Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Social

ਮਾਸਟਰ ਸੰਜੀਵ ਧਰਮਾਣੀ ਦੀ ਨਵੀਂ ਪੁਸਤਕ " ਚੰਨ ਦੀ ਕਲਾ " ਕੀਤੀ ਲੋਕ ਅਰਪਣ

March 18, 2024 06:52 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਇਲਾਕੇ ਦੇ ਪ੍ਰਸਿੱਧ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ " ਚੰਨ ਦੀ ਕਲਾ " ਸ੍ਰ. ਗੁਰਿੰਦਰ ਸਿੰਘ ਕਲਸੀ ਸਾਬਕਾ ਜਿਲ੍ਹਾ ਭਾਸ਼ਾ ਖੋਜ ਅਫਸਰ ਰੂਪਨਗਰ ਜੀ ਵੱਲੋਂ ਅੱਜ ਆਪਣੇ ਕਰ - ਕਮਲਾਂ ਰਾਹੀਂ ਲੋਕ - ਅਰਪਣ ਕੀਤੀ ਗਈ। ਇਸ ਮੌਕੇ ਸ੍ਰ. ਗੁਰਿੰਦਰ ਸਿੰਘ ਕਲਸੀ ਜੀ ਅਤੇ ਸ੍ਰ. ਸਤਨਾਮ ਸਿੰਘ ਡੀ.ਐਮ. ਸਾਇੰਸ ਰੂਪਨਗਰ ਨੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੂੰ ਉਹਨਾਂ ਦੀ ਪ੍ਰਕਾਸ਼ਿਤ ਹੋਈ ਇਸ ਨਵੀਂ ਪੁਸਤਕ " ਚੰਨ ਦੀ ਕਲਾ "  ਲਈ ਦਿਲੋਂ ਮੁਬਾਰਕਬਾਦ ਵੀ ਦਿੱਤੀ। ਦੱਸਣਯੋਗ ਹੈ ਕਿ ਪਿੰਡ ਸੱਧੇਵਾਲ ਦੇ ਜੰਮਪਲ ਸੰਘਰਸ਼ਸ਼ੀਲ , ਕਰਮਵਾਦੀ , ਮਿਹਨਤੀ ਅਤੇ ਕਈ ਸੰਸਥਾਵਾਂ ਨਾਲ਼ ਜੁੜੇ ਹੋਏ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਪਹਿਲਾਂ ਵੀ ਬਾਲ ਸਾਹਿਤ , ਬਾਲ ਕਵਿਤਾਵਾਂ , ਵਾਰਤਕ , ਸ਼ਾਇਰੀ ਦੀਆਂ ਪੁਸਤਕਾਂ ਅਤੇ ਰਚਨਾਵਾਂ ਲਿਖ ਚੁੱਕੇ ਹਨ। ਉਹਨਾਂ ਦੀਆਂ ਰਚਨਾਵਾਂ ਅਕਸਰ ਦੇਸ਼ਾਂ - ਵਿਦੇਸ਼ਾਂ ਦੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਹ ਤਨ ਮਨ ਧਨ ਦੇ ਨਾਲ ਪੰਜਾਬੀ ਮਾਂ - ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਸਾਹਿਤ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕਰਦੇ ਰਹਿੰਦੇ ਹਨ। ਇਹ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਨਾਂ ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਦੇ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਵੀ ਦਰਜ ਹੋ ਚੁੱਕਾ ਹੈ।

Have something to say? Post your comment