Thursday, April 16, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Education

ਭਗਵੰਤ ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

March 01, 2026 10:50 AM
SehajTimes

ਚੰਡੀਗੜ੍ਹ  : ਪੰਜਾਬ ਦੇ ਰੌਸ਼ਨ ਭਵਿੱਖ ਲਈ ਵਧੇਰੇ ਉਸਾਰੂ ਸੋਚ ਲੈ ਕੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 'ਖੇਡ ਪਿਟਾਰਾ', ਇੱਕ ਵਿਆਪਕ ਖੇਡ-ਅਧਾਰਤ ਸਿਖਲਾਈ ਕਿੱਟ, ਪ੍ਰਦਾਨ ਕਰੇਗੀ, ਜਿਸ ਦਾ ਉਦੇਸ਼ ਛੋਟੇ ਬੱਚਿਆਂ ਲਈ ਮਨੋਰੰਜਕ ਢੰਗ ਨਾਲ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਪੰਜਾਬ ਦੇ ਭਵਿੱਖ ਵਿੱਚ ਇੱਕ ਲੰਬੇ ਸਮੇਂ ਦੇ ਨਿਵੇਸ਼ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 3 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ 'ਤੇ ਧਿਆਨ ਕੇਂਦਰਿਤ ਕਰਕੇ ਸਿੱਖਣ ਦੀ ਨੀਂਹ ਨੂੰ ਮੁੱਢਲੇ ਪੜਾਅ 'ਤੇ ਵਧੇਰੇ ਮਜ਼ਬੂਤੀ ਦੇ ਰਹੀ ਹੈ, ਜੋ ਭਵਿੱਖ ਦੀ ਅਕਾਦਮਿਕ ਸਫ਼ਲਤਾ, ਵਿਸ਼ਵਾਸ ਅਤੇ ਬੌਧਿਕ ਵਿਕਾਸ ਨੂੰ ਨਿਰਧਾਰਤ ਕਰਦਾ ਹੈ। ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਦੀ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਮੁੱਢਲੇ ਪੜਾਅ ਵਿੱਚ ਕਲਾਸਰੂਮਾਂ ਨੂੰ ਦਿਲਚਸਪ, ਬਾਲ-ਕੇਂਦ੍ਰਿਤ, ਖੇਡ-ਅਧਾਰਤ ਸਿੱਖਣ ਦੇ ਮਾਹੌਲ ਵਿੱਚ ਬਦਲਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਆਦਤ ਨੂੰ ਉਤਸ਼ਾਹਿਤ ਕਰਦੇ ਹਨ। ਖੇਡ ਪਿਟਾਰਾ ਪਹਿਲ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਵਧੇਰੇ ਰਚਨਾਤਮਕ ਬਣਾ ਕੇ ਕਲਾਸਰੂਮਾਂ ਨੂੰ ਬੱਚਿਆਂ ਲਈ ਅਨੁਕੂਲ ਬਣਾਏਗੀ। ਇਹ ਕਿੱਟ ਬੁਨਿਆਦੀ ਸਾਖਰਤਾ ਅਤੇ ਅੰਕੜਾ ਵਿਗਿਆਨ ਦੀ ਮਜ਼ਬੂਤੀ, ਭਾਸ਼ਾ ਅਤੇ ਗੱਲਬਾਤ ਹੁਨਰ ਨੂੰ ਨਿਖਾਰਨ, ਰਚਨਾਤਮਕਤਾ ਅਤੇ ਕਲਪਨਾ ਸ਼ਕਤੀ ਨੂੰ ਉਭਾਰਨ, ਸਮੱਸਿਆ ਦੇ ਹੱਲ ਸਬੰਧੀ ਯੋਗਤਾਵਾਂ ਨੂੰ ਵਿਕਸਤ ਕਰਨ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸ਼ੁਰੂਆਤੀ ਸਕੂਲਿੰਗ ਨਾਲ ਜੁੜੇ ਤਣਾਅ ਅਤੇ ਡਰ ਨੂੰ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। ਪੈਸਿਵ ਲਰਨਿੰਗ ਦੀ ਬਜਾਏ ਬੱਚੇ ਕਹਾਣੀ ਸੁਣਾਉਣ, ਖੇਡਾਂ, ਗਤੀਵਿਧੀਆਂ ਅਤੇ ਸਹਿਯੋਗੀ ਕਾਰਜਾਂ ਵਿੱਚ ਹਿੱਸਾ ਲੈਣਗੇ ਜੋ ਸਿੱਖਣ ਨੂੰ ਕੁਦਰਤੀ ਅਤੇ ਮਨੋਰੰਜਕ ਬਣਾਏਗਾ। ਇਸ ਬੁਨਿਆਦੀ ਪੜਾਅ 'ਤੇ ਨਿਵੇਸ਼ ਕਰਕੇ ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਿੱਖਣ ਦੇ ਪਾੜੇ ਨੂੰ ਸ਼ੁਰੂਆਤ ਵਿੱਚ ਹੀ ਪੂਰ ਕੇ ਲੰਬੇ ਸਮੇਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ, ਜੋ ਉਚੇਰੀ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਲਈ ਪਹਿਲਾਂ ਹੀ ਤਿਆਰ ਹੁਨਰਮੰਦ ਪੀੜ੍ਹੀ ਦਾ ਪੂਲ ਤਿਆਰ ਕਰਨ ਵਿੱਚ ਸਹਾਈ ਹੋਵੇਗਾ। ਇਹ ਪਹਿਲਕਦਮੀ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਕਿ ਹਰ ਬੱਚੇ ਨੂੰ ਸਕੂਲੀ ਸਿੱਖਿਆ ਲਈ ਇੱਕ ਖੁਸ਼ੀ ਭਰਿਆ ਅਤੇ ਦਿਲਚਸਪ ਮਾਹੌਲ ਮਿਲੇ। ਕਲਾਸਰੂਮਾਂ ਨੂੰ ਰੱਟੇ ਵਾਲੀ ਸਿੱਖਿਆ ਤੋਂ ਦੂਰ ਖੇਡ, ਗਤੀਵਿਧੀ-ਅਧਾਰਤ ਸਿੱਖਿਆ ਵੱਲ ਲਿਜਾ ਕੇ, ਭਗਵੰਤ ਸਿੰਘ ਮਾਨ ਸਰਕਾਰ ਸਿਰਫ਼ ਪਾਠਕ੍ਰਮ ਵਿੱਚ ਸੁਧਾਰ ਨਹੀਂ ਕਰ ਰਹੀ ਹੈ ਬਲਕਿ ਆਪਣੇ ਸਭ ਤੋਂ ਛੋਟੇ ਨਾਗਰਿਕਾਂ ਵਿੱਚ ਨਿਰੰਤਰ, ਦੂਰਦਰਸ਼ੀ ਨਿਵੇਸ਼ ਰਾਹੀਂ ਪੰਜਾਬ ਦੇ ਭਵਿੱਖ ਨੂੰ ਮੁੜ ਆਕਾਰ ਦੇ ਰਹੀ ਹੈ।

