ਬਰਨਾਲਾ : ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮਤੀ ਸੋਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਵੱਲੋਂ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਨਿਵਾਣੀਆ, ਪਿੰਡ ਵਰਪਾਲ ਕਲ੍ਹਾਂ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ ਮੁਕੱਦਮਾ ਨੰ: 432 ਮਿਤੀ 21-10-2019 ਜੇਰ ਦਫਾ 379, 411 ਆਈ.ਪੀ….ਸੀ. ਚੋਰੀ ਦੇ ਕੇਸ ਵਿੱਚੋਂ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਇਹ ਕੇਸ ਥਾਣਾ ਬਰਨਾਲਾ ਵਿੱਚ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵੱਲੋਂ ਅਣਪੁਛਾਤੇ ਵਿਅਕਤੀ/ ਵਿਅਕਤੀਆਂ ਖਿਲਾਫ ਦਰਜ ਕਰਵਾਇਆ ਗਿਆ ਸੀ।
ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰ: 432 ਥਾਣਾ ਬਰਨਾਲਾ ਵਿੱਚ ਮੈਨੂੰ ਝੂਠੇ ਤੌਰ ’ਤੇ ਨਾਮਜਦ ਕਰਕੇ ਝੂਠੇ ਤੌਰ ’ਤੇ ਫਸਾਇਆ ਗਿਆ ਸੀ। ਸੁਖਦੇਵ ਸਿੰਘ ਨੇ ਅੱਗੇ ਦੱਸਿਆ ਇਸ ਕੇਸ ਵਿੱਚ ਪੁਲਿਸ ਨੇ ਕਰੀਬ 11 ਗਵਾਹਾਂ ਦੀ ਲਿਸਟ ਪੇਸ਼ ਕੀਤੀ। ਇਸ ਕੇਸ ਵਿੱਚ ਮੇਰੇ ਵਕੀਲ ਕੁਲਵੰਤ ਰਾਏ ਗੋਇਲ ਐਡਵੋਕੇਟ ਨੇ ਅਦਾਲਤ ਵਿੱਚ ਮਾਨਯੋਗ ਜੱਜ ਸਾਹਿਬ ਨੂੰ ਦੱਸਿਆ ਕਿ ਮੁਦਈ ਦਾ ਪੁਲਿਸ ਕੋਲ ਦਿੱਤਾ ਬਿਆਨ ਤੇ ਮਾਨਯੋਗ ਅਦਾਲਤ ਵਿੱਚ ਦਿੱਤਾ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇੇ। ਇਸ ਤੋਂ ਇਲਾਵਾ ਪੁਲਿਸ ਤਫਤੀਸ਼ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਗਵਾਹ ਵੀ ਜਾਹਿਰ ਕਰਦਾ ਦੋਸ਼ੀ ਦਾ ਗੁਨਾਹ ਸਾਬਤ ਨਹੀਂ ਕਰ ਸਕੇ। ਮੇਰੇ ਵਕੀਲ ਸਾਹਿਬ ਨੇ ਇਹ ਵੀ ਦਲੀਲ ਦਿੱਤੀ ਕਿ ਜਿੰਨ੍ਹਾਂ ਵਿਅਕਤੀਆਂ ਦੇ ਕਹਿਣ ’ਤੇ ਜਾਹਿਰ ਕਰਦਾ ਦੋਸ਼ੀ ਨੂੰ ਇਸ ਕੇਸ ਵਿੱਚ ਨਾਮਜਦ ਕੀਤਾ ਹੈ ਉਨ੍ਹਾਂ ਦੀ ਇਸ ਕੇਸ ਵਿੱਚ ਗਵਾਹੀ ਨਹੀਂ ਹੋਈ। ਜਿਸ ਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮਤੀ ਸੋਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਨੇ ਮੇਰੇ ਵਕੀਲ ਕੁਲਵੰਤ ਰਾਏ ਗੋਇਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਨੂੰ ਇਸ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ।