Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Social

ਵਾਰਡ ਨੰਬਰ 19 ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

July 17, 2024 05:47 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਅੱਜ ਡੇਅਰੀ ਵਿਕਾਸ ਵਿਭਾਗ ਸੰਗਰੂਰ/ਮਾਲੇਰਕੋਟਲਾ ਵਲੋਂ ਵਾਰਡ ਨੰਬਰ -19 ਦੀ ਨਰਿੰਦਰਾ ਕਲੋਨੀ ਵਿਖੇ ਮਦਨ ਮਦਹੋਸ਼ ਮਾਲਤੀ ਸਿੰਗਲਾ ਮਿਉਂਸਪਲ ਕੌਂਸਲਰ ਦੀ ਦੇਖ ਰੇਖ ਹੇਠ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਗੁਰਮੀਤ ਸਿੰਘ ਖੂੰਡੀਆ ਕੈਬਿਨੇਟ ਮੰਤਰੀ ਡੇਅਰੀ ਵਿਕਾਸ ਵਿਭਾਗ ਪੰਜਾਬ, ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ, ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੰਗਰੂਰ/ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਉਕਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਵਿੱਚ ਕੁੱਲ 20 ਦੁੱਧ ਖਪਤਕਾਰਾਂ ਨੇ ਭਾਗ ਲਿਆ ਅਤੇ ਘਰਾਂ ਤੋਂ ਲਿਆਂਦੇ ਗਏ ਸਾਰੇ ਸੈਪਲ ਚੈੱਕ ਕੀਤੇ ਗਏ ਜਿਨ੍ਹਾਂ ਵਿਚੋਂ 5 ਸੈਂਪਲ ਪਾਸ ਅਤੇ 15 ਸੈਂਪਲਾਂ ਵਿੱਚ 10% ਤੋਂ 25% ਪਾਣੀ ਦੀ ਮਾਤਰਾ ਪਾਈ ਗਈ ਜਦਕਿ ਟੈਸਟ ਕੀਤੇ ਸੈਂਪਲਾਂ ਵਿੱਚ ਕੋਈ ਵੀ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਉਕਤ ਕੈਂਪ ਵਿੱਚ ਮਾਲਤੀ ਸਿੰਗਲਾ, ਨਿਰਮਲਾ ਦੇਵੀ ਮਿੱਤਲ, ਪ੍ਰੇਮ ਲਤਾ ਜੈਨ, ਅਮਨਦੀਪ ਕੌਰ, ਯਸ਼ੋਦਾ, ਸੁਸ਼ਮਾ ਗੋਇਲ, ਰਮਨਦੀਪ ਕੌਰ, ਸਵਿੱਤਰੀ ਦੇਵੀ ਸ਼ਰਮਾ, ਸਾਕਸ਼ੀ ਵਰਮਾ, ਨੀਲਮ‌ ਜਿੰਦਲ, ਮਨਪ੍ਰੀਤ ਸਿੰਘ, ਰੰਜਨਾ ਜਿੰਦਲ, ਰਜਨੀ ਬਾਲਾ, ਸਤਿੰਦਰ ਪਾਲ ਸਿੰਘ ਆਦਿ ਖਪਤਕਾਰਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਹਰਮੇਸ਼ ਸਿੰਘ ਗਿੱਲ ਤੇ ਰਾਜਨ ਡੇਅਰੀ ਵਿਕਾਸ ਇੰਸਪੈਕਟਰ, ਰਜਿੰਦਰ ਸਿੰਘ ਮੋਬਾਇਲ ਲੈਬ ਇੰਚਾਰਜ ਤੇ ਬਲਵੰਤ ਸਿੰਘ ਵੀ ਹਾਜ਼ਰ ਰਹੇ ਅਤੇ ਮਦਨ ਮਦਹੋਸ਼ ਮਾਲਤੀ ਸਿੰਗਲਾ ਮਿਉਂਸਪਲ ਕੌਂਸਲਰ ਨੇ ਦੁੱਧ ਵਧੀਆ ਹੋਣ ਅਤੇ ਹਾਨੀਕਾਰਕ ਤੱਤ ਨਾ ਪਾਏ ਜਾਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਇਲਾਕੇ ਦੇ ਦੋਧੀਆਂ ਦਾ ਧੰਨਵਾਦ ਕੀਤਾ।

Have something to say? Post your comment