Wednesday, May 15, 2024

CurrentNews

ਮਨੋਜ ਸੋਨਕਰ ਬਣੇ ਨਗਰ ਨਿਗਮ ਚੰਡੀਗੜ੍ਹ ਦੇ ਨਵੇਂ ਮੇਅਰ

ਚੰਡੀਗੜ੍ਹ ਵਿੱਚ ਭਲਕੇ ਮੇਅਰ ਚੋਣ ’ਤੇ ਭਾਜਪਾ ਨੇ ਕਬਜ਼ਾ ਜਮਾ ਲਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀ ਯਾਦ ਵਿੱਚ ਮੌਨ ਰੱਖਿਆ

ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਬਰਸੀ ਮੌਕੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਡੀ ਏ ਸੀ ਮੋਹਾਲੀ ਵਿਖੇ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਸਾਬਕਾ ਤਕਨੀਕੀ ਸਿਖਿਆ ਮੰਤਰੀ ਵਿਰੁਧ ਐਫ਼.ਆਈ.ਆਰ. ਦਰਜ

ਸ਼੍ਰੋਮਣੀ ਅਕਾਲੀ ਦਲ ਵਿੱਚ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਮੰਤਰੀ ਜਗਦੀਸ਼ ਸਿੰਘ ਗਰਚਾ ’ਤੇ ਐਫ਼.ਆਈ.ਆਰ. ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। 

ਅਮਨ ਅਰੋੜਾ ਨੇ ਲੋਕ ਸਭਾ ਚੋਣ ਲੜਨ ਦੀਆਂ ਅਟਕਲਾਂ ਨੂੰ ਕੀਤਾ ਖ਼ਾਰਜ

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਚੋਣ ਲੜਨ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਹਾਲੇ ਤੱਕ ਪਾਰਟੀ ਦੀ ਉਨ੍ਹਾਂ ਨਾਲ ਕਿਸੇ ਵੀ ਪੱਧਰ ’ਤੇ ਕੋਈ ਗੱਲਬਾਤ ਨਹੀਂ ਹੋਈ

ਦਸਵੇਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲੇ ਅਤੇ ਸਾਹਿਤ ਉਤਸਵ-2024 ਦਾ ਪੋਸਟਰ ਜਾਰੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ 30 ਜਨਵਰੀ ਤੋਂ 03 ਫ਼ਰਵਰੀ 2024 ਤੱਕ ਚੱਲਣ ਵਾਲੇ 'ਪੁਸਤਕ ਮੇਲੇ ਅਤੇ ਸਾਹਿਤ ਉਤਸਵ' ਦਾ ਪੋਸਟਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਅਤੇ ਰਜਿਸਟਰਾਰ ਪ੍ਰੋਫੈਸਰ ਨਵਜੋਤ ਕੌਰ ਵੱਲੋਂ ਜਾਰੀ ਕੀਤਾ ਗਿਆ।

ਡੇਰਾ ਸਿਰਸਾ ਮੁਖੀ ਨੂੰ ਮੁੜ ਪੈਰੋਲ ਦਿੱਤੇ ਜਾਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਤਾਇਆ ਸਖ਼ਤ ਇਤਰਾਜ

ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦੇ ਮਾਮਲੇ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਲਈ ਵਿਸ਼ੇਸ਼ ਹਮਦਰਦੀ ਦਿਖਾ ਰਹੀ ਹੈ।

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਐਮਆਰਐਫ਼ ਦੇ ਸ਼ੇਅਰਾਂ ਨੇ ਮਾਰਕੀਟ ਵਿੱਚ ਇਤਿਹਾਸ ਸਿਰਜ ਦਿੱਤਾ ਹੈ।

ਪਟਿਆਲਾ ਵਿਖੇ ਕਰਵਾਇਆ ਜਾਵੇਗਾ ਹੈਰੀਟੇਜ ਫ਼ੈਸਟੀਵਲ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾਣ ਵਾਲੇਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦੀ ਯੋਜਨਾ ਉਲੀਕਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ।

ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਲੱਭਣ ਲਈ ਭਾਲ ਯਾਤਰਾ ਕੱਢੀ

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਲਏ ਫੈਸਲੇ ਅਨੁਸਾਰ 17 ਜਨਵਰੀ ਨੂੰ ਜਿਲ੍ਹਾ ਬਰਨਾਲਾ ਵਿਚ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਭਾਲ ਯਾਤਰਾ ਰਾਹੀ

ਫਗਵਾੜਾ ਦੇ ਗੁਰਦਵਾਰਾ ਸਾਹਿਬ ’ਚ ਬੇਅਦਬੀ ਨਹੀਂ ਹੋਈ : ਏਡੀਜੀਪੀ

ਬੀਤੇ ਦਿਨ ਫਗਵਾੜਾ ਦੇ ਗੁਰਦਵਾਰਾ ਚੌੜਾ ਖੂਹ ਸਾਹਿਬ ਵਿਖੇ ਬੇਅਦਬੀ ਦੇ ਮਾਮਲੇ ਵਿੱਚ ਕਤਲ ਹੋਏ ਨੌਜਵਾਨ ਦੇ ਮਾਮਲੇ ਵਿੱਚ ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫ਼ਰੰਸ ਵਿੱਚ ਆਖਿਆ ਹੈ ਕਿ ਉਹ 24 ਘੰਟਿਆਂ ਵਿੱਚ ਇਸ ਸਾਰੇ ਮਾਮਲੇ ਦੀ ਜਾਣਕਾਰੀ ਦੇਣਗੇ।

67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਫਾਈਨਲ ਮੈਚ ਪੰਜਾਬ ਨੇ ਜਿੱਤਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ’ਚ ਖੇਡ ਸਭਿਆਚਾਰ ਵਿਕਸਤ ਹੋਇਆ : ਅਜੀਤਪਾਲ ਸਿੰਘ ਕੋਹਲੀ ਪੰਜਾਬ ਨੇ ਦਿੱਲੀ ਨੂੰ 75-56 ਅੰਕਾਂ ਨਾਲ ਹਰਾਇਆ ਮੁੱਖ ਮਹਿਮਾਨ ਵੱਜੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪਹੁੰਚੇ ਤੀਜੇ ਸਥਾਨ ਤੇ ਦੀ ਟੀਮ ਹਰਿਆਣਾ ਰਹੀ, ਹਰਿਆਣਾ ਨੇ ਆਈਬੀਐਸਓ ਨੂੰ 82-62 ਅੰਕਾਂ ਨਾਲ ਹਰਾਇਆ

ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 5 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

ਨਵ-ਨਿਯੁਕਤ ਕਲਰਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਪੂਰੇ ਸਮਰਪਣ ਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਤਰਜੀਹ ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣਾ

ਸੈਕਟਰ 88 ਵਿਖੇ 16 ਫ਼ਰਵਰੀ ਤੋਂ 25 ਫ਼ਰਵਰੀ, 2024 ਤੱਕ ਲਗਾਇਆ ਜਾਵੇਗਾ 'ਖੇਤਰੀ ਸਰਸ ਮੇਲਾ'

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇਸ਼ ਅਤੇ ਵਿਦੇਸ਼ਾਂ ਵਿੱਚ ਬੇਹੱਦ ਪ੍ਰਸਿੱਧੀ ਖੱਟਣ ਵਾਲੇ 'ਖੇਤਰੀ ਸਰਸ ਮੇਲਾ' ਦੀ ਪਹਿਲੀ ਵਾਰ ਮੋਹਾਲੀ ਵਿਖੇ ਮੇਜ਼ਬਾਨੀ ਕਰੇਗਾ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਲੱਗਣ ਵਾਲੇ ਇਸ ਮੇਲੇ ਦੀ ਮੇਜ਼ਬਾਨੀ ਕਰਨ ਦਾ ਸਾਡੇ ਜ਼ਿਲ੍ਹੇ ਨੂੰ ਪਹਿਲੀ ਵਾਰ ਅਵਸਰ ਪ੍ਰਾਪਤ ਹੋਇਆ ਹੈ।

