Tuesday, July 15, 2025

Haryana

ਵਿਧਾਨਸਭਾ ਚੋਣ ਲਈ 3 ਅਕਤੂਬਰ ਨੂੰ ਸ਼ਾਮ 6 ਵਜੇ ਬੰਦ ਹੋਵੇਗਾ ਪ੍ਰਚਾਰ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

October 01, 2024 12:42 PM
SehajTimes

ਚੰਡੀਗੜ੍ਹ : ਹਰਿਆਣਾ ਵਿਚ 15ਵੀਂ ਵਿਧਾਨਸਭਾ ਆਮ ਚੋਣ - 2024 ਲਈ ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਪ੍ਰਚਾਰ-ਪ੍ਰਸਾਰ ਕਰਨ 'ਤੇ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਪਾਬੰਧੀ ਰਹੇਗੀ। 6 ਵਜੇ ਦੇ ਬਾਅਦ ਤੋਂ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਕਿਸੇ ਵੀ ਤਰ੍ਹਾ ਦੀ ਮੀਟਿੰਗ ਜਾਂ ਜਨਸਭਾਵਾਂ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ, ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਏਜੰਟ ਨੂੰ ਛੱਡ ਕੇ, ਪਾਰਟੀ ਨਾਲ ਜੁੜੇ ਹੋਰ ਕਾਰਜਕਰਤਾਵਾਂ ਜਾਂ ਨੇਤਾ ਅਤੇ ਪ੍ਰਚਾਰਕ ਜੋ ਸਬੰਧਿਤ ਚੋਣ ਖੇਤਰ ਦੇ ਵੋਟਰ ਨਹੀਂ ਹਨ, ਉਹ ਉਸ ਚੋਣ ਖੇਤਰ ਵਿਚ ਨਹੀਂ ਰਹਿ ਸਕਦੇ ਹਨ। ਹਰਿਆਣਾ ਦੀ 90 ਵਿਧਾਨਸਭਾ ਸੀਟਾਂ ਲਈ 5 ਅਕਤੂਬਰ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਲੋਕ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 126 ਤਹਿਤ ਚੋਣ ਦੀ ਸਮਾਪਤੀ ਲਈ ਨਿਯਤ ਕੀਤੇ ਗਏ ਸਮੇਂ ਦੇ ਨਾਲ ਸਮਾਪਤ ਹੋਣ ਵਾਲੇ 48 ਘੰਟਿਆਂ ਦੀ ਸਮੇਂ ਸੀਮਾ ਦੌਰਾਨ ਕਿਸੇ ਵੀ ਤਰ੍ਹਾ ਦਾ ਪ੍ਰਚਾਰ-ਪ੍ਰਸਾਰ ਬੰਦ ਹੋ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਸਮੇਂ ਸੀਮਾ ਵਿਚ ਕੋਈ ਵੀ ਉਮੀਦਵਾਰ ਨਾ ਤਾਂ ਕਿਸੇ ਤਰ੍ਹਾ ਦੀ ਜਨਸਭਾ ਪ੍ਰਬੰਧਿਤ ਕਰ ਸਕਦਾ ਹੈ ਅਤੇ ਨਾ ਹੀ ਉਸ ਵਿਚ ਸ਼ਾਮਿਲ ਹੋ ਸਕਦਾ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾ ਦੀ ਚੋਣਾਵੀ ਸਮੱਗਰੀ ਨੂੰ ਸਿਨੇਮਾਟੋਗ੍ਰਾਫੀ , ਟੈਲੀਵਿਜਨ ਜਾਂ ਹੋਰ ਸਮੱਗਰੀਆਂ ਰਾਹੀਂ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕਿਸੇ ਚੋਣ ਖੇਤਰ ਵਿਚ ਇਸ ਪਾਬੰਦੀਸ਼ੁਦਾ ਸਮੇਂ ਦੌਰਾਨ ਆਮਜਨਤਾ ਨੂੰ ਖਿੱਚਣ ਦੇ ਮੱਦੇਨਜਰ ਮਿਯੂਜਿਕ ਕੰਸਰਟ ਜਾਂ ਥਇਏਟਰ ਪ੍ਰੋਗ੍ਰਾਮ ਜਾਂ ਹੋਰ ਮਨੋਰੰਜਕ ਪ੍ਰੋਗ੍ਰਾਮ ਰਾਹੀਂ ਕਿਸੇ ਤਰ੍ਹਾ ਦਾ ਚੋਣਾਵੀ ਪ੍ਰਚਾਰ ਵੀ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਸੀਮਾ ਦੌਰਾਨ ਲਾਉਡਸਪੀਕਰ ਦੀ ਵਰਤੋ 'ਤੇ ਵੀ ਪਾਬੰਦੀ ਰਹੇਗੀ।

