Wednesday, September 17, 2025

Haryana

ਲੋਕਤੰਤਰ ਦੀ ਮਜਬੂਤੀ ਲਈ ਵੋਟਰ ਵੱਧਚੜ੍ਹ ਕੇ ਕਰਨ ਵੋਟ : ਪੰਕਜ ਅਗਰਵਾਲ

October 05, 2024 01:52 PM
SehajTimes

ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਨਾਲ ਤਿੰਨ ਪੱਧਰ ਦੀ ਨਿਗਰਾਨੀ

ਸੂਬੇ ਵਿਚ 2,03,54,350 ਵੋਟਰ, 1031 ਉਮੀਦਵਾਰ ਲੜ੍ਹ ਰਹੇ ਚੋਣ, 20,632 ਪੋਲਿੰਗ ਬੂਥ ਸਥਾਪਿਤ

ਸੂਬੇ ਵਿਚ 5 ਅਕਤੂਬਰ (ਸ਼ਨੀਵਾਰ) ਨੂੰ ਸਵੇਰੇ 7 ਵਜੋਂ ਤੋਂ ਸ਼ਾਮ 6 ਵਜੇ ਤਕ ਹੋਵੇਗੀ ਵੋਟਿੰਗ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਸੂਬਾ 15ਵੀਂ ਵਿਧਾਨਸਭਾ ਚੋਣ ਲਈ ਪੂਰੀ ਤਰ੍ਹਾ ਤਿਆਰ ਹੈ। ਹਰੇਕ ਵੋਅ ਦਾ ਬਹੁਤ ਵੱਧ ਮਹਤੱਵ ਹੈ ਅਤੇ ਲੋਕਾਂ ਨੂੰ ਲੋਕਤੰਤਰ ਦੇ ਇਸ ਮਹੋਤਸਵ ਵਿਚ ਵੱਧਚੜ੍ਹ ਕੇ ਆਪਣੇ ਵੋਟ ਅਧਿਕਾਰੀ ਦੀ ਵਰਤੋ ਕਰਨੀ ਚਾਹੀਦੀ ਹੈ। ਸ੍ਰੀ ਅਗਰਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਹੋਣ ਵਾਲੇ ਵਿਧਾਨਸਭਾ ਦੇ ਆਮ ਚੋਣ-2024 ਵਿਚ ਸੂਬੇ ਦੇ 2,03,54,350 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਜਿਸ ਵਿੱਚੋਂ 1,07,75,957 ਪੁਰਸ਼, 95,77,926 ਮਹਿਲਾਵਾਂ ਅਤੇ ਥਰਡ ਜੇਂਡਰ 407 ਵੋਟਰ ਹਨ। ਸੂਬੇ ਦੀ ਸਾਰੀ 90 ਵਿਧਾਨਸਭਾ ਖੇਤਰਾਂ ਵਿਚ ਕੁੱਲ 1031 ਉਮੀਦਵਾਰ ਚੋਣ ਲੜ੍ਹ ਰਹੇ ਹਨ ਅਤੇ ਚੋਣ ਲਈ 20,632 ਪੋਲਿੰਗ ਬੂਥ ਬਣਾਏ ਗਏ ਹਨ।

ਸੂਬੇ ਵਿਚ ਵੈਬਕਾਸਟਿੰਗ ਨਾਲ ਤਿੰਨ ਪੱਧਰ ਤੇ ਨਿਗਰਾਨੀ ਦੀ ਵਿਵਸਥਾ ਸੌ-ਫੀਦਸੀ ਚੋਣ ਕੇਂਦਰਾਂ 'ਤੇ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 5 ਅਕਤੂਬਰ ਨੂੰ ਚੋਣ ਦੇ ਦਿਨ ਸੂਬੇ ਵਿਚ ਵੈਬਕਾਸਟਿੰਗ ਨਾਲ ਤਿੰਨ ਪੱਧਰ 'ਤੇ ਨਿਗਰਾਨੀ ਦੀ ਵਿਵਸਥਾ ਸੌ-ਫੀਸਦੀ ਚੋਣ ਕੇਂਦਰਾਂ 'ਤੇ ਕੀਤੀ ਜਾਵੇਗੀ। ਵਿਧਾਨਸਭਾ ਆਮ ਚੋਣ 2024 ਦੌਰਾਨ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਨਿਗਰਾਨੀ ਲਈ ਰਾਜ ਕੰਟਰੋਲ ਰੂਮ, ਜਿਲ੍ਹਾ ਕੰਟਰੋਲ ਰੂਮ ਤੇ ਵਿਧਾਨਸਭਾ ਦੇ ਕੰਟਰੋਲ ਰੂਮ ਬਣਾਏ ਗਏ ੲਨ।