ਵਿਸ਼ੇਸ਼ ਇੰਤਕਾਲ ਕੈਂਪ : ਮੁੱਖ ਮੰਤਰੀ ਵੱਲੋਂ 15 ਜਨਵਰੀ ਨੂੰ ਅਜਿਹਾ ਇਕ ਹੋਰ ਕੈਂਪ ਲਗਾਉਣ ਦਾ ਐਲਾਨ

ਪੰਜਾਬ ਭਰ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਸੂਬੇ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਦਾ ਐਲਾਨ ਕੀਤਾ। 

ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਲੜਕਿਆਂ ਨੇ ਠੰਢ ਨੂੰ ਮਾਤ ਪਾਈ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਹੇਠ ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24  ਲੜਕੇ ਅੰਡਰ 19 ਦੇ ਬਾਸਕਟਬਾਲ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਪਹੁੰਚੇ।

ਬੰਗਲਾਦੇਸ਼ : ਭਾਰਤ ਸਾਡਾ ਭਰੋਸੇਮੰਦ ਦੋਸਤ : ਸ਼ੇਖ ਹਸੀਨਾ

 ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਭਾਰਤ ਵਰਗਾ ਭਰੋਸੇਮੰਦ ਦੋਸਤ ਹੈ। 

ਮੁੱਖ ਮੰਤਰੀ ਵੱਲੋਂ ਸੂਬੇ ਦੇ ਦਸਵੀਂ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 8 ਤੋਂ 14 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ

ਠੰਢ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਦਸਵੀਂ ਤੱਕ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 8 ਤੋਂ 14 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਪੰਜਾਬ ਸਰਕਾਰ ਨੂੰ ਦਸੰਬਰ 2023 ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 32 ਫੀਸਦੀ ਵਾਧਾ: ਜਿੰਪਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਾਰਦਰਸ਼ੀ, ਖੱਜਲ-ਖੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦੇ ਨਤੀਜੇ ਵੱਜੋਂ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ ਸਿਰਫ ਦਸੰਬਰ ਮਹੀਨੇ ਵਿਚ ਹੀ ਪਿਛਲੇ ਸਾਲ ਦੇ ਮੁਕਾਬਲੇ 32 ਫੀਸਦੀ ਜ਼ਿਆਦਾ ਆਮਦਨ ਹੋਈ ਹੈ।

ਮੁੱਖ ਮੰਤਰੀ ਨੇ ਸੂਬਾਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਮੁੱਖ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਰਾਜਪਾਲ ਦਾ ਕੀਤਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਸੂਬਾਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਅਹਿਮ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇੱਥੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਨੂੰ ਰਾਜਪਾਲ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।

ਬਾਸਕਟਬਾਲ : ਪੰਜਾਬ ਦੀ ਟੀਮ ਨੇ ਪਹਿਲੇ ਮੈਚ ਵਿੱਚ ਗੁਜਰਾਤ ਨੂੰ 95-27 ਅੰਕਾਂ ਨਾਲ ਹਰਾਇਆ

67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਮੁਕਾਬਲਿਆਂ ਦੇ ਪਹਿਲੇ ਦਿਨ ਮੈਚ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਪੰਜਾਬੀ ਬਾਗ ਵਿੱਚ ਬਾਸਕਟਬਾਲ ਦੇ ਦੋ ਕੋਰਟਾਂ ਵਿੱਚ ਖੇਡੇ ਗਏ।

