Tuesday, September 16, 2025

Education

ਸਿੱਖਿਆ ਮਾਡਲ ਦੀ ਮਿਸਾਲ ਦੇਣ ਵਾਲੀ ਆਪ ਸਰਕਾਰ ਨੇ ਪੰਜਾਬ ਦਾ ਸਿੱਖਿਆ ਢਾਂਚਾ ਕੀਤਾ ਢਹਿ ਢੇਰੀ: ਬਲਬੀਰ ਸਿੰਘ ਸਿੱਧੂ

May 29, 2025 03:52 PM
SehajTimes

ਮੋਹਾਲੀ : ਹਲਕਾ ਮੋਹਾਲੀ ਦੇ ਪਿੰਡ ਲਾਂਡਰਾਂ ਵਿਖੇ ਆਪਣੇ ਇਕ ਸੰਬੋਧਨ ਦੌਰਾਨ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਦੇ ਸਿੱਖਿਆ ਮਾਡਲ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਇਹ ਪਾਰਟੀ ਸਿਰਫ਼ 'ਤੇ ਸਿਰਫ਼ ਇਸ਼ਤਿਹਾਰਾਂ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।

ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਲਾਂਡਰਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸਮੇਂ ਸਿਰਫ ਇਕ ਸਕੂਲ ਲਈ ਉਨ੍ਹਾਂ ਨੇ ਕੁੱਲ ₹35 ਲੱਖ ਦੀ ਰਕਮ ਦਿੱਤੀ ਸੀ। ਇਸ ਰਕਮ ਨਾਲ 6 ਨਵੇਂ ਅਤਿ ਆਧੁਨਿਕ ਕਲਾਸਰੂਮ ਬਣਾਏ ਗਏ ਸਨ ਅਤੇ ₹1 ਲੱਖ ਦਾ ਨਵਾਂ ਫਰਨੀਚਰ ਵੀ ਖਰੀਦਿਆ ਗਿਆ ਸੀ। ਇਹ ਮੋਹਾਲੀ ਹਲਕੇ ਦੇ ਸਿਰਫ਼ ਇਕ ਸਕੂਲ ਦੀ ਗੱਲ ਹੈ, ਇਸੇ ਤਰ੍ਹਾਂ ਪੂਰੇ ਹਲਕੇ ਦੇ ਸਕੂਲਾਂ ਦਾ ਉਨ੍ਹਾਂ ਨੇ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਸੀ। ਜਦਕਿ ਆਪ ਸਰਕਾਰ ਵਲੋਂ ਚਲਾਈ ਸਿੱਖਿਆ ਕ੍ਰਾਂਤੀ ਇਕ ਮਜ਼ਾਕ ਦਾ ਪਾਤਰ ਬਣਕੇ ਰਹਿ ਚੁੱਕੀ ਹੈ, ਜਿਸ ਵਿੱਚ ਸਰਕਾਰ ਵਲੋਂ ਟਾਇਲਟ ਰਿਪੇਅਰ ਵਰਗੇ ਕੰਮਾਂ ਦਾ ਉਦਘਾਟਨ ਕੀਤਾ ਗਿਆ, ਪਰ ਸਕੂਲਾਂ ਨੂੰ ਅਸਲ ਲੋੜਵੰਦ ਵਿਕਾਸ ਕਾਰਜਾਂ ਲਈ ਕੋਈ ਗਰਾਂਟਾ ਨਹੀਂ ਦਿੱਤੀਆਂ ਗਈਆਂ।"

ਸਿੱਧੂ ਨੇ ਅੱਗੇ ਕਿਹਾ ਕਿ, "ਸਾਡੀ ਸਰਕਾਰ ਵੇਲੇ ਅਸੀਂ ਹਲਕੇ ਦੇ 6 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਸੀ ਅਤੇ ਇਸ ਬਾਬਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਸੀ, ਜਿਸ ਵਿੱਚ ਲਾਂਡਰਾਂ, ਮੌਲੀ ਬੈਦਵਾਣ ਅਤੇ ਸਨੇਟਾ ਦੇ ਸਕੂਲਾਂ ਨੂੰ ਹਾਇਰ ਸੈਕੰਡਰੀ, ਨਗਾਰੀ ਨੂੰ ਮਿਡਲ ਸਕੂਲ ਅਤੇ ਸਿਆਓ ਅਤੇ ਬੱਲੋਮਾਜਰਾ ਦੇ ਸਕੂਲਾਂ ਨੂੰ ਮੈਟ੍ਰਿਕ ਤੱਕ ਅਪਗ੍ਰੇਡ ਕੀਤਾ ਜਾਣਾ ਸੀ। ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਪ ਸਰਕਾਰ ਨੇ ਹਾਲੇ ਤੱਕ ਇਨ੍ਹਾਂ ਸਕੂਲਾਂ ਦਾ ਅਪਗ੍ਰੇਡ ਕਰਨ ਦਾ ਕੰਮ ਪੂਰਾ ਕਰਵਾਕੇ ਇਨ੍ਹਾਂ ਵਿੱਚ ਕਲਾਸਾਂ ਕਿਉਂ ਨਹੀਂ ਸ਼ੁਰੂ ਕਰਵਾਈਆਂ?

