Friday, April 19, 2024
BREAKING NEWS
ਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਪੰਜਾਬ ਸਟੂਡੈਂਟਸ ਯੂਨੀਅਨਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅਡੇਅਰੀ ਉੱਦਮ ਸਿਖਲਾਈ ਕੋਰਸ 25 ਅਪ੍ਰੈਲ ਤੋਂ ਸ਼ੁਰੂ ਸੁਨੀਤਾ ਭਾਰਦਵਾਜ ਵਿੱਦਿਅਕ ਟੂਰ ਲਈ ਸੰਘੋਲ ਪੁੱਜੇ ਜਿ਼ਲ੍ਹਾ ਪੁਲਿਸ ਮੁੱਖੀ ਡਾ.ਸਿਮਰਤ ਕੌਰ ਦੀ ਅਗਵਾਈ ਵਿਚ “ਫਲੈਗ ਮਾਰਚ" ਕੱਢਿਆਡੇਂਗੂ ਰੋਕਥਾਮ ਲਈ ਘਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ : ਸਿਵਲ ਸਰਜਨ

BalbirSinghSidhu

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਫ਼ੇ਼ਜ਼ 6 ਵਿਚ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ

ਸੁਖਬੀਰ ਸਿੰਘ ਬਾਦਲ ਆਪਣੇ ਜ਼ਮੀਰ ਦੀ ਆਵਾਜ਼ ਸੁਣਨ : ਸਿੱਧੂ, ਧਰਮਸੋਤ

ਪੰਜਾਬ ਦੇ ਕੈਬਨਿਟ ਮੰਤਰੀਆਂ ਸ. ਬਲਬੀਰ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਲਹੂ ਨਾਲ ਨਾ ਸਿਰਫ ਉਸਦੇ ਹੱਥ ਬਲਕਿ ਰੂਹ ਵੀ ਭਿੱਜੀ ਹੋਈ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੇ ਖੇਤਰ ਨੂੰ ਨਗਰ ਨਿਗਮ ਅਧੀਨ ਲਿਆ ਕੇ ਕੀਤਾ ਜਾਵੇਗਾ ਬਹੁਪੱਖੀ ਵਿਕਾਸ: ਬਲਬੀਰ ਸਿੰਘ ਸਿੱਧੂ

ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਚੱਪੜਚਿੜੀ ਦੇ ਖੇਤਰ ਨੂੰ ਨਗਰ ਨਿਗਮ ਅਧੀਨ ਲਿਆ ਕੇ ਇਸ ਖੇਤਰ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ, ਜਿਸ ਨਾਲ ਇਹ ਇਤਿਹਾਸਕ ਥਾਂ ਵਿਸ਼ਵ ਪੱਧਰ ਉਤੇ ਉੱਭਰ ਕੇ ਸਾਹਮਣੇ ਆਵੇਗੀ ਤੇ ਨੌਜਵਾਨ ਪੀੜ੍ਹੀ ਇਸ ਥਾਂ ਨੂੰ ਵੇਖ ਕੇ ਆਪਣੀ ਅਮੀਰ ਵਿਰਾਸਤ ਨਾਲ ਜੁੜੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ, ਚੱਪੜਚਿੜੀ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕੀਦਤ ਭੇਟ ਕਰਨ ਮੌਕੇ ਕੀਤਾ। 

ਨਰਸਾਂ ਮਨੁੱਖੀ ਸੇਵਾ ਦਾ ਪ੍ਰਤੀਕ ਹਨ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਮੈਡੀਕਲ ਭਾਈਚਾਰੇ ਦੀ ਸ਼ੁੱਕਰਗੁਜ਼ਾਰ ਹੈ ਕਿ ਉਹ ਕੋਰੋਨਾ ਮਹਾਂਮਾਰੀ ਦੇ ਮੁੱਢ ਤੋਂ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਿਹਤ ਸੇਵਾਵਾਂ ਵਿਚ ਨਰਸਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ ਮਹੱਤਵਪੂਰਨ ਹੋ ਜਾਂਦਾ ਹੈ। 

ਕਰੋਨਾ (coronavirus) ਤੋਂ ਬਚਾਅ ਲਈ ਕਰੋਨਾ ਵੈਕਸੀਨ (Vaccination) ਜ਼ਰੂਰੀ: ਬਲਬੀਰ ਸਿੱਧੂ

ਕੋਰੋਨਾ ਬਿਮਾਰੀ ਦੀ ਦੂਜੀ ਲਹਿਰ ਤੇ ਕਾਬੂ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਿਅਕਤੀ ਨੂੰ ਕਰੋਨਾ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ, ਜੋ ਕਿ ਬਿਲਕੁੱਲ ਸੁਰੱਖਿਅਤ ਹੈ। ਇਸ ਵੈਕਸੀਨ ਦਾ ਲਾਭ ਵੱਡੀ ਗਿਣਤੀ ਨਾਗਰਿਕ ਲੈ ਚੁੱਕੇ ਹਨ ਅਤੇ ਕਿਸੇ ਨੂੰ ਵੀ ਕੋਈ ਗੰਭੀਰ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ। ਇਹ ਗੱਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਆਪਣੇ ਭਰਾ ਅਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਜੀਤਪਾਲ ਸਿੰਘ ਸਿੱਧੂ ਨਾਲ ਵੈਸ਼ਨੂੰ ਮਾਤਾ ਮੰਦਿਰ, ਫੇਜ਼ 3 ਏ ਵਿਖੇ ਲਾਏ ਵਿਸ਼ੇਸ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ ਲੈਣ ਉਪਰੰਤ ਆਖੀ।