਰਾਨ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਚੋਣਾਂ ਦੌਰਾਨ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ ਅਤੇ ਬਹੁਤੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਪੈਣ ਦੇ ਨਿਰਧਾਰਤ ਸਮੇਂ ਤੱਕ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਦੱਸਿਆ ਗਿਆ ਹੈ ਕਿ ਕਤਾਰ ਵਿੱਚ ਲੱਗੇ ਵੋਟਰਾਂ ਦੀਆਂ ਵੋਟਾਂ ਭੁਗਤਾਈਆਂ ਜਾਣਗੀਆਂ ਭਾਵੇਂ ਕਿੰਨਾ ਵੀ ਸਮਾਂ ਲੱਗੇ। ਵੋਟਾਂ ਭੁਗਤਾਉਣ ਤੋਂ ਬਾਅਦ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