ਹੁਸ਼ਿਆਰਪੁਰ : ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਮੁਕੇਸ਼ ਕੁਮਾਰ ਐਸ.ਪੀ-ਡੀ ਅਗਵਾਹੀ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ ਐਸ ਆਈ ਰਛਪਾਲ ਸਿੰਘ ਪੁਲਿਸ ਪਾਰਟੀ ਗੜ੍ਹਸ਼ੰਕਰ ਤੋ ਡੁੱਗਰੀ ਨੂੰ ਜਾ ਰਹੇ ਸੀ ਤਾ ਇਕ ਸਕੂਟਰੀ ਨੰਬਰੀ ਪੀ ਬੀ 24-ਡੀ-8418 ਤੇ ਸਵਾਰ ਦੋ ਵਿਅਕਤੀਆ ਨੂੰ ਸ਼ੱਕ ਦੇ ਤੌਰ ਤੇ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾ ਸਕੂਟਰੀ ਚਾਲਕ ਨੇ ਆਪਣਾ ਨਾਮ ਮਦਨ ਲਾਲ ਉਰਫ ਮੰਦੀ ਉਰਫ ਤੀੜੂ ਪੁੱਤਰ ਦੇਵ ਰਾਜ ਵਾਸੀ ਡੁੱਗਰੀ ਅਤੇ ਦੂਸਰੇ ਨੇ ਆਪਣਾ ਨਾਮ ਰਾਕੇਸ਼ ਕੁਮਾਰ ਉਰਫ ਕੇਸ਼ੀ ਪੁੱਤਰ ਲੇਟ ਹਰੀਸ਼ ਚੰਦ ਵਾਸੀ ਡੁੱਗਰੀ ਦੱਸਿਆ ਤਾ ਉਕਤ ਦੋਵਾਂ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨਾ ਦੀ ਤਲਾਸ਼ੀ ਕਰਨ ਤੇ ਮਦਨ ਲਾਲ ਉਰਫ ਮੰਦੀ ਉਰਫ ਤੀੜੂ ਪਾਸੋ 40 ਗ੍ਰਾਮ ਹੈਰੋਇਨ ਅਤੇ ਰਾਕੇਸ਼ ਕੁਮਾਰ ਉਰਫ ਕੇਸ਼ੀ ਪਾਸੋ ਪਾਸੋ 40 ਗ੍ਰਾਮ ਹੈਰਇਨ ਬਰਾਮਦ ਕਰਕੇ ਦੋਨਾ ਦੇ ਖਿਲਾਫ ਥਾਣਾ ਗੜਸ਼ੰਕਰ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਮੁਲਜਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