Tuesday, December 16, 2025

Malwa

ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਬੀਬੀ ਰਜਿੰਦਰ ਕੌਰ ਕੁੰਭੜਾ ਦਾ ਚੋਣ ਮੈਨੀਫ਼ੈਸਟੋ ਰਿਲੀਜ਼

February 08, 2021 07:13 PM
Surjeet Singh Talwandi

ਐਸ.ਏ.ਐਸ. ਨਗਰ : ਨਗਰ ਨਿਗਮ ਚੋਣਾਂ ਦੇ ਲਈ ਅਜ਼ਾਦ ਗਰੁੱਪ ਵੱਲੋਂ ਵਾਰਡ ਨੰਬਰ 29 ਵਿੱਚ ਚੋਣ ਲੜ ਰਹੇ ਬੀਬੀ ਰਜਿੰਦਰ ਕੌਰ ਕੁੰਭੜਾ ਵੱਲੋਂ ਅਪਣੇ ਵਾਰਡ ਦੀਆਂ 8 ਮਰਲਾ ਕੋਠੀਆਂ ਵਾਲੇ ਪਾਰਕ ਵਿਚ ਚੋਣ ਮੀਟਿੰਗ ਕੀਤੀ ਗਈ ਜਿਸ ਵਿਚ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਬੀਬੀ ਕੁੰਭੜਾ ਵਲੋਂ ਆਪਣੇ ਵਾਰਡ ਲਈ ਤਿਆਰ ਕੀਤਾ ਚੋਣ ਮੈਨੀਫ਼ੈਸਟੋ ਵੀ ਰਿਲੀਜ਼ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਕਾਂਗਰਸੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਸ਼ਹਿਰ ਦੇ ਵਿਕਾਸ ਵਿੱਚ ਅੜਿੱਕੇ ਲਗਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਦਕਿ ਉਨ੍ਹਾਂ ਆਪਣੇ ਮੇਅਰ ਕਾਰਜਕਾਲ ਦੌਰਾਨ ਪੂਰੀ ਇਮਾਨਦਾਰੀ ਨਾਲ ਵਿਕਾਸ ਕਾਰਜ ਕਰਵਾਏ ਹਨ।
ਉਹਨਾਂ ਸਵਰਗੀ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਗਈ ਸਮਾਜ ਸੇਵਾ ਅਤੇ ਬੀਬੀ ਕੁੰਭੜਾ ਵੱਲੋਂ ਬਤੌਰ ਕੌਂਸਲਰ ਵਾਰਡ ਦੀ ਕੀਤੀ ਗਈ ਸੇਵਾ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਵਰਗੀ ਜਥੇਦਾਰ ਕੁੰਭੜਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੋਕ ਸੇਵਾ ਨੂੰ ਦੇਖਦਿਆਂ ਬੀਬੀ ਰਜਿੰਦਰ ਕੌਰ ਕੁੰਭੜਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।
ਇਸ ਮੌਕੇ ਰੈਜ਼ੀਡੈਂਟਸ ਵੈਲਫੇਅਰ ਫੋਰਮ ਦੇ ਪ੍ਰਧਾਨ ਅਤੇ ਬੀਬੀ ਕੁੰਭੜਾ ਦੇ ਸਪੁੱਤਰ ਹਰਮਨਜੋਤ ਸਿੰਘ ਕੁੰਭੜਾ ਨੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਅਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ।
ਚੋਣ ਮੀਟਿੰਗ ਵਿੱਚ ਕੁਲਦੀਪ ਸਿੰਘ, ਸਵਿੰਦਰ ਸਿੰਘ ਮਾਨ, ਮਨਜੀਤ ਸਿੰਘ, ਕੁਦਰਤਦੀਪ ਸਿੰਘ, ਪਿ੍ਰੰਸੀਪਲ ਸਵਰਨ ਸਿੰਘ, ਚਰਨਜੀਤ ਸਿੰਘ ਬਰਾੜ, ਐਸ.ਪੀ. ਸ਼ਰਮਾ, ਹਰਭਜਨ ਸਿੰਘ, ਇੰਦਰਜੀਤ ਕੌਰ, ਅਜੀਤ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ, ਰਛਪਾਲ ਸਿੰਘ, ਹਾਕਮ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਮਨਚੰਦਾ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਸਰਬਜੀਤ ਕੌਰ, ਰਵਿੰਦਰ ਸੰਧੂ, ਬਲਵੰਤ ਕੌਰ, ਕੁਲਦੀਪ ਕੌਰ ਅਤੇ ਲਾਡਵਿੰਦਰ ਸਿੰਘ ਬਾਠ ਹਾਜ਼ਿਰ ਸਨ।

Have something to say? Post your comment

 

More in Malwa