Friday, May 02, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Articles

ਸ਼ਖਸ਼ੀਅਤ

September 25, 2024 12:21 PM
SehajTimes
ਤਰੁਣਪ੍ਰੀਤ ਸੋਂਦ -ਪਹਿਲੀ ਦਫਾ ਐਮਐਲਏ ,ਪਹਿਲੀ ਦਫਾ ਵਜੀਰ ਬਣ ,ਪੰਜਾਬ ਦੀ ਸਿਆਸਤ ਚ  ਗੱਡੀ ਪਛਾਣ ਦੀ ਵੱਖਰੀ ਮੋਹੜੀ 
ਮੁੱਖ ਮੰਤਰੀ ਨੇ ਜਤਾਇਆ ਸੌਂਦ ਤੇ ਭਰੋਸਾ 
* ਨੌਜਵਾਨ ਨੇਤਾ ਤੋ ਲੋਕਾਂ ਨੂੰ ਢੇਰ ਉਮੀਦਾਂ 
                                                        
ਖੰਨਾ ਵਿਧਾਨ ਸਭਾ ਹਲਕੇ ਤੋ ਪਹਿਲੀ ਦਫਾ ਐਮਐਲਏ ਤੇ ਪਹਿਲੀ ਦਫਾ ਹੀ ਵਜੀਰ ਬਣ  ਕਿ ਸ:ਤਰੁਣਪ੍ਰੀਤ ਸੋਂਦ ਨੇ ਪੰਜਾਬ ਦੀ ਸਿਆਸਤ ਚ  ਆਪਣੀ ਪਛਾਣ ਦੀ ਵੱਖਰੀ ਮੋਹੜੀ ਗੱਡਦਿਆਂ ਨਵਾ ਇਤਿਹਾਸ ਸਿਰਜ ਦਿੱਤਾ ਹੈ।ਨੌਜਵਾਨ ਨੇਤਾ ਨੂੰ ਸੂਬੇ ਦੀ ਮਾਨ ਸਰਕਾਰ ਚ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲ ਜਾਣ ਨਾਲ ਲੋਕਾਂ ਚ ਖੁਸ਼ੀ ਪਾਈ ਜਾ ਰਹੀ ਹੈ । ਉਹਨਾਂ ਨੂੰ ਆਸ ਬੱਝੀ ਹੈ ਕਿ ਹੁਣ ਹਲਕੇ ਦਾ ਬੇਹਤਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਕਿਉਂਕਿ ਸੋਂਦ ਇਕ ਨਵਾ ਤੇ ਨੌਜਵਾਨ ਚਿਹਰਾ ਹੈ ।  ਜਿਸ ਤੋ ਲੋਕਾਂ ਨੂੰ ਚੋਖੀਆਂ ਉਮੀਦਾਂ ਹਨ। ਜ਼ਿਕਰੇਖਾਸ ਹੈ ਕਿ ਉਹ ਇਸ ਤੋ ਪਹਿਲਾਂ ਕਦੇ ਕੋਈ ਚੋਣ ਨਹੀਂ ਲੜੇ । ਪਹਿਲੀ ਵਾਰ ਹੀ 2022 ਦੀਆਂ ਵਿਧਾਨ ਸਭਾ  ਚੋਣਾ ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਪਾਰਖੂ ਅੱਖ ਨੇ ਉਹਨਾਂ ਦੀ ਕਾਬਲੀਅਤ ਨੂੰ ਪਛਾਣਦਿਆਂ ਖੰਨਾ ਵਿਧਾਨ ਸਭਾ ਹਲਕੇ ਤੋ ਪਾਰਟੀ ਟਿਕਟ ਦੇ ਕੇ ਨਿਵਾਜਿਆ। ਹਲਕੇ ਦੇ ਲੋਕਾਂ ਨੇ ਵੀ ਉਹਨਾਂ ਨੂੰ ਵਿਧਾਨ ਸਭਾ ਦੀਆਂ ਪਉੜੀਆ ਚੜਾਉਣ ਚ ਭੋਰਾ ਵਕਤ ਨੀ ਲਾਇਆ। ਹੁਣ ਮਾਨ ਸਰਕਾਰ ਚ ਮੰਤਰੀ ਅਹੁਦਾ ਦੇ ਕੇ ਨਿਵਾਜੇ ਜਾਣ ਨਾਲ ਸਰਦਾਰ ਤਰੁਣਪ੍ਰੀਤ ਸੋਂਦ ਦਾ ਕੱਦ ਪੰਜਾਬ ਦੀ ਸਿਆਸਤ ਚ ਚੋਖਾ ਉੱਚਾ ਹੋ ਗਿਆ ਹੈ। ਏਨੇ ਘਟ ਵਕਤ ਚ ਐਮਐਲਏ ਤੇ ਮੰਤਰੀ ਬਣਨਾ ਇਕ  ਆਪਣੇ ਆਪ ਚ ਇਕ ਵੱਡੀ ਤੇ ਵੱਖਰੀ ਮਿਸਾਲ ਹੈ।ਆਪਣੀ ਵਜੀਰੀ ਨੂੰ ਉਹ ਕਿਵੇਂ ਚਲਾਉਂਦੇ ਨੇ ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ ? ਮੁੱਖ ਮੰਤਰੀ ਵਲੋਂ ਆਪਣੀ ਕੈਬਨਿਟ ਦਾ ਹਿੱਸਾ ਬਣਾ ਕੇ ਸਰਦਾਰ ਤਰੁਣਪ੍ਰੀਤ ਸੋਂਦ ਤੇ ਪੂਰਨ ਭਰੋਸਾ ਪਰਗਟ ਕੀਤਾ ਗਿਆ ਹੈ ।ਜੋ ਖੰਨੇ ਹਲਕੇ ਦੇ ਲੋਕਾਂ ਲਈ  ਮਾਣ ਵਾਲੀ ਗੱਲ ਆਖੀ ਜਾ ਸਕਦੀ ਹੈ।ਮੁੱਖ ਮੰਤਰੀ ਵਲੋ ਉਹਨਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਣੇ ਕੁਝ ਹੋਰ ਅਹਿਮ ਵਿਭਗਾਂ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।ਜਿਸ ਨੂੰ ਉਹਨਾਂ ਵੱਲੋਂ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਏ ਜਾਣ ਦੀ ਉਮੀਦ ਹੈ । 
ਅਜੀਤ ਖੰਨਾ 
ਮੋਬਾਈਲ:85448-54669

Have something to say? Post your comment