ਕੇਂਦਰੀ ਮੰਤਰੀ ਨੇ ਜਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਮੀਅਿੰਗ ਦੀ ਕੀਤੀ ਅਗਵਾਈ, ਅਧਿਕਾਰੀਆਂ ਨੂੰ ਦਿੱਤੇ ਜਰੂਰੀ ਦਿਸ਼ਾ-ਨਿਰਦੇਸ਼
ਚੰਡੀਗੜ੍ਹ : ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਨੂੰ ਹਰ ਸਕੀਮ ਨੂੰ ਸਫਲ ਬਨਾਉਣਾ ਹੈ, ਜਿਸ ਸਕੀਮ ਵਿੱਚ ਕੋਈ ਕੰਮ ਨਹੀਂ ਹੈ ਉਸ ਨੂੰ ਬੰਦ ਕਰਵਾਉਣ ਲਈ ਲਿਖਣ। ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਦਾ ਪੂਰਾ ਲਾਭ ਯੋਗ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਕਿਸੇ ਵੀ ਯੋਜਨਾ ਵਿੱਚ ਸੁਧਾਰ ਲਈ ਕੋਈ ਸੁਝਾਅ ਹੈ ਕਿ ਉਸ ਨੂੰ ਜਰੂਰ ਦੱਸਣ। ਯੋਜਨਾ ਵਿੱਚ ਸੋਧ ਕਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਲਾਈਕਾਰੀ ਰਾਜ ਦਾ ਉਦੇਸ਼ ਵੀ ਗਰੀਬਾਂ, ਜਰੂਰਤਮੰਦਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ। ਨਿਯਮ, ਕਾਨੂੰਨ ਜਨਤਾ ਦੇ ਭਲੇ ਲਈ ਬਣਾਏ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਕਾਰੀ ਵਿਕਾਸਾਤਮਕ ਪਰਿਯੋਜਨਾਵਾਂ ਦੀ ਗਤੀ ਤੇਜ ਕਰਣ ਅਤੇ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਯੋਗ ਵਿਅਕਤੀ ਨੂੰ ਸਮੇਂ 'ਤੇ ਦੇਣ। ਕੇਂਦਰੀ ਮੰਤਰੀ ਅੱਜ ਪਾਣੀਪਤ ਵਿੱਚ ਜਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਦੇ ਏਜੰਡੇ ਵਿੱਚ ਸ਼ਾਮਿਲ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਮਾਮਲੇ ਨੂੰ ਹੱਲ ਕਰਨ ਲਈ ਜਲਦੀ ਤੋਂ ਜਲਦੀ ਕਦਮ ਚੁੱਕੇ ਜਾਣ।
ਕੇਂਦਰੀ ਮੰਤਰੀ ਨੇ ਮੀਟਿੰਗ ਵਿੱਚ ਬੀਐਸਐਨਐਲ ਅਧਿਕਾਰੀ ਤੋਂ ਜਾਣਕਾਰੀ ਮੰਗੀ, ਬੀਐਸਐਨਐਲ ਹੋਰ ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਆਮ ਜਨਤਾ ਨੂੰ ਕੀ ਸਹਿਯੋਗ ਦੇ ਰਿਹਾ ਹੈ, ਬੀਐਸਐਨਐਲ ਦੀ ਕੀ-ਕੀ ਸਕੀਮ ਹੈ। ਅਧਿਕਾਰੀ ਦੇ ਜਵਾਬ ਤੋਂ ਸੰਤੁਸ਼ਟੀ ਨਾ ਮਿਲਣ 'ਤੇ ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅਗਲੀ ਮੀਟਿੰਗ ਵਿੱਚ ਇਸ ਦੀ ਪੂਰੀ ਵਿਸਤਾਰ ਨਾਲ ਜਾਣਕਾਰੀ ਲੈ ਕੇ ਆਉਣ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 4500 ਰੁਪਏ ਦੇਣ ਦਾ ਪ੍ਰਾਵਧਾਨ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦਾ ਨੁਕਸਾਨ ਨਾ ਹੋਵੇ, ਇਸ ਦੇ ਲਈ ਸਰਕਾਰ ਦੀ ਮੰਸ਼ਾ ਹੈ ਕਿ ਪਾਣੀ ਦੀ ਵੱਧ ਤੋਂ ਵੱਧ ਬਚੱਤ ਹੋ ਸਕੇ। ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਨੂੰ ਵੀ ਕਿਹਾ ਕਿ ਊਹ ਇਸ ਯੋਜਨਾ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ। ਕੇਂਦਰੀ ਮੰਤਰੀ ਨੇ ਸੁਝਾਅ ਦਿੱਤਾ ਕਿ ਜੋ ਯੁਵਾ ਬੇਰੁ੧ਗਾਰ ਹਨ ਉਹ ਸਵੈ ਰੁਜਗਾਰ ਲਈ ਵੀਟਾ ਬੂਥ ਖੋਲ ਸਕਦੇ ਹਨ, ਇਸ ਦੇ ਲਈ ਉਨ੍ਹਂਾਂ ਨੇ ਮੁੱਖ ਥਾਵਾਂ 'ਤੇ ਬੂਥ ਲਈ ਜਮੀਨ ਦੇਖਣੀ ਹੋਵੇਗੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੁੱਝ ਅਜਿਹੇ ਪਰਿਵਾਰ ਹਨ ਜੋ ਬਹੁਤ ਗਰੀਬ ਹਨ ਅਤੇ ਉਹ ਬੀਪੀਐਲ ਲਈ ਯੋਗ ਹਨ, ਉਨ੍ਹਾਂ ਦੇ ਪਰਿਵਾਰ ਪਹਿਚਾਣ ਪੱਤਰ ਵਿੱਚ ਗਲਤੀ ਨਾਲ ਕਈ-ਕਈ ਗੱਡੀਆਂ ਚੜਾਈਆਂ ਗਈਆਂ ਹਨ। ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਦੀ ਜਾਂਚ ਕਰਨ ਅਤੇ ਜੋ ਦੋਸ਼ੀ ਹੋਵੇ ਉਸ ਦੇ ਖਿਲਾਫ ਕਾਰਵਾਈ ਵੀ ਕਰਨ ਅਤੇ ਯੋਗ ਪਰਿਵਾਰਾਂ ਦੇ ਨਾਮ ਬੀਪੀਐਲ ਸੂਚੀ ਵਿੱਚ ਦਰਜ ਕਰਨ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਨਣ ਵਾਲੇ ਮਕਾਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਇਹ ਜਮੀਨੀ ਪੱਧਰ 'ਤੇ ਜਾ ਕੇ ਇਸ ਦਾ ਸਰਵੇ ਕਰਨ, ਜੇਕਰ ਕਿਸੇ ਯੋਗ ਵਿਅਕਤੀ ਨੂੰ ਇਸ ਦਾ ਲਾਭ ਨਹੀਂ ਮਿਲਦਾ ਤਾਂ ਉਸ ਦਾ ਨਾਮ ਜੁੜਵਾਉਣ ਅਤੇ ਜੋ ਗਲਤ ਢੰਗ ਨਾਲ ਸਕੀਮ ਦਾ ਲਾਭ ਲੈ ਰਿਹਾ ਹੈ ਉਸ ਦਾ ਨਾਮ ਹਟਵਾਉਣ। ਕੇਂਦਰੀ ਮੰਤਰੀ ਨੇ ਦੀਨਦਿਆਲ ਉਪਾਧਿਆਏ ਅੰਤੋਂਦੇਯ ਯੋਜਨਾ ਤਹਿਤ ਹੋਏ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਅਜਿਹੀ ਵਿਵਸਥਾ ਬਨਾਉਣ ਜਿਸ ਤੋਂ ਇਹ ਪਤਾ ਚੱਲ ਸਕੇ ਸਵੈ ਸਹਾਇਤਾ ਸਮੂਹ ਕੀ ਕੰਮ ਕਰਦੇ ਹਨ, ਕਿਹੜਾ ਉਤਪਾਦ ਤਿਆਰ ਕਰਦਾ ਹੈ, ਤਿਆਰ ਉਤਪਾਦ ਦਾ ਕੀ ਪ੍ਰਮਾਣੀਕਰਣ ਕਰਾਇਆ ਜਾਂਦਾ ਹੈ। ਉਨ੍ਹਾਂ ਨੇ ਬਣਾਏ ਗਏ ਉਤਪਾਦ ਨੂੰ ਵੇਚਣ ਲਈ ਪਾਣੀਪਤ ਵਿੱਚ ਸਾਂਝਾ ਬਾਜਾਰ ਬਨਾਉਣ ਲਈ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ।