Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Social

ਨਵੇਂ ਮੁੱਖ ਮੰਤਰੀ ਜੀ ,ਪੰਜਾਬ ਨੂੰ ਬਚਾ ਲਿਓ ਜੀ

March 12, 2024 12:26 PM
ਪ੍ਰੋ.ਗਗਨਦੀਪ ਕੌਰ ਧਾਲੀਵਾਲ

ਨਵੇਂ ਮੁੱਖ ਮੰਤਰੀ ਜੀ ,ਪੰਜਾਬ ਨੂੰ ਬਚਾ ਲਿਓ ਜੀ।

 

ਇੱਕੋ-ਇੱਕ ਮੰਗ ਸੀ ਤੁਹਾਡੀ ,

ਮੋਹਰ ਸਾਡੇ ਹਿੱਸੇ ਲਾ ਦਿਓ ਜੀ।

ਵਾਰ-ਵਾਰ ਕਹਿੰਦੇ ਸੀ ,

ਆਮ ਆਦਮੀ ਨੂੰ ਜਿਤਾ ਦਿਓ ਜੀ।

ਹੁਣ ਸਾਡੇ ਨਾਲ ਕੀਤਾ ਸੀ ਜੋ ,

ਵਾਅਦਾ ਉਹ ਪੁਗਾ ਦਿਓ ਜੀ।

ਪੰਜਾਬ ਨੂੰ ਨਸ਼ਾ ਮੁਕਤ ਕਰੋ ,

ਤੇ ਬੇਰੁਜ਼ਗਾਰੀ ਨੂੰ ਮਿਟਾ ਦਿਓ ਜੀ।

ਨਾ ਰੁਲ਼ੇ ਕੋਈ ਧਰਨਿਆਂ ‘ਤੇ

ਨਾ ਹੱਥ ਪਾਵੇ ਕੋਈ ਪੱਗਾਂ ਪਰਨਿਆਂ ‘ਤੇ

ਟੈਂਕੀਆਂ ਨਾ ਹੋਣ ਘਰ ਕਿਸੇ ਦਾ ,

ਇਹ ਗੱਲ ਮਨ ਵਿੱਚ ਬਿਠਾ ਲਿਓ ਜੀ।

ਸਮਾਜਿਕ ਸਿੱਖਿਆ,ਪੰਜਾਬੀ,ਹਿੰਦੀ,

ਪੋਸਟਾਂ ਦੀ ਗਿਣਤੀ ਵਧਾ ਦਿਓ ਜੀ। ਵਿਸ਼ਾ ਕੰਬੀਨੇਸ਼ਨ ਪੇਪਰ ਦੀ ਕਰਕੇ ਸੋਧ

ਲੈਕਚਰਾਰ ਭਰਤੀ ਕਰਵਾ ਦਿਓ ਜੀ।

ਬੈਠੇ ਜੋ ਵਾਡਰ ਕੇਡਰ ਸਕੂਲਾਂ ਵਿੱਚ ,

ਉਨ੍ਹਾਂ ਦੀ ਬਦਲੀ ਨੇੜੇ ਕਰਵਾ ਦਿਓ ਜੀ।

ਜੋ ਸਭ ਨਾਲ ਨਿਆਂ ਕਰੇ ,

ਗਾਲੀ ਗਲੋਚ ਤੋਂ ਪਰਹੇਜ਼ ਕਰੇ ,

ਐਸਾ ਕੋਈ ਸਿਸਟਮ ਬਣਾ ਦਿਓ ਜੀ।

ਓਵਰ ਏਜ ਹੋ ਚੁੱਕੇ ਜੋ ਬੇਰੁਜ਼ਗਾਰ ,

ਉਨ੍ਹਾਂ ਵੱਲ ਨਿਗ੍ਹਾਂ ਵੀ ਘੁਮਾ ਲਿਓ ਜੀ।

ਭੁੱਖਾ ਨਾ ਮਰੇ ,ਨਾ ਜਾਵੇ ਕੋਈ ਵਿਦੇਸ਼ ,

ਐਸਾ ਜੁਗਾੜ ਕੋਈ ਲਾ ਦਿਓ ਜੀ।

ਬੱਸ ਬੇਰੁਜ਼ਗਾਰ ਦੀ ਇਹੋ ਬੇਨਤੀ ਹੈ ,

ਨਵੇਂ ਮੁੱਖ ਮੰਤਰੀ ਜੀ ,

ਪੰਜਾਬ ਨੂੰ ਬਚਾ ਲਿਓ ਜੀ।

ਪੰਜਾਬ ਨੂੰ ਬਚਾ ਲਿਓ ਜੀ।

ਗਗਨਦੀਪ ਕੌਰ ਧਾਲੀਵਾਲ ।

Have something to say? Post your comment