Saturday, April 20, 2024
BREAKING NEWS
ਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਜਨਤਕ ਜਥੇਬੰਦੀਆਂਪੁਲਿਸ ਤੋਂ ਅੱਕੇ ਦੋ ਨੌਜਵਾਨ ਟੈਂਕੀ 'ਤੇ ਚੜ੍ਹੇ ਕਾਲਜ ਬਣਾਓ ਕਮੇਟੀ ਵੱਲੋਂ ਝੂੰਦਾਂ ਦਾ ਘਿਰਾਓ, ਕੀਤੀ ਨਾਅਰੇਬਾਜ਼ੀਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗਸੱਤ ਰੋਜਾ ਫ੍ਰੀ ਦਸਤਾਰ ਦੁਮਾਲਾ ਸਿਖਲਾਈ ਕੈਂਪ ਭਿੱਖੀਵਿੰਡ ਵਿਖੇਮੋਬਾਇਲ ਦੀ ਦੁਨੀਆਂ ਤੇ ਇਸਦਾ ਵੱਧਦਾ ਦਾਇਰਾਮਾਨਵ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ "ਮਾਨਵ ਏਕਤਾ ਦਿਵਸ "ਪਟਿਆਲਾ ਲੋਕ ਸਭਾ ਲਈ ਟਿਕਟ ਦੀ ਵੰਡ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵਿਖਾਏ ਬਗਾਵਤੀ ਸੁਰਅਕਾਲੀ ਦਲ ਦੀ ਚੋਣ ਰੈਲੀ 'ਚ ਸ਼ਹਿਰੀ ਲੋਕਾਂ ਦੀ ਗ਼ੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ ਮੁੱਖ-ਮੰਤਰੀ ਸਾਹਿਬ ਪੰਜਾਬ ਚ ਹੋਈ ਗੜੇਮਾਰੀ ਨਾਲ ਬਰਬਾਦ ਹੋ ਰਹੀਆਂ ਫਸਲਾਂ ਨੂੰ ਸੰਭਾਲੋ : ਐਨ ਕੇ ਸ਼ਰਮਾ

Articles

ਅਤਵਾਦੀ ਮਾਰਿਆ ਜਾਂਦਾ ਹੈ ਅਤੇ ਦੰਗਾਫਸਾਦੀ ਬਚ ਜਾਂਦਾ ਹੈ

September 16, 2020 10:14 AM
Advocate Dalip Singh Wasan

ਦਲੀਪ ਸਿੰਘ ਵਾਸਨ, ਐਡਵੋਕੇਟ