ਜ਼ਿਲ੍ਹਾ ਕੌਸਲ ਵਲੋਂ ਸਾਥੀ ਨਾਰੰਗਵਾਲ ਨੂੰ ਸ਼ਰਧਾਂਜਲੀ

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਚੰਡੀਗੜ੍ਹ ਵਲੋਂ ਅਜੇ ਭਵਨ ਵਿਖੇ ਐੱਸ ਐੱਸ ਕਾਲੀਰਮਨਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਥੀ ਪੂਰਨ ਸਿੰਘ ਨਾਰੰਗਵਾਲ, ਤਰਸੇਮ ਲਾਲ ਸਲਗੋਤਰਾ, ਸੇਵੀ ਰਾਇਤ ਅਤੇ ਤਰਲੋਚਨ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਦਿੱਤੀ ਗਈ।

ਅਕਾਲੀ ਆਗੂ ਰਘਵੀਰ ਸਿੰਘ ਧਾਲੀਵਾਲ ਦਾ ਦਿਹਾਂਤ

ਸੀਨੀਅਰ ਅਕਾਲੀ ਆਗੂ ਅਤੇ ਪਿੰਡ ਕੁਠਾਲਾ ਦੇ ਸਾਬਕਾ ਸਰਪੰਚ ਰਘਵੀਰ ਸਿੰਘ ਧਾਲੀਵਾਲ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ, ਉਹ 63 ਵਰਿਆਂ ਦੇ ਸਨ।

ਦਿੱਲੀ ਵਿੱਚ ਨਰਸਰੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਅਗਲੇ 5 ਦਿਨਾਂ ਲਈ ਛੁੱਟੀਆਂ ਦਾ ਐਲਾਨ

 ਦਿੱਲੀ ਵਿੱਚ ਠੰਢ ਦੇ ਪ੍ਰਕੋਪ ਨੂੰ ਵੇਖਦੇ ਹੋਏ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਅਗਲੇ 5 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦਿੱਲੀ ਦੇ ਸਿਖਿਆ ਮੰਤਰੀ ਆਤਿਸ਼ੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਹੈ

ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਵਿੱਚ ਜਿੱਤਿਆ ਤਗ਼ਮਾ

ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਸਪੋਰਟਸ ਯੂਨੀਵਰਸਿਟੀ ਚੇਨਈ ਵਿਖੇ ਚਲ ਰਹੀ 'ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ 2023-24' ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। 

ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ

 ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪੱਧਰੀ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ ਗਿਆ

ਪਟਿਆਲਾ 'ਚ 1800 ਤੋਂ ਵਧੇਰੇ ਇੰਤਕਾਲ ਕੀਤੇ ਦਰਜ਼

ਪਟਿਆਲਾ ਜ਼ਿਲ੍ਹੇ ਦੇ ਮਾਲ ਦਫ਼ਤਰਾਂ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਲੰਬਿਤ ਪਏ ਇੰਤਕਾਲ ਦਰਜ ਕਰਨ ਅਤੇ ਤਸਦੀਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਦਾ ਵੱਡੀ ਗਿਣਤੀ ਜ਼ਿਲ੍ਹਾ ਵਾਸੀਆਂ ਵੱਲੋਂ ਲਾਭ ਲਿਆ ਗਿਆ।

ਬੋਰਡ ਪ੍ਰੀਖਿਆਵਾਂ : ਮੋਹਾਲੀ ਸਕਾਲਰਜ਼ ਅਸੈਸਮੇਂਟ ਟੈਸਟ ਸੀਰੀਜ਼ ਦੀ ਸ਼ੁਰੂਆਤ 8 ਜਨਵਰੀ ਤੋਂ

ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਲਗਾਤਾਰਤਾ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ ਮੈਰੀਟੋਰੀਅਸ ਬੱਚਿਆਂ ਲਈ ਮੋਹਾਲੀ ਸਕਾਲਰਜ਼ ਅਸੈਸਮੇਂਟ ਟੈਸਟ ਸੀਰੀਜ਼ ਦੀ ਸ਼ੁਰੂਆਤ 8 ਜਨਵਰੀ ਤੋਂ ਕੀਤੀ ਜਾ ਰਹੀ ਹੈ।

