ਮਾਲੇਰਕੋਟਲਾ : ਹਾਲ ਹੀ ਵਿੱਚ ਜਿ਼ਲ੍ਹਾ ਮਾਲੇਰਕੋਟਲਾ ਦੇ ਮਨੁੱਖੀ ਅਧਿਕਾਰ ਕੋਰ ਗਰੁੱਪ ਮੈਂਬਰਾਂ ਨੇ ਬੱਸ ਸਟੈਂਡ ਦੇ ਨਾਲ ਬਣੇ ਕੂੜਾ ਡੰਪ ਅਤੇ ਬਾਬਾ ਬੋਦਲੇ ਸਾਹਿਬ ਦਰਗਾਹ ਨੇੜੇ ਖੰਨਾ ਰੋਡ ਤੇ ਬਨੇ ਕੂੜਾ ਡੰਪ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ । ਇਸ ਮੌਕੇ ਉਹਨਾ ਨਾਲ ਪਰਮਜੀਤ ਸਿੰਘ ਸਨੈਟਰੀ ਇੰਸਪੈਕਟਰ ਵੀ ਸਨ। ਅੱਜ ਤੋਂ ਦੋ ਮਹੀਨੇ ਪਹਿਲਾਂ ਜਤਿੰਦਰ ਸਿੰਘ ਸੰਟੀ ਮੈਂਬਰ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਇਹਨਾਂ ਥਾਵਾਂ ਦਾ ਦੌਰਾ ਕੀਤਾ ਸੀ ਜਿੱਥੇ ਬਹੁਤ ਬੁਰੇ ਹਾਲਾਤ ਸਨ ਕੂੜਾ ਭਰਿਆ ਪਿਆ ਸੀ ਅਤੇ ਸੜਕ ਤੇ ਆਉਂਦਾ ਸੀ ਕੋਈ ਚਾਰਦਵਾਰੀ ਨਹੀਂ ਸੀ ਅਤੇ ਬਦਬੂ ਨਾਲ ਲੋਕਾਂ ਦਾ ਲੰਘਣਾ ਅਤੇ ਆਲੇ ਦੁਆਲਾ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਰਿਹਾ ਸੀ। ਮੈਂਬਰ ਵੱਲੋਂ ਕਾਰਜ ਸਾਧਕ ਅਫਸਰ ਮਾਲੇਰਕੋਟਲਾ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ 10 ਦਿਨਾਂ ਦੇ ਅੰਦਰ ਕੂੜਾ ਸਾਫ ਕੀਤਾ ਜਾਵੇ ਅਤੇ ਸਹੀ ਪ੍ਰਬੰਧ ਕੀਤੇ ਜਾਣ,ਦੋ ਤਿੰਨ ਅਲਟੀਮੇਟਮ ਤੋਂ ਬਾਦ ਅਤੇ ਵਾਰ ਵਾਰ ਯਾਦ ਪੱਤਰ ਦੇ ਬਾਦ ਅੱਜ ਉਸ ਜਗਾ ਤੇ ਰਾਸਤਾ ਸਾਫ ਹੈ, ਦੀਵਾਰ ਕੀਤੀ ਗਈ ਹੈ,ਚਾਦਰਾਂ ਲਾਈਆਂ ਗਈਆਂ ਹਨ ਅਤੇ ਦੂਸਰੇ ਰਸਤੇ ਤੋਂ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ ਜੇਸੀਬੀ ਨਾਲ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਇਲਾਕੇ ਦੇ ਲੋਕਾਂ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਹੋ ਰਹੇ ਕੰਮ ਤੇ ਸੰਤੁਸ਼ਟੀ ਕੀਤੀ ਗਈ।ਇਸ ਤੋਂ ਬਾਦ ਬਾਬਾ ਬੋਦਲੇ ਸਾਹਿਬ ਵੀ ਗਏ ਜਿੱਥੇ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਹਫਤੇ ਦੋ ਹਫਤੇ ਦੇ ਅੰਦਰ ਕੰਮ ਮੁਕੱਮਲ ਹੋ ਜਾਵੇਗਾ।ਕੂੜਾ ਪੱਕੇ ਤੌਰ ਤੇ ਚੁੱਕਿਆ ਜਾ ਰਿਹਾ ਹੈ।ਅਤੇ ਉਸਤੋਂ ਬਾਦ ਮਿੱਟੀ ਪਾਉਨ ਦਾ ਕੰਮ ਸੁਰੂ ਹੋਏਗਾ ਅਤੇ ਫਿਰ ਦੀਵਾਰ ਕੀਤੀ ਜਾਵੇਗੀ ਅਤੇ ਇਸ ਜਗ੍ਹਾ ਪਰ ਪੋਦੇ ਅਤੇ ਫੁੱਲ ਲਗਾ ਕੇ ਇਸ ਨੂੰ ਖੂਬਸੂਰਤ ਬਣਾਇਆ ਜਾਏਗਾ।ਇਸ ਮੌਕੇ ਨਦੀਮ ਅਨਵਾਰ ਖਾਂ ਨੇ ਕਾਰਜ ਸਾਧਕ ਅਫਸਰ ਮਾਲੇਰਕੋਟਲਾ ਨਾਲ ਫੋਨ ਤੇ ਗੱਲ ਕੀਤੀ ਅਤੇ ਪ੍ਰਸਾ਼ਸਨ ਨੂੰ ਜਲਦੀ ਕੰਮ ਮੁਕੱਮਲ ਕਰਨ ਲਈ ਕਿਹਾ ਜਿਸ ਤੇ ਕਾਰਜ ਸਾਧਕ ਅਫਸਰ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਨੂੰ ਮੁਕੱਮਲ ਕਰਨ ਦਾ ਭਰੋਸਾ ਪ੍ਰਗਟਾਇਆ।