ਮੋਗਾ : ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਅਜੈ ਗਾਂਧੀ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠਾਂ ਦਲਬੀਰ ਸਿੰਘ (ਡੀ.ਐਸ.ਪੀ) ਸਬ-ਡਵੀਜ਼ਨ ਬਾਘਾਪੁਰਾਣਾ, ਮੋਗਾ ਦੀ ਸੁਪਰਵੀਜ਼ਨ ਹੇਠ ਅਤੇ ਐਸ.ਆਈ ਜਨਕ ਰਾਜ ਮੁੱਖ ਅਫਸਰ ਥਾਣਾ ਸਮਾਲਸਰ ਦੀ ਅਗਵਾਈ ਹੇਠ ਥਾਣਾ ਸਮਾਲਸਰ ਵੱਲੋ ਦੋਸ਼ੀਆਂ ਨੂੰ ਚੋਰੀ ਕੀਤੇ ਮਾਲ ਮੁਕੱਦਮਾ ਸਮੇਤ ਗ੍ਰਿਫਤਾਰ ਕੀਤਾ ਗਿਆ। ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸਬ ਡਵੀਜਨ ਬਾਘਾ ਪੁਰਾਣਾ ਅਧੀਨ ਆਉਂਦੇ ਥਾਣਾ ਸਮਾਲਸਰ ਵਿਖੇ 31ਅਗਸਤ ਨੂੰ ਸ:ਥ ਸੁਖਵਿੰਦਰ ਸਿੰਘ 421/ਮੋਗਾ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਗੁਰਪ੍ਰੀਤ ਸਿੰਘ ਉਰਫ ਗੋਰੀ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀਆਨ ਮਾਨੀ ਸਿੰਘ ਵਾਲਾ ਜਿਲਾ ਫਰੀਦਕੋਟ, ਸਰਬਨ ਸਿੰਘ ਵਾਸੀ ਕੁਹਾਰ ਵਾਲਾ ਜਿਲਾ ਫਰੀਦਕੋਟ ਜੋ ਕਿ ਸਮਾਲਸਰ, ਬਾਘਾਪੁਰਾਣਾ ਅਤੇ ਜਿਲ੍ਹਾ ਫਰੀਦਕੋਟ ਦੇ ਆਸ-ਪਾਸ ਦੇ ਪਿੰਡਾ ਵਿੱਚੋਂ ਰਾਤ ਸਮੇਂ ਖੇਤਾਂ ਵਿੱਚ ਲੱਗੇ ਟਰਾਂਸਫਾਰਮ ਤੋੜ ਕੇ ਉਹਨਾ ਵਿਚੋਂ ਤਾਂਬਾ ਕੱਢ ਕੇ ਚੋਰੀ ਕਰਕੇ ਵੇਚਦੇ ਹਨ। ਡੀ.ਐਸ.ਪੀ ਦਲਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰਾ ਨੇ ਪਿਛਲੇ ਦਿਨਾਂ ਵਿੱਚ ਇਲਾਕੇ ਵਿੱਚੋਂ ਕਾਫੀ ਟਰਾਂਸਫਾਰਮ ਤੋੜ ਕੇ ਤਾਂਬਾ ਅਤੇ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਹਨ ਅਤੇ ਮਿਤੀ:31.08.2025 ਨੂੰ ਬਲੈਰੋ ਪਿੱਕਅਪ ਪਰ ਸਵਾਰ ਹੋ ਕੇ ਟਰਾਂਸਫਾਰਮਾ ਵਿੱਚੋਂ ਕੱਢਿਆ ਹੋਇਆ ਤਾਂਬਾ ਕਬਾੜੀਏ ਨੂੰ ਵੇਚਣ ਲਈ ਵਾਇਆ ਭਲੂਰ, ਲੰਡੇ ਤੋਂ ਰੋਡੇ ਜਾ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਲੈਰੋ ਪਿੱਕਅਪ ਵਿਚੋਂ 73 ਕਿਲੋਗ੍ਰਾਂਮ ਤਾਂਬਾ ਅਤੇ ਟਰਾਸਫਾਰਮਾ ਨੂੰ ਖੋਲਣ ਲਈ ਵਰਤੇ ਜਾਣ ਵਾਲੇ ਅੋਂਜਾਰ (16 ਪਾਨੇ, 14 ਚਾਬੀਆਂ, ਇਕ ਪੇਜਕਸ, ਇਕ ਪਲਾਸ, 10 ਲੋਹਾ ਵੱਢਣ ਵਾਲੀ ਆਰੀ ਦੇ ਬਲੇਡ ਬ੍ਰਾਂਮਦ ਕੀਤੇ ਗਏ। ਇਹ ਉਕਤਾਨ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਥਾਣਾ ਸਮਾਲਸਰ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ।