Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Articles

ਪੰਜਾਬੀ ਗੀਤਕਾਰੀ ਦਾ ਮਾਣ : ਮੂਲ ਚੰਦ ਸ਼ਰਮਾ

October 04, 2024 03:54 PM
SehajTimes
ਪੰਜਾਬੀ ਗੀਤਕਾਰੀ ਵਿੱਚ ਅਜਿਹੇ ਗੀਤਕਾਰ ਬਹੁਤ ਘੱਟ ਹਨ ਜਿਹੜੇ ਤਵਿਆਂ ਦੇ ਯੁੱਗ ਤੋਂ ਸ਼ੁਰੂ ਹੋ ਕੇ ਕੈਸਿਟਾਂ, ਸੀਡੀਜ਼, ਪੈਨ ਡਰਾਈਵ ਅਤੇ ਯੂ ਟਿਊਬ ਚੈਨਲਾਂ ਰਾਹੀਂ ਹੁੰਦਾ ਹੋਇਆ ਅਜੋਕੇ ਸੋਸ਼ਲ ਮੀਡੀਆ ਟਰੈਂਡ ਤੱਕ ਬਾਖ਼ੂਬੀ ਆਪਣੀ ਮਸਤਾਨੀ ਤੋਰ ਕਾਮਯਾਬੀ ਨਾਲ਼ ਤੁਰ ਰਹੇ ਹਨ ਉਨ੍ਹਾਂ ਸਥਾਪਤ ਅਤੇ ਖ਼ੁਸ਼ ਕਿਸਮਤ ਗੀਤਕਾਰਾਂ ਵਿੱਚੋਂ ਇੱਕ ਨਾਂ ਹੈ ਮੂਲ ਚੰਦ ਸ਼ਰਮਾ ਪਿੰਡ ਰੰਚਣਾਂ ।
        ਉਸ ਦਾ 1978 ਵਿੱਚ ਗੁਰਦਿਆਲ ਨਿਰਮਾਣ ਧੂਰੀ ਅਤੇ ਹਰਵਿੰਦਰ ਬੀਬਾ ਦੁਆਰਾ ਗਾਇਆ ਤਵਿਆਂ ਵਿੱਚ ਰਿਕਾਰਡ ਹੋਇਆ ਗੀਤ "ਪਾਣੀ ਦਾ ਜੱਗ ਫੜਾ ਦੇ, ਕੌਲੀ ਵਿੱਚ ਸਬਜ਼ੀ ਪਾ ਦੇ" ਜਿੱਥੇ ਅੱਜ ਵੀ ਬਾਦਸਤੂਰ ਸੁਣਿਆਂ ਸਲਾਹਿਆ ਜਾ ਰਿਹਾ ਹੈ ਓਥੇ ਹੀ 10 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ " ਪੁੱਤਰਾਂ ਨੂੰ ਦੁੱਧ ਪਿਲਾ ਕੇ " ਵੀ ਧੜਾ ਧੜ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ " ਕੀ ਕਿਹਾ ਸੀ ਬਾਬੇ ਨਾਨਕ ਨੇ , ਯਾਰੋ ਮੈਂ ਇੱਕ ਜਗਦਾ ਦੀਵਾ ਹਾਂ ਅਤੇ ਪਹਿਲਾਂ ਟੋਭੇ ਸੁੱਕੇ ਫਿਰ ਖੂਹ ਸੁੱਕ ਗਏ , ਹੌਲ਼ੀ ਹੌਲ਼ੀ ਦਰਖ਼ਤ ਵੀ ਸੁੱਕ ਜਾਣਗੇ " ਗੀਤ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਹੇ ਹਨ ।
