ਪੰਜਾਬ ਰਾਜ ਅਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਕੋਰ ਗਰੁੱਪ ਦੇ ਮੈਂਬਰਾਂ ਅਤੇ ਹੋਰ ਸਬੰਧਤ ਹਿੱਸੇਦਾਰਾਂ ਨਾਲ ਇੱਕ ਇੰਟਰਐਕਟਿਵ ਮੀਟਿੰਗ-ਕਮ-ਖੁੱਲ੍ਹੀ ਸੁਣਵਾਈ ਦਾ ਆਯੋਜਨ ਕੀਤਾ ਗਿਆ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.), ਨਵੀਂ ਦਿੱਲੀ ਦੇ ਮਾਣਯੋਗ ਮੈਂਬਰ ਸ਼੍ਰੀ ਪ੍ਰਿਯੰਕ ਕਾਨੂੰਨਗੋ 27 ਜੁਲਾਈ, 2026 ਨੂੰ ਅੰਮ੍ਰਿਤਸਰ ਦੇ ਅਧਿਕਾਰਤ ਦੌਰੇ `ਤੇ ਆ ਰਹੇ ਹਨ।
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ 25 ਜੁਲਾਈ 2026 ਨੂੰ ਮੁੱਲਾਪੁਰ ਦਾਖਾਂ ਅਤੇ ਜਗਰਾਉਂ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ।
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਹਾਲੀ ਜ਼ਿਲ੍ਹੇ ਦੇ ਨਵੇਂ ਨਿਯੁਕਤ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਭਾਟੀਆ ਅਤੇ ਕੋਰ ਕਮੇਟੀ ਮੈਂਬਰ ਐਡਵੋਕੇਟ ਸੁਖਵੀਰ ਕੌਰ ਗਿੱਲ ਨੇ ਅੱਜ ਮੁਹਾਲੀ ਦੇ ਪਿੰਡ ਨਵਾਂ ਸ਼ਹਿਰ ਬਡਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਕੇ ਸਕੂਲ ਵਿੱਚ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ।
ਪੰਜਾਬ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ (ਪੀ.ਐਸ.ਐਚ.ਆਰ.ਸੀ.) ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਪਾਤੜਾਂ ਦੇ ਕਿਰਤੀ ਕਾਲਜ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਖੁੱਲ੍ਹੀ ਸੁਣਵਾਈ ਕੈਂਪ ਲਗਾਇਆ।
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਰ ਕਮੇਟੀ ਲੁਧਿਆਣਾ ਵੱਲੋਂ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਅਤੇ ਸ੍ਰੀ ਦੀਪਕ ਸਿੰਗਲਾ ਚੇਅਰਮੈਨ ਐਂਟੀ ਕੁਰੱਪਸ਼ਨ ਕ੍ਰਾਈਮ ਪ੍ਰਵੀਜਨ ਕਮਿਊਨਿਟੀ ਓਰੀਐਂਟ ਪੁਲਸਿੰਗ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਲੁਧਿਆਣਾ ਦੇ ਕੋਰ ਕਮੇਟੀ ਮੈਂਬਰ ਮਨਜਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ
ਪਿਛਲੇ ਲੰਮੇ ਸਮੇ ਤੋ ਸਮੁੱਚੇ ਮਾਲਵੇ ਵਿੱਚ ਮਨੁੱਖੀ ਅਧਿਕਾਰਾਂ ਅਤੇ ਹੱਕਾ ਦੀ ਪ੍ਰਾਪਤੀ ਲਈ ਕੰਮ ਕਰਨ ਵਾਲੀਆਂ ਸਖਸੀਅਤਾਂ ਅਤੇ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਪੂਰਾਂ ਕਰਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਲੁਧਿਆਣਾ ਵਿਖੇ ਦਫਤਰ ਖੋਲਿਆ ਜਾ ਰਿਹਾ।
ਹਾਲ ਹੀ ਵਿੱਚ ਜਿ਼ਲ੍ਹਾ ਮਾਲੇਰਕੋਟਲਾ ਦੇ ਮਨੁੱਖੀ ਅਧਿਕਾਰ ਕੋਰ ਗਰੁੱਪ ਮੈਂਬਰਾਂ ਨੇ ਬੱਸ ਸਟੈਂਡ ਦੇ ਨਾਲ ਬਣੇ ਕੂੜਾ ਡੰਪ ਅਤੇ ਬਾਬਾ ਬੋਦਲੇ ਸਾਹਿਬ ਦਰਗਾਹ ਨੇੜੇ ਖੰਨਾ ਰੋਡ ਤੇ ਬਨੇ ਕੂੜਾ ਡੰਪ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ । ਇਸ ਮੌਕੇ ਉਹਨਾ ਨਾਲ ਪਰਮਜੀਤ ਸਿੰਘ ਸਨੈਟਰੀ ਇੰਸਪੈਕਟਰ ਵੀ ਸਨ।