ਉਨ੍ਹਾਂ ਅੱਗੇ ਕਿਹਾ, “ਆਮ ਆਦਮੀ ਪਾਰਟੀ ਸਿਰਫ਼ ਪੋਸਟਰਾਂ ਅਤੇ ਇਸ਼ਤਿਹਾਰਾਂ ਰਾਹੀਂ ਕੰਮ ਕਰ ਰਹੀ ਹੈ। ਸਕੂਲਾਂ ਦੀ ਹਾਲਤ, ਅਧਿਆਪਕਾਂ ਦੀ ਘਾਟ ਅਤੇ ਵਿਕਾਸ ਹਾਲੇ ਵੀ ਓਥੇ ਹੀ ਹਨ ਜਿੱਥੇ ਪਿਛਲੀ ਸਰਕਾਰ ਛੱਡ ਕੇ ਗਈ ਸੀ। ਜੋ ਕੁਝ ਵੀ ਅੱਜ ਬਿਹਤਰ ਦਿੱਸ ਰਿਹਾ ਹੈ, ਉਹ ਪਿਛਲੀਆਂ ਸਰਕਾਰਾਂ ਦੀ ਮਿਹਨਤ ਦਾ ਨਤੀਜਾ ਹੈ। ਇਹ ਤੱਥ ਸਿੱਧੇ ਹਨ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਇਹਨਾਂ ਤੱਥਾਂ ਦੀ ਠੋਸ ਜਾਂਚ ਕੀਤੀ ਜਾਵੇ, ਤਾਂ ਮੌਜੂਦਾ ਸਰਕਾਰ ਦੀ ਹਕੀਕਤ ਅਤੇ ਖੋਖਲੇ ਦਾਅਵੇ ਸਾਹਮਣੇ ਆ ਜਾਣਗੇ।”

ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਲਦ ਹੀ ਮੋਹਾਲੀ ਦੇ ਸਿੱਖਿਆ ਵਿਭਾਗ ਨਾਲ ਜੁੜੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾਵੇ ਅਤੇ ਇਸ਼ਤਿਹਾਰਾਂ ਤੋਂ ਬਾਹਰ ਨਿਕਲ ਕੇ ਸੂਬੇ ਦੇ ਸਿੱਖਿਆ ਵਿਭਾਗ ਨਾਲ ਜੁੜੇ ਕੰਮਾਂ 'ਤੇ ਖ਼ਾਸ ਧਿਆਨ ਦਿੱਤਾ ਜਾਵੇ।"

Have something to say? Post your comment

 

More in Education

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ

ਅਕੇਡੀਆ ਸਕੂਲ 'ਚ ਪੰਜਾਬੀ ਭਾਸ਼ਨ ਮੁਕਾਬਲੇ ਕਰਵਾਏ 

ਅਕੇਡੀਆ ਸਕੂਲ 'ਚ ਜਨਮ ਅਸ਼ਟਮੀ ਮਨਾਈ 

ਦੇਸ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ

ਚੰਗੇ ਰੋਜ਼ਗਾਰ ਪ੍ਰਾਪਤ ਕਰਨ ਲਈ ਲਾਇਬ੍ਰੇਰੀ ਦੀ ਹੁੰਦੀ ਹੈ ਵਿਸ਼ੇਸ਼ ਮਹੱਤਤਾ :  ਰਚਨਾ ਭਾਰਦਵਾਜ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਇਮਤਿਹਾਨਾਂ ’ਚੋਂ ਸ਼ਾਨਦਾਰ ਸਥਾਨ ਹਾਸਲ ਕੀਤੇ

ਗੰਗਾ ਡਿਗਰੀ ਕਾਲਜ ਵਿਖੇ ਨਸ਼ਾ ਮੁਕਤ ਪੰਜਾਬ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

ਕਲਗੀਧਰ ਸਕੂਲ ਦੀ ਮੁੱਕੇਬਾਜ਼ੀ 'ਚ ਚੜ੍ਹਤ