Friday, October 31, 2025

Chandigarh

ਜਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਬੇਨਕਾਬ : 05 ਦੋਸ਼ੀ ਗ੍ਰਿਫ਼ਤਾਰ, 18 ਚੋਰੀਸ਼ੁਦਾ ਗੱਡੀਆਂ ਬਰਾਮਦ

September 03, 2025 07:43 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਲੱਗ-ਅਲੱਗ ਕਿਸਮ ਦੀਆਂ 18 ਗੱਡੀਆਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਅਤੇ ਚੋਰੀ ਕੀਤੇ ਵਹੀਕਲਾਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਕੇ, ਅੱਗੇ ਵੇਚਦੇ ਹਨ। ਜਿਨਾਂ ਵਿਰੁੱਧ ਪਹਿਲਾਂ ਵੀ ਵਾਹਨ ਚੋਰੀ ਦੇ ਮੁਕੱਦਮੇ ਦਰਜ ਹਨ। ਜੋ ਮੁੱਖਬਰੀ ਦੇ ਅਧਾਰ ਤੇ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 312 ਮਿਤੀ 18-08-2025 ਅ/ਧ 303(2), 317(2), 319(2), 318(4), 338, 336, 340(2), 61(2) BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ।
ਨਾਮ ਪਤਾ ਦੋਸ਼ੀਆਂਨ :-

1. ਦੋਸ਼ੀ ਨਿਤੇਸ਼ ਸ਼ਰਮਾਂ ਉਰਫ ਨਿਸ਼ੂ ਪੁੱਤਰ ਸੁਨੀਲ ਸ਼ਰਮਾਂ ਵਾਸੀ ਗਲ਼ੀ ਨੰ: 16 ਅਜੀਤ ਰੋਡ ਬਠਿੰਡਾ, ਥਾਣਾ ਫੇਸ-3 ਸਿਵਲ ਲਾਈਨ, ਬਠਿੰਡਾ, ਜਿਸਦੀ ਉਮਰ ਕ੍ਰੀਬ 31 ਸਾਲ ਹੈ, ਜੋ 08 ਕਲਾਸਾਂ ਪਾਸ ਹੈ ਅਤੇ ਅਨਮੈਰਿਡ ਹੈ।
2. ਦੋਸ਼ੀ ਰਣਵੀਰ ਸਿੰਘ ਉਰਫ ਜੋਜੀ ਪੁੱਤਰ ਦਲਬੀਰ ਸਿੰਘ ਵਾਸੀ ਗਲ਼ੀ ਨੰ: 6 ਦਸਮੇਸ਼ ਨਗਰ ਰਾਮਪੁਰਾ ਫੂਲ, ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।