ਇਸ ਤੋਂ ਇਲਾਵਾ, ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਵਿਚ ਕੋਈ ਵੀ ਉਮੀਦਵਾਰ ਜਾਂ ਰਾਜਨੀਤਕ ਪਾਰਟੀ ਆਪਣਾ ਪ੍ਰਚਾਰ ਨਹੀਂ ਕਰ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਧਾਰਾ 126 ਉੱਪਧਾਰਾ (1) ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ 2 ਸਾਲ ਤਕ ਦੀ ਸਜਾ ਜਾਂ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਦੋਨੋਂ ਹੀ ਹੋ ਸਕਦੇ ਹਨ।

ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਮੰਤਰੀਆਂ , ਸਾਂਸਦ ਅਤੇ ਰਾਜ ਵਿਧਾਨਸਭਾ ਦੇ ਮੈਂਬਰਾਂ ਤੋਂ ਇਲਾਵਾ ਹੋਰ ਰਾਜਨੀਤਕ ਕਾਰਜਕਰਤਾਵਾਂ, ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਉਨ੍ਹਾਂ ਸਾਰਿਆਂ ਨੂੰ ਚੋਣ ਦੀ ਸਮਾਪਤੀ ਲਈ ਨਿਯਮਤ ਕੀਤੇ ਗਏ ਸਮੇਂ ਦੇ ਨਾਲ ਸਮਾਪਤ ਹੋਣ ਵਾਲੇ 48 ਘੰਟਿਆਂ ਦੀ ਸਮੇਂ ਸੀਮਾ ਤੋਂ ਪਹਿਲਾਂ ਚੋਣ ਖੇਤਰ ਨੂੰ ਜਲਦੀ ਤੋਂ ਜਲਦੀ ਛੱਡ ਦੇਣਾ ਹੋਵੇਗਾ। ਇਸ ਤਰ੍ਹਾ, ਉਮੀਦਵਾਰ ਅਤੇ ਉਸ ਚੋਣ ਏਜੰਟ ਨੂੰ ਛੱਡ ਕੇ, ਪਾਰਟੀ ਨਾਲ ਜੁੜੇ ਹੋਰ ਕਾਰਜਕਰਤਾ ਜਾਂ ਨੇਤਾ ਅਤੇ ਪ੍ਰਚਾਰਕ ਜੋ ਚੋਣ ਖੇਤਰ ਦੇ ਵੋਟਰ ਨਹੀਂ ਹਨ, ਉਹ ਉਸ ਚੋਣ ਖੇਤਰ ਵਿਚ ਨਹੀਂ ਰਹਿ ਸਕਦੇ ਹਨ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਜਨਪ੍ਰਤੀਨਿਧੀ ਐਕਟ 1951 ਦੀ ਧਾਰਾ 126 (1) (ਬੀ) ਤਹਿਤ ਕਿਸੇ ਵੀ ਚੋਣ ਖੇਤਰ ਵਿਚ ਵੋਟਿੰਗ ਦੇ ਸਮਾਪਨ ਲਈ ਨਿਰਧਾਰਿਤ ਸਮੇਂ ਦੇ ਨਾਲ ਸਮਾਪਤ ਹੋਣ ਵਾਲੀ 48 ਘੰਟੇ (ਮੌਨ ਸਮੇਂ) ਦੀ ਸਮੇਂ ਦੌਰਾਨ ਟੈਲੀਵਿਜਨ ਜਾਂ ਇਸ ਤਰ੍ਹਾ ਦੀ ਸਮੱਗਰੀਆਂ ਰਾਹੀਂ ਕਿਸੇ ਵੀ ਚੋਣ ਸਬੰਧੀ ਸਮੱਗਰੀ ਨੁੰ ਪ੍ਰਦਰਸ਼ਿਤ ਕਰਨ 'ਤੇ ਰੋਕ ਰਹੇਗੀ। ਚੋਣਾਵੀ ਸਮੱਗਰੀ ਨੁੰ ਕਿਸੇ ਵੀ ਇਲੈਕਟ੍ਰੋਨਿਕ ਮੀਡੀਆ ਵਿਚ ਚੋਣ ਦੇ ਨਤੀਜੇ ਨੁੰ ਪ੍ਰਭਾਵਿਤ ਕਰਨ ਲਈ ਅਭਿਪ੍ਰਤ ਜਾਂ ਪਰਿਕਲਿਤ ਕਿਸੇ ਵੀ ਮਾਮਲੇ ਵਜੋ ਪਰਿਭਾਸ਼ਤ ਕੀਤਾ ਗਿਆ ਹੈ, ਜੋ ਚੋਣ ਦੇ ਸਮਾਪਤ ਦੇ ਲਈ ਨਿਰਧਾਰਿਤ ਸਮੇਂ ਦੇ ਨਾਲ ਖਤਮ ਹੋਣ ਵਾਲੀ 48 ਘੰਟੇ ਦੀ ਸਮੇਂ ਦੌਰਾਨ ਹੁੰਦਾ ਹੈ। ਹਾਲਾਂਕਿ ਇਸ ਸਮੇਂ ਵਿਚ ਪ੍ਰਿੰਟ ਮੀਡੀਆ ਵਿਚ ਜਿਲ੍ਹਾ ਜਾਂ ਸੂਬਾ ਪੱਧਰ ਦੀ ਜਿਵੇਂ ਕਿ ਮਾਨਤਾ ਹੋਵੇ, ਐਮਸੀਐਮਸੀ ਕਮੇਟੀ ਤੋਂ ਪਹਿਲਾਂ ਪ੍ਰਮਾਣਿਤ ਇਸ਼ਤਿਹਾਰ ਛਾਪੇ ਜਾ ਸਕਦੇ ਹਨ।

