ਲੁਧਿਆਣਾ : ਜੀਐੱਸਟੀ ਜਾਅਲੀ ਬਿਲਿੰਗ ਘੋਟਾਲਿਆਂ ਵਿਰੁੱਧ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ, ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ ਨੇ ਆਇਰਨ ਐਂਡ ਸਟੀਲ ਸੈਕਟਰ ਵਿੱਚ ਕੰਮ ਕਰ ਰਹੀ ਇੱਕ ਜਾਅਲੀ ਜੀਐੱਸਟੀ ਫਰਮ ਦਾ ਪਰਦਾਫਾਸ਼ ਕੀਤਾ ਹੈ। ਇਹ ਫਰਮ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਹੈ। ਜਾਂਚ ਤੋਂ ਪਤਾ ਲੱਗਿਆ ਕਿ ਉਕਤ ਫਰਮ ਨੇ 29.43 ਕਰੋੜ ਰੁਪਏ ਦੇ ਜਾਅਲੀ ਜੀਐੱਸਟੀ ਬਿੱਲ ਪ੍ਰਾਪਤ ਕਰਕੇ ਉਨ੍ਹਾਂ ਨੂੰ ਅੱਗੇ ਪ੍ਰਸਾਰਿਤ ਕੀਤਾ, ਜਿਸਦੇ ਨਤੀਜੇ ਵਜੋਂ 5.29 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਹੋਈ। ਇਨ੍ਹਾਂ ਜਾਅਲੀ ਬਿੱਲਾਂ ਨੂੰ ਜਾਇਜ਼ ਠਹਿਰਾਉਣ ਲਈ, ਫਰਮ ਨੇ ਜੀਐੱਸਟੀ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਤੋਂ ਬਚਣ ਲਈ ਜਾਅਲੀ ਈ-ਵੇਅ ਬਿੱਲ ਸਮੇਤ ਹੋਰ ਦਸਤਾਵੇਜ਼ ਜਾਰੀ ਕੀਤੇ। ਫਰਮ ਦੇ ਮਾਲਕ ਨੂੰ 11 ਸਤੰਬਰ, 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ ਟੈਕਸ ਧੋਖਾਧੜੀਆਂ ਦਾ ਪਤਾ ਲਗਾਉਣ ਅਤੇ ਇਮਾਨਦਾਰ ਟੈਕਸਪੇਅਰਸ ਲਈ ਬਰਾਬਰੀ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।