ਸੂਬੇ ਵਿਚ ਸੁਰੱਖਿਆ ਦੇ ਮੱਦੇਨਜਰ ਖੇਤਰੀ ਆਰਮਡ ਪੁਲਿਸ ਫੋਰਸਾਂ ਦੀ 225 ਕੰਪਨੀਆਂ ਨੂੰ ਕੀਤਾ ਗਿਆ ਤੈਨਾਤ

ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਅਤੇ ਸ਼ਾਂਤੀਪੂਰਨ ਚੋਣ ਦੇ ਮੱਦੇਨਜਰ ਸੂਬੇ ਵਿਚ ਖੇਤਰੀ ਾਅਰਮਡ ਪੁਲਿਸ ਫੋਰਸਾਂ ਦੀ 225 ਕੰਪਨੀਆਂ ਦੀ ਤੈਨਾਤੀ ਕੀਤੀ ਜਾ ਚੁੱਕੀ ਹੈ। ਜਿਸ ਵਿਚ ਸੀਆਰਪੀਐਫ ਦੀ 40, ਬੀਐਸਐਫ 25, ਸੀਆਈਐਸਐਫ 45, ਆਈਟੀਬੀਪੀ 35, ਐਸਐਸਬੀ 45 ਤੇ ਆਰਪੀਐਫ ਦੀ 35 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜਰ ਐਸਐਸਟੀ 391 ਤੇ ਐਫਐਸਟੀ ਦੀ 453 ਟੀਮਾਂ ਨਜਰ ਰੱਖੇ ਹੋਏ ਹਨ। ਨਾਲ ਹੀ ਸੂਬਾ ਬੋਡਰ 'ਤੇ 133 ਅਤੇ ਸੂਬੇ ਦੇ ਅੰਦਰ 140 ਨਾਕਿਆਂ ਵੱਲੋਂ ਮੁਸਤੈਦੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।

ਚੋਣ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ

ਇਸ ਤੋਂ ਇਲਾਵਾ ਹਰਿਆਣਾ ਪੁਲਿਸ ਨੇ ਵੀ ਸੂਬੇ ਵਿਚ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹਨ। ਵਿਧਾਨਸਭਾ ਚੋਣ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ 29 ਹਜਾਰ 462 ਪੁਲਿਸ ਕਰਮਚਾਰੀਆਂ, 21 ਹਜਾਰ 196 ਹੋਮਗਾਰਡ ਦੇ ਜਵਾਨ ਅਤੇ 10 ਹਜਾਰ 403 ਐਸਪੀਓ ਦੀ ਤੈਨਾਤੀ ਕੀਤੀ ਗਈ ਹੈ। ਚੋਣ ਪ੍ਰਕ੍ਰਿਆ ਦੌਰਾਨ ਸੂਬੇ ਦੇ ਚੱਪੇ-ਚੱਪੇ 'ਤੇ ਪੁਲਿਸ ਦੀ ਪੈਨੀ ਨਜਰ ਰਹੇਗੀ ਤਾਂ ਜੋ ਲੋਕ ਬਿਨ੍ਹਾਂ ਡਰ ਤੋਂ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ।