          ਮੂਲ ਚੰਦ ਸ਼ਰਮਾ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਧੂਰੀ ਤਹਿਸੀਲ ਦੇ ਇੱਕ ਛੋਟੇ ਜਿਹੇ ਪਿੰਡ ਰੰਚਣਾਂ ( ਜਿਸ ਦਾ ਸਰਕਾਰੀ ਰਿਕਾਰਡ ਵਿੱਚ ਨਾਉਂ ਰਾਜਿੰਦਰਾ ਪੁਰੀ ਹੈ ) ਵਿਖੇ ਹੋਇਆ ਸੀ । ਮਾਤਾ ਪਿਤਾ ਅਨਪੜ੍ਹ ਅਤੇ ਖੇਤੀਬਾੜੀ ਦੇ ਕਿੱਤੇ ਨਾਲ਼ ਜੁੜੇ ਹੋਣ ਦੇ ਬਾਵਜੂਦ ਉਹ ਡਰਾਇੰਗ ਦੇ ਵਿਸ਼ੇ ਦਾ ਸਰਕਾਰੀ ਸਕੂਲ ਅਧਿਆਪਕ ਬਣਿਆਂ ਅਤੇ ਲਗਭਗ ਸਾਢੇ ਉਨਤਾਲੀ ਸਾਲ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਚੁੱਕਾ ਹੈ ।
        ਉਸ ਦੀ ਗੀਤਕਾਰੀ ਦੀ ਸ਼ੁਰੂਆਤ ਭਾਵੇਂ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਹੋ ਗਈ ਸੀ , ਉਸ ਦੇ ਪ੍ਰੇਰਨਾ ਸਰੋਤ ਭਾਵੇਂ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲ਼ੇ ਸਨ ਲੇਕਿਨ 1973 ਵਿੱਚ ਉਹ ਉਸਤਾਦ ਗੀਤਕਾਰ ਹਰਨੇਕ ਸੋਹੀ ਬਨਭੌਰੀ ਰਾਹੀਂ ਪੰਜਾਬੀ ਸਾਹਿਤ ਸਭਾ ਧੂਰੀ ਨਾਲ਼ ਜੁੜਿਆ ਜਿੱਥੇ ਸੋਹੀ ਤੋਂ ਇਲਾਵਾ ਮਹਿੰਦਰ ਸਿੰਘ ਮਾਨਵ , ਰਾਮ ਲਾਲ ਪ੍ਰੇਮੀ ਅਤੇ ਹੋਰ ਸੀਨੀਅਰ ਮੈਂਬਰਾਂ ਤੋਂ ਇਕੱਲੀ ਗੀਤਕਾਰੀ ਹੀ ਨਹੀਂ ਸਗੋਂ ਸਾਹਿਤ ਦੀਆਂ ਸਾਰੀਆਂ ਹੀ ਵਿਧਾਵਾਂ ਦੀਆਂ ਬਾਰੀਕੀਆਂ ਸਿੱਖਣ ਅਤੇ ਸਮਝਣ ਦਾ ਭਰਪੂਰ ਮੌਕਾ ਮਿਲਿਆ ਜਦੋਂ ਕਿ ਅਜੇ ਤੱਕ ਵੀ ਜਾਰੀ ਹੈ । ਇਸ ਦੀ ਬਦੌਲਤ ਉਸ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ , ਕਹਾਣੀਆਂ , ਗ਼ਜ਼ਲਾਂ ਅਤੇ ਕਾਵਿ ਟੁਕੜੀਆਂ ਲਿਖਣ ਵਿੱਚ ਵੀ ਹੱਥ ਅਜ਼ਮਾਈ ਕੀਤੀ , ਉਸ ਦੀਆਂ ਰਚਨਾਵਾਂ ਦੇ ਵਿਸ਼ੇ ਵੀ ਬਦਲਦੇ ਗਏ ਅਤੇ ਲੇਖਣੀ ਵਿੱਚ ਵੀ ਪਕਿਆਈ ਆਉਂਦੀ ਗਈ । ਉਸ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਬਖ਼ਸ਼ਣ ਵਾਲ਼ੇ ਗਾਇਕ ਗਾਇਕਾਵਾਂ ਵਿੱਚ ਗੁਰਦਿਆਲ ਨਿਰਮਾਣ , ਲਵਲੀ ਨਿਰਮਾਣ , ਅਨੀਤਾ ਸਮਾਣਾ , ਜੱਸੀ ਲੌਂਗੋਵਾਲੀਆ , ਹਰਵਿੰਦਰ ਬੀਬਾ , ਜਸਵੰਤ ਕੌਰ ਗਿੱਲ , ਬਲਜੀਤ ਬੱਲੀ , ਤਰਸੇਮ ਸੇਮੀ , ਮਨਿੰਦਰ ਪ੍ਰੀਤ ਧੂਰੀ , ਸੁਖਵੀਰ ਸੁੱਖੀ , ਗੁਰਮੀਤ ਪ੍ਰੇਮੀ , ਹੈਰੀ ਬਾਠ , ਜੱਸ ਕੌਰ , ਬਲਵਿੰਦਰ ਬੱਬੀ , ਕੌਰ ਪੂਜਾ ਅਤੇ ਵੰਦਨਾ ਸਿੰਘ ਦੇ ਨਾਂ ਵਿਸ਼ੇਸ਼ ਵਰਨਣ ਯੋਗ ਹਨ । 
         ਹੁਣ ਤੱਕ ਉਸ ਦੇ ਪੂਰੇ ਤਰਤਾਲੀ਼ ਗੀਤ ਚਰਨਜੀਤ ਆਹੂਜਾ , ਕੇਸਰ ਸਿੰਘ ਨਰੂਲਾ, ਵਰਿੰਦਰ ਬਚਨ , ਸੁਰਿੰਦਰ ਬਚਨ ਅਤੇ ਕੇ . ਪੰਨਾਂ ਲਾਲ ਜਿਹੇ ਉਸਤਾਦ ਸੰਗੀਤਕਾਰਾਂ ਦੁਆਰਾ ਤਿਆਰ ਕੀਤੇ ਸੰਗੀਤ ਵਿੱਚ ਰਿਕਾਰਡ ਹੋ ਕੇ ਤਵਿਆਂ , ਕੈਸਿਟਾਂ , ਸੀਡੀਜ਼ ਅਤੇ ਯੂ ਟਿਊਬ ਚੈਨਲਾਂ ਰਾਹੀਂ ਪੰਜਾਬੀ ਸੰਗੀਤ ਜਗਤ ਦੀ ਝੋਲੀ਼  ਪਏ ਅਤੇ ਸਰੋਤਿਆਂ ਵੱਲੋਂ ਪ੍ਰਵਾਨ ਵੀ ਕੀਤੇ ਗਏ । ਇਸ ਤੋਂ ਇਲਾਵਾ ਆਪਣੀ ਇਸ ਕਲਾ ਦੀ ਬਦੌਲਤ ਉਹ ਦੂਰਦਰਸ਼ਨ ਜਲੰਧਰ , ਅਕਾਸ਼ਬਾਣੀ ਜਲੰਧਰ ਅਤੇ ਪਟਿਆਲਾ ਦੇ ਨਾਲ਼ ਨਾਲ਼ ਵੱਖੋ ਵੱਖ ਪ੍ਰਾਈਵੇਟ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਵੀ ਦਰਜਨਾਂ ਵਾਰੀ ਭਾਗ ਲੈ ਚੁੱਕਾ ਹੈ ।
       ਅਖ਼ਬਾਰਾਂ ਰਸਾਲਿਆਂ ਅਤੇ 12  ਸਾਂਝੀਆਂ ਸੰਪਾਦਿਤ ਪੁਸਤਕਾਂ ਵਿੱਚ ਛਪਣ ਤੋਂ ਬਾਅਦ 2014 ਵਿੱਚ ਉਸ ਦਾ ਪਲੇਠਾ ਕਾਵਿ ਸੰਗ੍ਰਹਿ " ਪੱਥਰ 'ਤੇ ਲਕੀਰਾਂ " ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ( ਲੁਧਿਆਣਾ ) ਨੇ 2014 ਵਿੱਚ ਛਪੀਆਂ ਕਾਵਿ ਪੁਸਤਕਾਂ ਦੇ ਕਰਵਾਏ ਮੁਕਾਬਲੇ ਵਿੱਚ ਸਰਵੋਤਮ ਕਿਤਾਬ ਦਾ ਦਰਜਾ ਦਿੰਦਿਆਂ 15 ਮਾਰਚ 2015 ਨੂੰ ਉਸ ਦਾ " ਜਸਵੰਤ ਸਿੰਘ ਧਮੋਟ ਯਾਦਗਾਰੀ ਐਵਾਰਡ ਦੇ ਕੇ ਸਨਮਾਨ ਵੀ ਕੀਤਾ ਸੀ ।
