Tuesday, December 16, 2025

Malwa

ਮਾਤਾ ਰਾਜਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਂਟ 

December 28, 2023 03:50 PM
SehajTimes
ਸੁਨਾਮ : ਸੰਗਰੂਰ ਤੋਂ ਪ੍ਰਕਾਸ਼ਿਤ ਪੰਜਾਬੀ ਅਖ਼ਬਾਰ ‘ਕੌਮੀ ਦੇਣ ’ ਦੇ ਸੰਸਥਾਪਕ ਸਵਰਗੀ ਪ੍ਰਕਾਸ਼ ਸਿੰਘ ਦੀ ਧਰਮਪਤਨੀ ਰਾਜਿੰਦਰ ਕੌਰ ਅਤੇ ਸੇਵਾਮੁਕਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਪੀ.ਸਿੰਘ ਪਾਹਵਾ, ਸਵਰਗੀ ਬਲਵਿੰਦਰ ਸਿੰਘ ਥਾਣੇਦਾਰ, ਸੰਪਾਦਕ ਕੁਲਦੀਪ ਸਿੰਘ , ਸੁਖਜਿੰਦਰ ਸਿੰਘ ਦੀ ਮਾਤਾ ਰਾਜਿੰਦਰ ਕੌਰ ਦੀ ਨਮਿੱਤ ਅੰਤਿਮ ਅਰਦਾਸ ਐਤਵਾਰ ਨੂੰ ਸ਼ਿਵ ਨਿਕੇਤਨ ਵਿਖੇ ਧਰਮਸ਼ਾਲਾ ਸੁਨਾਮ ਵਿਖੇ ਹੋਈ । ਇਸ ਮੌਕੇ ਵੱਖ-ਵੱਖ ਸਿਆਸੀ, ਸਮਾਜਿਕ, ਵਪਾਰਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ | ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਨੇ ਕਿਹਾ ਕਿ ਮਰਹੂਮ ਮਾਤਾ ਰਜਿੰਦਰ ਕੌਰ ਨੇ 30 ਸਾਲ ਪਹਿਲਾਂ ਆਪਣੇ ਪਤੀ ਮਰਹੂਮ ਪ੍ਰਕਾਸ਼ ਸਿੰਘ ਦੀ ਮੌਤ ਤੋਂ ਬਾਅਦ ਆਪਣੇ ਜੀਵਨ ਵਿੱਚ ਬਹੁਤ ਸੰਘਰਸ਼ ਕੀਤਾ ਅਤੇ ਪੂਰੇ ਪਰਿਵਾਰ ਨੂੰ ਜੋੜਕੇ ਰੱਖਿਆ। ਉਹ ਧਾਰਮਿਕ ਸੁਭਾਅ ਦੇ ਮਾਲਕ ਸਨ  ਅਤੇ ਗਰੀਬਾਂ ਦੀ ਮੱਦਦ ਕਰਨ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਹਿੰਦੀ ਸੀ। ਵਿਧਾਇਕ ਵਰਿੰਦਰ ਗੋਇਲ ਨੇ ਮਾਤਾ ਰਾਜਿੰਦਰ ਕੌਰ ਦੇ ਪਰਿਵਾਰ ਨਾਲ ਗੂੜ੍ਹੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇੱਕ ਲੜਕੇ ਬਲਵਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਸਨ, ਦੀ ਹਾਦਸੇ ਵਿਚ ਮੌਤ ਹੋ ਗਈ, ਇਸ ਤੋਂ ਬਾਅਦ ਉਸ ਦੀ ਬੇਟੀ ਦੀ ਮੌਤ ਹੋ ਗਈ। ਜਿਸ ਕਾਰਨ ਉਹ ਚਿੰਤਤ ਰਹਿੰਦੀ ਸੀ। ਪਰ ਪਰਿਵਾਰ ਨਾਲ ਚੱਟਾਨ ਵਾਂਗ ਖੜੇ ਰਹੇ। ਅਕਾਲੀ ਆਗੂ ਗੁਰਪ੍ਰੀਤ ਸਿੰਘ ਲਖਮੀਰਵਾਲਾ ਨੇ ਸੰਬੋਧਨ ਕਰਦਿਆਂ ਮਾਤਾ ਰਾਜਿੰਦਰ ਕੌਰ ਦੇ ਸੰਘਰਸ਼ ਨੂੰ ਯਾਦ ਕੀਤਾ | ਇਸ ਮੌਕੇ ਜੋਗਿੰਦਰ ਸਿੰਘ ਚੰਦੜ੍ਹ , ਸੁਰਜੀਤ ਸਿੰਘ ਗਹੀਰ, ਤਰਸੇਮ ਸਿੰਘ ਕੁਲਾਰ, ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਹਾਂਡਾ, ਐਡਵੋਕੇਟ ਹਰਦੀਪ ਸਿੰਘ ਭਰੂਰ, ਸੁਸ਼ੀਲ ਕੁਮਾਰ, ਅਵਿਨਾਸ਼ ਜੈਨ, ਰੁਪਿੰਦਰ ਸਿੰਘ ਸੱਗੂ, ਸੋਹਣ ਸਿੰਘ ਭੰਗੂ, ਜਗਦੀਸ਼ ਅਰੋੜਾ, ਕ੍ਰਿਸ਼ਨ ਸੰਦੋਹਾ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ | 

Have something to say? Post your comment