Thursday, May 09, 2024

Social

ਤੇਰੀ ਮਹਿਫ਼ਲ ਵਿੱਚ ...

February 26, 2024 02:47 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
1. ਆਪਣੀ - ਆਪਣੀ ਤਕਦੀਰ
ਇੱਥੇ ਕੋਈ ਰਾਜਾ , 
ਕੋਈ ਫ਼ਕੀਰ ...
2. ਘਰਾਂ ਵਿੱਚ ਜਦੋਂ ਕੰਧ ਹੋ ਜਾਵੇ
ਗੱਲਬਾਤ ਜਦੋਂ ਬੰਦ ਹੋ ਜਾਵੇ ,
ਬੰਦਾ ਉਦੋਂ ਹੋਰ ਦੁਖੀ ਹੁੰਦਾ 
ਹਰ ਥਾਂ ਤੋਂ ਜਦੋਂ ਨਾ - ਪਸੰਦ ਹੋ ਜਾਵੇ...
3. ਤੇਰੀ ਮਹਿਫਲ ਵਿੱਚ
 ਅੱਜ ਬੇਗਾਨੇ ਹਾਂ ਅਸੀਂ ,
ਪਰ ਅੱਜ ਵੀ
 ਤੇਰੇ ਪਰਵਾਨੇ ਹਾਂ ਅਸੀਂ...
4. ਕਈ ਇਨਸਾਨ ਦੁਨੀਆਂ 'ਤੇ ਨਹੀਂ 
ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ ,
ਜੋ ਦਿਲਾਂ 'ਤੇ ਰਾਜ ਕਰਦੇ ਨੇ 
ਉਹਨਾਂ 'ਤੇ ਸਾਰੇ ਬਹੁਤ ਨਾਜ ਕਰਦੇ ਨੇ...
5. ਆ ਕੇ ਤੇਰੇ ਸ਼ਹਿਰ
ਢਹਿ ਗਿਆ ਮੇਰੇ 'ਤੇ ਕਹਿਰ ,
ਚਿਹਰਾ ਤੇਰਾ ਦੇਖ ਕੇ
ਸੋਚ ਗਈ ਮੇਰੀ ਠਹਿਰ...
6. ਬੁਰਾ ਅਸੀਂ ਕਦੇ ਕਿਸੇ ਦਾ ਕਰਦੇ ਨੀਂ
ਬੁਰਾ ਜੇ ਸਾਡੇ ਨਾਲ਼ ਕਰਨ ਦੀ ਕੋਸ਼ਿਸ਼ ਕਰੇ ਕੋਈ 
ਤਾਂ ਉਸਦੇ ਬਚਣ ਦੀ ਹਾਮੀ ਕਦੇ ਭਰਦੇ ਨੀਂ...
7.ਸਾਡੇ ਹਾਸੇ ਪਿੱਛੇ ਵੀ ਚੀਸ ਸੀ
ਕਰਦੀ ਤਾਂ ਰਹੀ
ਪਰ ਕਰ ਨਾ ਸਕੀ ਤੂੰ 
ਸਾਡੀ ਰੀਸ ਸੀ...
8. ਉਹ ਮੰਜ਼ਿਲ 'ਤੇ ਪਹੁੰਚ ਗਏ 
ਅਸੀਂ ਸੜਕਾਂ 'ਤੇ ਹੀ ਰੁਲ਼ਦੇ ਰਹੇ ,
ਉਹਨਾਂ ਨੂੰ ਕੀ ਪਤਾ 
ਸਾਡੇ 'ਤੇ ਕੀ - ਕੀ ਝੱਖੜ ਝੁੱਲਦੇ ਰਹੇ ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 
 
 
 
 

Have something to say? Post your comment