          ਅੱਜ ਕੱਲ੍ਹ ਉਹ ਸੱਭਿਆਚਾਰਕ ਅਤੇ ਜੁਝਾਰੂ ਗੀਤਾਂ ਤੋਂ ਇਲਾਵਾ ਚਾਰ ਚਾਰ , ਅੱਠ ਅੱਠ ਸਤਰਾਂ ਦੀਆਂ ਕਾਵਿ ਟੁਕੜੀਆਂ ਰਾਹੀਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਭਾਵੇਂ ਕਿ ਹਰ ਵਿਸ਼ੇ ਬਾਰੇ ਨਿੱਠ ਕੇ ਲਿਖ ਰਿਹਾ ਹੈ ਪਰੰਤੂ ਜ਼ਿਆਦਾ ਚਰਚਿਤ ਉਹ ਸਮਾਜਿਕ ਅਤੇ ਰਾਜਨੀਤਕ ਰਚਨਾਵਾਂ ਕਾਰਨ ਹੈ ।
          ਉਸ ਦੇ ਰਚਨਾ ਸੰਸਾਰ ਦੀ ਕਦਰ ਕਰਦਿਆਂ ਭਾਵੇਂ ਉਸਨੂੰ ਸਾਹਿਤ ਅਤੇ ਸੱਭਿਆਚਾਰ ਨਾਲ਼ ਜੁੜੀਆਂ ਦਰਜਨਾਂ ਹੀ ਸਭਾ ਸੋਸਾਇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਲੇਕਿਨ ਉਹ ਸਭ ਤੋਂ ਵੱਡਾ ਸਨਮਾਨ ਪਾਠਕਾਂ ਸਰੋਤਿਆਂ ਵੱਲੋਂ ਮਿਲੇ ਪਿਆਰ ਸਤਿਕਾਰ ਅਤੇ ਆਪਣੇ ਪਿੰਡ ਰੰਚਣਾਂ ਦੇ ਲੋਕਾਂ ਵੱਲੋਂ ਜਨਮਦਿਨ ਮਨਾ ਕੇ ਬਖ਼ਸ਼ੇ " ਪਿੰਡ ਦਾ ਮਾਣ ਐਵਾਰਡ " ਨੂੰ ਮੰਨਦਾ ਹੈ , ਇਸ ਤੋਂ ਇਲਾਵਾ ਉਸ ਦੇ ਸਾਥੀ ਲੇਖਕਾਂ ਦੀ ਬਦੌਲਤ ਉਹ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਅ ਰਿਹਾ ਹੈ । ਸ਼ਾਲਾ ਉਸ ਦੀ ਇਸ ਗੀਤਕਾਰੀ ਦੀ ਉਮਰ ਲੋਕਗੀਤਾਂ ਤੋਂ ਵੀ ਲੰਮੀ ਹੋਵੇ । ਅੰਤ ਵਿੱਚ ਉਸ ਦੇ ਇੱਕ ਹੋਰ ਗੀਤ ਦਾ ਮੁਖੜਾ ਵੇਖਣ ਯੋਗ ਹੈ ।
      ਸਾਨੂੰ ਤਪਸ਼ ਮਿਲੀ ਏ ਸੂਰਜ ਤੋਂ ,
      ਅਸੀਂ ਚੰਦਰਮਾ ਤੋਂ ਠੰਢ ਲਈ  ।
      ਅਸੀਂ ਪਵਣ ਗੁਰੂ ਤੋਂ ਤੇਜ਼ੀ ਲੈ  ,
      ਪਾਣੀ ਤੋਂ ਰਵਾਨੀ ਮੰਗ ਲਈ  ।
      ਤਾਈਓਂ ਦੁੱਖਾਂ ਵਿੱਚ ਵੀ ਰਖਦੇ ਹਾਂ,
      ਅਸੀਂ ਬੁੱਲ੍ਹਾਂ 'ਤੇ ਮੁਸਕਾਨ ਕੁੜੇ  ।
      ਦੱਸ ਮੰਗਵੇਂ ਖੰਭਾਂ ਤੋਂ ਕੀ ਲੈਣਾ  ,
      ਸਾਡੀ ਹੌਂਸਲੇ ਨਾਲ਼ ਉਡਾਨ ਕੁੜੇ ।
         ਰਮੇਸ਼ਵਰ ਸਿੰਘ ਪਟਿਆਲਾ ਸੰਪਰਕ-9914880392

