ਸੰਦੌੜ : ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਪਦਉਨਤੀਆਂ ਦੌਰਾਨ ਜਿਲ੍ਹਾ ਮਾਲੇਰਕੋਟਲਾ ਵਿਖ਼ੇ ਤਾਇਨਾਤ ਹੋਏ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦਾ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਵੱਲੋਂ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਅਤੇ ਸਰਕਾਰ ਦੀਆਂ ਸਿਹਤ ਨਾਲ ਸੰਬੰਧਤ ਸਕੀਮਾਂ ਨੂੰ ਲਾਗੂ ਕਰਨ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਈ ਆਪਣੀ ਟੀਮ ਨਾਲ ਮਿਲ ਕਿ ਕੰਮ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੀਆਂ ਸਿਹਤ ਸਕੀਮਾਂ ਨੂੰ ਪੂਰਨ ਰੂਪ ਵਿੱਚ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾ ਸਕੇ ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਐਮ ਓ ਡਾ. ਜੀ ਐਸ ਭਿੰਡਰ ਨੇ ਕਿਹਾ ਕਿ ਸਿਹਤ ਬਲਾਕ ਪੰਜਗਰਾਈਆਂ ਵੱਲੋਂ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਨੈਸ਼ਨਲ ਪ੍ਰੋਗਰਾਮਾਂ ਸਮੇਤ ਸਾਰੀਆਂ ਸਕੀਮਾਂ ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਖਵਿੰਦਰ ਸਿੰਘ ਮਾਲੇਰਕੋਟਲਾ ,ਬਲਾਕ ਬੀ. ਈ ਈ ਹਰਪ੍ਰੀਤ ਕੌਰ,ਰਾਜੇਸ਼ ਰਿਖੀ, ਯਾਸੀਨ ਮੁਹੰਮਦ, ਇੰਦਰਜੀਤ ਸਿੰਘ, ਨਵਜੋਤ ਕੌਰ ਆਦਿ ਵੀ ਹਾਜ਼ਰ ਸਨ