Tuesday, September 16, 2025

Haryana

ਲੂ ਤੋਂ ਬੱਚਣ ਲਈ ਨਾਗਰਿਕ ਵਰਤਣ ਵਿਸ਼ੇਸ਼ ਸਾਵਧਾਨੀ

June 05, 2024 06:30 PM
SehajTimes

ਚੰਡੀਗੜ੍ਹ : ਸੂਬੇ ਵਿਚ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੀਟ-ਵੇਵ ਵੀ ਚੱਲ ਰਹੀ ਹੈ, ਜਿਸ ਨਾਲ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲੂ ਦੇ ਪ੍ਰਕੋਪ ਨਾਲ ਬਚਾਅ ਲਈ ਵਿਸ਼ੇਸ਼ ਸਾਵਧਾਨੀ ਵਰਤਣੀ ਹੋਵੇਗੀ। ਉਨ੍ਹਾਂ ਨੇ ਨਾਗਰਿਕਾਂ ਨੁੰ ਅਪੀਲ ਕੀਤੀ ਹੈ ਕਿ ਉਹ ਛੋਟੇ ਬੱਚਿਆਂ ਦੇ ਬਜੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰਨ। ਉਨ੍ਹਾਂ ਨੇ ਕਿਹਾ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਕੁੱਝ ਦਿਨ ਬਹੁਤ ਵੱਧ ਗਰਮੀ ਹੋਣ ਤੇ ਲੂ ਦੇ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਬਾਰੇ ਵਿਚ ਸਿਹਤ ਵਿਭਾਵ ਵੱਲੋਂ ਜਾਰੀ ਏਡਵਾਈਜਰੀ ਕੀਤੀ ਗਈ ਹੈ, ਜਿਸ ਦੇ ਅਨੁਸਾਰ ਨਾਗਰਿਕਾਂ ਨੂੰ ਬਚਾਅ ਵਿਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜਰੂਰਤ ਹੈ। ਨਾਗਰਿਕਾਂ ਨੂੰ ਪਾਣੀ ਦੀ ਕਮੀ ਕਰਨ ਵਾਲੇ ਚਾਹ, ਕਾਫੀ ਅਤੇ ਕਾਰਬੋਟੇਟਿਡ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਬਚਨਾ ਚਾਹੀਦਾ ਹੈ।ਉਹ ਉੱਚ ਪ੍ਰੋਟੀਨ ਯੁਕਤ ਤੇ ਬਾਸੀ ਭੋਜਨ ਨਾ ਖਾਣ। ਕਮਜੋਰ , ਚੱਕਰ ਆਉਣਾ, ਸਿਰ ਦਰਦ, ਦੌਰੇ ਵਰਗੇ ਹੀਟ ਸਟ੍ਰੋਕ , ਹੀਟ ਰੈਸ਼ ਨੂੰ ਪਹਿਚਾਨਣ। ਜੇਕਰ ਬੀਮਾਰੀ ਮਹਿਸੂਸ ਕਰਨ ਤਾਂ ਤੁਰੰਤ ਡਾਕਟਰ ਨੂੰ ਦਿਖਾਉਣ।

