Thursday, January 15, 2026
BREAKING NEWS
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾਮੋਹਾਲੀ ਦੇ ਸੋਹਾਣਾ ‘ਚ ਕਬੱਡੀ ਕੱਪ ਦੌਰਾਨ ਚੱਲੀਆਂ ਗੋਲੀਆਂਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸਪੰਜਾਬ ਦੇ ਸਕੂਲ 3 ਸਤੰਬਰ ਤੱਕ ਰਹਿਣਗੇ ਬੰਦ: ਹਰਜੋਤ ਸਿੰਘ ਬੈਂਸਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ ਬੇਟੀ ਦਾ ਦੇਹਾਂਤ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

Malwa

ਤੀਆਂ ਮੌਕੇ ਪ੍ਰਤਿਭਾ ਨੇ ਜਿਤਿਆ ਮਿਸ ਤੀਜ ਦਾ ਖਿਤਾਬ

August 14, 2024 05:45 PM
ਦਰਸ਼ਨ ਸਿੰਘ ਚੌਹਾਨ

ਸੁਨਾਮ  : ਸੁਨਾਮ ਸ਼ਹਿਰ ਅੰਦਰ ਕੇਵਲ ਔਰਤਾਂ ਲਈ ਸਥਾਪਿਤ ਬਾਡੀ ਲਾਈਨ ਫਿਟਨੈਸ ਜੋਨ ਜਿੰਮ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਤੀਆਂ ਦੇ ਤਿਉਹਾਰ ਮੌਕੇ ਮਿਸ ਤੀਜ ਦਾ ਖਿਤਾਬ ਪ੍ਰਤਿਭਾ ਨੇ ਜਿੱਤਿਆ। ਔਰਤਾਂ ਨੂੰ ਸਰੀਰਕ ਪੱਖੋਂ ਫਿੱਟ ਅਤੇ ਤੰਦਰੁਸਤ ਰਹਿਣ ਲਈ ਬਣਾਏ ਜਿੰਮ ਦੇ ਪ੍ਰਬੰਧਕ ਵਿਰਸੇ ਨੂੰ ਸਾਂਭਣ ਲਈ ਵੀ ਉਪਰਾਲੇ ਕਰਦੇ ਰਹਿੰਦੇ ਹਨ। ਤੀਆਂ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਵਿੱਚ ਸਜੀਆਂ ਵਿਖਾਈ ਦਿਤੀਆਂ । ਔਰਤਾਂ ਨੇ ਸਮਾਗਮ ਵਿੱਚ ਖੂਬ ਆਨੰਦ ਮਾਣਿਆ । ਪੰਜਾਬੀ ਬੋਲੀਆਂ ਪਾਕੇ ਪੰਜਾਬੀ ਸੰਗੀਤ ਤੇ ਨੱਚ ਟੱਪ ਕੇ ਗਿੱਧਾ ਵੀ ਪਾਇਆ । ਪੂਰਾ ਮਾਹੌਲ ਪੰਜਾਬੀ ਵਿਰਸੇ ਨਾਲ ਹੀ ਜੁੜਿਆ ਹੋਇਆ ਸੀ। ਇਸ ਮੌਕੇ ਬਾਡੀ ਲਾਈਨ ਲੇਡੀਜ਼ ਫਿਟਨੈਸ ਜਿੰਮ ਦੇ ਐਮ ਡੀ ਹਿਮਾਂਸੀ ਕਾਦੀਆਨ ਨੇ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹਰ ਤਿਓਹਾਰ ਨੂੰ ਸਾਰੇ ਰਲ ਮਿਲ ਕੇ ਮਨਾਈਏ , ਖ਼ਾਸ ਤੌਰ ਤੇ ਤੀਆਂ ਔਰਤਾਂ ਦੀ ਜਿੰਦਗੀ ਵਿਚ ਵੱਖਰਾ ਉਤਸ਼ਾਹ ਲੈ ਕੇ ਆਉਂਦੀਆਂ ਹਨ । ਇਸ ਮੌਕੇ ਰੂਪਾ ਰਾਣੀ , ਕੁਲਵਿੰਦਰ ਕੌਰ , ਮੀਨਾਕਸ਼ੀ ,ਹਰਪਾਲ ਕੌਰ ,ਜਸਵੀਰ ਕੌਰ , ਨੀਤੂ , ਆਸ਼ੂ ,ਰਜਨੀ , ਸ਼ਾਰੂ , ਗੀਤੂ , ਮਨਜੀਤ ਕੌਰ , ਰਿੰਪੀ , ਪ੍ਰਤਿਭਾ , ਚਿੰਕੀ , ਡਿੰਪੀ , ਲਵੀਨਾ ਅਤੇ ਨਿਸ਼ਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ ।

Have something to say? Post your comment