Tuesday, September 16, 2025

Malwa

ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੌੜਵੰਦ ਮਰੀਜਾ ਨੂੰ ਸਮੱਗਰੀ ਵੰਡਣੀ ਸ਼ਲਾਘਾਯੋਗ ਸ. ਸਿ਼ਵਦੁਲਾਰ ਸਿੰਘ ਢਿੱਲੋਂ

October 30, 2024 04:36 PM
SehajTimes

ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ ਦੇ ਸਕੱਤਰ ਸ. ਸਿ਼ਵਦੁਲਾਰ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੌੜਵੰਦ ਮਰੀਜ਼ਾਂ ਨੂੰ ਮੈਡੀਕਲ ਸੁਪਰਡੈਟ  ਸ੍ਰੀ ਗਰੀਸ਼ ਸਾਹਨੀ ਜੀ ਦੀ ਰਹਨੂਮਾਈ ਵਿੱਚ ਦੀਵਾਲੀ ਦੇ ਮੌਕੇ ਤੇ ਦਾਖਲ ਮਰੀਜਾ ਨੂੰ ਫਲ, ਕੰਬਲ, ਮਾਸਕ, ਗਾਉਨ ਦਿੱਤੇ ਗਏ ਜਿਸ ਵਿੱਚ ਮੁੱਖ ਮਹਿਮਾਨ ਸ.  ਸਿ਼ਵਦੁਲਾਰ ਸਿੰਘ ਢਿੱਲੋਂ ਜੀ ਨੇ ਸਿ਼ਰਕਤ ਕੀਤੀ। ਪੋ੍ਰਗਰਾਮ ਦੀ ਪ੍ਰਧਾਨਗੀ ਮੈਡੀਕਲ ਸੁਪਰਡੈਟ ਸ੍ਰੀ ਗਰੀਸ਼ ਸਾਹਨੀ ਜੀ ਨੇ ਕੀਤੀ ਅਤੇ ਇਸ ਪ੍ਰਗੋਰਾਮ ਦਾ ਉਦਘਾਟਨ ਕਰਦੇ ਸਮੇ ਸ. ਅਮਰਜੀਤ ਸਿੰਘ ਸੀਨੀਅਰ ਫੀਲਡ ਅਫ਼ਸਰ, ਸ. ਕੁਲਵਿੰਦਰ ਸਿੰਘ ਫੀਲਡ ਅਫ਼ਸਰ,ਸ. ਉਪਕਾਰ ਸਿੰਘ ਪ੍ਰਧਾਨ ਗਿਆਨ ਜ਼ੋਤੀ ਐਜੂਕੇਸ਼ਨ ਸੋਸਾਇਟੀ ਵੀ ਸ਼ਾਮਲ ਸਨ। ਰੈਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ ਦੇ ਪਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਤੇ ਸਮੂਹ ਸਟਾਫ ਨੇ ਸਹਿਯੋਗ ਦਿੱਤਾ। ਇਸ ਮੌਕੇ ਸਬੋਧਨ ਕਰਦਿਆ ਸਕੱਤਰ ਸ. ਸਿ਼ਵਦੁਲਾਰ ਸਿੰਘ ਢਿੱਲੋਂ ਜੀ ਨੇ ਕਿਹਾ ਰੈਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਵਾ ਕੇਂਦਰ ਪੰਜਾਬ ਸਾਕੇਤ ਹਸਪਤਾਲ ਪਟਿਆਲਾ ਬਹੁਤ ਹੀ ਵਧੀਆ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਖਾਣਾ, ਦਵਾਇਆ , ਰਹਿਣ ਸਹਿਣ ਮੁਫਤ ਹੈ । ਹਰ ਸਾਲ ਜਰੂਰਤਮੰਦ ਮਰੀਜਾ ਨੂੰ ਦੀਵਾਲੀ ਦੇ ਮੌਕੇ ਤੇ ਫਲ, ਕੰਬਲ, ਮਾਸਕ, ਗਾਉਨ ਦੀ ਸਮਗਰੀ ਵੰਡੀ ਜਾਂਦੀ ਹੈ।ਅੱਗੇ ਵੀ ਆਉਣ ਵਾਲੇ ਸਮੇ ਤੇ ਇਹ ਵਧੀਆ ਉਪਰਾਲੇ ਕੀਤੇ ਜਾਣਗੇ। ਸਾਰੇ ਮਰੀਜਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾ ਦਿੱਤੀਆ ਗਈਆਂ। 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