ਜਦੋਂ ਦਾ ਹਥਿਆਰਾਂ ਦਾ ਜਨਮ ਹੋਇਆ ਹੈ ਇਹ ਦੂਜੇ ਨੂੰ ਡਰਾਉਣ ਖਾਤਰ ਹੋਇਆ ਸੀ ਅਤੇ ਜਲਦੀ ਕੀਤਿਆਂ ਇਹ ਹਥਿਆਰ ਕਿਸੇ ਵਿਰੁਧ ਵਰਤੇ ਨਹੀਂ ਸਨ ਜਾਂਦੇ।  ਫਿਰ ਸਮਾਂ ਆਇਆ ਹਥਿਆਰ ਆਪਣੀ ਰਖਿਆ ਕਰਨ ਲਈ ਵਰਤੇ ਜਾਣ ਲਗ ਪਏ ਸਨ ਅਤੇ ਅਜ ਦੁਨੀਆ ਭਰ ਵਿਚ ਹਥਿਆਰ ਹੀ ਹਥਿਆਰ ਹੋ ਗਏ ਹਨ ਅਤੇ ਜਿਸ ਵੀ ਦੇਸ਼ ਪਾਸ ਵਾਧੂ ਅਤੇ ਖ਼ਤਰਨਾਕ ਹਥਿਆਰ ਬਣ ਆਏ ਹਨ ਜਾਂ ਉਸ ਨੇ ਬਣਾ ਲਏ ਹਨ ਉਹ ਦੁਨੀਆ ਭਰ ਵਿਚ ਸ਼ਕਤੀਸ਼ਾਲੀ ਦੇਸ਼ ਮੰੰਨਿਆ ਜਾ ਰਿਹਾ ਹੈ। ਅੱਜ ਸਾਰੀ ਦੁਨੀਆਂ ਉਸ ਤੋਂ ਡਰਦੀ ਹੈ।
ਹੁਣ ਅਸਾਂ 1947 ਦੇ ਬਟਵਾਰਾ ਵਕਤ ਦੇਖਿਆ ਕਿ ਇਕ ਨਵੀਂ ਜਮਾਤ ਵੀ ਆ ਬਣੀ ਹੈ ਜਿਸਨੂੰ ਦੰਗਾਕਾਰੀ ਆਖਿਆ ਜਾ ਸਕਦਾ ਹੈ। 1947 ਵਿੱਚ ਆਖਿਆ ਜਾਂਦਾ ਹੈ ਕਿ ਕੋਈ ਅਠ ਲਖ ਆਦਮੀ ਮਾਰਿਆ ਗਿਆ ਸੀ ਅਤੇ ਇਹ ਮਾਰੇ ਗਏ ਲੋਕਾਂ ਵਿੱਚ ਹਿੰਦੂ ਵੀ ਸਨ, ਸਿਖ ਵੀ ਸਨ ਅਤੇ ਮੁਸਲਮਾਨ ਵੀ ਸਨ ਅਤੇ ਇਹ ਵੀ ਸਾਨੂੰ ਪਤਾ ਹੈ ਕਿ ਹਿੰਦੂਆਂ ਅਤੇ ਸਿੱਖਾਂ ਦਾ ਕਤਲ ਮੁਸਲਮਾਨਾਂ ਨੇ ਕੀਤਾ ਸੀ ਅਤੇ ਮੁਸਲਮਾਨਾਂ ਦਾ ਕਤਲ ਹਿੰਦੂਆਂ ਅਤੇ ਸਿਖਾਂ ਨੇ ਕੀਤਾ ਸੀ।  ਅਤੇ ਇਹ ਗਲ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦੰਗਾਕਾਰੀ ਅਚਾਨਕ ਹੀ ਬਣ ਆਏ ਸਨ ਅਤੇ ਇਸ ਲਈ ਕੋਈ ਪਹਿਲਾਂ ਨਾ ਤਾਂ ਭਰਤੀ ਹੀ ਕੀਤੀ ਗਈ ਸੀ ਅਤੇ ਨਾ ਹੀ ਕੋਈ ਸਿਖਲਾਈ ਹੀ ਦਿੱਤੀ ਗਈ ਸੀ। ਇਹ ਮਾਰਨ ਵਾਲੇ ਇਹ ਵੀ ਨਹੀਂ ਸੀ ਜਾਣਦੇ ਕਿ ਉਹ ਕਿਸਦਾ ਕਤਲ ਕਰ ਰਹੇ ਹਨ ਅਤੇ ਕਿਉਂ ਕਰ ਰਹੇ ਹਨ। ਕੋਈ ਦੋਸਤੀ ਜਾਂ ਦੁਸ਼ਮਣੀ ਵੀ ਨਹੀਂ ਸੀ।  