ਪੰਜਾਬ 'ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ 'ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ ਦੀ ਪਰੇਡ ਨਹੀਂ ਹੋਵੇਗੀ। 

ਸਰਕਾਰੀ ਹਾਈ ਸਕੂਲ ਬਦਰਾ 'ਚ ਵਿਗਿਆਨ ਤੇ ਗਣਿਤ ਮੇਲੇ ਦਾ ਆਯੋਜਨ

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਕੂਲ ਪੱਧਰੀ ਵਿਗਿਆਨ ਅਤੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।

ਕ੍ਰਿਕਟ : ਮਹਿੰਦਰ ਸਿੰਘ ਧੋਨੀ ਨੇ ਕਥਿਤ ਕਰੋੜਾਂ ਦੀ ਹੇਰਾਫ਼ੇਰੀ ਸਬੰਧੀ ਬਿਜਨੈਸ ਹਿੱਸੇਦਾਰ ਵਿਰੁਧ ਦਰਜ ਕਰਵਾਇਆ ਮੁਕੱਦਮਾ

 ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਆਪਣੇ ਬਿਜਨੈਸ ਦੇ ਹਿੱਸੇਦਾਰ ਵਿਰੁਧ ਉਨ੍ਹਾਂ ਨਾਲ ਹੋਈ ਕਥਿਤ ਧੋਖਾਧੜੀ ਨੂੰ ਲੈ ਕੇ ਰਾਂਚੀ ਦੀ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਹੈ।

ਮੋਹਾਲੀ ’ਚ ਨਸ਼ਾ ਤਸਕਰ ਕਾਰ ਸਣੇ ਕਾਬੂ

ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਐਟ ਫ਼ੇਜ 7 ਮੋਹਾਲੀ ਦੀ ਟੀਮ ਨੇ ਪਿੰਡ ਬੈਰਮਪੁਰ ਭਾਗੋਮਾਜਰਾ ਤੋਂ ਪਿੰਡ ਮੌਜਪੁਰ ਨੂੰ ਆਉਂਦੇ ਇਕ ਕਾਰ ਚਲਾਉਣ ਵਾਲੇ ਨੂੰ ਪੁਲਿਸ ਨੇ ਨਾਕੇ ਬੰਦੀ ਦੌਰਾਨ 50 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ ਹੈ।

ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਸਪਲਾਈ ਆਮ ਵਾਂਗ ਹੋਈ

ਟਰੱਕ ਅਪਰੇਟਰਾਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਪੈਦਾ ਹੋਏ ਮਾਹੌਲ ਤੋਂ ਬਾਅਦ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਵਿਕਰੀ ਆਮ ਵਾਂਗ ਹੋ ਗਈ।

ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕਿੰਨੂ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਕਮ

ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸੂਬੇ ਦੇ ਕਿੰਨੂ ਉਤਪਾਦਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ। 

ਪਿੰਡ ਦੀਆਂ ਔਰਤਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਲਗਾਇਆ ਕੈਂਪ

 ਮਿਲਾਪ ਸੀ.ਐਲ.ਐਫ ਪਿੰਡ ਰਿਵਾਸ ਬ੍ਰਾਹਮਣਾਂ ਦੇ ਦਫ਼ਤਰ ਵਿਖੇ ਨੈਸ਼ਨਲ ਰੂਰਲ ਲਾਇਵਲੀਹੁੱਡ ਮਿਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਪਿੰਡਾਂ ਦੀਆਂ ਗਰੀਬ ਔਰਤਾਂ ਲਈ ਛੋਟੇ ਕਾਰੋਬਾਰ ਸਬੰਧੀ, ਬੀਮੇ ਅਤੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ।