Have something to say? Post your comment

More in Articles

15 ਅਗਸਤ : ਲਹੂ-ਭਿੱਜੀ ਵੰਡ ਦੇ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ : ਪ੍ਰੋ. ਸਰਚਾਂਦ ਸਿੰਘ ਖਿਆਲਾ

ਨਸ਼ਿਆਂ ’ਤੇ ‘ਪ੍ਰਚਾਰ ਜੰਗ’ ਨਹੀਂ, ਪੰਜਾਬ ਨੂੰ ਚਾਹੀਦੇ ਨੇ ਜ਼ਮੀਨੀ ਨਤੀਜੇ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਨੂੰ ਜਿਸ ਨਵੀਂ ਦਿਸ਼ਾ ਦੀ ਲੋੜ ਹੈ, ਉਹ ਭਾਜਪਾ ਕੋਲ ਹੈ ਜਿਹੜੇ ਮੁੱਦੇ ਅੱਜ ਚਰਚਾ ਵਿੱਚ ਹਨ, ਉਹ ਪਹਿਲਾਂ ਹੀ ਪੰਜਾਬ ਭਾਜਪਾ ਦੇ ਏਜੰਡੇ ਦਾ ਹਿੱਸਾ ਹਨ।

ਮੋਹਨ ਭਾਗਵਤ ਨੂੰ ਰੋਕਣ ਦੀ ਮੰਗ: ਕੈਨੇਡਾ ਦੇ ਲੋਕਤੰਤਰ ਦੀ ਪਰਖ ਜਾਂ ਵੋਟ-ਬੈਂਕ ਦੀ ਸਿਆਸਤ ਭਾਰਤ-ਵਿਰੋਧੀ ਬਿਆਨ ‘ਅਭਿਵਿਅਕਤੀ ਦੀ ਆਜ਼ਾਦੀ’ ਅਤੇ ਭਾਰਤ-ਪੱਖੀ ਆਵਾਜ਼ ‘ਖ਼ਤਰਾ’ ਕਿਉਂ?

ਜੰਤਰ-ਮੰਤਰ ਤੋਂ ਸੰਸਦ ਤੱਕ: ਅਸਹਿਮਤੀ, ਅਰਾਜਕਤਾ ਅਤੇ ਲੋਕਤੰਤਰ ਦੀ ਲਕਸ਼ਮਣ ਰੇਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਤਰਕਸ਼ੀਲਾਂ ਕੁੜੀ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ ਕੀਤਾ

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ; ਪੰਜਾਬ ਦੇ ਅਹਿਮ ਮੁੱਦਿਆਂ 'ਤੇ ਹੋਈ ਵਿਸਥਾਰਪੂਰਵਕ ਚਰਚਾ

ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ, ਭਾਰਤੀ ਸੁਰੱਖਿਆ ਏਜੰਸੀਆਂ ਹਰ ਚੁਣੌਤੀ ਲਈ ਸਮਰੱਥ: ਪ੍ਰੋ. ਸਰਚਾਂਦ ਸਿੰਘ ਖਿਆਲਾ

ਜਥੇਦਾਰ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੱਸੇ ਕਿ ਐਕਟ 1956 ਦੀ ਖੁੱਲ੍ਹੀ ਹਮਾਇਤ ਪਿੱਛੇ ਕਿਹੜੀ ਮਜਬੂਰੀ ਤੇ ਰਾਜਨੀਤੀ ਕੰਮ ਕਰ ਰਹੀ ਹੈ? : ਪ੍ਰੋ. ਸਰਚਾਂਦ ਸਿੰਘ ਖਿਆਲਾ

ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