ਵੱਧ ਪਾਣੀ ਪੀਣ

ਬੁਲਾਰੇ ਨੇ ਕਿਹਾ ਕਿ ਲੂ ਤੋਂ ਬਚਾਅ ਲਈ ਸਮੇਂ-ਸਮੇਂ 'ਤੇ ਕਾਫੀ ਪਾਣੀ ਪੀਣ, ਭਲੇ ਹੀ ਪਿਆਸ ਨਾ ਲੱਗੀ ਹੋਵੇ। ਇਸ ਤੋਂ ਇਲਾਵਾ, ਹਲਕੇ ਰੰਗ ਦੇ ਤੇ ਢਿੱਲੇ ਤੇ ਸੂਤੀ ਕਪੜੇ ਪਹਿਨਣ। ਧੁੱਪ ਵਿਚ ਬਾਹਰ ਜਾਂਦੇ ਸਮੇਂ ਸੁਰੱਖਿਆਤਮਕ ਚਸ਼ਮੇ, ਛੱਤਰੀ/ਟੋਪੀ, ਬੂਟ ਜਾਂ ਚੱਪਲ ਦੀ ਵਰਤੋ ਕਰਨ। ਜਦੋਂ ਬਾਹਰ ਦਾ ਤਾਪਮਾਨ ਵੱਧ ਹੋਵੇਗ ਤਾਂ ਸਖਤ ਮਿਹਨਤ ਦੀ ਗਤੀਵਿਧੀਆਂ ਤੋਂ ਬੱਚਣ। ਬਿਨ੍ਹਾਂ ਕੰਮ ਦੇ ਤੱਪਤੀ ਦੁਪਹਿਰੀ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਬੱਚਣ। ਓਆਰਐਸ, ਘਰ 'ਤੇ ਬਣੇ ਪੀਣ ਪਦਾਰਥ ਜਿਵੇਂ ਲੱਸੀ, ਤੋਰਾਨੀ (ਚਾਵਲ ਦਾ ਪਾਣੀ), ਨੀਬੂ ਪਾਣੀ, ਦਹੀਂ ਆਦਿ ਦੀ ਵਰਤੋ ਕਰਨ ਜੋ ਸ਼ਰੀਰ ਨੁੰ ਫਿਰ ਤੋਂ ਹਾਈਡ੍ਰੇਂਅ ਕਰਨ ਵਿਚ ਮਦਦ ਕਰਦਾ ਹੈ। ਘਰ ਨੂੰ ਠੰਢਾ ਰੱਖਣ, ਪਰਦੇ, ਸ਼ਟਰ ਜਾਂ ਸਨਸ਼ੈਡ ਦੀ ਵਰਤੋ ਕਰਨ ਅਤੇ ਰਾਤ ਵਿਚ ਤਾਕੀਆਂ ਖੋਲਣ , ਪੱਖੇ ਦੀ ਵਰਤੋ ਕਰਨ।

ਜਾਨਵਰਾਂ ਨੂੰ ਛਾਂ ਵਿਚ ਰੱਖਣ

ਉਨ੍ਹਾਂ ਨੇ ਕਿਹਾ ਕਿ ਪਾਰਕ ਕੀਤੇ ਗਏ ਵਾਹਨਾਂ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੁੰ ਨਾ ਛੱਡਣ। ਜਾਨਵਰਾਂ ਨੂੰ ਛਾਂ ਵਿਚ ਰੱਖਣ ਅਤੇ ਉਨ੍ਹਾਂ ਨੁੰ ਪੀਣ ਲਈ ਭਰਪੂਰ ਪਾਣੀ ਦੇਣ। ਨਾਗਰਿਕ ਖੁਦ ਦੇ ਨਾਲ-ਨਾਲ ਬੇਜੁਬਾਨ ਪਸ਼ੂ ਅਤੇ ਪੰਛੀਆਂ ਦਾ ਵੀ ਧਿਆਨ ਰੱਖਣ। ਜਿੱਥੇ ਅਕਸਰ ਪੰਛੀ ਆਉਂਦੇ ਹਨ ਉੱਥੇ ਪਾਣੀ ਦੀ ਸਹੀ ਪ੍ਰਬੰਧ ਕਰਨ ਤਾਂ ਜੋ ਪਿਆਸ ਲਗਣ 'ਤੇ ਪੰਛੀ ਪਾਣੀ ਪੀ ਸਕਣ। ਬਹੁਤ ਵੱਧ ਗਰਮੀ ਦੇ ਚਲਦੇ ਪੰਛੀਆਂ ਨੂੰ ਵਾਰ-ਵਾਰ ਪਿਆਸ ਲੱਗਣਾ ਸਵਾਭਿਕ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