ਉਨ੍ਹਾਂ ਨੇ ਦਸਿਆ ਕਿ ਜਨਪ੍ਰਤੀਨਿਧੀ ਐਕਟ 1951 ਦੀ ਧਾਰਾ 126 ਏ, ਤਹਿਤ ਵੋਟਿੰਗ ਸ਼ੁਰੂ ਹੋਣ ਲਈ ਨਿਰਧਾਰਿਤ ਸਮੇਂ ਤੋਂ ਲੈ ਕੇ ਚੋਣ ਸਮਾਪਤੀ ਹੋਣ ਲਈ ਨਿਰਧਾਰਿਤ ਸਮੇਂ ਦੇ ਅੱਧੇ ਘੰਟੇ ਬਾਅਦ ਤਕ ਦੇ ਸਮੇਂ ਦੌਰਾਨ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਏਗਜਿਟ ਪੋਲ ਪ੍ਰਬੰਧਿਤ ਕਰਨ ਅਤੇ ਉਨ੍ਹਾਂ ਦੇ ਨਤੀਜਿਆਂ ਦੇ ਪ੍ਰਸਾਰ 'ਤੇ ਰੋਕ ਰਹੇਗੀ। ਇੰਨ੍ਹਾਂ ਨਿਯਮਾਂ ਦਾ ਉਲੰਘਣ ਕਰਨ 'ਤੇ ਦੋ ਸਾਲ ਤਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਸਾਰੇ ਮੀਡੀਆ ਘਰਾਨਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿਚ ਨਿਰਦੇਸ਼ਾਂ ਦਾ ਪਾਲਣ ਕਰਨ।

 

Have something to say? Post your comment

 

More in Haryana

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ

ਲੋਕਸਭਾ ਅਤੇ ਵਿਧਾਨਸਭਾ ਵਾਂਗ ਨਗਰ ਨਿਗਮਾਂ ਵਿੱਚ ਵੀ ਹਾਉਸ ਦੇ ਸੈਸ਼ਨ ਕੇਂਦਰੀ ਮੰਤਰੀ ਮਨੋਹਰ ਲਾਲ

ਹਰਿਆਣਾ ਸਰਕਾਰ ਨੇ 2027 ਦੀ ਜਨਗਣਨਾ ਨੂੰ ਕੀਤਾ ਨੋਟੀਫਾਈ

ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਸੱਭਿਆਚਾਰਕ ਸ਼ਾਮ ਵਿੱਚ ਕਲਾਕਾਰਾਂ ਨੇ ਬਖੇਰੇ ਸੱਭਿਆਚਾਰ ਦੇ ਰੰਗ

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