ਬਸ ਮੁਸਲਮਾਨ ਇਹ ਦੇਖ ਰਹੇ ਸਨ ਕਿ ਇਹ ਸਾਹਮਣੇ ਆਇਆ ਆਦਮੀ ਹਿੰਦੂ ਹੈ ਸਿਖ ਹੈ ਅਤੇ ਮਾਰ ਦਿਉ ਅਤੇ ਇਧਰ ਸਿਖ ਅਤੇ ਹਿੰਦੂ ਇਹ ਦੇਖ ਰਹੇ ਸਨ ਕਿ ਸਾਹਮਣੇ ਆਇਆ ਆਦਮੀ ਮੁਸਲਮਾਨ ਹੈ ਮਾਰ ਦਿਉ। ਅਗਾਂ ਵੀ ਲਗਾਈਆਂ ਗਈਆਂ, ਲੁਟਿਆ ਵੀ ਗਿਆ ਅਤੇ ਔਰਤਾਂ ਤਕ ਲੋਕਾਂ ਘਰ ਰਖ ਲਿਤੀਆਂ ਸਨ।  ਪਰ ਅਜ ਤਕ ਕਿਸੇ ਵੀ ਕਾਤਲ ਉਤੇ ਮੁਕਦਮਾਂ ਨਹੀਂ ਚਲਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਸਜ਼ਾ ਹੀ ਮਿਲੀ ਹੈ।
ਇਹ ਦੰਗੇ ਫਸਾਦਾਂ ਨੇ ਇਸ ਉਪ ਮਹਾਂਦਵੀਪ ਵਿੱਚ ਇਹ ਨਵੀਂ ਹੀ ਪ੍ਰਿਤ ਪਾ ਦਿਤੀ ਹੈ ਅਤੇ ਬਾਅਦ ਵਿਚ ਵੀ ਕਈ ਵਾਰੀ ਧਰਮਾਂ ਵਿਚਕਾਰ ਦੰਗੇ ਹੋਏ ਹਨ ਅਤੇ ਧਰਮ ਦੀ ਸ਼ਨਾਖਤ ਉਤੇ ਹੀ ਬੰਦੇ ਮਾਰੇ ਗਏ ਹਨ ਅਤੇ ਇਹ ਵੀ ਸਾਨੂੰ ਪਤਾ ਹੈ ਕਿ 1947 ਦੇ ਦੰਗਿਆਂ ਵਾਂਗ ਹੀ ਇਨ੍ਹਾਂ ਦੰਗਾਕਾਰੀਆਂ ਦੀ ਵੀ ਸ਼ਨਾਖਤ ਨਹੀਂ ਕੀਤੀ ਜਾਂਦੀ ਰਹੀ ਹੈ ਅਤੇ ਜਲਦੀ ਕੀਤਿਆਂ ਕਿਸੇ ਨੂੰ ਸਜ਼ਾ ਵੀ ਨਹੀਂ ਦਿਤੀ ਗਈ ਹੈ।  ਇਹ ਹੈ ਸਾਡੇ ਮੁਲਕ ਵਿੱਚ ਦੰਗਿਆਂ ਦਾ ਇਤਿਹਾਸ ਅਤੇ ਇਹ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਇਕ ਪ੍ਰਿਤ ਜਿਹੀ ਹੀ ਬਣ ਆਈ ਹੈ ਅਤੇ ਇਹ ਵੀ ਪਤਾ ਲਗ ਗਿਆ ਹੈ ਕਿ ਭਾਰਤ ਵਿੱਚ ਕੀ ਦੁਨੀਆਂ ਦੇ ਹਰ ਮੁਲਕ ਵਿਚ ਦੰਗੇ ਹੁੰਦੇ ਹਨ ਅਤੇ ਇਹ ਵੀ ਸਾਫ ਹੋ ਆਇਆ ਹੈ ਕਿ ਦੰਗਫਸਾਦ ਹਮੇਸ਼ਾਂ ਬਹੁਗਿਣਤੀ ਕਰਦੀ ਹੈ ਅਤੇ ਜਿਹੜੇ ਲੋਕਾਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿਤਾ ਜਾਂਦਾ ਹੈ ਉਹ ਆਮ ਤੌਰ 'ਤੇ ਘਟਗਿਣਤੀਆਂ ਦੇ ਲੋਕੀ ਹੁੰਦੇ ਹਨ।
