Sunday, September 27, 2026
BREAKING NEWS
• ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ • ਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Articles

ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ

May 11, 2026 02:31 PM
SehajTimes

ਮਾਂ ਬੋਲੀ ਪੰਜਾਬੀ ਸਾਹਿਤ ਸਭਾ ਪੰਜਾਬ ਵੱਲੋਂ ਉਰਦੂ ਅਕੈਡਮੀ ਮਲੇਰਕੋਟਲਾ ਦੇ ਸਹਿਯੋਗ ਨਾਲ, ਪ੍ਰਧਾਨ ਜਸਪ੍ਰੀਤ ਕੌਰ ਗੁਰਨਾ ਦੀ ਪ੍ਰਧਾਨਗੀ ਅਤੇ ਸਰਪ੍ਰਸਤ ਹਰਦੀਪ ਸਿੰਘ ਰਾਜੂ ਮੰਡੇਰ ਜੀ ਦੀ ਯੋਗ ਰਹਿਨੁਮਾਈ ਹੇਠ 10 ਮਈ 2026 ਨੂੰ ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਾਹਿਤਿਕ ਸਮਾਰੋਹ ਵਿੱਚ ਜਸਪ੍ਰੀਤ ਕੌਰ ਗੁਰਨਾ ਦੀ ਸੰਪਾਦਕੀ ਹੇਠ "ਮੈਂ ਤੇਰੇ ਸੰਗ", "ਮਾਂ ਦੀ ਦੁਨੀਆ" ਸਾਂਝੇ ਕਾਵਿ ਸੰਗ੍ਰਹਿ, ਜਸਪ੍ਰੀਤ ਕੌਰ ਗੁਰਨਾ, ਜਸਵੰਤ ਗਰੇਵਾਲ ਅਤੇ ਦਿਲਪ੍ਰੀਤ ਗੁਰੀ ਦੀ ਸੰਪਾਦਕੀ ਹੇਠ "ਔਰਤ ਕੀ ਚਾਹੁੰਦੀ ਹੈ", ਹਰਦੀਪ ਸਿੰਘ ਰਾਜੂ ਮੰਡੇਰ ਦਾ ਨਾਵਲ "ਰੂਹ-ਏ-ਸਫਰ(ਸਕੂਨ-ਏ-ਕਲਮ)", ਅਤੇ ਗੁਰਮੇਜਰ ਸਿੰਘ ਮੇਜਰ ਦਾ ਕਾਵਿ ਸੰਗ੍ਰਹਿ "ਇਕ ਚੰਨ ਦੋ ਸੂਰਜ", ਕੁੱਲ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਜਮੀਲ-ਉਰ-ਰਹਿਮਾਨ ਐਮ.ਐਲ.ਏ ਮਲੇਰਕੋਟਲਾ, ਵਾਇਸ ਚੇਅਰਮੈਨ ਉਰਦੂ ਅਕੈਡਮੀ ਪੰਜਾਬ, ਮਲੇਰਕੋਟਲਾ ਜੀ ਨੇ ਸਿਰਕਤ ਕੀਤੀ। ਪ੍ਰੋਗਰਾਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸਾਹਿਤ ਜਗਤ ਦੀਆਂ ਸਿਰਮੌਰ ਸ਼ਖਸੀਅਤਾਂ ਡ. ਗੁਰਚਰਨ ਕੌਰ ਕੋਚਰ, ਕਹਾਣੀਕਾਰ ਜਸਵੀਰ ਰਾਣਾ, ਰਣਜੀਤ ਸਿੰਘ ਧੂਰੀ, ਮੂਲ ਚੰਦ ਸ਼ਰਮਾਂ, ਸਰਬਜੀਤ ਕੌਰ ਢਿੱਲੋਂ, ਬਲਦੇਵ ਸਿੰਘ ਧਾਲੀਵਾਲ, ਕਿੰਦਾ ਜਵਾਹਰਕੇ ਅਤੇ ਰੁਪਿੰਦਰ ਕੌਰ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪੰਜਾਬ ਦੇ ਸਮੂਹ ਜਿਲਿਆਂ ਵਿੱਚੋਂ ਲਗਭਗ 100 ਦੇ ਕਰੀਬ ਲੇਖਕ ਸਾਹਿਬਾਨਾਂ ਨੇ ਹਿੱਸਾ ਲੈਂਦਿਆਂ ਆਪਣੀ ਆਪਣੀਆਂ ਰਚਨਾਵਾਂ ਮਾਂ ਬੋਲੀ ਪੰਜਾਬੀ ਸਾਹਿਤ ਸਭਾ ਦੇ ਮੰਚ ਤੋਂ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਾਹਿਤਿਕ ਪ੍ਰੋਗਰਾਮ ਵਿੱਚ ਨਿਗਰ ਵਿਚਾਰ ਵਟਾਂਦਰਾ ਸਾਂਝਾ ਹੋਇਆ, ਖਾਸ ਕਰਕੇ ਮਾਂ ਬੋਲੀ ਤੇ ਮਾਂ ਦੀ ਮਮਤਾ ਨਾਲ ਲਬਰੇਜ ਰਚਨਾਵਾਂ ਇਸ ਕਾਵ ਸੰਮੇਲਨ ਦੀ ਖਿੱਚ ਦਾ ਕੇਂਦਰ ਰਹੀਆਂ। ਸਟੇਜ ਸੰਚਾਲਕ ਦੀ ਜਿੰਮੇਵਾਰੀ ਸਤਿੰਦਰ ਪਾਲ ਕੌਰ ਮੰਡੇਰ ਅਤੇ ਗੁਰਦੀਪ ਸਿੰਘ ਭਾਵਾ ਨੇ ਬਾਖੂਬੀ ਢੰਗ ਨਾਲ ਨਿਭਾਈ, ਇਸ ਪ੍ਰੋਗਰਾਮ ਨੂੰ ਸੰਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਸਭਾ ਦੇ ਮੈਂਬਰ ਆਸਿਫ ਅਲੀ ਮਹਿੰਦਰੂ, ਰੁਪਿੰਦਰ ਸਿੰਘ ਨਿਵਾਹੂ, ਗੁਰਮੇਜਰ ਸਿੰਘ ਮੇਜਰ ਅਤੇ ਜਸਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਮੁਹੰਮਦ ਸਾਦਿਕ ਥਿੰਦ ਸੁਪਰਡੈਂਟ ਉਰਦੂ ਅਕੈਡਮੀ ਮਲੇਰਕੋਟਲਾ, ਬਸ਼ੀਰ ਰਾਣਾ, ਰਾਜ ਕੁਮਾਰ ਸ਼ਰਮਾ, ਸਮਸੇਰ ਸਿੰਘ ਮੱਲੀ, ਜਸਵੰਤ ਗਰੇਵਾਲ, ਸਤਵਿੰਦਰ ਸਿੰਘ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਜੋਤੀ ਬਜਾਜ ਨੂਰ, ਡਾ. ਜੈ ਭਗਵਾਨ, ਰਵੀਨਾ ਖਾਨ, ਜਮੀਰ ਅਲੀ ਜਮੀਰ, ਸਤਨਾਮ ਸਿੰਘ ਅਬੋਹਰ, ਮਨਜੀਤ ਮਰਜਾਣਾ, ਮਨਜੀਤ ਕੌਰ ਸੰਧੂ, ਮੰਨਤ ਢੀਂਡਸਾ, ਕੁਲਦੀਪ ਸਿੰਘ ਦੀਪ, ਵਿਰਕ ਸਹਿਣਾ ਨਿਰਮਲ ਕੌਰ ਹੰਜਰਾ, ਗੁਰਪ੍ਰੀਤ ਕੌਰ ਬਠਿੰਡਾ, ਜਸਵੀਰ ਫੀਰਾ ਅਤੇ ਪਰਗਟ ਗਿੱਲ ਬਾਗੀ ਆਦਿ ਕਲਮਕਾਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।