Have something to say? Post your comment

 

More in Education

ਦੇਸ਼ ਦੀ ਅਗਵਾਈ ਤੋਂ ਆਲਮੀ ਉੱਤਮਤਾ ਤੱਕ: ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ

ਸੁਨਾਮ ਕਾਲਜ ਚ ਲੇਖ ਤੇ ਸਲੋਗਨ ਮੁਕਾਬਲੇ ਕਰਵਾਏ

ਫੌਜ 'ਚ ਅਗਨੀਵੀਰ ਭਰਤੀ ਹੋਣ ਲਈ ਕਰਾਇਆ ਜਾਣੂੰ 

ਵਿਦਿਆਰਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਮਰਾਟ ਸਕੂਲ ਦਾਨੀ ਐਨ.ਆਰ.ਆਈ ਵਲੋਂ ਬਚਿਆ ਨੂੰ ਸੈਂਡਲ ਵੱਡੇ ਗਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਮਪੁਰ ਦੇ ਸਕੂਲ ਆਫ਼ ਐਮੀਨੈਂਸ ਵਿਖੇ ਵਿਦਿਆਰਥੀਆਂ ਨਾਲ ਮੁਲਾਕਾਤ

ਅਸੀਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਰਹੇ ਹਾਂ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਨ ਲਈ ਵਿਦੇਸ਼ ਨਾ ਜਾਣਾ ਪਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਹਿਲਾ ਦਿਵਸ ਮੌਕੇ ਲੇਖ ਤੇ ਭਾਸ਼ਣ ਮੁਕਾਬਲੇ ਕਰਵਾਏ 

ਚਾਕਬੋਰਡਾਂ ਤੋਂ ਸਮਾਰਟ ਕਲਾਸਰੂਮਾਂ ਤੱਕ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਿਆਂਦੀ ਡਿਜੀਟਲ ਕ੍ਰਾਂਤੀ

ਭਗਵੰਤ ਮਾਨ ਸਰਕਾਰ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਲੜਕੀਆਂ ਦੇ ਹੋਸਟਲ ਨਿਰਮਾਣ ਦੀ ਸ਼ੁਰੂਆਤ: ਹਰਪਾਲ ਸਿੰਘ ਚੀਮਾ

ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