ਹੁਣ ਘਟ ਗਿਣਤੀਆਂ ਨੇ ਅਤਵਾਦ ਵਾਲਾ ਰਸਤਾ ਅਪਣਾ ਲਿਆ ਹੈ ਅਤੇ ਸਾਡੇ ਮੁਲਕ ਵਿਚ ਜਿਥੇ ਦੰਗਾ ਫਸਾਦ ਹੋਇਆ ਕਰਦੇ ਸਨ ਅਜ ਅਤਵਾਦੀ ਵੀ ਆ ਗਏ ਹਨ ਅਤੇ ਇਹ ਗਿਣਤੀ ਵਿਚ ਹਮੇਸ਼ਾਂ ਹੀ ਘਟ ਹੁੰਦੇ ਹਨ ਅਤੇ ਅਤਵਾਦੀਆਂ ਦੇ ਨਾਮ ਤਕ ਸਰਕਾਰ ਪਾਸ ਪੁਜ ਜਾਂਦੇ ਹਨ।  ਇਹ ਵੀ ਦੇਖਿਆ ਗਿਆ ਹੈ ਕਿ ਜਿਹੜਾ ਵੀ ਅਤਵਾਦੀ ਬਣ ਗਿਆ ਸਮਝੋ ਉਸਨੇ ਆਪ ਹੀ ਆਪਣਾ ਡੈਥ ਵਾਰੰਟ ਆਪ ਹੀ ਹਸਤਾਖ਼ਰ ਕਰ ਦਿਤਾ ਹੈ। ਹਰ ਅਤਵਾਦੀ ਮਾਰਿਆ ਜਾਂਦਾ ਹੈ ਅਤੇ ਅਗਰ ਪਕੜਿਆ ਜਾਵੇ ਤਾਂ ਫਾਂਸੀ ਉਤੇ ਟੰਗ ਦਿਤਾ ਜਾਂਦਾ ਹੈ।  ਕਈ ਅਤਵਾਦੀ ਉਮਰ ਕੈਦ ਭੋਗ ਰਹੇ ਹਨ ਪਰ ਪਤਾ ਨਹੀਂ ਫਿਰ ਵੀ ਕਿਉਂ ਇਹ ਅਤਵਾਦੀ ਮਿਲ ਹੀ ਜਾਂਦੇ ਹਨ। ਅਜ ਤਕ ਕਿਸੇ ਦੀ ਸਮਝ ਵਿਚ ਇਹ ਹੀ ਨਹੀਂ ਆ ਸਕਿਆ ਹੈ ਕਿ ਪਾਕਿਸਤਾਨ ਵਲੋਂ ਇਹ ਜਿਹੜੇ ਅਤਵਾਦੀ ਭੇਜੇ ਜਾਂਦੇ ਹਨ ਇਹ ਆਮ ਤੌਰ 'ਤੇ ਮਾਰੇ ਜਾਂਦੇ ਹਨ ਅਤੇ ਇਹ ਵੀ ਸਮਝ ਵਿੱਚ ਨਹੀਂ ਆਇਆ ਹੈ ਕਿ ਜਦ ਮੌਤ ਲਾਜ਼ਮੀ ਹੀ ਹੋ ਜਾਂਦੀ ਹੈ ਤਾਂ ਫਿਰ ਪਾਕਿਸਤਾਨ ਦੇ ਮਾਪੇ ਆਪ ਬਚਿਆਂ ਨੂੰ ਇਸ ਅਤਵਾਦੀ ਗਰੁਪਾਂ ਵਿਚ ਭਰਤੀ ਕਿਉਂ ਕਰਵਾ ਰਹੇ ਹਨ।