 

ਹਰਦੀਪ ਸਿੰਘ ਮੰਡੇਰ

Have something to say? Post your comment

Readers' Comments

Jaspal Mansa 5/11/2026 2:14:05 AM

ਬਹੁਤ ਖ਼ੂਬ !

 

More in Articles

15 ਅਗਸਤ : ਲਹੂ-ਭਿੱਜੀ ਵੰਡ ਦੇ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ : ਪ੍ਰੋ. ਸਰਚਾਂਦ ਸਿੰਘ ਖਿਆਲਾ

ਨਸ਼ਿਆਂ ’ਤੇ ‘ਪ੍ਰਚਾਰ ਜੰਗ’ ਨਹੀਂ, ਪੰਜਾਬ ਨੂੰ ਚਾਹੀਦੇ ਨੇ ਜ਼ਮੀਨੀ ਨਤੀਜੇ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਨੂੰ ਜਿਸ ਨਵੀਂ ਦਿਸ਼ਾ ਦੀ ਲੋੜ ਹੈ, ਉਹ ਭਾਜਪਾ ਕੋਲ ਹੈ ਜਿਹੜੇ ਮੁੱਦੇ ਅੱਜ ਚਰਚਾ ਵਿੱਚ ਹਨ, ਉਹ ਪਹਿਲਾਂ ਹੀ ਪੰਜਾਬ ਭਾਜਪਾ ਦੇ ਏਜੰਡੇ ਦਾ ਹਿੱਸਾ ਹਨ।

ਮੋਹਨ ਭਾਗਵਤ ਨੂੰ ਰੋਕਣ ਦੀ ਮੰਗ: ਕੈਨੇਡਾ ਦੇ ਲੋਕਤੰਤਰ ਦੀ ਪਰਖ ਜਾਂ ਵੋਟ-ਬੈਂਕ ਦੀ ਸਿਆਸਤ ਭਾਰਤ-ਵਿਰੋਧੀ ਬਿਆਨ ‘ਅਭਿਵਿਅਕਤੀ ਦੀ ਆਜ਼ਾਦੀ’ ਅਤੇ ਭਾਰਤ-ਪੱਖੀ ਆਵਾਜ਼ ‘ਖ਼ਤਰਾ’ ਕਿਉਂ?

ਜੰਤਰ-ਮੰਤਰ ਤੋਂ ਸੰਸਦ ਤੱਕ: ਅਸਹਿਮਤੀ, ਅਰਾਜਕਤਾ ਅਤੇ ਲੋਕਤੰਤਰ ਦੀ ਲਕਸ਼ਮਣ ਰੇਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਤਰਕਸ਼ੀਲਾਂ ਕੁੜੀ ਨੂੰ ਓਪਰੀ ਸ਼ੈਅ ਦੇ ਡਰ ਤੋਂ ਮੁਕਤ ਕੀਤਾ

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ; ਪੰਜਾਬ ਦੇ ਅਹਿਮ ਮੁੱਦਿਆਂ 'ਤੇ ਹੋਈ ਵਿਸਥਾਰਪੂਰਵਕ ਚਰਚਾ

ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ, ਭਾਰਤੀ ਸੁਰੱਖਿਆ ਏਜੰਸੀਆਂ ਹਰ ਚੁਣੌਤੀ ਲਈ ਸਮਰੱਥ: ਪ੍ਰੋ. ਸਰਚਾਂਦ ਸਿੰਘ ਖਿਆਲਾ

ਜਥੇਦਾਰ ਗੜਗੱਜ ਤੇ ਸ਼੍ਰੋਮਣੀ ਕਮੇਟੀ ਦੱਸੇ ਕਿ ਐਕਟ 1956 ਦੀ ਖੁੱਲ੍ਹੀ ਹਮਾਇਤ ਪਿੱਛੇ ਕਿਹੜੀ ਮਜਬੂਰੀ ਤੇ ਰਾਜਨੀਤੀ ਕੰਮ ਕਰ ਰਹੀ ਹੈ? : ਪ੍ਰੋ. ਸਰਚਾਂਦ ਸਿੰਘ ਖਿਆਲਾ

ਯੂਜੀਸੀ ਐਕਟ 2026 ਬਨਾਮ ਸੁਪਰੀਮ ਕੋਰਟ ਦੀ ਰੋਕ, ਸਹੀ ਜਾਂ ਗਲਤ...?