ਵੋਟਰ ਇਨ ਕਿਯੂ ਐਪ ਨਾਲ ਬੂਥ 'ਤੇ ਵੋਟਰਾਂ ਦੀ ਸਥਿਤੀ ਦੀ ਮਿਲੇਗੀ ਜਾਣਕਾਰੀ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸ਼ਹਿਰੀ ਖੇਤਰ ਵਿਚ ਵੋਟਰਾਂ ਦੀ ਲੰਬੀ ਲਾਇਨ ਲਗਣ 'ਤੇ ਗੈਰ-ਜਰੂਰੀ ਉਡੀਕ ਸਮੇਂ ਤੋਂ ਬੱਚਣ ਲਈ ਵੋਟਰ ਇਨ ਕਿਯੂ ਐਪ ਦੀ ਵਰਤੋ ਵੋਟਰਾਂ ਵੱਲੋਂ ਕੀਤੀ ਜਾ ਸਕਦੀ ਹੈ।ਕੋਈ ਵੀ ਵਿਅਕਤੀ ਕਿਸੇ ਵੀ ਬੂਥ ਦੀ ਵੋਟਰ ਇਨ ਕਿਯੂ ਦੀ ਸਥਿਤੀ ਦਾ ਅਵਲੋਕਨ ਕਰ ਸਕਦਾ ਹੈ। ਹਰ 30 ਮਿੰਟ ਬਾਅਦ ਵੋਟਰ ਇਨ ਕਿਯੂ ਦੀ ਸਥਿਤੀ ਨੂੰ ਦਰਸ਼ਾਉਣ ਲਈ ਲਾਇਨ ਗ੍ਰਾਫ ਉਪਲਬਧ ਕਰਵਾਇਆ ਗਿਆ ਹੈ। ਕੋਈ ਵੀ ਨਾਗਰਿਕ 30 ਸ਼ਹਿਰੀ ਵਿਧਾਨਸਭਾ ਖੇਤਰ ਵਿਚ ਇਸ ਨੂੰ ਵੈਬ ਤੇ ਮੋਬਾਇਲ ਐਪ ਰਾਹੀਂ ਘਰ ਬੈਠੇ ਕਿਯੂ ਦੀ ਸਥਿਤੀ ਚੈਕ ਕਰ ਸਕਦਾ ਹੈ।

5 ਅਕਤੂਬਰ ਨੂੰ ਬਿਨ੍ਹਾਂ ਡਰ ਦੇ ਵੋਟਿੰਗ ਕਰ ਭਾਰਤੀ ਲੋਕਤੰਤਰ ਨੂੰ ਮਜਬੂਤ ਬਨਾਉਣ ਵਿਚ ਆਪਣੀ ਸਰਗਰਮ ਭਾਗੀਦਾਰੀ ਨਿਭਾਉਣ

ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਮੈਂ ਸੂਬੇ ਦੇ ਸਾਰੇ ਵੋਟਰਾਂ ਨੂੰ ਮੁੜ ਅਪੀਲ ਕਰਦਾ ਹਾਂ ਕਿ ਉਹ 5 ਅਕਤੂਬਰ ਨੂੰ ਆਪਣੇ ਚੋਣ ਕੇਂਦਰ 'ਤੇ ਪਹੁੰਚ ਕੇ ਵੋਟਿੰਗ ਕਰ ਭਾਰਤੀ ਲੋਕਤੰਤਰ ਨੂੰ ਮਜਬੂਤ ਬਨਾਉਣ ਵਿਚ ਆਪਣੀ ਸਰਗਰਮ ਭਾਗੀਦਾਰੀ ਨਿਭਾਉਣ। ਵੋਟਰ ਖੁਸ਼ਹਾਲ ਲੋਕਤਾਂਤਰਿਕ ਰਿਵਾਇਤਾਂ ਦੇ ਸੰਵਾਹਕ ਹਨ। ਵੋਟਰਾਂ ਦੀ ਸਰਗਰਮ ਸਹਿਭਾਗਤਾ ਨਾਲ ਹੀ ਲੋਕਤੰਤਰ ਸੂਝਵਾਨ ਤੇ ਖੁਸ਼ਹਾਲ ਬਨਦਾ ਹੈ। ਚੋਣ ਨਾਲ ਲੋਕਤਾਂਤਰਿਕ ਪਰੰਪਰਾ ਨੂੰ ਵੱਧ ਅਮੀਰ ਬਨਾਉਣ, ਸੰਵੈਧਾਨਿਕ ਜਿਮੇਵਾਰੀ ਨਿਭਾਉਣ ਦਾ ਇਕ ਹੋਰ ਮੌਕਾ ਮਿਲਿਆ ਹੈ।

 

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