      ਕੁਲ ਮਿਲਾਕੇ ਇਹ ਅਤਵਾਦ ਅਤੇ ਇਹ ਦੰਗਾਫਸਾਦ ਸਾਡੇ ਧਰਮਾਂ ਦੀ ਕੀਤੀ ਵੰਡ ਕਾਰਨ ਹੋਂਦ ਵਿਚ ਆ ਗਏ ਹਨ।  ਹਰ ਧਰਮ ਨੇ ਇਹ ਆਖਣਾ ਸ਼ੁਰੂ ਕਰ ਦਿਤਾ ਹੈ ਕਿ ਉਹ ਹੀ ਵਧੀਆ ਧਰਮ ਹੈ ਅਤੇ ਇਹ ਰਿਵਾਜ ਮੁਸਲਮਾਨੀ ਰਾਜ ਦੇ ਵਕਤਾ ਵਿਚ ਹੀ ਪੈ ਗਿਆ ਸੀ ਕਿ ਵਕਤ ਦੀਆਂ ਸਰਕਾਰਾਂ ਲੋਕਾਂ ਦਾ ਧਰਮ ਵੀ ਆਪਣੇ ਧਰਮ ਵਾਲਾ ਕਰਨ ਉਤੇ ਤੁਲੀਆਂ ਰਹਿੰਦੀਆਂ ਸਨ ਅਤੇ ਅਜ ਭਾਰਤ ਅੰਦਰ ਹਿੰਦੂਆਂ ਦੀ ਬਹੁ ਗਿਣਤੀ ਹੈ ਤਾਂ ਸਾਡੀਆਂ ਸਦਨਾਂ ਵਿਚ ਵੀ ਜ਼ਿਆਦਾ ਆਦਮੀ ਹਿੰਦੂ ਹੀ ਹੁੰਦੇ ਹਨ, ਇਸ ਲਈ ਇਹ ਇਲਜ਼ਾਮ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਹਿੰਦੂ ਦੂਜੇ ਧਰਮਾਂ ਦੇ ਲੋਕਾਂ ਨੂੰ ਗੁਲਾਮ ਬਨਾਉਣਾ ਚਾਹੁੰਦੇ ਹਨ। ਇਹ ਗਲ ਸਹੀ ਹੈ ਜਾਂ ਗਲਤ ਹੈ ਇਸਦਾ ਨਿਰਨਾ ਅਜ ਤਕ ਨਹੀਂ ਕੀਤਾ ਜਾ ਸਕਿਆ ਪਰ ਜਦ ਵੀ ਦੰਗੇ ਫ਼ਸਾਦ ਹੁੰਦੇ ਹਨ ਤਾਂ ਘਟ ਗਿਣਤੀ ਦੇ ਲੋਕਾਂ ਦਾ ਕਤਲ ਕੀਤਾ ਜਾਂਦਾ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਦੰਗਿਆਂ ਵਕਤ ਮਾਰੇ ਗਏ ਲੋਕਾਂ ਦੇ ਪਰਵਾਰਾਂ ਵਲੋਂ ਕੀਤੀਆਂ ਰਪੋਟਾਂ ਤਕ ਨਹੀਂ ਲਿਖੀਆਂ ਜਾਂਦੀਆਂ ਤੇ ਨਾ ਹੀ ਗਵਾਹੀਆਂ ਹੀ ਇਕਠੀਆਂ ਕੀਤੀਆਂ ਜਾਂਦੀਆਂ ਹਨ।  ਅਸੀਂ ਸਿਖ ਵਿਰੋਧੀ ਦੰਗਿਆਂ ਵਕਤ ਦੇਖਿਆ ਹੀ ਹੈ ਕਿ ਪੁਲਿਸ ਅਤੇ ਮਿਲਟਰੀ ਵੀ ਪਾਸੇ ਖੜੀ ਹੋਕੇ ਦੇਖਦੀ ਰਹੀ ਅਤੇ ਦੰਗੇ ਰੋਕੇ ਨਹੀਂ ਗਏ ਅਤੇ ਕੀ ਕੀ ਜ਼ੁਲਮ ਕਰਕੇ ਸਿਖਾਂ ਦਾ ਕਤਲ ਕੀਤਾ ਗਿਆ ਇਹ ਵੀ ਵਖਰੀਆਂ ਹੀ ਕਹਾਣੀਆਂ ਹਨ ਅਤੇ ਅਜ ਸਾਡੇ ਸਾਹਮਣੇ ਇਹ ਗਲ ਵੀ ਆ ਗਈ ਹੈ ਕਿ ਹਜ਼ਾਰਾਂ ਸਿਖ ਮਾਰੇ ਗਏ ਸਨ, ਪਰ ਅਜ ਤਕ ਸਹੀ ਸਹੀ ਗਿਣਤੀ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਇਤਨੇ ਕਾਤਲਾਂ ਨੂੰ ਸਜ਼ਾ ਹੀ ਦਿਤੀ ਗਈ ਹੈ।
