ਸਨੌਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਘਟਨਾ ਵਿੱਚ ਸ਼ਹਿਰ ਦੇ ਅੱਧਾ ਦਰਜਨ ਦੇ ਕਰੀਬ ਘਰਾਂ ਵਿੱਚ ਲੱਗੇ ਮੋਟਰ ਕੁਨੈਕਸ਼ਨਾਂ ਦੀਆਂ ਬਿਜਲੀ ਵਾਲੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਖਨੌਰੀ ਦੇ ਨਾਲ ਲੱਗਦੇ ਨੇੜਲੇ ਹਰਿਆਣਾ ਦੇ ਸੀਆਈਏ ਸਟਾਫ ਨਰਵਾਣਾ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਜੀ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੰਘੀ ਰਾਤ ਸਾਧੂ ਸੂਦ ਨਗਰ ਬਰਨਾਲਾ ਗਲੀ ਨੰਬਰ 3 ਵਿੱਚ ਰਹਿੰਦੇ ਇੱਕ ਗਰੀਬ ਮਜ਼ਦੂਰ ਦੇ ਘਰੋਂ ਅਲਮਾਰੀਆ ਚੋਂ ਚੋਰ ਸੋਨੇ ਦੀ ਛਾਂਪ, ਚਾਂਦੀ ਦਾ ਕੜਾ, 2 ਮੋਬਾਇਲ ਤੇ ਕੁਝ ਨਗਦੀ ਚੋਰੀ ਕਰਕੇ ਫਰਾਰ ਹੋ ਗਏ।
ਸ਼੍ਰੀ ਹਰਮਨਦੀਪ ਸਿੰਘ, ਐਸ.ਐਸ.ਪੀ, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਦਿਲਪ੍ਰੀਤ ਸਿੰਘ, ਐਸ ਪੀ ਸਿਟੀ ਮੋਹਾਲੀ ਦੀ ਰਹਿਨੁਮਾਈ ਹੇਠ, ਮੋਹਾਲੀ ਸ਼ਹਿਰ ਵਿੱਚ ਹੋ ਰਹੀਆ ਚੋਰ/ਸਨੈਚਿੰਗ ਦੀਆ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ।
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆ ਵੱਖ-ਵੱਖ ਜਿਲਿ੍ਹਆਂ ਅੰਦਰ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਚੋਰ ਨੂੰ ਕਾਬੂ ਕੀਤਾ ਗਿਆ, ਜਿਸ ਵੱਲੋ ਪਿਛਲੇ ਦਿਨੀ ਸਾਦਿਕ ਅੰਦਰ ਇੱਕ ਘੋੜਾ ਟਰਾਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਹੁਣ ਤੱਕ ਹੋਈਆਂ ਕੁੱਲ 126 ਗ੍ਰਿਫ਼ਤਾਰੀਆਂ ਅਤੇ 140 ਐਫ.ਆਈ.ਆਰਜ਼. ਕੀਤੀਆਂ ਦਰਜ
ਕਿਹਾ ਰਾਹੁਲ ਗਾਂਧੀ ਨੇ ਭਾਜਪਾ ਦੀਆਂ ਸ਼ਰਾਰਤ ਪੂਰਨ ਕਾਰਵਾਈਆਂ ਨੂੰ ਕੀਤਾ ਨੰਗਾ
ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮਤੀ ਸੋਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਵੱਲੋਂ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਨਿਵਾਣੀਆ, ਪਿੰਡ ਵਰਪਾਲ ਕਲ੍ਹਾਂ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ ਮੁਕੱਦਮਾ ਨੰ: 432 ਮਿਤੀ 21-10-2019 ਜੇਰ ਦਫਾ 379, 411 ਆਈ.ਪੀ….ਸੀ. ਚੋਰੀ ਦੇ ਕੇਸ ਵਿੱਚੋਂ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ।
ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ
ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਅਜੈ ਗਾਂਧੀ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠਾਂ ਦਲਬੀਰ ਸਿੰਘ (ਡੀ.ਐਸ.ਪੀ) ਸਬ-ਡਵੀਜ਼ਨ ਬਾਘਾਪੁਰਾਣਾ, ਮੋਗਾ ਦੀ ਸੁਪਰਵੀਜ਼ਨ ਹੇਠ ਅਤੇ ਐਸ.ਆਈ ਜਨਕ ਰਾਜ ਮੁੱਖ ਅਫਸਰ ਥਾਣਾ ਸਮਾਲਸਰ ਦੀ ਅਗਵਾਈ ਹੇਠ ਥਾਣਾ ਸਮਾਲਸਰ ਵੱਲੋ ਦੋਸ਼ੀਆਂ ਨੂੰ ਚੋਰੀ ਕੀਤੇ ਮਾਲ ਮੁਕੱਦਮਾ ਸਮੇਤ ਗ੍ਰਿਫਤਾਰ ਕੀਤਾ ਗਿਆ।
ਬੀ.ਜੇ.ਪੀ. ਦੀਆਂ ਕੋਝੀਆਂ ਚਾਲਾਂ ਪੰਜਾਬੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ : ਵਿੱਤ ਮੰਤਰੀ
92 ਤੋਲੇ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਦੀ ਨਕਦੀ ਲੈ ਗਏ ਚੋਰ
ਸਥਾਨਕ ਸ਼ਹਿਰ ਦੀ ਹੱਦ’ਚ ਚੰਡੀਗੜ੍ਹ ਰੋਡ (ਕੌਮੀ ਮਾਰਗ) ਤੇ ਬੀਤੀ ਰਾਤ ਚੋਰਾਂ ਨੇ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਹੈ।
ਚੋਰੀ ਹੋਏ ਛੇ ਮੋਟਰਸਾਈਕਲ ਬਰਾਮਦ