3. ਦੋਸ਼ੀ ਰਮਨਜੋਤ ਸਿੰਘ ਉਰਫ ਜੋਤ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਹਿਰਾਜ ਥਾਣਾ ਰਾਮਪੁਰਾ ਫੂਲ, ਜਿਲਾ ਬਠਿੰਡਾ ਜਿਸਦੀ ਉਮਰ ਕ੍ਰੀਬ 24 ਸਾਲ ਹੈ, ਜਿਸਨੇ ਬੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਅਨਮੈਰਿਡ ਹੈ। (ਦੋਸ਼ੀ ਨਿਤੇਸ਼, ਰਣਵੀਰ ਅਤੇ ਰਮਨਜੋਤ ਨੂੰ ਮਿਤੀ 18-08-2025 ਨੂੰ ਏਅਰਪੋਰਟ ਰੋਡ ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ)
4. ਦੋਸ਼ੀ ਸਰਾਜ ਅਨਵਰ ਸੰਧੂ ਉਰਫ ਰਾਜੂ ਪੁੱਤਰ ਬਲੀ ਮੁਹੰਮਦ ਸੰਧੂ ਵਾਸੀ ਪਿੰਡ ਬਿਜੋਕੀ ਖੁਰਦ, ਥਾਣਾ ਅਮਰਗੜ੍ਹ ਜਿਲਾ ਮਲੇਰਕੋਟਲਾ ਜਿਸਦੀ ਉਮਰ ਕ੍ਰੀਬ 32 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਸਦਰ ਗੁੜਗਾਓ ਵਿੱਚ ਚੋਰੀ ਦੀਆਂ ਕਾਰਾਂ ਅੱਗੇ ਵੇਚਣ ਸਬੰਧੀ ਮੁਕੱਦਮਾ ਦਰਜ ਹੈ। (ਦੋਸ਼ੀ ਨੂੰ ਮਿਤੀ 21-08-25 ਨੂੰ ਨੇੜੇ ਕੋਹੀਨੂਰ ਢਾਬਾ, ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ) ਦੋਸ਼ੀ ਕ੍ਰਾਈਮ ਬ੍ਰਾਂਚ, ਗਾਜੀਆਬਾਦ ਪੁਲਿਸ ਨੂੰ ਵੀ ਲੋੜੀਂਦਾ ਹੈ।
5. ਦੋਸ਼ੀ ਸ਼ਿਵ ਚਰਨ ਦਾਸ ਉਰਫ ਸ਼ਿਵ ਧਾਲੀਵਾਲ ਪੁੱਤਰ ਮਲਾਗਰ ਰਾਮ ਵਾਸੀ ਮਕਾਨ ਨੰ: 241 ਵਾਰਡ ਨੰ: 6 ਬੈਕਸਾਈਡ ਬਸਤੀ ਪੈਟਰੌਲ ਪੰਪ ਧਰਮਕੋਟ, ਥਾਣਾ ਧਰਮਕੋਟ, ਜਿਲਾ ਮੋਗਾ ਜਿਸਦੀ ਉਮਰ 49 ਸਾਲ ਹੈ, ਜਿਸਨੇ BP.ed ਅਤੇ MP.ed ਦੀ ਪੜਾਈ ਕੀਤੀ ਹੋਈ ਹੈ। ਜੋ ਸ਼ਾਦੀ ਸ਼ੁਦਾ ਹੈ। (ਦੋਸ਼ੀ ਨੂੰ ਮਿਤੀ 25-08-2025 ਨੂੰ ਉਸਦੇ ਘਰ ਧਰਮਕੋਟ ਤੋਂ ਗ੍ਰਿਫਤਾਰ ਕੀਤਾ ਗਿਆ)

ਪੁੱਛਗਿੱਛ ਦੋਸ਼ੀਆਂਨ :-

ਉਪਰੋਕਤ ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਆਪਣੇ ਹੋਰ ਕਈ ਸਾਥੀਆਂ ਨਾਲ਼ ਮਿਲ਼ਕੇ ਪੰਜਾਬ ਅਤੇ ਅੱਡ-ਅੱਡ ਰਾਜਾਂ ਤੋਂ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਦੇ ਵਹੀਕਲ ਖਰੀਦ ਕੇ ਉਹਨਾਂ ਪਰ ਐਕਸੀਡੈਂਟਲ ਗੱਡੀਆਂ ਦੇ ਚਾਸੀ ਨੰਬਰ ਦੇ ਪੀਸ ਕੱਟਕੇ ਚੋਰੀ ਦੀਆਂ ਗੱਡੀਆਂ ਤੇ ਟੈਂਪਰਿੰਗ ਕਰ ਦਿੰਦੇ ਹਨ ਅਤੇ ਐਕਸੀਡੈਂਟਲ ਗੱਡੀਆਂ ਨੂੰ ਅੱਗੇ ਕਬਾੜ ਵਿੱਚ ਵੇਚਕੇ ਉਹਨਾਂ ਗੱਡੀਆਂ ਦੇ ਮਾਲਕਾ ਤੋਂ ਲਏ ਗਏ ਪੇਪਰਾਂ ਦੇ ਅਧਾਰ ਤੇ ਦੁਬਾਰਾ ਚੋਰੀ ਕੀਤੀਆਂ ਗੱਡੀਆਂ ਤੇ ਨੰਬਰ ਦੀ ਰਜਿਸਟ੍ਰੇਸ਼ਨ ਕਰਵਾਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਕੇ ਵੇਚ ਦਿੰਦੇ ਸਨ। ਦੋਸ਼ੀ ਰਣਵੀਰ ਸਿੰਘ ਜੋ ਕਿ ਗੱਡੀਆਂ ਨੂੰ ਟੈਂਪਰਿੰਗ ਕਰਨ ਦਾ ਮਾਹਰ ਹੈ, ਜਿਸ ਪਾਸ ਗੱਡੀਆਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਨੂੰ ਟੈਂਪਰਿੰਗ ਕਰਨ ਵਾਲ਼ੀ ਡੌਟ ਮਸ਼ੀਨ ਵੀ ਬ੍ਰਾਮਦ ਕੀਤੀ ਗਈ ਹੈ। ਉਕਤ ਦੋਸ਼ੀਆਂ ਨਾਲ਼ ਇਸ ਗਿਰੋਹ ਵਿੱਚ ਕਈ ਚੋਰ ਅਤੇ ਜਾਅਲੀ ਦਸਤਾਵੇਜ, ਨੰਬਰ ਪਲੇਟਾਂ ਤਿਆਰ ਕਰਨ ਵਾਲ਼ੇ ਦੋਸ਼ੀ ਵੀ ਸ਼ਾਮਲ ਹਨ। ਜਿਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਲਗਾਤਾਰ ਗ੍ਰਿਫਤਾਰ ਕਰਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਕਈ ਸਾਥੀ ਅਜੇ ਫਰਾਰ ਚੱਲ ਰਹੇ ਹਨ। ਜਿਨਾਂ ਪਾਸੋਂ ਵੀ ਚੋਰੀ ਦੀਆਂ ਕਈ ਗੱਡੀਆਂ ਬ੍ਰਾਮਦ ਹੋਣੀਆਂ ਬਾਕੀ ਹਨ।
ਬ੍ਰਾਮਦਗੀ ਦਾ ਵੇਰਵਾ:-
01 ਫਾਰਚੂਨਰ ਕਾਰ, 01 ਸਕਾਰਪੀਓ, 02 ਮਹਿੰਦਰਾ ਥਾਰ, 01 ਮਹਿੰਦਰਾ XUV500, 04 ਕਰੇਟਾ, 01 ਬੋਲੈਰੋ, 02 ਸਵਿਫਟ, 03 ਗਲਾਂਜਾ, 01 ਵਰਨਾ, 01 ਆਰਟਿਗਾ ਅਤੇ 01 ਹੌਂਡਾ ਸਿਟੀ ਕਾਰ

ਟਰੇਸ ਹੋਏ ਮੁਕੱਦਮੇ :-

1) ਮੁਕੱਦਮਾ ਨੰ: 21137 ਮਿਤੀ 01-08-2025 ਅ/ਧ 305(B) BNS ਥਾਣਾ ਕ੍ਰਾਈਮ ਬ੍ਰਾਂਚ, ਜਿਲਾ ਰੋਹਿਨੀ, ਦਿੱਲੀ।
ਦੋਸ਼ੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਜਾ ਰਿਹਾ ਹੈ, ਬ੍ਰਾਮਦ ਕੀਤੀਆਂ ਚੋਰੀ ਦੀਆਂ ਗੱਡੀਆਂ ਦੇ ਅਸਲ ਨੰਬਰ/ਮਾਲਕੀ ਟਰੇਸ ਕਰਨ ਲਈ ਸਬੰਧਤ ਏਜੰਸੀਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਪਾਸੋਂ ਬ੍ਰਾਮਦ ਹੋਈਆਂ ਕਾਰਾਂ ਅਸਲ ਮਾਲਕਾਂ/ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀਆਂ ਜਾ ਸਕਣ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ: ਹਰਪਾਲ ਸਿੰਘ ਚੀਮਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਫੁੱਲ ਕਮਿਸ਼ਨ ਮੀਟਿੰਗ 31 ਅਕਤੂਬਰ ਨੂੰ

ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ ਹੁਣ ਤੱਕ 693 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ

ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ

ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ

ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ, ਸੰਜੀਵ ਅਰੋੜਾ

ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