ਵੈਸੇ ਤਾਂ ਦੰਗਾਫਸਾਫੀ ਅਤੇ ਅਤਵਾਦੀ ਦੋਹੇਂ ਹੀ ਮਾਸੂਮਾਂ ਦਾ ਕਤਲ ਕਰਦੇ ਹਨ ਅਤੇ ਮਾੜੀ ਗਲ ਹੈ।  ਐਸਾ ਕਰਨ ਦੀ ਕੋਈ ਵੀ ਧਰਮ ਆਗਿਆ ਨਹੀਂ ਦਿੰਦਾ ਅਤੇ ਕੋਈ ਇਹ ਆਖੇ ਕਿ ਉਹ ਦੰਗਾਫਸਾਦੀ ਬਣਕੇ ਜਾਂ ਅਤਵਾਦੀ ਬਣਕੇ ਜਦ ਦੂਜੇ ਧਰਮਾਂ ਦੇ ਲੋਕਾਂ ਦਾ ਕਤਲ ਕਰਦਾ ਹੈ ਤਾਂ ਉਹ ਆਪਣੇ ਧਰਮ ਦੀ ਕੋਈ ਸੇਵਾ ਕਰ ਰਿਹਾ ਹੈ ਤਾਂ ਐਸੀ ਸੋਚ ਜਿਸ ਕਿਸੇ ਨੇ ਵੀ ਕਿਸੇ ਹੋਰ ਦੇ ਦਿਮਾਗ ਵਿਚ ਪਾਈ ਹੈ ਤਾਂ ਇਹ ਪਾਪ ਜਿਹਾ ਹੈ।  ਕਿਸੇ ਮਾਸੂਮ ਦਾ ਕਤਲ ਕਰ ਦੇਣਾ ਸਿਰਫ ਪਾਪ ਜਾਂ ਅਪ੍ਰਾਧ ਹੀ ਨਹੀਂ ਹੈ ਬਲੀਕਿ ਮਹਾਂ ਪਾਪ ਗੁਨਾਹ ਹੈ ਅਤੇ ਐਸਾ ਪਾਪ ਅਤੇ ਐਸਾ ਗੁਨਾਹ ਤਾਂ ਰਬ ਆਪ ਵੀ ਮੁਆਫ ਨਹੀਂ ਕਰਦਾ ਪਰ ਹਾਲਾਂ ਤਕ ਇਹ ਗਲ ਦੰਗਾਫਸਾਦੀਆਂ ਅਤੇ ਅਤਵਾਦੀਆਂ ਦੀ ਸਮਝ ਵਿਚ ਨਹੀਂ ਆਈ ਹੈ ਅਤੇ ਜਿਹੜੇ ਹਾਲਾਤ ਅੱਜ ਬਣ ਆਏ ਹਨ ਸ਼ਾਇਦ ਇਹ ਦੋਨਾ ਧਿਰਾਂ ਕੰਮ ਕਰਦੀਆਂ ਹੀ ਰਹਿਣਗੀਆਂ। ਦੰਗਾਫਸਾਦੀ ਤਾਂ ਇਹ ਵੀ ਆਖਣ ਲਗ ਪਏ ਹਨ ਕਿ ਉਨ੍ਹਾਂ ਨੇ ਤਾਂ ਅਤਵਾਦੀਆਂ ਦੀਆਂ ਕੀਤੀਆਂ ਕਾਰਵਾਈਆਂ ਦਾ ਬਦਲਾ ਹੀ ਲਿਤਾ ਹੈ ਹੋਰ ਕੁਝ ਨਹੀ ਕੀਤਾ।
ਹੁਣ ਸਵਾਲ ਇਹ ਆ ਬਣਿਆ ਹੈ ਕਿ ਇਹ ਦੰਗੇ ਫ਼ਸਾਦ ਅਤੇ ਇਹ ਅਤਵਾਦ ਦੁਨੀਆਂ ਭਰ ਵਿਚ ਆ ਵੜੇ ਹਨ ਅਤੇ ਅਗਰ ਅਜ ਵਡੀਆਂ ਜੰਗਾਂ ਨਹੀਂ ਵੀ ਹੋ ਰਹੀਆਂ ਤਾਂ ਇਹ ਵੀ ਇਕ ਕਿਸਮ ਦੀਆਂ ਨਿਕੀਆਂ ਜੰਗਾਂ ਹੀ ਹਨ।  ਵੱਡੀ ਜੰਗ ਅਜ ਅਚਾਨਕ ਨਹੀਂ ਲਗਦੀ, ਪਰ ਇਹ ਦੰਗੇ ਫਸਾਦ ਅਤੇ ਇਹ ਅਤਵਾਦੀ ਕਦ ਮਾਰ ਕਰ ਬੈਠਣ ਕਿਸੇ ਦੀ ਸਮਝ ਤੋਂ ਬਾਹਰ ਹਨ।  ਜੰਗ ਵਿਚ ਦੋ ਧਿਰਾਂ ਲੜ ਰਹੀਆਂ ਹੁੰਦੀਆਂ ਹਨ ਅਤੇ ਅਜ ਫੌਜਾਂ ਬਹੁਤ ਹੀ ਬਚਾਉ ਨਾਲ ਜੰਗ ਕਰਦੀਆਂ ਹਨ ਪਰ ਇਹ ਦੰਗੇ ਫਸਾਦ ਅਤੇ ਇਹ ਅਤਵਾਦ ਹਮੇਸ਼ਾਂ ਨਿਹਥਿਆਂ ਉਤੇ ਵਾਰ ਕਰਦੇ ਹਨ ਕੋਈ ਬਚਾਉ ਦਾ ਸਾਧਨ ਬਣ ਹੀ ਨਹੀਂ ਪਾਉਂਦਾ।  ਇਹ ਵੀ ਅਜੀਬ ਗਲ ਹੈ ਕਿ ਹਰ ਧਰਮ ਪਾਪ ਕਰਨ ਦੀ ਮਨਾਹੀ ਕਰਦਾ ਹੈ ਅਤੇ ਮਾਸੂਮਾਂ ਦਾ ਕਤਲ ਤਾਂ ਹਮੇਸ਼ਾਂ ਹੀ ਪਾਪ ਹੈ ਅਤੇ ਇਹ ਦੰਗਾ ਫਸਾਦੀ ਅਤੇ ਇਹ ਅਤਵਾਦੀ  ਹਮੇਸ਼ਾਂ ਹੀ ਕਿਸੇ ਨਾ ਕਿਸੇ ਧਰਮ ਵਿਚੋਂ ਜਨਮ ਲੈਂਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਉਹ ਧਰਮ ਦੀ ਸੇਵਾ ਕਰ ਰਹੇ ਹਨ।  ਇਹ ਕੈਸੀ ਸੇਵਾ ਹੈ ਅਤੇ ਅਜ ਕੋਈ ਸਮਝਾ ਵੀ ਨਹੀਂ ਪਾ ਰਿਹਾ। ਇਹ ਧਾਰਮਿਕ ਅਸਥਾਨ ਰਬ ਦੀ ਗਲ ਕਰਨ ਲਈ ਬਣਾਏ ਜਾਂਦੇ ਹਨ, ਪਰ ਕੁਲ ਮਿਲਾਕੇ ਇਹ ਦੰਗਾਕਾਰੀ ਅਤੇ ਇਹ ਅਤਵਾਦੀ ਹਮੇਸ਼ਾਂ ਕਿਸੇ ਨਾ ਕਿਸੇ ਧਾਰਮਿਕ ਅਸਥਾਨ ਤੋਂ ਜਨਮ ਲੈ ਰਹੇ ਹਨ।  ਇਹ ਕੈਸਾ ਦੌਰ ਜਿਹਾ ਆ ਗਿਆ ਹੈ ਜਿਥੇ ਅਜ ਇਹ ਹੀ ਪਤਾ ਨਹੀਂ ਪਿਆ ਲਗਦਾ ਕਿ ਧਰਮ ਕੀ ਹੈ, ਰਬ ਕੀ ਹੈ ਅਤੇ ਕੀ ਅਜ ਦੇ ਧਰਮਾਂ ਦਾ ਰਬ ਨਾਲ ਕੋਈ ਵਾਸਤਾ ਵੀ ਹੈ ਜਾਂ ਇਹ ਅਜ ਦੇ ਧਰਮ ਕਿਸੇ ਨਾ ਕਿਸੇ ਰਾਜਸੀ ਗਰੁਪ ਨਾਲ ਜੁੜੇ ਪਏ ਹਨ।
ਅਜ ਤਾਂ ਇਹ ਆਖਣਾ ਪਵੇਗਾ ਕਿ ਮਾਪੇ ਹੀ ਆਪਣੇ ਬਚਿਆਂ ਨੂੰ ਸਮਝਾਉਣ ਅਤੇ ਕੋਸ਼ਿਸ਼ ਇਹ ਕਰਨ ਕਿ ਉਨ੍ਹਾਂ ਦੇ ਨੌਜਵਾਨ ਬਚੇ ਕਦੀ ਵੀ ਕਿਸੇ ਦੰਗਾ ਫਸਾਦ ਵਿਚ ਦਾਖਲ ਨਾ ਹੋਦ ਅਤੇ ਕਦੀ ਵੀ ਅਤਵਾਦੀ ਨਾ ਬਣਨ। ਕੋਈ ਸਰਕਾਰ ਰੋਕ ਨਹੀਂ ਸਕਦੀ ਪਈ ਅਤੇ ਅਜ ਅਸੀਂ ਦੂਰ ਨਾ ਪਏ ਜਾਈਏ ਸਾਡੇ ਮੁਲਕ ਵਿਚ ਅਤਵਾਦੀ ਵੀ ਹਨ ਅਤੇ ਦੰਗਾ ਫਸਾਦੀ ਵੀ ਹਨ ਅਤੇ ਅਸੀਂ 1947 ਵਿਚ ਦੰਗੇ ਹੁੰਦੇ ਭੁਗਤੇ ਹਨ ਅਤੇ ਉਸ ਤੋਂ ਬਾਅਦ ਵੀ ਕਈ ਵਾਰੀ ਸਿਖਾਂ ਅਤੇ ਮੁਸਲਮਾਨਾ ਵਿਰੁਧ ਦੰਗੇ ਹੋ ਚੁਕੇ ਹਨ ਅਤੇ ਮਾਰ ਹਮੇਸ਼ਾਂ ਘਟ ਗਿਣਤੀ ਹੀ ਖਾਂਦੀ ਹੈ ਅਤੇ ਅਗਰ ਘਟ ਗਿਣਤੀਆਂ ਇਹ ਅਤਵਾਦ ਵਾਲਾ ਰਸਤਾ ਅਪਨਾ ਰਹੀਆਂ ਹਨ ਤਾਂ ਉਨ੍ਹਾਂ ਦਾ ਜਿਹੜਾ ਵੀ ਨੌਜਵਾਨ ਬਚਾ ਅਤਵਾਦੀ ਬਣਦਾ ਹੈ ਉਹ ਮਾਰਿਆ ਜਾਂਦਾ ਹੈ। ਆਪਣੇ ਬਚਿਆਂ ਨੂੰ ਬਚਾਉਣ ਦਾ ਹਰ ਉਪਰਾਲਾ ਮਾਪੇ ਹੀ ਕਰ ਸਕਦੇ ਹਨ। ਇਹ ਦੰਗੇ ਫਸਾਦ ਰੋਕਣ ਵਕਤ  ਦੀਆਂ ਸਰਕਾਰਾਂ ਦਾ ਕੰਮ ਵੀ ਨਹੀਂ ਰਿਹਾ ਹੈ ਅਤੇ ਜਦ ਦੰਗੇ ਫਸਾਦ ਹੋਕੇ ਹਟਦੇ ਹਨ ਤਾਂ ਲੋਕੀਂ ਸਰਕਾਰਾਂ ਉਤੇ ਹੀ ਇਲਜ਼ਾਮ ਲਗਾਉਣ ਲਗ ਜਾਂਦੇ ਹਨ ਅਤੇ ਅਤਵਾਦੀਆਂ ਲਈ ਘਟ ਗਿਣਤੀਆਂ ਉਤੇ ਇਲਜ਼ਾਮ ਲਗਦਾ ਹੀ ਆਇਆ ਹੈ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
ਫੋਨ  0175 2304078

Have something to say? Post your comment