ਪੰਜਾਬ ਵਿੱਚ 20 ਹਜ਼ਾਰ ਖੇਤੀ ਟਿਊਬਵੈੱਲ ਸੂਰਜੀ ਊਰਜਾ ‘ਤੇ ਕੀਤੇ ਜਾਣਗੇ: ਅਮਨ ਅਰੋੜਾ

ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੌਰ ਊਰਜਾ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਬਨ ਮੁਕਤ ਕਰਨ ਲਈ ਪੰਜਾਬ ਸਰਕਾਰ ਸੂਬੇ ਵਿੱਚ 20,000 ਖੇਤੀ ਟਿਊਬਵੈੱਲਾਂ ਨੂੰ ਸੂਰਜੀ-ਊਰਜਾ ਉੱਤੇ ਕਰੇਗੀ

ਪੰਜਾਬ ਸਰਕਾਰ ਸੂਬੇ ’ਚ ਕਿਸੇ ਵੀ ਸਿਹਤ ਸਬੰਧੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ

ਇੰਫਲੁਐਂਜ਼ਾ ਵਰਗੀ ਬਿਮਾਰੀ / ਸਾਹ ਲੈਣ ਸਬੰਧਤ ਗੰਭੀਰ ਬਿਮਾਰੀ (ਆਈਐਲਆਈ/ਐਸਏਆਰਆਈ) ਜਿਵੇਂ ਕਿ  ਕੋਵਿਡ-19, ਸਬੰਧੀ ਰਿਪੋਰਟਾਂ ਸਾਹਮਣੇ ਆਉਣ ਦੇ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਨਾਲ ਕੀਤੀ ਮੀਟਿੰਗ: ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਵਚਨਬੱਧ ਹੈ।

ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ: ਡਾ.ਬਲਜੀਤ ਕੌਰ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਜਨਾਂ  ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। 

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ

ਸੋਨੇ ਦੀਆਂ ਕੀਮਤਾਂ ਵਿੱਚ 18 ਦਸੰਬਰ ਨੂੰ 100 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ 350 ਰੁਪਏ ਦਾ ਵਾਧਾ ਹੋਇਆ ਹੈ। 

ਸੋਗ ਦੇ ਮਹੀਨੇ ਵਿਚ ਨੱਚ-ਟੱਪ ਕੇ ਆਮ ਆਦਮੀ ਪਾਰਟੀ ਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ : ਜ਼ਾਹਿਦਾ ਸੁਲੇਮਾਨ

ਸੋਗ ਦੇ ਮਹੀਨੇ ਵਜੋਂ ਜਾਣੇ ਜਾਂਦੇ ਦਸੰਬਰ ਮਹੀਨੇ ਵਿਚ ਸੂਫ਼ੀ ਫ਼ੈਸਟੀਵਲ ਕਰਵਾ ਕੇ ਆਮ ਆਦਮੀ ਪਾਰਟੀ ਪਾਰਟੀ ਨੇ ਨਾ ਸਿਰਫ਼ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ ਬਲਕਿ ਇਹ ਵੀ ਸਾਬਤ ਕਰ ਦਿਤਾ ਹੈ ਕਿ ਇਸ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੈ ਕਿਉਂਕਿ ਇਹ ਪਾਰਟੀ ਦਸੰਬਰ ਮਹੀਨੇ ਵਿਚ ਪ੍ਰੋਗਰਾਮ ਕਰਨ ਵਾਲੀਆਂ ਧਿਰਾਂ ਉਤੇ ਟਿਪਣੀਆਂ ਕਰਦੀ ਰਹੀ ਹੈ ਪਰ ਹੁਣ ਖ਼ੁਦ ਖੜਕੇ-ਦੜਕੇ ਵਾਲੇ ਪ੍ਰੋਗਰਾਮ ਕਰਵਾ ਕੇ, ਸ਼ਹਾਦਤਾਂ ਦਾ ਮਜ਼ਾਕ ਬਣਾ ਰਹੀ ਹੈ।

12345678910...