Saturday, March 15, 2025
BREAKING NEWS
ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ AAP ਨੇ ਲੁਧਿਆਣਾ ਪੱਛਮੀ ਉਪ ਚੋਣ ਲਈ MP ਸੰਜੀਵ ਅਰੋੜਾ ਨੂੰ ਐਲਾਨਿਆ ਉਮੀਦਵਾਰਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੇ ਖ਼ਿਲਾਫ਼ ਨਗਰ ਨਿਗਮ ਮੋਹਾਲੀ ਵੱਲੋਂ ਸਖਤ ਕਾਰਵਾਈ ਫੇਸ-1 ਵਿੱਚ ਸ਼ੋਅਰੂਮ ਸੀਲ ਨਵੇਂ ਡੀ ਸੀ ਨੇ ਸਟਾਫ਼ ਨਾਲ ਜਾਣ-ਪਛਾਣ ਮੀਟਿੰਗ ਕੀਤੀ

Social

ਵਰਲਡ ਆਈ.ਵੀ.ਐੱਫ ਡੇ ' ਤੇ ਰੇਡੀਐਂਸ ਹਸਪਤਾਲ ਵੱਲੋਂ ਬੇਬੀ ਸ਼ੋ ਦਾ ਆਯੋਜਨ

July 26, 2024 12:13 PM
SehajTimes

ਗੁੰਝਲਦਾਰ ਕੇਸਾਂ ਨੂੰ ਸੁਲਝਾਉਣ ਵਿੱਚ ਰੇਡੀਐਂਸ ਹਸਪਤਾਲ ਦੀ ਵਿਸ਼ੇਸ਼ ਮੁਹਾਰਤ- ਡਾਕਟਰ ਰਿੰਮੀ ਸਿੰਗਲਾ 

ਖਰੜ : ਵਰਲਡ ਆਈ.ਵੀ.ਐੱਫ ਡੇ ਦੇ ਮੌਕੇ ਤੇ  ਰੇਡੀਐਂਸ ਹਸਪਤਾਲ ਵੱਲੋਂ ਬੇਬੀ ਸ਼ੋ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 50 ਤੋਂ ਵੀ ਵੱਧ ਉਨਾਂ ਜੋੜਿਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਜਿਨਾਂ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਆਈ.ਵੀ.ਐੱਫ ਤਕਨੀਕ ਦੇ ਰਾਹੀਂ ਵਿਆਹ ਤੋਂ ਕਈ ਵਰ੍ਹਿਆਂ ਬਾਅਦ ਪ੍ਰਾਪਤ ਹੋਈ।

ਆਯੋਜਿਤ ਕੀਤੇ ਗਏ ਇਸ ਸ਼ੋਅ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਦੇ ਵਿੱਚ ਚੁੱਕ ਕੇ ਮਾਪਿਆਂ ਵੱਲੋਂ ਰੈਂਪ ਵਾਕ ਵੀ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਤਿੰਨ ਤੋਂ ਸੱਤ ਸਾਲ ਦੇ ਛੋਟੇ ਛੋਟੇ ਬੱਚਿਆਂ ਦੇ ਬਹੁਤ ਸਾਰੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ।



ਪ੍ਰੋਗਰਾਮ ਦੇ ਦੌਰਾਨ ਹਾਜ਼ਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਡਾਕਟਰ ਰਿੰਮੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇਵਹਸਪਤਾਲ ਵਿੱਚ ਜਿੱਥੇ ਗਰਭਵਤੀ ਮਹਿਲਾਵਾਂ ਦੇ ਲਈ ਆਧੁਨਿਕ ਤਕਨੀਕ ਦੇ ਨਾਲ ਲੈਸਬੱਧ ਹਰ ਸਹੂਲਤ ਮੌਜੂਦ ਹੈ। ਉੱਥੇ ਹੀ ਬਾਂਝਪਨ ਦੇ ਇਲਾਜ ਵਿੱਚ ਵੀ ਹਸਪਤਾਲ ਦੀ ਵਿਸ਼ੇਸ਼ ਮੁਹਾਰਤ ਹੈ।

ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਅੱਜ ਅਜਿਹੇ ਜੋੜੇ ਵੀ ਪਹੁੰਚੇ ਹਨ ਜਿਨ੍ਹਾਂ ਨੂੰ ਵਿਆਹ ਤੋਂ ਕਈ ਸਾਲਾਂ ਬਾਅਦ ਸੰਤਾਨ ਸੁਖ ਦੀ ਪ੍ਰਾਪਤੀ ਹੋਈ ਹੈ। ਅਜਿਹਿਆਂ ਜੋੜਿਆਂ ਵਿੱਚ ਇੱਕ ਅਜਿਹਾ ਜੋੜਾ ਵੀ ਹੈ ਜਿਸ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਵਿਆਹ ਤੋਂ 22 ਸਾਲ ਬਾਅਦ ਹੋਈ।



ਮੀਡੀਆ ਨਾਲ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਹਸਪਤਾਲ ਦੇ ਡਾਇਰੈਕਟਰ ਡਾਕਟਰ ਰਮਨ ਸਿੰਗਲਾ ਨੇ ਕਿਹਾ ਕਿ ਅੱਜ ਬਾਂਝਪਨ ਦੀ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦਾ ਮੁੱਖ ਕਾਰਨ ਜਿੱਥੇ ਲਾਈਵ ਸਟਾਈਲ ਹੈ ਉਥੇ ਹੀ ਨਸ਼ਿਆਂ ਦਾ ਸੇਵਨ ਵੀ ਇਸ ਲਈ ਵੱਡਾ ਕਾਰਨ ਬਣਦਾ ਹੈ।

ਉਹਨਾਂ ਕਿਹਾ ਕਿ ਰੇਡੀਐਂਸ ਹਸਪਤਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਸ਼ਾਖਾਵਾਂ ਦੇ ਵਿੱਚ ਵਾਧਾ ਕਰਨ ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਈ.ਵੀ.ਐੱਫ ਤਕਨੀਕ ਦੇ ਰਾਹੀਂ ਸੰਤਾਨ ਸੁਖ ਦੀ ਪ੍ਰਾਪਤੀ ਕਰ ਸਕਣ।

Have something to say? Post your comment